ਪਰਵਾਸੀਆਂ ਦੀ ਰੀਝ?

ਕਰਕੇ ਮਿਹਨਤਾਂ ਜੋੜਦੇ ਚਾਰ ਛਿੱਲੜ, ਸਖਤ ਕਾਇਦੇ ਕਾਨੂੰਨ ਵਿਚ ਰਹਿੰਦਿਆਂ ਜੀ।
ਚਰਚਾ ਦੇਸ਼ ਦੇ ਹਾਲ ਦੀ ਰਹਿਣ ਕਰਦੇ, ਜਿਥੇ ਕਿਤੇ ਵੀ ਆਪਸ ‘ਚ ਬਹਿੰਦਿਆਂ ਜੀ।
ਉਮਰ ਲੰਘਦੀ ਦੁੱਖਾਂ ‘ਚ ਪਿਛਲਿਆਂ ਦੀ, ਜ਼ੁਲਮੋ-ਸਿਤਮ ਸਰਕਾਰ ਦੇ ਸਹਿੰਦਿਆਂ ਜੀ।
ਹਰ ਨਾਬਰ ਦੀ ਢਾਲ ਬਣ ਜਾਣ ਛੇਤੀ, ਖਿਝਕੇ ਨਾਲ ḔਸਥਾਪਤੀḔ ਖਹਿੰਦਿਆਂ ਜੀ।
ਸਿਸਟਮ ਚਾਹੁੰਦੇ ਨੇ ਦੇਸ਼ ਦਾ ḔਬਾਹਰḔ ਜੈਸਾ, ਜੜ੍ਹ ਵੱਢਣੀ ਚਾਹੁਣ ਉਦਾਸੀਆਂ ਦੀ।
ਲਾ ਦਿੰਦੇ ਨੇ ਚੋਣਾਂ ਵਿਚ ਟਿੱਲ ਪੂਰਾ, ਪੂਰੀ ਰੀਝ ਨਾ ਹੋਵੇ ਪਰਵਾਸੀਆਂ ਦੀ!

Be the first to comment

Leave a Reply

Your email address will not be published.