ਰਹਿਣੀ ਸ਼ਾਂਤੀ ਕਿਸ ਤਰ੍ਹਾਂ ਦੇਸ ਅੰਦਰ, ਹਾਕਮ ਨਾਲ ਨਿਤਾਣਿਆਂ ਖਹੇ ਜਿੱਥੇ।
ਕਾਹਦਾ ਮਾਨਣਾ ਨਿੱਘ ਅਜ਼ਾਦੀਆਂ ਦਾ, ਜਨਤਾ ਵਰ੍ਹਿਆਂ ਤੋਂ ਦੁੱਖੜੇ ਸਹੇ ਜਿੱਥੇ।
ਕਿਉਂ ਨਾ ਨਸ਼ਿਆਂ ‘ਚ ਹੋਣ ਗਲਤਾਨ ਬੱਚੇ, ਪੈਰ ਪੈਰ ‘ਤੇ ਗਲਤ ਨੇ ਪਹੇ ਜਿੱਥੇ।
ਪੰਜ ਸਾਲ ਦੀ ḔਯੋਜਨਾḔ ਕਰੇਗੀ ਕੀ, ਗੱਡੀ ḔਸਿਸਟਮḔ ਦੀ ਲੀਹ ਤੋਂ ਲਹੇ ਜਿੱਥੇ।
ਅੱਛੇ ਦਿਨਾਂ ਦੀ ਆਸ ਨਾ ਕਰੇ ਕੋਈ, ਉਲਟੀ ਗੰਗਾ ਪਹੋਏ ਨੂੰ ਵਹੇ ਜਿੱਥੇ।
ਰੋਟੀ ਰੱਜਵੀਂ ਖਾਣੀ ਕੀ ਕਿਰਤੀਆਂ ਨੇ, ਰਾਖੀ ਬੋਹਲ ਦੀ ḔਬੱਕਰਾḔ ਬਹੇ ਜਿੱਥੇ!
Leave a Reply