ਕਰਦਾ ਕੋਸ਼ਿਸ਼ਾਂ ਕੋਇਲ ਦੇ ਵਾਂਗ ਬੋਲਾਂ, ਐਪਰ ਸਿਰੇ ਦਾ ਕੁਰੱਖਤ ਹੈ ਕਾਗ ਅੰਦਰ।
ਕੱਛਾਂ ਵਿਚ ਪਟਾਰੀਆਂ ਲਈ ਫਿਰਦਾ, ਪਿਆ ਹੁੰਦਾ ਏ ਕੋਬਰਾ ਨਾਗ ਅੰਦਰ।
ਮਾਲੀ ਹੋਵੇ ਤੁਅੱਸਬ ਦੇ ਨਾਲ ਸੜਿਆ, ਖਿੜਨੇ ਫੁੱਲ ਕੀ ਉਸ ਦੇ ਬਾਗ ਅੰਦਰ।
ਲਾਈ ਮਲ੍ਹਮ ਨਾ ਕਿਸੇ ਨੇ ਜ਼ਖਮੀਆਂ ਦੇ, ਰੋਲੀ ਚੀਕ Ḕਵਿਕਾਸ’ ਦੇ ਰਾਗ ਅੰਦਰ।
ਵੱਜਣ ਲੱਗਿਆ ਖੂਬ੍ਹ ਨਗਾਰ-ਖਾਨਾ, ਤੂਤ੍ਹੀ ਸੁਣਨੀ ਨੀ ਦੀਨਿਆਂ-ਭਾਨਿਆਂ ਦੀ।
ਮਿਲੇ Ḕਕੌਡੇ’ ਨੂੰ ਜੰਗਲ ਦੀ ਬਾਦਸ਼ਾਹੀ, ਸੁੱਖ ਮੰਗੀਏ ਫੇਰ Ḕਮਰਦਾਨਿਆਂ’ ਦੀ!
Leave a Reply