ਅੱਗੇ ਦੌੜੀਏ ਪਿੱਛਾ ਪਰ ਚੌੜ ਹੋਇਆ, ਤਾਂਹੀਉਂ ਕੌਡੀਆਂ ਪੈਂਦੇ ਨੇ ਮੁੱਲ ਸਾਡੇ।
ਬਣਕੇ ਨਹੀਂ ਦਿਖਾਇਆ ਜੇ ‘ਰੋਲ ਮਾਡਲ’, ਜਣਦੇ ਪਾਉਣਗੇ ਦਾਹੜੀਏਂ ਫੁੱਲ ਸਾਡੇ।
ਸਾਨੂੰ ਭੁੱਲਿਆ ਭਾਈਆ ਤੇ ਭੈਣ ਬੀਬੀ, ਦੀਵੇ ਹੋਣ ਪਏ ਵਿਰਸੇ ਦੇ ਗੁੱਲ ਸਾਡੇ।
ਮੂੰਹ ਵਿਚ ਦੰਦ ਨਾ ਹੱਥ ਡੰਗੋਰੀਆਂ ਨੇ, ਕਾਲੇ ਕੇਸ ਜਵਾਨਾਂ ਦੇ ਤੁੱਲ ਸਾਡੇ।
ਬੁੱਢੀ ਘੋੜੀ ਦੇ ‘ਲਾਲ ਲਗਾਮ’ ਪਾਉਣੀ, ਭਾਈ ਚਾਰੇ ‘ਚ ਕਿੱਥੇ ਹੈ ਖੁੱਲ੍ਹ ਸਾਡੇ!
ਮਾਈ ਭਾਈ ਨੂੰ ‘ਡਾਈ’ ਦਾ ਸ਼ੌਕ ਚੜ੍ਹਿਆ, ਕਿਹਨੂੰ ਕਹਿਣ ‘ਮਾਂ-ਬਾਪੂ’ ਹੁਣ ਬੁੱਲ੍ਹ ਸਾਡੇ?
Leave a Reply