ਚੰਡੀਗੜ੍ਹ: ਮੋਗਾ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸੁਖਦੇਵ ਸਿੰਘ ਤੇ ਇੰਦਰਜੀਤ ਸਿੰਘ ਉਰਫ਼ ਗੋਰਾ ਦਾ ਮਾਮਲਾ ਸਵਾਲਾਂ ਵਿਚ ਘਿਰ ਗਿਆ ਹੈ। ਮੁੱਢਲੀ ਪੜਤਾਲ ਮੁਤਾਬਕ ਸੁਖਦੇਵ ਸਿੰਘ ਤੇ ਇੰਦਰਜੀਤ ਸਿੰਘ ਗੋਰਾ ਦੀ 15-20 ਫੁੱਟ ਦੂਰੋਂ ਗੋਲੀ ਚੱਲਣ ਕਾਰਨ ਮੌਤ ਹੋਈ ਹੈ ਤੇ ਸਬ ਇੰਸਪੈਕਟਰ ਰਾਜਦੀਪ ਬਹੁਤ ਨੇੜਿਓਂ ਗੋਲੀ ਚਲਣ ਕਾਰਨ ਜ਼ਖਮੀ ਹੋਇਆ ਹੈ। ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਰਾਜਦੀਪ ਸਿੰਘ ਦੇ ਪੇਟ ਨੂੰ ਚੀਰਨ ਵਾਲੀ ਗੋਲੀ ਲਈ ਵਰਤਿਆ ਹਥਿਆਰ ਇਹ ਭੇਤ ਖੋਲ੍ਹਣ ਦੀ ਮੁੱਖ ਕੜੀ ਹੋਵੇਗਾ।
ਮੁਕਾਬਲੇ ਦੀ ਜਾਂਚ ਦੌਰਾਨ ਪੁਲਿਸ ਟੀਮ ਵੱਲੋਂ ਲੋਕਲ ਪੁਲਿਸ ਨੂੰ ਛਾਪਾ ਮਾਰਨ ਬਾਰੇ ਸੂਚਿਤ ਕਰਨ, ਘਟਨਾ ਵੇਲੇ ਵਰਦੀ ਪਾਉਣ ਤੇ ਮ੍ਰਿਤਕਾਂ ਨਾਲ ਪੁਲਿਸ ਦੀ ਕੋਈ ਨਿੱਜੀ ਰੰਜ਼ਿਸ਼ ਜਾਂ ਸ਼ਿਕਾਇਤਕਰਤਾ ਨਾਲ ਸਾਂਝ ਹੋਣ ਦੇ ਤੱਥਾਂ ਦੀ ਜਾਂਚ ਵੀ ਹੋਵੇਗੀ। ਇਸ ਤੋਂ ਇਲਾਵਾ ਸਬ-ਇੰਸਪੈਕਟਰ ਤੇ ਸਿਪਾਹੀ ਸੁਰਿੰਦਰ ਕੁਮਾਰ ਨੂੰ ਗੋਲੀਆਂ ਮਾਰਨ ਲਈ ਵਰਤੇ ਹਥਿਆਰਾਂ ਦੇ ਮਾਲਕ ਦੀ ਸ਼ਨਾਖਤ ਵੀ ਇਸ ਪੜਤਾਲ ਦੀਆਂ ਕਈ ਗੁੰਝਲਾਂ ਖੋਲ੍ਹੇਗੀ। ਦੋਵੇਂ ਮ੍ਰਿਤਕ ਸੈਕਟਰ 17 ਚੰਡੀਗੜ੍ਹ ਵਿਖੇ 23 ਜੂਨ ਨੂੰ ਦਰਜ ਐਫ਼ਆਈæਆਰæ ਵਿਚ ਨਾਮਜ਼ਦ ਨਹੀਂ ਸਨ। ਪੋਸਟਮਾਰਟਮ ਰਿਪੋਰਟ ਮੁਤਾਬਕ ਸੁਖਦੇਵ ਸਿੰਘ ਦੇ ਸਿਰ, ਢਿੱਡ, ਸੱਜੇ-ਖੱਬੇ ਪਾਸੇ ਦੋਵਾਂ ਪੱਟਾਂ ‘ਤੇ ਤਕਰੀਬਨ 15 ਗੋਲੀਆਂ ਵੱਜੀਆਂ ਸਨ ਜਦਕਿ ਇੰਦਰਜੀਤ ਸਿੰਘ ਉਰਫ਼ ਗੋਰਾ ਦੇ ਨੱਕ, ਖੱਬੀਆਂ-ਸੱਜੀਆਂ ਬਾਹਾਂ ‘ਤੇ ਤਕਰੀਬਨ ਨੌਂ ਗੋਲੀਆਂ ਵੱਜੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 25 ਜੂਨ ਦੀ ਰਾਤ ਨੂੰ ਮੋਗਾ-ਕੋਟਕਪੂਰਾ ਬਾਈਪਾਸ ‘ਤੇ ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਣ ਤੇ ਦੋ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਜਾਂਚ ਲਈ ਵਿਸ਼ੇਸ਼ ਪੜਤਾਲੀਆ ਟੀਮ (ਐਸ਼ਆਈæਟੀæ) ਬਣਾਉਣ ਕਾਰਨ ਇਹ ਮਾਮਲਾ ਹੋਰ ਭਖ ਗਿਆ ਹੈ। ਸ਼ ਬਾਦਲ ਨੇ ਇੰਸਪੈਕਟਰ ਜਨਰਲ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਐਸ਼ਆਈæਟੀæ ਬਣਾਈ ਹੈ। ਇਸ ਪੜਤਾਲ ਦਾ ਮੁੱਖ ਧੁਰਾ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ ਬਾਬਤ ਫੋਰੈਂਸਿਕ ਰਿਪੋਰਟ ਹੋਵੇਗੀ, ਜਿਸ ਤੋਂ ਪਤਾ ਲੱਗੇਗਾ ਕਿ ਪਹਿਲਾਂ ਗੋਲੀ ਕਿਸ ਧਿਰ ਵੱਲੋਂ ਚਲਾਈ ਗਈ।
ਜ਼ਿਕਰਯੋਗ ਹੈ ਕਿ ਮੋਗੇ ਦੇ ਹਰਪਿੰਦਰ ਸਿੰਘ ਨੇ 23 ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਚੰਨੂਵਾਲਾ ਦੇ ਗੁਰਚਰਨ ਸਿੰਘ ਉਰਫ ਰਿੰਕੂ, ਪਿੰਡ ਸੰਗਤਪੁਰਾ ਦੇ ਸੁਖਪਾਲ ਸਿੰਘ ਤੇ ਪਿੰਡ ਲੰਗੇਆਣਾ ਪੁਰਾਣਾ ਦੇ ਸ਼ਿੰਦਰ ਸਿੰਘ ਉਰਫ ਗੋਗਾ ਆਦਿ ਨੇ ਇਥੇ ਸੈਕਟਰ-22 ਸਥਿਤ ਉਸ ਦੇ ਕਮਰੇ ਵਿਚ ਵੜ ਕੇ ਉਸ ਦੀ ਕੁੱਟਮਾਰ ਕੀਤੀ ਹੈ ਤੇ ਅਸ਼ਲੀਲ ਵੀਡੀਓ ਬਣਾ ਕੇ ਜ਼ਲੀਲ ਵੀ ਕੀਤਾ ਸੀ। ਇਸ ਬਾਰੇ ਹੀ ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਦੇ ਇੰਚਾਰਜ ਇੰਸਪੈਕਟਰ ਰਣਜੋਧ ਸਿੰਘ ਦੀ ਅਗਵਾਈ ਹੇਠ ਅਪਰਾਧ ਸ਼ਾਖਾ ਸਮੇਤ ਸੈਕਟਰ-17 ਥਾਣੇ ਦੀ ਟੀਮ ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ ਮੋਗੇ ਗਈ ਸੀ।
Leave a Reply