ਸਿੱਖ ਸ਼ਨਾਖਤ ਬਾਰੇ ਟੀæਵੀæ ਇਸ਼ਤਿਹਾਰ ਦੀ ਚਰਚਾ

ਵਾਸ਼ਿੰਗਟਨ: ਕੌਮਕਾਸਟ ਵੱਲੋਂ 30 ਜੂਨ ਤੋਂ 27 ਜੁਲਾਈ 2014 ਤਕ ਕੇਬਲ ਚੈਨਲਾਂ ‘ਤੇ ਨਸ਼ਰ ਕਰਵਾਏ ਪਹਿਲੇ ਸਿੱਖ ਇਸ਼ਤਿਹਾਰ ਦੀ ਹਰ ਪਾਸੇ ਚਰਚਾ ਹੈ। ਇਸ ਇਸ਼ਤਿਹਾਰੀ ਸਮੇਂ ਲਈ ਕੌਮਕਾਸਟ ਨੇ ਇਕ ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ। ਇਹ ਇਸ਼ਤਿਹਾਰ ਜੋ ਸਿੱਖ ਅਦਾਕਾਰ ਵਾਰਸ ਸਿੰਘ ਆਹਲੂਵਾਲੀਆ ਨੂੰ ਨਾਲ ਲੈ ਕੇ ਤਿਆਰ ਕੀਤਾ ਗਿਆ ਹੈ, ਅਮਰੀਕਾ ਦੇ 39 ਸੂਬਿਆਂ ਵਿਚ ਦਿਖਾਇਆ ਗਿਆ। ਐਸ਼ਏæਐਲ਼ਡੀæਈæਐਫ ਵੱਲੋਂ ਤਿਆਰ ਕਰਵਾਏ ਇਸ ਇਸ਼ਤਿਹਾਰ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੇਵਾ, ਪਰਿਵਾਰ ਅਤੇ ਕਮਿਊਨਿਟੀ ਪ੍ਰਤੀ ਸਿੱਖਾਂ ਦਾ ਜ਼ਜ਼ਬਾ ਹੈ ਅਤੇ ਸਿੱਖ ਵੰਨ-ਸੁਵੰਨੇ ਅਮਰੀਕੀ ਸਭਿਆਚਾਰ ਦੇ ਅਹਿਮ ਹਿੱਸਾ ਹਨ। ਇਹ ਇਸ਼ਤਿਹਾਰ ਨਸ਼ਰ ਕਰਨ ਦਾ ਮੁੱਖ ਸੀ ਕਿ ਸਿੱਖਾਂ ਨੂੰ ਵਾਰ-ਵਾਰ ਹੋ ਰਹੀ ਨਸਲੀ ਹਿੰਸਾ ਤੋਂ ਬਚਾਇਆ ਜਾ ਸਕੇ।
ਅਮਰੀਕਾ ਵਿਚ ਸਿੱਖਾਂ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਐਸ਼ਏæਐਲ਼ਡੀæਈæਐਫ ਦੇ ਕਾਰਜਕਾਰੀ ਨਿਰਦੇਸ਼ਕ ਜਸਜੀਤ ਸਿੰਘ ਨੇ ਦੱਸਿਆ ਕਿ ਸਿੱਖ ਅਮਰੀਕੀ ਸਭਿਆਚਾਰ ਵਿਚ ਪਿਛਲੇ 125 ਸਾਲਾਂ ਤੋਂ ਯੋਗਦਾਨ ਪਾ ਰਹੇ ਹਨ। ਇਸ ਵਿਚ ਪਨਾਮਾ ਨਹਿਰ ਦੀ ਉਸਾਰੀ ਅਤੇ ਕੈਲੀਫੋਰਨੀਆ ਵਿਚ ਰੇਲਰੋਡਜ਼ ਦੀ ਉਸਾਰੀ ਵਿਚ ਮਦਦ ਸ਼ਾਮਲ ਹੈ। ਇਹੀ ਨਹੀਂ, ਅਮਰੀਕੀ ਕਾਂਗਰਸ ਵਿਚ ਸੇਵਾ ਨਿਭਾਉਣ ਵਾਲਾ ਪਹਿਲਾ ਏਸ਼ੀਅਨ ਅਮੈਰੀਕਨ, ਦਲੀਪ ਸਿੰਘ ਸੌਂਡ ਇੱਕ ਅਮੈਰੀਕਨ ਸਿੱਖ ਸੀ। ਇਸ ਬਾਰੇ ਪ੍ਰਚਾਰ ਹਿਤ ਹੀ ਅਮਰੀਕਾ ਦਾ ਆਜ਼ਾਦੀ ਦਿਹਾੜਾ (4 ਜੁਲਾਈ) ਚੁਣਿਆ ਗਿਆ ਅਤੇ ਅਮਰੀਕੀ ਸਿੱਖ ਅਦਾਕਾਰ ਵਾਰਸ ਸਿੰਘ ਆਹਲੂਵਾਲੀਆ ਦੀਆਂ ਸੇਵਾਵਾਂ ਲਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਕੌਮਕਾਸਟ ਗਲੋਬਲ ਮੀਡੀਆ ਟੈਕਨੋਲੋਜੀ ਕੰਪਨੀ ਹੈ ਅਤੇ ਇਸ ਇਸ਼ਤਿਹਾਰ ਨੂੰ ਜੁਲਾਈ ਦਾ ਪੂਰਾ ਮਹੀਨਾ ਦਿਖਾਇਆ ਗਿਆ। ਈਸਟਵਾਰਡ ਫਿਲਮਜ਼ ਇਸ ਫਿਲਮ ਦੇ ਨਿਰਦੇਸ਼ਕ ਅਤੇ ਪ੍ਰੋਡਿਊਸਰ ਹਨ। ਕੌਮਕਾਸਟ ਦੇ ਐਕਸਟਰਨਲ ਅਫੇਅਰ ਕਾਰਜਕਾਰੀ ਨਿਰਦੇਸ਼ਕ ਜੋਹਨੀ ਗਾਈਲਜ਼ ਨੇ ਕਿਹਾ ਕਿ ਸਮੇਂ ਸਿਰ ਅਤੇ ਸਬੰਧਤ ਜਾਣਕਾਰੀ, ਲੋਕਾਂ ਨੂੰ ਪ੍ਰੇਰਨਾ ਦਿੰਦੀ ਹੈ ਅਤੇ ਤਬਦੀਲੀ ਲਿਆਉਣ ਲਈ ਸੰਸਥਾਵਾਂ ਵਿਚ ਊਰਜਾ ਭਰਦੀ ਹੈ। ਇਸ ਲਈ ਇਹ ਪਰੌਜੈਕਟ Aਲੀਕਿਆ ਗਿਆ।
ਯਾਦ ਰਹੇ ਕਿ ਕੌਮੀ ਪੱਧਰ ਉਤੇ ਮੰਗਣ ‘ਤੇ ਐਸ਼ਏæਐਲ਼ਡੀæਈæਐਫ਼ ਨੂੰ 400 ਫੋਟੋਆਂ ਅਤੇ ਵੀਡੀਓਜ਼ ਸਿੱਖ ਅਮੈਰੀਕਨਜ਼ ਵੱਲੋਂ ਇਸ ਇਸ਼ਤਿਹਾਰ ਵਿਚ ਦੇਣ ਲਈ ਮਿਲੀਆਂ ਸਨ। ਇਸ ਤੋਂ ਇਲਾਵਾ ਐਸ਼ਏæਐਲ਼ਡੀæਈæਐਫ਼ ਇਨ੍ਹਾਂ ਸਾਰੀਆਂ ਫੋਟੋਆਂ ਨੂੰ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਉਤੇ ਵੀ ਨਸ਼ਰ ਕਰ ਰਿਹਾ ਹੈ। ਇਸ ਦੇ ਨਾਲ ਹੀ ਇਸ ਨੂੰ ਐਸ਼ਏæਐਲ਼ਡੀæਈæਐਫ਼ ਦੇ 2014 ਨੈਸ਼ਨਲ ਪ੍ਰੋਗਰਾਮ ਜੋ 11 ਅਕਤੂਬਰ 2014 ਨੂੰ ਵਾਸ਼ਿੰਗਟਨ ਡੀæਸੀæ ਵਿਚ ਹੋਣਾ ਹੈ, ਵਿਚ ਵੀ ਨਸ਼ਰ ਕੀਤਾ ਜਾਵੇਗਾ।

Be the first to comment

Leave a Reply

Your email address will not be published.