ਭੁੱਲੀ ਮਾਤਾ ਗੁਜਰੀ ਨਾਲੇ ਮਾਈ ਭਾਗੋ, ਗਾਥਾ ਭੁੱਲੀ ਸਤਵੰਤੀਆਂ ਨਾਰੀਆਂ ਦੀ।
ਸੰਗ-ਸ਼ਰਮ ਸਤਿਕਾਰ ਦੀ ਜਾਚ ਭੁੱਲੀ, ਹੈ ਸੀ ਸ਼ਾਨ ਪੰਜਾਬਣਾਂ ਸਾਰੀਆਂ ਦੀ।
ਸਿਰ ਦੀ ਚੁੰਨੀ ਰਵਾਇਤੀ ਲਿਬਾਸ ਭੁੱਲਾ, ਘੂਕੀ ਚੜ੍ਹੀ ਏ Ḕਫੈਸ਼ਨ ਖੁਮਾਰੀਆਂḔ ਦੀ।
ਲਾਲ-ਪੀਲੀਆਂ ਪੱਗਾਂ ਦਾ ਸ਼ੌਕ ਭੁੱਲਾ, ਉਜੜ ਗਈ ਦੁਕਾਨ ਲਲਾਰੀਆਂ ਦੀ।
ਮੱਖਣ ਚਾਟੀਆਂ ਲੱਸੀ ਮਧਾਣੀਆਂ ਦੀ, ਯਾਦ ਵਿੱਸਰੀ ਮੱਝੀਆਂ ਚਾਰੀਆਂ ਦੀ।
ਹੋਰ ਸਾਰਾ ਕੁਝ ਭੁੱਲਣ ਦਾ ਫਿਕਰ ਨਾਹੀਂ, ਚਿੰਤਾ ਭੰਗੜੇ-ਗਿੱਧੇ ਫੁਲਕਾਰੀਆਂ ਦੀ!
Leave a Reply