ਕੱਢੂ ਗਲੇ ‘ਚੋਂ ਮਿੱਠੜੇ ਬੋਲ ਕਿੱਦਾਂ, ਦੁੱਖ ਨਾਲ ਜੋ ਹੋਇਆ ਲਾਚਾਰ ਯਾਰੋ।
ਲੰਘ ਜਾਣ ਜੋ ਹੀਲੇ ਨੇ ਸ਼ਾਂਤੀ ਦੇ, ਜਾਇਜ਼ ਚੁੱਕਣਾ ਕਹਿੰਦੇ ਹਥਿਆਰ ਯਾਰੋ।
ਖੜਕੇ-ਦੜਕੇ ਤੋਂ ਬਿਨਾ ਨਾ ਜਾਗਦੀ ਏ, ਬੋਲੀ ਕੰਨਾਂ ਤੋਂ ਹੋਵੇ ਸਰਕਾਰ ਯਾਰੋ।
ਬਿਨ ਸੋਚਿਆਂ ਵਰਤਣ ਨੂੰ ਪਊ ਕਾਹਲਾ, ਲੱਗੇ ਢੰਗ ਜੋ ਉਹਨੂੰ ਦਰਕਾਰ ਯਾਰੋ।
ਡੰਡਾ ਪੀਰ ਹੀ ਆਉਂਦਾ ਏ ਕੰਮ ਓਥੇ, ਰਲੀ ਹੋਵੇ ਜੇ ਚੋਰਾਂ ਦੇ ਨਾਲ ਕੁੱਤੀ।
ਦੁਨੀਆਂ ਪਾਉਂਦੀ ਏ ਪੈਰਾਂ ਦੇ ਵਿਚ ਭਾਵੇਂ, ਬੰਦਾ ḔਅੱਕਿਆḔ ਹੱਥਾਂ ‘ਚ ਫੜ੍ਹੇ ਜੁੱਤੀ।
Leave a Reply