ਮਤਾ ਵੱਖਰਾ ਵੱਖਰਾ ਸਦਾ ਰਹਿੰਦਾ ਮਾਝੇ, ਮਾਲਵੇ ਅਤੇ ਦੁਆਬੀਆਂ ਦਾ।
ਲੰਮੀ ਸੋਚ ਕੇ ਫੈਸਲੇ ਲੈਣ ਨਾਹੀਂ, ਪਲ ਪਲ ਬਦਲਦਾ ਮੂਡ ਪੰਜਾਬੀਆਂ ਦਾ।
ਵੋਟ ਪਾਉਂਦਿਆਂ ਦਿਲਾਂ ਵਿਚ ਧਾਰਦੇ ਨਾ, ਜੂਲਾ ਲਾਹੁਣਾ ਏ ਗਲੋਂ ‘ਨਵਾਬੀਆਂ’ ਦਾ।
ਸਹਿਜ ਪੱਕੇ ਸੋ ਮਿੱਠੜਾ ਖੂਬ ਹੁੰਦਾ, ਫਾਇਦਾ ਹੋਇਆ ਨਾ ਕਦੇ ਸ਼ਤਾਬੀਆਂ ਦਾ।
ਵਕਤੀ ਜੋਸ਼ ਵਿਚ ਹੋ ਮਦਹੋਸ਼ ਜਾਂਦੇ, ਨਹੀਂਓਂ ਦੇਖਦੇ ਨਿਕਲਦੇ ਸਿੱਟਿਆਂ ਨੂੰ।
ਜਿਮਨੀ ਚੋਣ ਵਿਚ ‘ਝਾੜੂ’ ਅਣਡਿੱਠ ਕੀਤਾ, ਪਾ’ਤੀ ਖੈਰ ਫਿਰ ਨੀਲਿਆਂ-ਚਿੱਟਿਆਂ ਨੂੰ!
Leave a Reply