ਸੁਧਰੋ ਆਪ ਫਿਰ ਦੂਜੇ ਨੂੰ ਮੱਤ ਦੇਵੋ, ਬਾਣੀ ਬਾਬੇ ਦੀ ਸਾਫ ਇਹ ਦੱਸਦੀ ਏ।
ਗੱਲਾਂ ‘ਭਾਰੀਆਂ’ ਕਰਨ ਪਰ ਆਪ ਹਲਕੇ, ਪਰਜਾ ਐਸੀ ‘ਚੰਗਿਆਈ’ ਤੋਂ ਨੱਸਦੀ ਏ।
ਕਰਤਬ ਤੱਕ ਕੇ ਮੰਦੜੇ ‘ਚੰਗਿਆਂ’ ਦੇ, ਪਰਜਾ ਐਸੀ ‘ਚੰਗਿਆਈ’ ਤੋਂ ਨੱਸਦੀ ਏ।
ਹੁੰਦੇ ਕੈਦ ਨੇ ਨਿੱਜ ਦੀ ਲਾਲਸਾ ਵਿਚ, ਮੱਛੀ ਜਾਲ਼ ‘ਚ ਜਿਸ ਤਰਾਂ ਫੱਸਦੀ ਏ।
ਲਿਖਦੇ ਸਿਰਫ ਜੋ ਨਾਂ ਚਮਕੌਣ ਦੇ ਲਈ ਸਮਝੋ ਹਉਮੈ ਦੀ ‘ਸੱਪਣੀ’ ਡੱਸਦੀ ਏ।
ਕਰਨਾ ਅਸਰ ਕੀ ਉਨ੍ਹਾਂ ਦੀ ਲੇਖਣੀ ਨੇ ਚਿੰਤਾ ਜਿਨ੍ਹਾਂ ਨੂੰ ‘ਆਪਣੇ ਜੱਸ’ ਦੀ ਏ!
Leave a Reply