ਮਿੱਝ ਕੱਢਣਾ

ਬਲਜੀਤ ਬਾਸੀ
ਹੋਰ ਸ਼ਬਦਾਂ ਦੀ ਮਿੱਝ ਕੱਢਦੇ ਰਹੀਦਾ ਹੈ, ਕਿਉਂ ਨਾ ਅੱਜ ਮਿੱਝ ਦੀ ਮਿੱਝ ਕੱਢੀ ਜਾਵੇ। ਕਿਸੇ ਵਿਸ਼ੇ ਦੀ ਲੋੜੋਂ ਵਧ ਪੜਤਾਲ ਕਰਨ ਜਾਂ ਖਿੱਚ-ਧੂਹ ਨੂੰ ਵੀ ਮਿੱਝ ਕੱਢਣਾ ਕਹਿ ਦੇਈਦਾ ਹੈ। ਕਚੂਮਰ ਕੱਢਣਾ ਦੇ ਵੀ ਲਗਭਗ ਇਹੋ ਅਰਥ ਹਨ। ਕੁਝ ਥਾਂਵਾਂ ‘ਤੇ ਇਸ ਸ਼ਬਦ ਦਾ ਰੂਪ ਮਿੰਜ ਵੀ ਮਿਲਦਾ ਹੈ ਤੇ ਸ਼ਬਦ ਜੋੜ ਮਿੱਝ ਵੀ ਚਲਦਾ ਹੈ। ਗਹਿਗੱਚ ਲੜਾਈ ਵਿਚ ਮਿੱਝ ਹੀ ਮਿੱਝ ਪਈ ਦਿਸਦੀ ਹੈ, ਵੀਭਤਸ ਰਸ ਮਿੱਝ ਦੇ ਦ੍ਰਿਸ਼ ਤੋਂ ਬਿਨਾ ਉਜਾਗਰ ਹੀ ਨਹੀਂ ਹੋ ਸਕਦਾ, “ਰਣ ਵਿਚ ਘੱਤੀ ਘਾਣੀ ਲੋਹੂ ਮਿਝ ਦੀ।” (ਚੰਡੀ ਦੀ ਵਾਰ) ਨਜਾਬਤ ਰਚਿਤ ਨਾਦਰ ਸ਼ਾਹ ਦੀ ਵਾਰ ਲੈ ਲਵੋ,
ਓਥੇ ਨਾਲੇ ਵਗੇ ਸਨ ਰੱਤ ਦੇ, ਮਿੱਝ ਬੇਹਿਸਾਬੀ,
ਭਰ ਖੱਪਰ ਪੀਤੇ ਜੋਗਣਾਂ, ਬਹੁੰ ਹੋਈ ਸਾਂ ਰਾਜ਼ੀ।
ਹੋਰ ਤਾਂ ਹੋਰ ਵਾਰਿਸ ਵੀ ਮਿੱਝ ਤੋਂ ਬਿਨਾਂ ਦਵੰਦ ਦੀ ਘੋਰਤਾ ਨਹੀਂ ਦਰਸਾ ਸਕਦਾ,
ਸਣੇ ਜੋਗੀ ਦੇ ਮਾਰ ਕੇ ਮਿੱਝ ਕੱਢੂੰ, ਜੈਂਦੀ ਚਾਵੜਾਂ ਪਈ ਦਖਾਵਨੀ ਹੈਂ।
ਤੇਰਾ ਯਾਰ ਜਾਨੀ ਅਸਾਂ ਨਾ ਭਾਵੇ, ਹੁਣੇ ਹੋਰ ਕੀ ਮੂੰਹੋਂ ਅਖਾਵਨੀ ਹੈਂ।
ਸੱਭਾ ਅੜਤਨੇ ਪੜਤਨੇ ਪਾੜ ਸੁੱਟੂੰ, ਐਵੇਂ ਸ਼ੇਖੀਆਂ ਪਈ ਜਗਾਵਨੀ ਹੈਂ।
ਦੇਖ ਜੋਗੀ ਨੂੰ ਮਾਰ ਖਦੇੜ ਕੱਢਾਂ ਦੇਖਾਂ, ਓਸ ਨੂੰ ਆ ਛਡਾਵਨੀ ਹੈਂ।
ਮੋਟੇ ਤੌਰ ‘ਤੇ ਮਿੱਝ ਹੱਡੀਆਂ ਦੇ ਗੁੱਦੇ ਨੂੰ ਆਖਿਆ ਜਾਂਦਾ ਹੈ। ਮੀਟ ਦੀਆਂ ਸੰਖੀਆਂ ਚੂਸਣ ਵਾਲਿਆਂ ਨੂੰ ਪਤਾ ਹੈ ਕਿ ਇਹ ਕਿੰਨੀ ਸੁਆਦੀ ਹੁੰਦੀ ਹੈ। ਹੱਡੀਆਂ ਚੂਸਣਾ ਮੁਹਾਵਰੇ ਵਿਚ ਵੀ ਅਸਲ ਵਿਚ ਮਿੱਝ ਚੂਸਣ ਵੱਲ ਹੀ ਸੰਕੇਤ ਹੈ। ਇਹ ਗੁੱਦਾ ਨਰਮ, ਚਰਬੀਲਾ ਅਤੇ ਬਰੀਕ ਧਮਨੀਆਂ ਭਰਿਆ ਹੁੰਦਾ ਹੈ। ਮਿੱਝ ਇਕ ਤਰ੍ਹਾਂ ਲਹੂ ਬਣਾਉਣ ਵਾਲੀ ਫੈਕਟਰੀ ਹੈ। ਉਂਜ ਮਿੱਝ ਸਰੀਰ ਵਿਚਲੀ ਚਰਬੀ ਜਾਂ ਵਸਾ ਨੂੰ ਵੀ ਆਖ ਦਿੰਦੇ ਹਾਂ। ਬ੍ਰਿਛ, ਪੌਦੇ ਆਦਿ ਦੇ ਰਸ ‘ਤੇ ਵੀ ਮਿੱਝ ਸ਼ਬਦ ਢੁਕਾਇਆ ਗਿਆ ਹੈ। ਆਯੁਰਵੇਦ ਅਨੁਸਾਰ ਮਿੱਝ ਤੋਂ ਹੀ ਸ਼ੁਕਰਾਣੂ ਬਣਦੇ ਹਨ। ਮਿੱਝ ਦਾ ਸੰਸਕ੍ਰਿਤ ਰੂਪ ਮੱਜਾ ਹੈ ਤੇ ਇਸ ਦਾ ਧਾਤੂ ਮੱਜ ਹੈ ਜਿਸ ਦਾ ਅਰਥ ਡੁੱਬਣਾ, ਚੁਭੀ ਮਾਰਨਾ ਆਦਿ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਕਈ ਰੂਪਾਂ ਵਿਚ ਆਇਆ ਹੈ ਜਿਵੇਂ ਮਜਨ, ਮਜਨਿ, ਮਜਨੁ, ਮਜਨਾ, ਮਜਨਾਇਆ, ਮਜਨਾਗਾ, ਮਜਨੀਠਾ ਆਦਿ। ਪਾਣੀ ਵਿਚ ਚੁੱਭੀ ਇਸ਼ਨਾਨ ਕਰਨ ਲਈ ਮਾਰੀ ਜਾਂਦੀ ਹੈ, ਖਾਸ ਤੌਰ ‘ਤੇ ਤੀਰਥ ਸਥਾਨਾਂ ‘ਤੇ। ਗੁਰੂ ਗ੍ਰੰਥ ਸਾਹਿਬ ਵਿਚ ਆਏ ਇਸ ਦੇ ਸ਼ਬਦ ਰੂਪਾਂ ਵਿਚ ਮੁਖ ਭਾਵ ਇਸ਼ਨਾਨ ਦਾ ਹੀ ਹੈ। ਗੁਰੂਆਂ ਭਗਤਾਂ ਨੇ ਧਾਰਮਕ ਕਰਮ ਵਜੋਂ ਰਸਮੀ ਇਸ਼ਨਾਨ ਦੀ ਜ਼ਬਰਦਸਤ ਨਿਖੇਧੀ ਕੀਤੀ ਹੈ। ਕੁਝ ਮਿਸਾਲਾਂ ਲੈਂਦੇ ਹਾਂ- “ਵਰਤ ਨੇਮ ਮਜਨ ਤਿਸੁ ਪੂਜਾ॥ ਬੇਦ ਪੁਰਾਨ ਤਿਨਿ ਸਿਮ੍ਰਿਤਿ ਸੁਨੀਜਾ॥ ਮਹਾ ਪੁਨੀਤ ਜਾ ਕਾ ਨਿਰਮਲ ਥਾਨੁ॥ (ਗੁਰੂ ਅਰਜਨ ਦੇਵ); “ਤੀਰਥ ਮਜਨੁ ਗੁਰ ਵੀਚਾਰਾ” (ਗੁਰੂ ਨਾਨਕ ਦੇਵ); “ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥” (ਭਗਤ ਕਬੀਰ); ਮਜਨ ਤੋਂ ਹੀ ਮਗਨ ਸ਼ਬਦ ਵੀ ਬਣਿਆ ਹੈ ਜਿਸ ਦਾ ਅਰਥ ਦਿਮਾਗੀ ਤੌਰ ‘ਤੇ ਡੁੱਬਿਆ ਜਾਂ ਮਸਤ ਹੁੰਦਾ ਹੈ। “ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨਾ ਮਨ ਕੀ ਕਾਈ” (ਗੁਰੂ ਤੇਗ ਬਹਾਦਰ); “ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ” (ਗੁਰੂ ਅਰਜਨ ਦੇਵ)।
ਇਸ ਦੇ ਡੁੱਬਣ ਜਾਂ ਧੱਸਣ ਦੇ ਭਾਵ ਤੋਂ ਹੀ ਬੈਠਣ ਦੇ ਭਾਵ ਆ ਜਾਂਦੇ ਹਨ, ਇਥੋਂ ਤੱਕ ਕਿ ਬਰਬਾਦ ਜਾਂ ਤਬਾਹ ਹੋਣ ਦੇ ਅਰਥ ਵੀ ਜੁੜ ਜਾਂਦੇ ਹਨ। ਬੇੜਾ ਡੁੱਬ ਜਾਣਾ ਜਾਂ ਪੈਸੇ ਡੁੱਬ ਜਾਣੇ ਵਿਚ ਤਬਾਹ ਹੋਣ ਦੇ ਸੰਕੇਤ ਹੀ ਹਨ। ਬੈਠਣ ਵਿਚ ਵੀ ਏਹੀ ਭਾਵ ਆ ਜਾਂਦੇ ਹਨ ਜਿਵੇਂ ਭੱਠਾ ਬਹਿ ਜਾਣਾ। ਸੋ, ਮੱਜ ਦੇ ਬੈਠਣ ਦੇ ਭਾਵ ਤੋਂ ਇਹ ਸ਼ਬਦ ਉਸ ਚੀਜ਼ ਦਾ ਅਰਥਾਵਾਂ ਬਣ ਜਾਂਦਾ ਹੈ ਜੋ ਕਿਸੇ ਹੋਰ ਚੀਜ਼ ਵਿਚ ਬੈਠੀ ਜਾਂ ਸਥਿਤ ਹੈ। ਮਿੱਝ ਹੱਡੀਆਂ ਦੇ ਵਿਚ ਹੀ ਤਾਂ ਬੈਠੀ ਹੋਈ ਹੈ। ਮੱਜ ਤੋਂ ਸੰਸਕ੍ਰਿਤ ਵਿਚ ਮੇਜਸ ਸ਼ਬਦ ਵੀ ਬਣਿਆ ਹੈ ਜਿਸ ਦੇ ਵੀ ਲਗਭਗ ਏਹੋ ਅਰਥ ਹਨ। ਇਸ ਤੋਂ ਫਿਰ ਸ਼ਬਦ ਬਣਿਆ ਮੇਦ। ਉਂਜ ਮੇਦ ਦਾ ਅਰਥ ਵੀ ਮਿੱਝ ਹੀ ਹੈ ਪਰ ਆਯੁਰਵੇਦ ਵਿਚ ਤਕਨੀਕੀ ਤੌਰ ‘ਤੇ ਫਰਕ ਪੈ ਗਿਆ ਹੈ। ਸਰੀਰ ਦੇ ਸੱਤ ਧਾਤੂ ਮੰਨੇ ਗਏ ਹਨ ਜਿਨ੍ਹਾਂ ਤੋਂ ਇਸ ਦੀ ਰਚਨਾ ਹੋਈ ਹੈ। ਰਸ, ਰਕਤ, ਮਾਸ, ਮੇਦ, ਅਸਥੀਮੱਜਾ ਅਤੇ ਸ਼ੁਕਰ। ਆਯੁਰਵੈਦਿਕ ਗ੍ਰੰਥ “ਭਾਵਪ੍ਰਕਾਸ਼” ਅਨੁਸਾਰ ਸਰੀਰ ਦੇ ਅੰਦਰਲੀ ਅਗਨੀ ਨਾਲ ਜਦ ਮਾਸ ਬਣਦਾ ਹੈ ਤਾਂ ਮੇਦ ਪੈਦਾ ਹੁੰਦਾ ਹੈ। ਇਹ ਪੇਟ ਵਿਚ ਇਕੱਠਾ ਹੁੰਦਾ ਹੈ। ਇਸ ਤੋਂ ਆਮ ਅਰਥ ਚਰਬੀ ਦਾ ਹੀ ਲਿਆ ਜਾਂਦਾ ਹੈ। ਇਸੇ ਲਈ ਮੇਦ ਰੋਗ ਚਰਬੀ ਦੇ ਵਧਣ ਜਾਂ ਮੋਟਾ ਹੋਣ ਨੂੰ ਕਹਿੰਦੇ ਹਨ। ਇਸ ਤੋਂ ਅੱਗੇ ਮੇਦਨੀ ਸ਼ਬਦ ਬਣਿਆ ਹੈ ਜਿਸ ਦਾ ਅਰਥ ਧਰਤੀ ਹੈ। ਇਸ ਵਿਚ ਧਰਤੀ ਦੇ ਉਪਜਾਊਪਣ ਅਤੇ ਬਹੁਤ ਵੱਡੀ ਹੋਣ ਦੇ ਭਾਵ ਹਨ। “ਜਿਨਿ Aਪਾਈ ਮੇਦਨੀ ਸੋਈ ਕਰਦਾ ਸਾਰ॥” (ਗੁਰੂ ਨਾਨਕ ਦੇਵ); “ਨਹ ਸਿਵ ਸਕਤੀ ਜਲੁ ਪਵਨਾ ਤਹ ਅਕਾਰ ਨਹੀ ਮੇਦਨੀ॥” (ਗੁਰੂ ਅਰਜਨ ਦੇਵ); ‘ਚੰਡੀ ਦੀ ਵਾਰ’ ਵਿਚ ਵੀ ਮੇਦਨੀ ਦਾ ਜ਼ਿਕਰ ਆਉਂਦਾ ਹੈ, “ਸਿੰਧ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨਿ ਰਹਾਇਆ॥ ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ॥” ਪੁਰਾਣਾਂ ਅਨੁਸਾਰ ਮੇਦਨੀ (ਪ੍ਰਿਥਵੀ) ਦੀ ਰਚਨਾ ਬਾਰੇ ਮਹਾਨ ਕੋਸ਼ ਵਿਚ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ, “ਮਹਾਭਾਰਤ ਅਤੇ ਕਾਲਿਕਾ ਪੁਰਾਣ ਵਿਚ ਕਥਾ ਹੈ ਕਿ ਸੁੱਤੇ ਪਏ ਵਿਸ਼ਨੂੰ ਦੇ ਕੰਨ ਵਿਚੋਂ ਮਧੁ ਅਤੇ ਕੈਟਭ ਉਪਜੇ। ਬ੍ਰਹਮਾ ਉਦੋਂ ਅਜੇ ਜੰਮਿਆ ਹੀ ਸੀ। ਦੋਵੇਂ ਉਸ ਨੂੰ ਖਾਣ ਲਈ ਲਪਕੇ। ਇਸ ਪੁਰ ਵਿਸ਼ਨੂੰ ਨੇ ਦੋਹਾਂ ਨੂੰ ਮਾਰਿਆ। ਹਰਿਵੰਸ਼ ਪੁਰਾਣ ਵਿਚ ਲਿਖਿਆ ਹੈ ਕਿ ਮਧੁ ਅਤੇ ਕੈਟਭ ਦੀ ਮਿੰਜ (ਮੇਦਾ) ਜੋ ਸਮੁੰਦਰ ‘ਤੇ ਫੈਲੀ, ਉਸ ਤੋਂ ਪ੍ਰਿਥਵੀ ਬਣੀ, ਮੇਦਨੀ ਨਾਮ ਦਾ ਮੂਲ ਭੀ ਇਹੀ ਹੈ।” ਇਸ ਤਰ੍ਹਾਂ ਮਿਥ ਅਨੁਸਾਰ ਵੀ ਮੇਦਨੀ ਦੀ ਵਿਸ਼ੇਸ਼ਤਾ ਮਿੱਝ ਵਰਗੀ ਹੀ ਹੈ, ਅਰਥਾਤ ਜਿਵੇਂ ਮਿੱਝ ਹੱਡੀਆਂ ਵਿਚ ਬੈਠੀ ਹੋਈ ਹੈ, ਉਸੇ ਤਰ੍ਹਾਂ ਮੇਦਨੀ (ਸਮੁੰਦਰ) ਉਤੇ ਬੈਠੀ ਹੋਈ ਹੈ। ਕਿਸੇ ਚੀਜ਼ ਦੇ ਅੰਦਰ ਬੈਠੇ ਹੋਣ ਤੋਂ ਇਸ ਦੇ ਰਸ, ਸਾਰ ਜਾਂ ਨਿਚੋੜ ਦੇ ਭਾਵ ਵੀ ਨਿਕਲਦੇ ਹਨ।
ਮੱਜਾ ਦਾ ਅਵੇਸਤਾ ਰੂਪ ਮਸਜਾ ਹੈ। ਵਰਣਵਿਪਰੈ ਦੁਆਰਾ ਇਸ ਦਾ ਫਾਰਸੀ ਰੂਪ ਹੋਇਆ ਮਗਜ਼। ਇਹ ਸ਼ਬਦ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਦਾਖਿਲ ਹੋ ਗਿਆ। ਧਿਆਨ ਦਿਓ ਮਗਜ਼ ਵਿਚ ਵੀ ਦਿਮਾਗ, ਮੱਜਾ, ਗਿਰੀ, ਸਾਰ, ਰਸ, ਨਿਚੋੜ ਆਦਿ ਦੇ ਭਾਵ ਹਨ। ਸਿਰ ਵਿਚ ਮਗਜ਼ ਉਸੇ ਤਰ੍ਹਾਂ ਟਿਕਿਆ ਹੋਇਆ ਹੈ ਜਿਵੇਂ ਮਿੱਝ ਹੱਡੀਆਂ ਵਿਚ। ਬਦਾਮ ਵਗੈਰਾ ਚਾਰੇ ਮਗਜ਼ ਛਿੱਲ ਵਿਚ ਉਸੇ ਤਰ੍ਹਾਂ ਟਿਕੇ ਹੋਏ ਹਨ ਜਿਵੇਂ ਮਿੱਝ। ਜਿਸ ਤਰ੍ਹਾਂ ਹੱਡੀਆਂ ਭੰਨ ਕੇ ਮਿੱਝ ਕੱਢ ਲਈਦੀ ਹੈ, ਉਸੇ ਤਰ੍ਹਾਂ ਬਦਾਮ ਭੰਨ ਕੇ ਮਗਜ਼ ਕੱਢ ਲਈਦੇ ਹਨ। ਅਖਰੋਟ ਦੀ ਗਿਰੀ ਦੀ ਤਾਂ ਸ਼ਕਲ ਵੀ ਮਨੁਖੀ ਦਿਮਾਗ ਨਾਲ ਮਿਲਦੀ ਜੁਲਦੀ ਹੁੰਦੀ ਹੈ। ਇਸੇ ਲਈ ਵਿਸ਼ਵਾਸ ਹੈ ਕਿ ਮਗਜ਼ ਖਾਣ ਨਾਲ ਦਿਮਾਗ ਵਧਦਾ ਹੈ। ਮੇਰਾ ਨਹੀਂ ਖਿਆਲ ਡਾਕਟਰੀ ਸਾਇੰਸ ਅਨੁਸਾਰ ਇਹ ਗੱਲ ਬਹੁਤੀ ਸਹੀ ਹੋਵੇ। ਇਸ ਵਿਚਾਰ ਵਿਚ ਜਾਦੂ ਸੋਚਣੀ ਕੰਮ ਕਰ ਰਹੀ ਹੈ ਜਿਸ ਅਨੁਸਾਰ ਸਮਾਨ ਕਿਰਿਆਵਾਂ ਜਾਂ ਚੀਜ਼ਾਂ ਮਨੁਖੀ ਮਨ, ਸਰੀਰ ਜਾਂ ਵਸਤੂਗਤ ਸੰਸਾਰ ‘ਤੇ ਸਮਾਨ ਪ੍ਰਭਾਵ ਪੈਦਾ ਕਰਦੀਆਂ ਹਨ। ਮਗਜ਼ ਤੋਂ ਹੀ ਮਗਜ਼ਮਾਰੀ ਕਰਨਾ ਤੇ ਮਗਜ਼ ਚੱਟਣਾ ਜਿਹੇ ਮੁਹਾਵਰੇ ਵੀ ਬਣੇ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਅਰਬੀ ਵਲੋਂ ਆਇਆ ਸ਼ਬਦ ‘ਦਿਮਾਗ’ ਵੀ ਦਰਅਸਲ ਭਾਰੋਪੀ ਅਸਲੇ ਦਾ ਹੈ। ਇਸ ਸ਼ਬਦ ਦਾ ਸੰਧੀਛੇਦ ਜੇ ‘ਦਿ+ਮਾਗ’ ਕੀਤਾ ਜਾਵੇ ਤਾਂ ‘ਮਾਗ’ ਅੰਸ਼ ਮੱਜਾ ਜਾਂ ਮਸਜਾ ਦਾ ਰੂਪ ਹੋ ਸਕਦਾ ਹੈ। ਅਰਬੀ ਵਿਚ ਮਿੱਝ ਲਈ ਮਗ ਸ਼ਬਦ ਮੌਜੂਦ ਹੈ। ਇਸੇ ਤਰ੍ਹਾਂ ਭੇਜਾ ਸ਼ਬਦ ਵੀ ਮੱਜਾ ਦਾ ਹੀ ਵਿਉਤਪਤ ਰੂਪ ਹੈ। ਯਾਦ ਰਹੇ, ਭੇਜਾ ਦਾ ਅਰਥ ਵੀ ਦਿਮਾਗ ਹੀ ਹੈ ਭਾਵੇਂ ਵਿਅੰਗ ਸੁਰ ਵਿਚ।
ਮਿੱਝ ਨੂੰ ਅੰਗਰੇਜ਼ੀ ਵਿਚ ਮਅਰਰੋੱ ਆਖਿਆ ਜਾਂਦਾ ਹੈ। ਇਸ ਦੇ ਕਈ ਹੋਰ ਅਰਥ ਵੀ ਲਗਭਗ ਉਹੀ ਹਨ ਜੋ ਮਿੱਝ ਜਾਂ ਮੱਜਾ ਦੇ ਹਨ। ਮਸਲਨ ਕਿਸੇ ਚੀਜ਼ ਦਾ ਕੇਂਦਰੀ ਜਾਂ ਅੰਦਰੂਨੀ ਭਾਗ ਯਾਨਿ ਰਸ, ਨਿਚੋੜ, ਸਾਰ। ਇਕ ਵਰਤੋਂ ਦੇਖੋ, ਟੋ ਪਇਰਚe ਟੋ ਟਹe ਮਅਰਰੋੱ ਾ ਅ ਪਰੋਬਲeਮ। ਇਸ ਦਾ ਇਕ ਅਰਥ ਸ਼ਕਤੀ, ਸਾਹਸੱਤ ਵੀ ਹੈ ਜਿਵੇਂ ਾਂeਅਰ ਟੋਕ ਟਹe ਮਅਰਰੋੱ ੁਟ ਾ ਹਮਿ। ਹੋਰ ਅਰਥ ਹਨ ਤਾਕਤਵਰ ਭੋਜਨ, ਪੌਦਿਆਂ ਦਾ ਰਸਾ ਆਦਿ। ਇਸ ਸ਼ਬਦ ਦਾ ਭਾਰੋਪੀ ਮੂਲ ਹੈ ਮੋਡਗੋ ਜਿਸ ਦਾ ਅਰਥ ਮਿੱਝ ਜਾਂ ਮੱਜਾ ਹੀ ਹੈ। ਪ੍ਰਾਗ ਜਰਮੈਨਿਕ ਵਿਚ ਇਸ ਦਾ ਰੂਪ ਸੀ ਮਾਜ਼ਗਾ ਜਿਸ ਤੋਂ ਪੁਰਾਣੀ ਅੰਗਰੇਜ਼ੀ ਵਿਚ ਮeਅਰਗ ਜਿਹਾ ਸ਼ਬਦ ਬਣਿਆ ਜੋ ਅੱਗੇ ਬਦਲ ਕੇ ਮੈਰੋ ਬਣ ਗਿਆ। ਡੱਚ ਵਿਚ ਇਸ ਦਾ ਸੁਜਾਤੀ ਹੈ ‘ਮਰਗ’ ਅਤੇ ਜਰਮਨ ਵਿਚ ‘ਮਾਰਕ।’ ਲਿਥੂਏਨੀਅਨ ਵਿਚ ਇਸ ਦੇ ਸੁਜਾਤੀ ਸ਼ਬਦ ਦੇ ਅਰਥ ਹਨ ਦਿਮਾਗ। ਬਹੁਤ ਸਾਰੀਆਂ ਹਿੰਦ-ਇਰਾਨੀ ਭਾਸ਼ਾਵਾਂ ਵਿਚ ਵੀ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਲਾਤੀਨੀ ਵਿਚ ਇਸ ਦਾ ਸੁਜਾਤੀ ਰੂਪ ਹੈ ਮeਰਗeਰe ਜਿਸ ਦੇ ਅਰਥ ਹਨ ਡੁਬਣਾ, ਡੁਬੋਣਾ ਆਦਿ। ਇਸ ਤੋਂ ਅੰਗਰੇਜ਼ੀ ਦੇ ਸ਼ਬਦ ਮeਰਗe, ਮeਰਗeਰ, eਮeਰਗe ਅਤੇ ਸੁਬਮeਰਗe ਬਣੇ ਹਨ। ਅੰਗਰੇਜ਼ੀ ਮਿਮeਰਸe ਸ਼ਬਦ ਦਾ ਖੁਰਾ ਵੀ ਏਧਰ ਹੀ ਹੈ। ਅਜੋਕੀ ਫਰਾਂਸੀਸੀ ਵਿਚ ਇਸ ਲਈ ਸ਼ਬਦ ਹੈ ਮੋeਲਲe, ਇਤਾਲਵੀ ਵਿਚ ਮਦੋਲਲੋ ਰੂਸੀ ਵਿਚ ਮੋਡਗਅ ਅਤੇ ਗਰੀਕ ਵਿਚ ਮੇeਲੁ। ਅੰਗਰੇਜ਼ੀ ਵਿਚ ਇਸ ਦਾ ਇਕ ਸੰਯੋਜਨੀ ਰੂਪ ਮੇeਲੋ ਜਾਂ ਮੇeਲ ਵੀ ਹਨ ਜਿਨ੍ਹਾਂ ਦਾ ਅਰਥ ਮਿੱਝ ਜਾਂ ਸੁਸ਼ਮਨਾ ਨਾੜੀ ਹੈ। ਇਸ ਤੋਂ ਡਾਕਟਰੀ ਦੇ ਕੁਝ ਤਕਨੀਕੀ ਸ਼ਬਦ ਬਣੇ ਹਨ ਜਿਵੇਂ ਮੇeਲੋਚਟਿe ਮੇeਲਟਿਸਿ, ਮੇeਲੋਮਅ ਆਦਿ।

Be the first to comment

Leave a Reply

Your email address will not be published.