ਪਰਨਾਲਾ ਉਥੇ ਦਾ ਉਥੇ!

ਹਰ ਅਖਬਾਰ ਦੇ ਸਫੇ ਬੇਸ਼ਰਮ ਕਰਦੇ, ਆਉਂਦੀ ਖਬਰ ਰੋਜ਼ ਹੈ ਉਧਾਲਿਆਂ ਦੀ।
ਸਿੱਖੀ-ਸੇਵਕੀ ਦਿਨ-ਬ-ਦਿਨ ਵਧੀ ਜਾਂਦੀ, ਸਿਰ ‘ਤੇ ਵਿਹਲੜਾਂ ਤਾਈਂ ਬਹਾਲਿਆਂ ਦੀ।
ਲੀਡਰ ਫੇਰ ਉਹ ਗੱਦੀ ‘ਤੇ ਆਣ ਬਹਿੰਦੇ, ਪਾਉਂਦੇ ਲੁੱਟ ਜੋ ਘਾਲਿਆਂ-ਮਾਲਿਆਂ ਦੀ।
ਸੂਰਜ ਸੱਦਿਆ ਸਾਰ ਨਾ ਲਈ ਉਸ ਨੇ, ਮਿਹਨਤਕਸ਼ਾਂ ਨੂੰ ਲੱਗ ਰਹੇ ਪਾਲਿਆਂ ਦੀ।
ਕਿਹੜੀ ਲਿਖਤ ਨੇ ਕਦੋਂ ਸੀ ਲੱਤ ਭੰਨੀ, ਨਾਢੂ ਖਾਨਾਂ ਦੇ ਬਣ ਗਏ ਸਾਲਿਆਂ ਦੀ।
ਕਲਮਾਂ ਲਿਖਦੀਆਂ ਲਿਖਦੀਆਂ ਹੰਭੀਆਂ ਨੇ, ਬਦਲੀ ਥਾਂ ਨਾ ਵਹਿੰਦੇ ਪਰਨਾਲਿਆਂ ਦੀ।

Be the first to comment

Leave a Reply

Your email address will not be published.