ਦੇਖ ਲਿਆ ਹਲੂਣ ਕੇ ਸੁੱਤਿਆਂ ਨੂੰ, ਜਿਹੜੀ ਚਾਹੀ ਸੀ ਗੱਲ ਨਾ ਬਣੀ ਯਾਰੋ।
ਸਾਜ਼ਿਸ਼ਕਾਰੀਆਂ ਜਾਲ ਹੈ ਇੰਜ ਤਣਿਆ, ਫਸਿਆਂ ਹੱਥ ਨਾ ਆਵੇ ਕੋਈ ਤਣੀ ਯਾਰੋ।
ਪਈਆਂ ਬੁਰਕੀਆਂ ਅਹੁਦਿਆਂ ਵਾਲੀਆਂ ਨੇ, ਛੱਡੀ ਭੋਰਾ ਨਾ ਅਣਖ ਦੀ ਕਣੀ ਯਾਰੋ।
ਬਣ ਗਏ ਸੱਪ ਖੜੱਪੇ ਵੀ ਰੱਸੀਆਂ ਜੀ, ਸੁੱਟੀ ਕੱਢ ਕੇ ਸਿਰਾਂ ‘ਚੋਂ ਮਣੀ ਯਾਰੋ।
ਧਾਹ ਮਾਰ ਕੇ ਕਿਹਨੂੰ ਪੰਜਾਬ ਦੱਸੇ, ਬੁੱਧੀਜੀਵੀਏ ਚੁੱਪ ਨੇ ḔਬੁੱਧḔ ਵਾਂਗੂੰ।
ਨਸ਼ੇ, ਲਾਲਚਾਂ, ਧੌਂਸ ਦੇ ਕਾਰਨੇ ਹੀ, ਪਾਣੀ ਵਿਕੇ Ḕਜੈ ਕੁਰḔ ਦਾ ਦੁੱਧ ਵਾਂਗੂੰ!
Leave a Reply