ਸਵਿੱਸ ਬੈਂਕਾਂ ਵਿਚ ਭਾਰਤੀ ਨਾਗਰਿਕਾਂ ਦਾ ਨਾਮਾ ਵਧਿਆ

ਨਵੀਂ ਦਿੱਲੀ: ਸਵਿਟਜ਼ਰਲੈਂਡ ਦੇ ਬੈਂਕਾਂ ਵਿਚ 2013 ਦੌਰਾਨ ਭਾਰਤੀਆਂ ਦਾ ਧਨ 40 ਫੀਸਦੀ ਵਧਿਆ ਹੈ। ਸਵਿੱਸ ਬੈਂਕਾਂ ਵਿਚ ਇਸ ਸਮੇਂ ਇਹ ਧਨ ਦੋ ਅਰਬ ਸਵਿੱਸ ਫਰਾਂਕ (ਤਕਰੀਬਨ 14,000 ਕਰੋੜ ਰੁਪਏ) ਤੋਂ ਟੱਪ ਗਿਆ ਹੈ। ਇਹ ਰਕਮ ਸਾਲ ਦੇ ਅਖੀਰ ਵਿਚ 1æ42 ਅਰਬ ਸਵਿੱਸ ਫਰਾਂਕ ਸੀ। ਦੇਸ਼ ਦੀ ਕੇਂਦਰੀ ਬੈਂਕਿੰਗ ਅਥਾਰਟੀ ਸਵਿਸ ਨੈਸ਼ਨਲ ਬੈਂਕ (ਐਸ਼ਐਨæਬੀæ) ਵੱਲੋਂ ਜਾਰੀ ਸੱਜਰੇ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ। ਉਧਰ ਸਵਿੱਸ ਬੈਂਕਾਂ ਵਿਚ ਵਿਸ਼ਵ ਦੇ ਹੋਰ ਲੋਕਾਂ ਦੀ ਰਕਮ ਲਗਾਤਾਰ ਘਟਦੀ ਜਾ ਰਹੀ ਹੈ ਤੇ 2013 ਦੇ ਅੰਤ ਵਿਚ ਇਹ ਪਹਿਲੀ ਵਾਰ ਸਭ ਤੋਂ ਘੱਟ 1æ432 ਖਰਬ ਸਵਿੱਸ ਫਰਾਂਕ (90 ਲੱਖ ਕਰੋੜ ਰੁਪਏ ਤੋਂ ਵੱਧ) ਰਹਿ ਗਈ ਸੀ। 2012 ਦੌਰਾਨ ਸਵਿੱਸ ਬੈਂਕਾਂ ਵਿਚ ਭਾਰਤੀਆਂ ਦੀ ਰਕਮ ਰਿਕਾਰਡ ਪੱਧਰ ‘ਤੇ ਘਟ ਕੇ ਇਕ ਤਿਹਾਈ ਰਹਿ ਗਈ ਸੀ। 1æ95 ਅਰਬ ਸਵਿੱਸ ਫਰਾਂਕ ਰਕਮ ਤਾਂ ਸਵਿਸ ਖਾਤਿਆਂ ਵਿਚ ਭਾਰਤੀ ਵਿਅਕਤੀਆਂ ਜਾਂ ਸੰਸਥਾਵਾਂ ਦੀ ਸਿੱਧੀ ਮਾਲਕੀ ਵਾਲੀ ਸੀ, ਜਦਕਿ 77æ3 ਮਿਲੀਅਨ ਸਵਿੱਸ ਫਰਾਂਸ ਰਕਮ ਧਨ ਪ੍ਰਬੰਧਕਾਂ ਵੱਲੋਂ ਸੰਭਾਲੀ ਜਾ ਰਹੀ ਸੀ। ਇਹ ਅੰਕੜੇ 2013 ਦੇ ਅਖੀਰ ਦੇ ਹਨ। ਜ਼ਿਊਰਿਖ ਦੀ ਐਨæਐਨæਬੀæ ਵੱਲੋਂ ਇਹ ਹਾਲੀਆ ਅੰਕੜੇ ਉਸ ਸਮੇਂ ਜਾਰੀ ਕੀਤੇ ਗਏ ਹਨ, ਜਦੋਂ ਭਾਰਤ ਸਮੇਤ ਕਈ ਮੁਲਕ ਵੀ ਸਵਿਟਜ਼ਰਲੈਂਡ ਉਤੇ ਇਹ ਦਬਾਅ ਬਣਾ ਰਹੇ ਹਨ ਕਿ ਇਹ ਵਿਦੇਸ਼ੀ ਖਾਤਾਧਾਰਕਾਂ ਦੇ ਵੇਰਵੇ ਜਾਰੀ ਕਰੇ, ਜਦਕਿ ਇਸ ਦੇ ਕਾਨੂੰਨ ਘਾੜੇ ਇਸ ਤੋਂ ਟਾਲਾ ਵੱਟ ਰਹੇ ਹਨ। ਭਾਰਤ ਨੇ ਭਾਰਤੀਆਂ ਵੱਲੋਂ ਵਿਦੇਸ਼ਾਂ ਖਾਸ ਕਰ ਸਵਿਟਜ਼ਰਲੈਂਡ ਜਿਹੇ ਮੁਲਕਾਂ ਵਿਚ ਛੁਪਾਏ ਕਾਲੇ ਧਨ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਉਧਰ ਭਾਰਤ ਤੇ ਵਿਦੇਸ਼ ਵਿਚ ਜਮ੍ਹਾਂ ਕਾਲੇ ਧਨ ਦਾ ਪਤਾ ਲਾਉਣ ਲਈ ਕੀਤਾ ਜਾ ਰਿਹਾ ਸਰਵੇਖਣ ਤਿੰਨ ਸਾਲਾਂ ਬਾਅਦ ਵੀ ਮੁਕੰਮਲ ਨਹੀਂ ਹੋਇਆ ਹੈ। ਪਿਛਲੀ ਯੂæਪੀæਏæ ਸਰਕਾਰ ਨੇ 21 ਮਾਰਚ 2011 ਨੂੰ ਇਸ ਪੈਸੇ ਦਾ ਪਤਾ ਲਾਉਣ ਲਈ ਇਹ ਸਰਵੇਖਣ ਕਰਵਾਇਆ ਸੀ। ਇਸ ਦੀ ਰਿਪੋਰਟ 18 ਮਹੀਨਿਆਂ ਅੰਦਰ ਤਿਆਰ ਹੋ ਜਾਣੀ ਚਾਹੀਦੀ ਸੀ ਜਿਸ ਦੀ ਮਿਆਦ 21 ਸਤੰਬਰ, 2012 ਨੂੰ ਮੁੱਕ ਗਈ ਹੈ।
ਭਾਰਤੀਆਂ ਵੱਲੋਂ ਸਵਿੱਟਜ਼ਰਲੈਂਡ ਦੇ ਬੈਂਕਾਂ ਵਿਚ ਜਮ੍ਹਾਂ ਕਰਾਈਆਂ ਮੋਟੀਆਂ ਰਕਮਾਂ ਦੀ ਦੋ ਤਿਹਾਈ, ਇਸ ਦੇਸ਼ ਦੇ ਸਿਰਫ ਦੋ ਬੈਂਕਾਂ ਯੂæਬੀæਐਸ਼ ਤੇ ਕਰੈਡਿਟ ਸਵਿੱਸ ਵਿਚ ਜਮ੍ਹਾਂ ਹੈ। ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਭਾਰਤੀਆਂ ਦੀ ਇਨ੍ਹਾਂ ਬੈਂਕਾਂ ਵਿਚ ਜਮ੍ਹਾਂ ਕੁੱਲ ਰਕਮ ਦਾ 68æ2 ਫੀਸਦੀ ਭਾਵ 1æ4 ਅਰਬ ਸਵਿੱਸ ਫਰੈਂਕ ਸਿਰਫ ਦੋ ਵੱਡੇ ਬੈਂਕਾਂ ਵਿਚ ਜਮ੍ਹਾਂ ਹੈ। ਸਵਿੱਟਜ਼ਰਲੈਂਡ ਵਿਚ ਕੁੱਲ 283 ਬੈਂਕ ਹਨ, ਜਿਨ੍ਹਾਂ ਵਿਚੋਂ ਸਿਰਫ ਦੋ ਯੂæਬੀæਐਸ਼ ਤੇ ਕਰੈਡਿਟ ਸਵਿੱਸ ਨੂੰ ਐਸ਼ਐਨæਬੀæ ਵੱਲੋਂ ‘ਵੱਡੇ ਬੈਂਕ’ ਕਿਹਾ ਗਿਆ ਹੈ। ਦੇਸ਼ ਵਿਚ 93 ਫੀਸਦੀ ਕੰਟਰੋਲ ਵਾਲੇ ਬੈਂਕ ਵੀ ਹਨ।
______________________________________________
ਸਵਿੱਟਜ਼ਰਲੈਂਡ ਵੱਲੋਂ ਕਾਲੇ ਧਨ ਬਾਰੇ ਸੂਚੀ ਤਿਆਰ
ਜ਼ਿਊਰਿਖ: ਕਾਲੇ ਧਨ ਦੀ ਅਲਾਮਤ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਸਵਿਟਜ਼ਰਲੈਂਡ ਨੇ ਆਪਣੀਆਂ ਬੈਂਕਾਂ ਵਿਚ ਕਾਲਾ ਧਨ ਰੱਖਣ ਵਾਲੇ ਸ਼ੱਕੀ ਭਾਰਤੀਆਂ ਬਾਰੇ ਇਕ ਸੂਚੀ ਤਿਆਰ ਕਰ ਲਈ ਤੇ ਇਸ ਦੇ ਵੇਰਵੇ ਭਾਰਤ ਸਰਕਾਰ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਸਵਿਟਜ਼ਰਲੈਂਡ ਦੇ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਭਾਰਤੀ ਵਿਅਕਤੀਆਂ ਤੇ ਇਕਾਈਆਂ ਦੇ ਨਾਵਾਂ ਦੀ ਇਕ ਕਵਾਇਦ ਤਹਿਤ ਪੁਣ-ਛਾਣ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਸਵਿਟਜ਼ਰਲੈਂਡ ਵਿਚਲੀਆਂ ਵੱਖ-ਵੱਖ ਬੈਂਕਾਂ ਵਿਚ ਰੱਖੇ ਫੰਡਾਂ ਦੇ ਅਸਲ ਮਾਲਕ ਕੌਣ ਹਨ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਤੇ ਇਕਾਈਆਂ ਬਾਰੇ ਸ਼ੱਕ ਕੀਤਾ ਜਾਂਦਾ ਹੈ ਕਿ ਇਨ੍ਹਾਂ ਨੇ ਭਾਰਤ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿਚਾਲੇ ਟਰੱਸਟਾਂ, ਮੂਲਵਾਸੀ ਕੰਪਨੀਆਂ ਤੇ ਹੋਰ ਕਾਨੂੰਨੀ ਇਕਾਈਆਂ ਆਦਿ ਜ਼ਰੀਏ ਕਾਲਾ ਧਨ ਸਵਿਸ ਬੈਂਕਾਂ ਵਿਚ ਰੱਖਿਆ ਹੋਇਆ ਹੈ। ਅਧਿਕਾਰੀ ਨੇ ਇਨ੍ਹਾਂ ਵਿਅਕਤੀਆਂ ਤੇ ਇਕਾਈਆਂ ਦੇ ਨਾਂ ਤੇ ਇਨ੍ਹਾਂ ਵੱਲੋਂ ਸਵਿਸ ਬੈਂਕਾਂ ਵਿਚ ਰੱਖੇ ਧਨ ਦੀ ਮਾਤਰਾ ਬਾਰੇ ਵੀ ਕੁਝ ਦੱਸਣ ਤੋਂ ਇਸ ਆਧਾਰ ‘ਤੇ ਇਨਕਾਰ ਕਰ ਦਿੱਤਾ ਕਿ ਅਜਿਹਾ ਕਰਨਾ ਦੋਵਾਂ ਦੇਸ਼ਾਂ ਵਿਚਾਲੇ ਸੂਚਨਾ ਸਾਂਝੀ ਕਰਨ ਬਾਰੇ ਸੰਧੀ ਦੀ ਉਲੰਘਣਾ ਹੋਵੇਗੀ।
ਅਧਿਕਾਰੀ ਨੇ ਕਿਹਾ ਕਿ ਸਵਿਸ ਇੰਤਜ਼ਾਮੀਆਂ ਭਾਰਤ ਵਿੱਚ ਨਵੀਂ ਬਣੀ ਸਰਕਾਰ ਨਾਲ ਨੇੜਿਓਂ ਕੰਮ ਕਰਨ ਦੀ ਖਾਹਿਸ਼ਮੰਦ ਹੈ ਤੇ ਉਸ ਵੱਲੋਂ ਕਾਲੇ ਧਨ ਬਾਰੇ ਨਵੀਂ ਬਣੀ ਵਿਸ਼ੇਸ਼ ਜਾਂਚ ਟੀਮ ਨੂੰ ਲੋੜੀਂਦੀ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਂਜ, ਉਨ੍ਹਾਂ ਇਹ ਦਾਅਵੇ ਖਾਰਜ ਕਰ ਦਿੱਤੇ ਕਿ ਭਾਰਤੀਆਂ ਵੱਲੋਂ ਸਵਿਸ ਬੈਂਕਾਂ ਵਿਚ ਰੱਖਿਆ ਧਨ ਕਈ ਖਰਬ ਡਾਲਰ ਹੋ ਸਕਦਾ ਹੈ। ਸਵਿਸ ਨੈਸ਼ਨਲ ਬੈਂਕ ਵੱਲੋਂ ਲਾਏ ਗਏ ਤਾਜ਼ਾ ਅਨੁਮਾਨ ਮੁਤਾਬਕ ਸਵਿਟਜ਼ਰਲੈਂਡ ਦੀਆਂ ਕੁੱਲ 283 ਬੈਂਕਾਂ ਵਿਚ ਕੁੱਲ ਵਿਦੇਸ਼ੀ ਧਨ 1æ6 ਖਰਬ ਡਾਲਰ ਹੈ।

Be the first to comment

Leave a Reply

Your email address will not be published.