ਹੈ ਸੀ ਅਣਖ ਤੇ ਜੋਸ਼ ਵਿਚ ਰਹਿੰਦੀਆਂ ਜੋ, ਫੌਜਾਂ ਨਾਲ ਗੱਦਾਰੀਆਂ ਢਾਇ ਲਈਆਂ।
ਛੇ ਛੇ ਫੁੱਟੀਆਂ ਸੂਰਤਾਂ ਦਰਸ਼ਨੀ ਜੋ, ਘੁਣ ਵਾਂਗਰਾਂ ਅੰਦਰੋਂ ਖਾਇ ਲਈਆਂ।
ਰੋਹ ਵਿਚ ਗਰਜਣਾ ਸ਼ੇਰਾਂ ਨੂੰ ਭੁੱਲਿਆ ਏ, ਗਧੇ-ਗਿੱਦੜਾਂ ਕਾਠੀਆਂ ਪਾਇ ਲਈਆਂ।
ਫੜੇ ‘ਦਾਤਿਆਂ’ ਦੇਖ ਕੇ ‘ਮੰਗ-ਪੱਤਰ’, ਹਉਕੇ ਭਰਦੀਆਂ ਗੈਰਤਾਂ ਹਾਇ ਲਈਆਂ!
‘ਹੀਰੋ’ ਸਮੇਂ ਦੇ ਫੇਰ ਵਿਚ ਬਣਨ ‘ਜ਼ੀਰੋ’, ਬੇ-ਦਰਦ ਇਤਿਹਾਸ ਵਿਚ ਭਾਲ ਦੇਖੋ।
ਦੱਰਾ ਖੈਬਰ ਤੱਕ ਤੇਗਾਂ ਜੋ ਵਾਹੁਣ ਵਾਲੇ, ਲੈ ਕੇ ਫਿਰਦੇ ਨੇ ਹੱਥਾਂ ਵਿਚ ਢਾਲ ਦੇਖੋ!
Leave a Reply