ਚੱਕਰਵਿਊਹ ਵਿਚੋਂ ਨਿਕਲਿਆ ਈਸ਼ਾ ਲਈ ਰਾਹ

ਅਦਾਕਾਰਾ ਈਸ਼ਾ ਗੁਪਤਾ ਫਿਲਮ Ḕਚੱਕਰਵਿਊਹ’ ਨਾਲ ਆਪਣੇ ਬੇਹੱਦ ਗਲੈਮਰਸ ਅਕਸ ਨੂੰ ਤੋੜਨ ਵਿਚ ਸਫਲ ਰਹੀ ਹੈ। ਇਹ 26 ਸਾਲਾ ਸੁੰਦਰੀ ਹੁਣ ਹੁਣ ਐਕਸ਼ਨ ਫਿਲਮਾਂ ਕਰਨੀਆਂ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਇਕ ਅਜਿਹੀ ਫਿਲਮ ਕਰਨਾ ਚਾਹੇਗੀ ਜੋ ਅਸਲ ਵਿਚ ਪੂਰੀ ਤਰ੍ਹਾਂ ਮਾਰ-ਧਾੜ ਤੇ ਐਕਸ਼ਨ ਭਰਪੂਰ ਫਿਲਮ ਹੋਵੇ। ਉਂਝ ਉਹ ਇਹ ਵੀ ਕਹਿੰਦੀ ਹੈ ਕਿ ਉਸ ਨੂੰ ਇਹ ਬਿਲਕੁਲ ਨਹੀਂ ਪਤਾ ਕਿ ਉਸ ਨੂੰ ਅਜਿਹੀਆਂ ਫਿਲਮਾਂ ਕਿਉਂ ਪਸੰਦ ਹਨ? ਈਸ਼ਾ ਨੇ ਫਿਲਮ Ḕਜੰਨਤ-2′ ਨਾਲ ਬੇਹੱਦ ਗਲੈਮਰਸ ਅਵਤਾਰ ਵਿਚ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਇਸ ਤੋਂ ਬਾਅਦ ਉਸ ਦੀ ਪ੍ਰਦਰਸ਼ਿਤ ਫਿਲਮ Ḕਰਾਜ਼-3′ ਵਿਚ ਵੀ ਉਸ ਦਾ ਅਜਿਹਾ ਹੀ ਸੈਕਸੀ ਕਿਰਦਾਰ ਸੀ। ਫਿਲਮ Ḕਚੱਕਰਵਿਊਹ’ ਵਿਚ ਉਸ ਦੇ ਪੁਰਾਣੇ ਅਕਸ ‘ਚ ਸੁਧਾਰ ਹੋਇਆ ਹੈ ਤੇ ਹੁਣ ਉਹ ਐਕਸ਼ਨ ਫਿਲਮ ਕਰਨ ਬਾਰੇ ਸੋਚ ਰਹੀ ਹੈ। ਉਸ ਦਾ ਕਹਿਣਾ ਹੈ ਕਿ ਫਿਲਮੀ ਪਰਦੇ ਦੇ ਖਲਨਾਇਕ ਅਸਲ ਜ਼ਿੰਦਗੀ ਵਿਚ ਕਾਫੀ ਚੰਗੇ ਹੁੰਦੇ ਹਨ ਜਿਵੇਂ Ḕਚੱਕਰਵਿਊਹ’ ਦੇ ਮਨੋਜ ਵਾਜਪੇਈ।
____________________________________
ਅਮੀਸ਼ਾ ਪਟੇਲ ਦੇ ਦਿਨ ਪਰਤੇ
ਅਮੀਸ਼ਾ ਪਟੇਲ ਦੀ ਬਾਰਾਂ ਸਾਲ ਪਹਿਲਾਂ ਰਿਤਿਕ ਰੌਸ਼ਨ ਨਾਲ Ḕਕਹੋ ਨਾ ਪਿਆਰ ਹੈ’ ਫ਼ਿਲਮ ਆਈ ਸੀ ਪਰ ਉਸ ਨੂੰ ਰਿਤਿਕ ਰੌਸ਼ਨ ਜਿੰਨਾ ਫਾਇਦਾ ਨਹੀਂ ਸੀ ਹੋਇਆ। ਰਿਤਿਕ ਨਿਰਮਾਤਾ ਨਿਰਦੇਸ਼ਕ ਰਾਕੇਸ਼ ਰੌਸ਼ਨ ਦਾ ਬੇਟਾ ਹੋਣ ਕਰਕੇ ਫਾਇਦਾ ਲੈ ਗਿਆ ਜਦੋਂਕਿ ਅਮੀਸ਼ਾ ਗ਼ੈਰ-ਫ਼ਿਲਮੀ ਪਰਿਵਾਰ ਵਿਚੋਂ ਹੋਣ ਕਰਕੇ ਕਾਫ਼ੀ ਪਿੱਛੇ ਰਹਿ ਗਈ।
ਰਿਤਿਕ ਦੀ ਫ਼ਿਲਮ ਦੇ ਬਾਅਦ ਹੀ ਅਨਿਲ ਸ਼ਰਮਾ ਦੀ ਫ਼ਿਲਮ Ḕਗ਼ਦਰ-ਏਕ ਪ੍ਰੇਮ ਕਥਾ’ ਸੁਪਰ ਡੁਪਰ ਹਿੱਟ ਰਹੀ ਜਿਸ ਕਰਕੇ ਅਮੀਸ਼ਾ ਨੇ ਢੇਰ ਸਾਰੀਆਂ ਫ਼ਿਲਮਾਂ ਕੀਤੀਆਂ ਜਿਵੇਂ Ḕਬਦਰੀ’, Ḕਯੇਹ ਜ਼ਿੰਦਗੀ ਕਾ ਸਫ਼ਰ’, Ḕਕ੍ਰਾਂਤੀ’, Ḕਕਯਾ ਯਹੀ ਪਿਆਰ ਹੈ’, Ḕਆਪ ਮੁਝੇ ਅੱਛੇ ਲਗਨੇ ਲਗੇ’, Ḕਹਮਰਾਜ਼’, Ḕਪਰਵਾਨਾ’, Ḕਸੁਨੋ ਸਸੁਰਜੀ’, Ḕਵਾਅਦਾ’, ਐਲਾਨ’, Ḕਜ਼ਮੀਰ’, Ḕਮੰਗਲ ਪਾਂਡੇ’, Ḕਮੇਰੇ ਜੀਵਨ ਸਾਥੀ’, Ḕਤੀਸਰੀ ਆਂਖ’, Ḕਅਨਕਹੀ’, Ḕਆਪ ਕੀ ਖਾਤਰ’, Ḕਹਨੀਮੂਨ’, Ḕਟ੍ਰੈਵਲਜ਼ ਪ੍ਰਾæ ਲ਼ਿ’, Ḕਹੇ ਬੇਬੀ’, Ḕਭੂਲ ਭੁਲੱਈਆ’, Ḕਓਮ ਸ਼ਾਂਤੀ ਓਮ’, Ḕਪਰਮਵੀਰ ਚੱਕਰ’, Ḕਚਤੁਰ ਸਿੰਘ ਟੂ ਸਟਾਰ’ ਕੀਤੀਆਂ। ਇਸ ਸਮੇਂ ਅਮੀਸ਼ਾ ਪਟੇਲ ਕੋਲ 12 ਫ਼ਿਲਮਾਂ ਹਨ ਜਿਨ੍ਹਾਂ ਵਿਚ Ḕਰਨ ਭੋਲਾ ਰਨ’, Ḕਸ਼ਾਰਟ ਕੱਟ ਰੋਮੀਓ’, Ḕਰੇਸ-2′, Ḕਭਈਆ ਜੀ ਸੁਪਰਹਿੱਟ’, Ḕਸਿੰਘ ਸਾਹਿਬ ਦਾ ਗ੍ਰੇਟ’,Ḕਦੇਸੀ ਮੈਜਿਕ’, Ḕਪੈਰਾਡਾਇਸ ਸਟਰੀਟ’ ਦੇ ਇਲਾਵਾ ਕਈ ਦੱਖਣ ਦੀਆਂ ਫ਼ਿਲਮਾਂ ਹਨ। ਅਮੀਸ਼ਾ ਹੁਣ ਸੱਚੀ ਸੀਰੀਅਸ ਹੋ ਕੇ ਆਪਣੇ ਕੈਰੀਅਰ ‘ਤੇ ਧਿਆਨ ਦੇ ਰਹੀ ਹੈ। 37 ਸਾਲਾ ਅਮੀਸ਼ਾ ਪਟੇਲ ਚਾਹੁੰਦੀ ਹੈ ਕਿ ਉਹ ਹਰ ਸਮੇਂ ਫ਼ਿਲਮਾਂ ਵਿਚ ਬਿਜ਼ੀ ਰਹੇ। ਫ਼ਿਲਮਾਂ ਦੇ ਨਾਲ-ਨਾਲ ਉਹ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੀ ਹੋਈ ਹੈ ਜੋ ਸਮਾਜ ਭਲਾਈ ਦੇ ਕੰਮ ਕਰਦੀਆਂ ਹਨ ਪਰ ਉਹ ਇਸ ਪ੍ਰਚਾਰ ਤੋਂ ਕਾਫ਼ੀ ਦੂਰ ਹੀ ਰਹਿੰਦੀ ਹੈ।

Be the first to comment

Leave a Reply

Your email address will not be published.