ਢੀਠਾਂ ਦੇ ਸਿਰਤਾਜ!

ਲੱਗੇ ਤੋੜ ਜਿਉਂ ਨਸ਼ੇ ਦੀ ਅਮਲੀਆਂ ਨੂੰ, ਪੁੱਟ ਸਕਦੇ ਇਕ ਵੀ ਡਿੰਗ ਨਾਹੀਂ।
ਚੁਗਲਬਾਜ਼ ਨਾ ਉਦੋਂ ਤਕ ਲਹਿਣ ਪਿੱਛੋਂ, ਜਦ ਤਕ ਫਸੇ ਦੋ ਧਿਰਾਂ ਦੀ ਝਿੰਗ ਨਾਹੀਂ।
ਭਾਨੀ ਮਾਰ ਕੇ ਤੋੜਦੇ ਜੁੜਦਿਆਂ ਨੂੰ, ਹੁੰਦੀ ਖਰਚ ਕੋਈ ਫਟਕੜੀ-ਹਿੰਗ ਨਾਹੀਂ।
ਲੱਗੇ ਕਲਹ-ਕਲੇਸ਼ ਦੀ ਗੱਲ ਸੋਹਣੀ, ਸੋਂਹਦੀ ਪਿਆਰ ਦੀ ਵੱਜਦੀ ਕਿੰਗ ਨਾਹੀਂ।
ਫਿੱਟ ਲਾਹਣਤਾਂ ਹੱਸ ਕੇ ਹਜ਼ਮ ਕਰਦੇ, ਲਗਦੈ ਉਨ੍ਹਾਂ ਨੂੰ ਕਦੇ ਤੜਿੰਗ ਨਾਹੀਂ।
ਪਿੰਡ ਵੱਖਰੇ ਹੋਣ ਨਾ ਲੁੱਚਿਆਂ ਦੇ, ਹੁੰਦੇ ਸਿਰੀਂ ਬੇਸ਼ਰਮਾਂ ਦੇ ਸਿੰਗ ਨਾਹੀਂ!

Be the first to comment

Leave a Reply

Your email address will not be published.