ਥਾਂ ਦਿਲਾਂ ਦੇ ਪੱਥਰ ਹੀ ਹੋਣਗੇ, ਜੋ ਸੁਣ ਕੇ ਦੁੱਖ ਪੰਜਾਬ ਦੇ ਢਲੇ ਹੈ ਨਹੀਂ।
ਚੋਣਾਂ ਆਉਂਦੀਆਂ-ਜਾਂਦੀਆਂ ਵਾਂਗ ‘ਨੇਰੀ, ਦੀਵੇ ਆਸ ਦੇ ਕਦੇ ਵੀ ਬਲੇ ਹੈ ਨਹੀਂ।
ਇਨਕਲਾਬ ਦੇ ਬੀਆਂ ‘ਤੇ ਹਿਰਖ ਆਵੇ, ਜੋ ਉਗੇ ਪਰ ਖੁਲ੍ਹ ਕੇ ਫਲੇ ਹੈ ਨਹੀਂ।
ਆਏ ਗਾਲਦੇ ਮੁਗਲ ਅੰਗਰੇਜ਼ ਰਾਜੇ, ਹੱਡ ਇਨ੍ਹਾਂ ਦੇ ਸਖਤ ਸੀ ਗਲੇ ਹੈ ਨਹੀਂ।
ਕਿੱਸੇ ਲਿਖੇ ਇਤਿਹਾਸ ਦੇ ਵਿਚ ਸੁੱਤੇ, ਅਣਖਾਂ ਨਾਲ ਜੋ ਘਾਲਣਾ ਘਾਲੀਆਂ ਦੇ।
ਹਾਰੇ ਹੋਏ ਜੁਹਾਰੀਆਂ ਵਾਂਗ ਹੋ ਗਏ, ਮੂੰਹੋ ਮੋੜੇ ਸੀ ਜਿਨ੍ਹਾਂ ਅਬਦਾਲੀਆਂ ਦੇ!
Leave a Reply