ਹੈਦਰਾਬਾਦ: ਲੰਮੇ ਸੰਘਰਸ਼ ਮਗਰੋਂ ਆਖਰ ਵੱਖਰਾ ਤਿਲੰਗਾਨਾ ਸੂਬਾ ਹੋਂਦ ਵਿਚ ਆ ਗਿਆ ਹੈ। ਟੀæਆਰæਐਸ ਦੇ ਮੁਖੀ ਕੇæ ਚੰਦਰਸ਼ੇਖਰ ਰਾਓ ਨੇ ਦੇਸ਼ ਦੇ 29ਵੇਂ ਸੂਬੇ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਈæਐਸ਼ਐਲ਼ ਨਰਸਿਮਹਾ ਨੂੰ ਤਿਲੰਗਾਨਾ ਦੇ ਰਾਜਪਾਲ ਵਜੋਂ ਸਹੁੰ ਚੁਕਾਈ ਗਈ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਕਲਿਆਣ ਜੋਤੀ ਸੇਨਗੁਪਤਾ ਨੇ ਸ੍ਰੀ ਨਰਸਿਮਹਾ ਨੂੰ ਸਹੁੰ ਚੁਕਾਈ ਜੋ ਤਿਲੰਗਾਨਾ ਤੇ ਬਾਕੀ ਦੇ ਆਂਧਰਾ ਪ੍ਰਦੇਸ਼ ਦੇ ਸਾਂਝੇ ਰਾਜਪਾਲ ਹੋਣਗੇ। ਰਾਜਪਾਲ ਨੇ ਫਿਰ ਸ੍ਰੀ ਰਾਓ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਦੇ ਪੁੱਤਰ ਕੇæਟੀæ ਰਾਮਾਰਾਓ, ਭਤੀਜੇ ਟੀæ ਹਰੀਸ਼ ਰਾਓ ਤੇ ਨੌਂ ਹੋਰਾਂ ਨੇ ਵੀ ਸਹੁੰ ਚੁੱਕੀ।
57 ਸਾਲ ਪਹਿਲਾਂ ਨਵੰਬਰ 1956 ਵਿਚ ਹੈਦਰਾਬਾਦ ਦਾ ਤੇਲਗੂ ਬੋਲਦਾ ਤਿਲੰਗਾਨਾ ਖੇਤਰ ਆਂਧਰਾ ਸੂਬੇ ਵਿਚ ਸ਼ਾਮਲ ਕਰ ਲਿਆ ਗਿਆ ਸੀ। 2000 ਤੋਂ ਮਗਰੋਂ ਇਹ ਪਹਿਲੀ ਵਾਰ ਇਕ ਹੋਰ ਸੂਬਾ ਬਣਿਆ ਹੈ। ਇਸ ਤੋਂ ਪਹਿਲਾਂ ਬਿਹਾਰ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿਚੋਂ ਝਾਰਖੰਡ, ਛੱਤੀਸਗੜ੍ਹ ਤੇ ਉਤਰਾਖੰਡ ਸੂਬੇ ਬਣਾਏ ਗਏ ਸਨ। 60 ਸਾਲਾ ਰਾਓ ਨੇ 2001 ਵਿਚ ਟੀæਡੀæਪੀ ਛੱਡ ਕੇ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਨਵੀਂ ਤਿਲੰਗਾਨਾ ਰਾਸ਼ਟਰ ਸਮਿਤੀ ਨਾਮ ਦੀ ਪਾਰਟੀ ਬਣਾ ਲਈ ਸੀ। ਜਿਹੜੇ ਹੋਰ ਨੌਂ ਨੇ ਸਹੁੰ ਚੁੱਕੀ ਉਨ੍ਹਾਂ ਵਿਚ ਮੁਹੰਮਦ ਮਹਿਮੂਦ ਅਲੀ, ਟੀæ ਰਾਜਾਈਆ, ਨਿਆਨੀ, ਨਰਸਿਮਹਾ ਰੈਡੀ, ਈæ ਰਾਜਿੰਦਰ, ਪੀæ ਸ੍ਰੀਨਿਵਾਸ ਰੈਡੀ, ਟੀæ ਪਦਮਾ ਰਾਓ, ਪੀæ ਮਹੇਂਦਰ ਰੈਡੀ, ਜੋਗੂ ਰਾਮੰਨਾ ਤੇ ਜੀæ ਜਗਦੀਸ਼ ਰੈਡੀ ਸ਼ਾਮਲ ਹਨ।
Leave a Reply