ਮੂੰਹ ਜਿਹਦੇ ਨੂੰ ਲੱਗਿਆ ਖੂਨ ਹੋਵੇ, ਨਹੀਂ ਉਹ ਘੱਟ ਗੁਜ਼ਾਰਦਾ ਜਾਣਦੇ ਹਾਂ।
ਟੁੱਟ ਜਾਣੀ ਏ, ਰੱਖਣੀ ਆਸ ਕਾਹਨੂੰ, ਪਲ ਪਲ ਬੀਤਦੇ ਹੋਏ ਨੂੰ ḔਮਾਣਦੇḔ ਹਾਂ।
ਚੁੱਪ ਵੱਟ ਕੇ ਜ਼ੁਲਮ ਹਰ ਸਹਿਣ ਕਰੀਏ, ਆਏ ਚਿਰਾਂ ਤੋਂ ḔਖਾਕḔ ਇਹ ਛਾਣਦੇ ਹਾਂ।
ਮੋਹ ਲੈਂਦਾ ਪਹਿਰਾਵਾ ਤੇ ਬੋਲ ਬਾਣੀ, ਛੁਰੀ Ḕਕੱਛ ਦੀḔ ਘੱਟ ਪਹਿਚਾਣਦੇ ਹਾਂ।
ਰਹਿਮ ਦਿਲ ਹੈ ਕਿੰਨਾ ਕੁ ਪੁੱਛ ਵੇਖੋ, ਕੀਤੇ ਕਿਸੇ ਨਿਰਦੋਸ਼ ਦੇ ਡੱਕਰੇ ਨੂੰ।
ਵਿਹੜੇ ਫਿਰੇ ਕਸਾਈ ਬੇਖੌਫ ਹੋਇਆ, ḔਭਲੇḔ ਦਿਨਾਂ ਦੀ ਆਸ ਕੀ ਬੱਕਰੇ ਨੂੰ?
Leave a Reply