ਪ੍ਰੋæ ਹਰਪਾਲ ਸਿੰਘ ਪੰਨੂੰ ਦੀ ਟਿੱਪਣੀ ਬਾਰੇ

ਪ੍ਰੋæ ਹਰਪਾਲ ਸਿੰਘ ਪੰਨੂੰ ਨੇ ਪੰਜਾਬ ਟਾਈਮਜ਼ ਵਿਚ ਮੇਰੇ ਚਾਚਾ ਜੀ ਹਰਿੰਦਰ ਸਿੰਘ ਮਹਿਬੂਬ ਅਤੇ ਡਾæ ਗੁਰਤਰਨ ਸਿੰਘ ਦੀ ਦੋਸਤੀ ਬਾਰੇ ਗੱਲ ਕੀਤੀ ਹੈ, ਉਸ ਦਾ ਸਾਡੇ ਪਰਿਵਾਰ ਨਾਲ ਵੀ ਸਬੰਧ ਹੈ। ਹਰਿੰਦਰ ਸਿੰਘ ਅਤੇ ਗੁਰਤਰਨ ਸਿੰਘ ਦੀ ਦੋਸਤੀ ਬਾਰੇ ਜੱਗ ਜਾਣਦਾ ਹੈ ਕਿ ਇਹ ਇਕ ਦੂਸਰੇ ਦੇ ਕਿਵੇਂ ਅੰਗ-ਸੰਗ ਸਨ। ਕੇਵਲ ਕੁੱਝ ਸਮੇਂ ਲਈ ਇਨ੍ਹਾਂ ਦੀ ਦੋਸਤੀ ਵਿਚ ਇਕ ਨਜਦੀਕੀ ਬੰਦੇ ਨੇ ਹੀ ਵਕਤੀ ਤੌਰ ‘ਤੇ ਫਰਕ ਪਾ ਦਿੱਤਾ ਸੀ। ਥੋੜੇ ਸਮੇਂ ਬਾਅਦ ਹੀ ਫਿਰ ਘੁਲ-ਮਿਲ ਗਏ ਸਨ। ਜਿਹੜੇ ਬੰਦੇ ਨੇ, ਜੋ ਕਿ ਅਤਿ ਨਜ਼ਦੀਕੀ ਹੀ ਹੈ, ਇਨ੍ਹਾਂ ਦਾ ਫਰਕ ਪਵਾਇਆ ਸੀ ਮੇਰੇ ਚਾਚਾ ਜੀ ਮਹਿਬੂਬ ਸਾਹਿਬ ਨੇ ਇਸ ਪਿੱਛੋਂ ਉਸ ਨਾਲ ਮਿਲਣ-ਜੁਲਣ ਘਟਾ ਲਿਆ ਸੀ। ਫਰਕ ਵਾਲਾ ਸਮਾਂ ਇਨ੍ਹਾਂ ਦੋਵਾਂ ‘ਤੇ ਬਹੁਤ ਦੁੱਖਦਾਈ ਰਿਹਾ। ਜੇਕਰ ਗੜਦੀਵਾਲ ਮੇਰੇ ਚਾਚੇ ਜੀ ਨੂੰ ਗੁਰਤਰਨ ਸਿੰਘ ਛੇਤੀ ਫੋਨ ਨਹੀਂ ਸੀ ਕਰਦਾ ਤਾਂ ਉਹ ਸਾਡੇ ਘਰ ਵਾਲੇ ਫੋਨ ਤੇ ਮੈਨੂੰ ਸੁਨੇਹਾ ਦੇਣ ਲਈ ਆਖਦੇ ਸਨ ਕਿ ਗੁਰਤਰਨ ਮੈਨੂੰ ਫੋਨ ਕਰੇ। ਜਿੱਥੋਂ ਤੱਕ ਪਿੰਡ ਵਿਚ ਉਨ੍ਹਾਂ ਦੇ ਰਹਿਣ ਦੀ ਗੱਲ ਹੈ, ਉਹ ਹਮੇਸਾਂ ਗੁਰਤਰਨ ਸਿੰਘ ਦੇ ਘਰ ਹੀ ਠਹਿਰਿਆ ਕਰਦੇ ਸਨ। ਉਨ੍ਹਾਂ ਦਾ ਸਾਰਾ ਪਰਿਵਾਰ ਉਨ੍ਹਾਂ ਦਾ ਬੇਹਦ ਸਤਿਕਾਰ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਹੀ ਉਨ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਮੰਨੀਆਂ ਹਨ। ਕਿਤਾਬਾਂ ਦੇ ਨਾਂ ਕਰਨ ਬਾਰੇ ਉਨ੍ਹਾਂ ਦੇ ਦੋਸਤਾਂ ਨੂੰ ਪਤਾ ਸੀ ਕਿ ਗੁਰਤਰਨ ਦਾ ਹਰਿੰਦਰ ਨਾਲ, ਵਿਚੋਂ ਹੀ ਕਿਸੇ ਨੇ ਫਰਕ ਪੁਆਇਆ ਹੈ। ਇਸ ਲਈ ਉਨ੍ਹਾਂ ਨੇ ਠੀਕ ਹੀ ਰਾਇ ਦਿੱਤੀ ਹੋਵੇਗੀ। ਕਿਤਾਬ ਨਾਂ ਕਰਨ ਬਾਰੇ ਤਾਂ ਉਨ੍ਹਾਂ ਦੇ ਰਿਸਤੇ ਵਿਚ ਬਹੁਤ ਸਾਧਾਰਨ ਗੱਲ ਸੀ। ਅਸੀਂ ਸਾਰੇ ਪਰਿਵਾਰ ਨੇ ਇਨ੍ਹਾਂ ਦੇ ਰਿਸਤੇ ਨੂੰ ਸਮਝਦਿਆਂ ਦਖਲ ਦੇਣ ਦਾ ਹੌਸਲਾ ਵੀ ਨਹੀਂ ਕੀਤਾ। ਬਾਕੀ ਗੱਲਾਂ ਦਾ ਮੈਨੂੰ ਪਤਾ ਨਹੀਂ ਜਿੱਥੋਂ ਤੱਕ ਦੋਸਤੀ ਦਾ ਸਵਾਲ ਹੈ, ਉਨ੍ਹਾਂ ਦਾ ਰਿਸਤਾ ਬਹੁਤ ਗੂੜ੍ਹਾ ਸੀ ਤੇ ਅਖੀਰ ਤੱਕ ਨਿਭਿਆ।
-ਸੁਖਬੀਰ ਸਿੰਘ ਸੁੱਖੀ ਝੂੰਦਾਂ
ਫੋਨ: 91-98725-22529

Be the first to comment

Leave a Reply

Your email address will not be published.