ਕਹਾਣੀਕਾਰ ਬਲਦੇਵ ਸਿੰਘ ਢੀਂਡਸਾ ਦੀ ਕਹਾਣੀ ‘ਲਿਖਤੁਮ ਰਤੀ’ ਪੰਜਾਬ ਦੀਆਂ ਜੜ੍ਹਾਂ ਵਿਚ ਬੈਠੇ ਪਰਵਾਸ ਦੀਆਂ ਪਰਤਾਂ ਖੋਲ੍ਹਦੀ ਹੈ। ਸਿਤਮਜ਼ਰੀਫੀ ਇਹ ਹੈ ਕਿ ਇਹ ਪਰਤਾਂ ਜਿਵੇਂ-ਜਿਵੇਂ ਖੁੱਲ੍ਹਦੀਆਂ ਜਾਂਦੀਆਂ ਹਨ, ਹਾਲਾਤ ਹੋਰ ਵੀ ਗੁੰਝਲਦਾਰ ਜਾਪਣ ਲੱਗ ਪੈਂਦੇ ਹਨ। ਕਹਾਣੀ ਦੀ ਨਾਇਕਾ ਤੂਫਾਨਾਂ ਦੀਆਂ ਟੱਕਰਾਂ ਨਾਲ ਨਿਢਾਲ ਹੋਈ ਪਈ ਹੈ, ਪਰ ਉਸ ਦੇ ਮੱਥੇ ਉਤੇ ਪਿਆਰ ਦਾ ਫੇਹਾ ਰੱਖਣ ਵਾਲਾ ਕੋਈ ਨਹੀਂ ਹੈ। ਪਰਵਾਸ ਅਸਲ ਵਿਚ ਕੁੜੀਆਂ ਦੀ ਜ਼ਿੰਦਗੀ ਦਾ ਉਹ ਸਫਰ ਹੈ ਜਿਸ ਨੂੰ ਕਦੀ ਵੀ ਨਾ ਮੁੱਕਣ ਦਾ ਸ਼ਾਇਦ ਸਰਾਪ ਮਿਲਿਆ ਹੋਇਆ ਹੈ। -ਸੰਪਾਦਕ
ਬਲਦੇਵ ਸਿੰਘ ਢੀਂਡਸਾ
ਪਿਆਰੀ ਜਸਪ੍ਰੀਤ,
ਨਿੱਘੀ ਪਿਆਰ ਗਲਵੱਕੜੀ।
ਤੂੰ ਸੱਚਮੁੱਚ ਬਹੁਤ ਹੈਰਾਨ ਹੋਏਂਗੀ, ਇਹ ਪੱਤਰ ਪ੍ਰਾਪਤ ਕਰ ਕੇ। ਜਦੋਂ ਪੜ੍ਹੇਂਗੀ ਫਰਾਮ ਰਤਿੰਦਰ ਰੱਤੀ, ਕੈਨੇਡਾ। ਇਹ ਮੇਰਾ ਯਕੀਨ ਏ।
ਉਦਾਂ ਹੈ ਵੀ ਹੈਰਾਨੀ ਵਾਲੀ ਗੱਲ। ਲਗਭਗ ਦੋ ਸਾਲ ਪਹਿਲਾਂ ਕੈਨੇਡਾ ਆ ਗਈ ਸਾਂ ਮੈਂ ਪਰ ਅੱਜ ਤਾਈਂ ਇਕ ਵੀ ਖ਼ਤ ਨਹੀਂ ਲਿਖਿਆ ਤੈਨੂੰ। ਉਦੋਂ ਵੀ ਨਹੀਂ ਜਦੋਂ ਸਾਲ ਕੁ ਪਹਿਲਾਂ ਮੇਰੇ ਡਾਈਵੋਰਸ ‘ਤੇ ਤੂੰ ਬਹੁਤ ਦੁਖੀ ਮਨ ਨਾਲ ਬੜਾ ਲੰਮਾ ਚੌੜਾ, ਹਮਦਰਦੀ ਤੇ ਹੌਸਲੇ ਵਿਚ ਗੜੁੱਚ ਪੱਤਰ ਲਿਖਿਆ ਸੀ। ਬੱਸ ਰੁਟੀਨ ‘ਚ ਹੁੰਦੇ ਟੈਲੀਫ਼ੋਨ ‘ਤੇ ਸਿਰਫ਼ ਇਨਾ ਕੁ ਆਖ ਸਕੀ ਸਾਂ-ਪ੍ਰੀਤ, ਜ਼ਿੰਦਗੀ ਵਿਚ ਅਜੇ ਪਤਾ ਨਹੀਂ ਕੀ ਕੁਝ ਵਾਪਰਨਾ ਏæææਤੂੰ ਹੌਸਲਾ ਰੱਖ਼ææਮੈਨੂੰ ਡਾਈਵੋਰਸ ਦਾ ਬਹੁਤਾ ਦੁੱਖ ਨਹੀæææਇਹ ਤਾਂæææ।
ਮੈਂ ਗੱਲ ਹੋਰ ਥਾਵੇਂ ਪਾ ਲਈ ਸੀ।
ਤੂੰ ਮੈਨੂੰ ਵਾਰ-ਵਾਰ ਇਹ ਤਾਂæææ’ਤੋਂ ਅੱਗੇ ਪੁੱਛਦੀ ਰਹੀ ਤੇ ਮੈਂ ਕੁਝ ਛੁਪਾਉਂਦੀ ਰਹੀ, ਬੜੀ ਬੇਵਸੀ ਨਾਲ।
ਛੁਪਾਉਂਦੀ ਸ਼ਬਦ ਤੈਨੂੰ ਹੋਰ ਵੀ ਹੈਰਾਨ ਕਰੇਗਾ।
ਹਾਂ ਪ੍ਰੀਤ, ਜ਼ਿੰਦਗੀ ਦੀ ਚਾਲ ਆਪਣੀ ਹੀ ਹੁੰਦੀ ਏæææਇਹ ਮਨੁੱਖੀ ਸੋਚ ਤੇ ਇੱਛਾਵਾਂ ਤੋਂ ਅੱਡਰਾ ਰਸਤਾ ਵੀ ਬਣਾ ਲਿਆ ਕਰਦੀ ਏæææਇਹ ਮੈਨੂੰ ਹੁਣ ਸਮਝ ਪਈ ਏ। ਗੂੜ੍ਹੀ ਸਹੇਲੀ ਹੋ ਕੇ ਵੀ ਤੇਰੇ ਕੋਲੋਂ ਬਹੁਤ ਕੁਝ ਛੁਪਾ ਕੇ ਰੱਖਾਂਗੀæææਇਹ ਮੈਂ ਵੀ ਕਦੀ ਨਹੀਂ ਸੀ ਸੋਚਿਆ।
ਅਸਲ ਵਿਚ ਗੱਲ ਉਸੇ ਸਾਲ ਦੀ ਹੈ, ਜਿਸ ਸਾਲ ਆਪਣੇ ਕਾਲਜ ਦੀਆਂ ਕਬੱਡੀ ਟੀਮਾਂ ਦੀ ਸਾਰੇ ਪੰਜਾਬ ਵਿਚ ਬੱਲੇ-ਬੱਲੇ ਸੀ। ਕੁੜੀਆਂ ਦੀ ਕੈਪਟਨ ਮੈਂ ਸਾਂ, ਤੇ ਮੈਦਾਨ ਵਿਚਲੇ ਜੌਹਰ ਦੇਖ ਕੇ ਤੂੰ ਮੈਨੂੰ ਰੱਤੀ ਦੀ ਥਾਵੇਂ ਰੱਤੂ ਭਲਵਾਨ ਵੀ ਆਖ ਲਿਆ ਕਰਦੀ ਸੀ।
ਯਾਨਿ ਫਰਵਰੀ 19æææ
ਲੈ ਫੂਨ ਖੜਕ ਪਿਆ ਏ।æææ
æææ
ਮੇਰਾ ਸ਼ੱਕ ਠੀਕ ਨਿਕਲਿਆ। ਉਸੇ ਦਾ ਹੀ ਸੀ। ਡਾæਵਨੀਤਾ ਦਾ। ਇਹ ਮੇਰੀ ਜਾਂਚ ਕਰ ਰਹੀ ਡਾਕਟਰਾਂ ਦੀ ਟੀਮ ਵਿਚ ਹੁਣੇ ਸ਼ਾਮਲ ਕੀਤੀ ਗਈ ਸੀ। ਮਨੋਰੋਗਾਂ ਦੀ ਮਾਹਰ ਏ। ਪੰਜਾਬਣ ਆ। ਬੜੀ ਜ਼ਿੰਦਾ ਦਿਲ।
ਇਹ ਕੈਨੇਡਾ ਦਾ ਸਿਹਤ ਵਿਭਾਗ ਵੀ ਅਜੀਬ ਹੈ। ਡਾਕਟਰ ਵਾਲ ਦੀ ਖੱਲ ਲਾਹੀ ਜਾਂਦੇ ਨੇ। ਐਡੀ ਗੱਲ ਵੀ ਕੀ ਸੀ? ਆਨ ਡਿਊਟੀ ਬੇਹੋਸ਼ ਹੋ ਗਈ ਸਾਂ। ਦੱਸਦੇ ਨੇ ਮੇਰੀਆਂ ਮੁੱਠੀਆਂ ਘੁੱਟੀਆਂ ਹੋਈਆਂ ਸਨ। ਦੰਦ ਜੁੜੇ ਹੋਏ। ਜੀਹਨੂੰ ਆਪਣੇ ਦੰਦ-ਛਿੱਕੜ ਕਹਿੰਦੇ ਨੇ ਜਾਂ ਫਿਰ ਗਸ਼ ਜਾਂ ਗਸੀ। ਮਿੰਟਾਂ-ਸਕਿੰਟਾਂ ਵਿਚ ਐਂਬੂਲੈਂਸ ਆ ਗਈ ਸੀ।
ਇੰਡੀਆ ਇੰਨੀ ਨੌਬਤ ਕਿਥੋਂ ਆਉਣੀ ਸੀ। ਮੈਨੂੰ ਯਾਦ ਹੈ, ਇਕ ਵਾਰ ਮੇਰੇ ਮਾਮੇ ਦੀ ਜਵਾਨ ਧੀ ਨੂੰ ਇਸੇ ਤਰ੍ਹਾਂ ਗਸ਼ੀ ਪੈ ਗਈ। ਸਿਖਰ ਦੁਪਹਿਰੇ, ਵਿਹੜੇ ਦੇ ਗੱਭੇ। ਮਾਮੀ ਵਾਖਰੂ-ਵਾਖਰੂ ਕਰਦੀ ਉਸ ਦੇ ਮੂੰਹ ਵਿਚ ਉਂਗਲਾਂ ਪਾਉਣ ਲੱਗ ਪਈ। ਜਦੇ ਨਾਨੀ ਕੜਕ ਪਈ, ਤੂੰ ਉਂਗਲਾਂ ਵਢਾਉਣੀਆਂ। ਉਹ ਚਮਚਾ ਲੈ ਆਈ ਸੀ ਦੰਦਾਂ ਵਿਚ ਪਾਉਣ ਲਈæææਤੇ ਕੁਝ ਪਾਣੀ ਛਿੱਟੇ ਮਾਰਨ ਲਈ। ਫਿਰ ਓਪਰੀ ਕਸਰ ਬਣ ਗਈ। ਗੁੱਗਲ ਤੇ ਮਿਰਚਾਂ ਦੀ ਧੂਣੀ ਧੁਖ ਪਈ। ਸ਼ਾਮੀਂ ਸਿਆਣਾ ਘਰੇ ਆਇਆ ਸੀ।
ਪਰ ਇਨ੍ਹਾਂ ਮੈਨੂੰ ਤਿੰਨ ਦਿਨ ਹਸਪਤਾਲ ਪਾਈ ਰੱਖਿਆ। ਜਿਹੜਾ ਨੀ ਕਿਹੜਾ ਟੈਸਟ ਕੀਤਾ। ਕੰਮ ‘ਤੇ ਜਾਣ ਦੀ ਅਜੇ ਵੀ ਮਨਾਹੀ ਹੈ। ਮੁੜ ਘਿੜ ਉਹੀ ਸਵਾਲ ਪੁੱਛੀ ਜਾਂਦੇ ਨੇæææਤੂੰ ਗੁੰਮ ਹੋਣ ਤੋਂ ਪਹਿਲਾਂ ਕੀ ਸੋਚਦੀ ਸੀ?æææਤੂੰ ਕੀਹਦੇ ਨਾਲ ਰਹਿੰਦੀ ਏਂ?æææਪਹਿਲਾਂ ਕੀ ਤਕਲੀਫ਼ ਸੀ?æææਕੌਣ ਇਲਾਜ ਕਰਦਾ ਸੀ? ਆਦਿ।
ਮੈਂ ਕਈ ਵਾਰ ਦੱਸ ਚੁੱਕੀ ਹਾਂ ਕਿ ਸੋਮਵਾਰ ਕਰ ਕੇ ਗਾਹਕ ਘੱਟ ਸੀ। ਕੈਸ਼ ‘ਤੇ ਬੈਠੀ ਸਾਂ। ਨਿਗ੍ਹਾ ਕੰਪਿਊਟਰ ਦੀ ਸਕਰੀਨ ‘ਤੇ ਟਿਕੀ ਹੋਈ ਸੀ। ਮਨ ਇਵੇਂ ਹੀ ਬੀਤੇ ਦੇ ਹਿਸਾਬ-ਕਿਤਾਬ ‘ਚ ਉਲਝ ਗਿਆ। ਫਿਰ ਮੈਨੂੰ ਮੁੱਠੀਆਂ ਮੀਟ ਹੁੰਦੀਆਂ ਲੱਗੀਆਂæææਦੰਦ ਪੀਚ ਹੁੰਦੇæææਦਿਮਾਗ ਸੁੰਨ ਜਿਹਾæææਦਿਲ ਨੂੰ ਨਾ ਤੜਫਣ ਨਾ ਘਬਰਾਹਟæææਸਗੋਂ ਇਕ ਆਰਾਮ ਜਿਹਾæææਸਰੀਰ ਖੱਬੇ ਪਾਸੇ ਨੂੰ ਟੇਢਾ ਹੁੰਦਾ ਜਾਪਿਆ। ਉਸ ਤੋਂ ਬਾਅਦ ਪਤਾ ਨਹੀਂæææ।
ਇਹ ਵੀ ਦੱਸ ਚੁੱਕੀ ਹਾਂ ਕਿ ਇਕੱਲੀ ਰਹਿੰਦੀ ਹਾਂ। ਮਾਂ-ਪੇ ਨੂੰ ਸਪਾਂਸਰ ਕਰ ਚੁੱਕੀ ਹਾਂ। ਸਪਾਂਸਰ ਕਰਨ ਲਈ ਢੇਰ ਸਾਰੀ ਸੈਲਰੀ ਸ਼ੋਅ ਕਰਨੀ ਸੀ, ਇਸ ਲਈ ਪਿਛਲੇ ਡੇਢ ਸਾਲ ਤੋਂ ਖੋਤੇ ਵਾਂਗ ਕੰਮ ਕਰ ਰਹੀ ਹਾਂ। ਕੁੱਝ ਪੇਪਰ ਭਾਵੇਂ ਦੋ ਨੰਬਰ ਵਿਚ ਬਣਾ ਲਏ ਸਨ।æææਆਪਣੇ ਭਾਈਆਂ ਦੀ ਫੈਕਟਰੀ ‘ਚੋਂ।
ਪਹਿਲੀ ਤਕਲੀਫ਼ ਬਾਰੇ ਵੀ ਦੱਸਿਆ। ਕਈ ਵਾਰ ਕਿ ਮੇਰੀ ਖੱਬੀ ਬਾਂਹ ਵਿਚ ਹਰ ਦਮ ਕੁਚਰ-ਕੁਚਰ ਹੁੰਦੀ ਰਹਿੰਦੀ ਏ। ਜਿਵੇਂ ਘੁਣ ਕਿਰੜ-ਕਿਰੜ ਕਰਦਾ ਹੋਵੇ। ਹਰ ਵੇਲੇ ਮੱਠਾ-ਮੱਠਾ ਦਰਦ। ਕਦੇ ਤਿੱਖਾ ਵੀ। ਕਿਸੇ ਪਾਸੇ ਧੌਣ ਦੀਆਂ ਨਾੜਾਂ ਨੂੰ ਵੀ ਖਿੱਚ ਪੈਂਦੀ ਰਹਿੰਦੀ ਏ। ਫਿਰ ਇਸੇ ਪਾਸਿਉਂ ਇਕ ਮੱਠੀ ਜਿਹੀ ਚੀਸ ਉਠ ਕੇ ਵੱਖੀ ਰਾਹੀਂ ਕੁੱਲ੍ਹੇ ਤਾਈਂ ਪਹੁੰਚ ਜਾਂਦੀ ਹੈ। ਡਾਕਟਰ ਜੇਮਜ਼ ਬਥੇਰਾ ਇਲਾਜ ਕਰਦਾ ਰਿਹਾ। ਕਾਲਰ ਵੀ ਬੰਨ੍ਹਾਇਆ। ਬਿਨ ਸਿਰਹਾਣੇ ਤੇ ਬਿਨ ਗੱਦੇ ਦੇ ਹਾਰਡ ਬੈਡ ਦੀ ਹਦਾਇਤ ਦਾ ਪਾਲਣ ਵੀ ਮਸਲਾ ਪੂਰੀ ਤਰ੍ਹਾਂ ਹੱਲ ਨੀ ਕਰ ਸਕਿਆ।
ਹੁਣ ਵਨੀਤਾ ਤਾਂ ਹੱਦ ਹੀ ਲਾਹੀ ਜਾਂਦੀ ਹੈ। ਵੱਖ-ਵੱਖ ਢੰਗਾਂ ਨਾਲ ਮੇਰੇ ਮਨ ਨੂੰ ਵੀ ਕੁਰੇਦਣ ਲਈ ਪੂਰੀ ਚੁਸਤੀ ਵਰਤ ਰਹੀ ਏ।
ਪਤਾ ਪਰਸੋਂ ਕੀ ਕਹਿੰਦੀ, ਅਖੇ ‘ਕੱਲੀ ਰਹਿੰਦੀ ਏਂ ਕੋਈ ਮੁੰਡਾ-ਮੰਡਾ ਚੱਕਰ ਨੀ ਕੱਟਦਾ?
ਮੈਂ ਵੀ ਹੱਸ ਕੇ ਆਖ ਦਿੱਤਾ, ਬਈ ਮੁੰਡਾ-ਮੰਡਾ ਤਾਂ ਕੋਈ ਨਹੀਂ ਪਰ ਮੁੰਡਿਆਂ ਦੇ ਰਿਸ਼ਤੇਦਾਰ ਬਥੇਰੇ ਚੱਕਰ ਕੱਟਦੇ ਨੇ। ਬੜਾ ਹੇਜ ਜਿਤਾਉਂਦੇ ਨੇ ਤੇ ਮਗਰੋਂ ਸਾਰੇ ਇਕੇ ਗੱਲ ‘ਤੇ ਤੋੜਾ ਝਾੜ ਦਿੰਦੇ ਨੇ। ਸਾਡਾ ਮੁੰਡਾ ਏ ਇੰਡੀਆæææਸੋਹਣਾ-ਸੁਨੱਖਾæææਉਚਾ-ਲੰਬਾæææਨਿਰੀ ਮੂਰਤæææਸਾਊæææਰਾਜ ਕਰੇਂਗੀ ਉਹਦੇ ਸਿਰ ‘ਤੇæææਸਾਰੀ ਉਮਰ ਪੈਰ ਧੋ-ਧੋ ਪੀਊæææ। ਮੈਨੂੰ ਉਨ੍ਹਾਂ ਦੀਆਂ ਲੇਲ੍ਹੜੀਆਂ ‘ਤੇ ਕਈ ਵਾਰ ਹਾਸਾ ਵੀ ਆ ਜਾਂਦਾ ਏ। ਕਈ ਤਾਂ ਸਿੱਧਾ ਠਾਹ ਸੋਟਾ ਮਾਰਨਗੇ, ਤੂੰ ਸਾਡਾ ਮੁੰਡਾ ਮੰਗਾ ਦੇ, ਅਸੀਂ ਤੇਰਾ ਕੋਈ ਰਿਸ਼ਤੇਦਾਰ ਮੰਗਾ ਦਿੰਦੇ ਹਾਂ। ਤੰਗ ਆ ਜਾਂਦਾ ਏ ਮਨ ਕਈ ਵਾਰ ਅਜਿਹੀਆਂ ਗੱਲਾਂ ਤੋਂ। ਹਾਂ ਸੱਚ, ਕੱਲ੍ਹ ਵਨੀਤਾ ਇਕ ਹੋਰ ਕਹਾਣੀ ਸੁਣਾ ਗਈ।
æææਅਖੇ, ਕਿਸੇ ਰਾਜੇ ਦੇ ਸਿਰ ‘ਚ ਸਿੰਗ ਸਨ, ਛੋਟੇ-ਛੋਟੇ। ਜੋ ਵੀ ਨਾਈ ਉਸ ਦੇ ਵਾਲ ਕੱਟਣ ਜਾਂਦਾ, ਉਹ ਵਾਲ ਕੱਟਦਾ-ਕੱਟਦਾ ਇਕ ਦਮ ਚੌਂਕ ਪੈਂਦਾæææਸਿੰਗ। ਉਹ ਨਾਈ ਮੁੜ ਘਰ ਨਾ ਪਹੁੰਚਦਾ। ਨਾਈ ਭਾਈਚਾਰਾ ਚਿੰਤਤ ਹੋ ਉਠਿਆ। ਕਾਫੀ ਸੋਚ ਵਿਚਾਰ ਮਗਰੋਂ ਕਿਸੇ ਬੁੱਧੀਮਾਨ ਨੇ ਹੱਲ ਸੋਚਿਆ, ਤੇ ਉਹ ਆਪ ਰਾਜੇ ਦੇ ਵਾਲ ਕੱਟਣ ਗਿਆ। ਵਾਲ ਕੱਟਣ ਗਿਆ ਉਹ ਨਾ ਚੀਕਿਆ ਨਾ ਚਿਲਾਇਆ ਨਾ ਚੌਂਕਿਆ। ਰਾਜਾ ਬੜਾ ਹੈਰਾਨ ਹੋਇਆ। ਉਸ ਨੇ ਨਾਈ ਨੂੰ ਪੁੱਛਿਆ, ਸਿਰ ਠੀਕ-ਠਾਕ ਹੈ। ਉਹ ਕਹਿੰਦਾ ਜੀ ਬਿਲਕੁਲ ਠੀਕ। ਹਾਂ ਦੋ ਥਾਈਂ ਥੋੜ੍ਹਾ ਜਿਹਾ ਮਾਸ ਉਭਰਿਆ ਹੋਇਆ ਹੈ। ਤੁਸੀਂ ਜ਼ਰੂਰ ਬਚਪਨ ਵਿਚ ਕਿਤੇ ਡਿੱਗੇ ਹੋਵੋਗੇ।
ਇਹ ਨਾਈ ਰਾਜੇ ਦਾ ਪੱਕਾ ਹੱਜਾਮ ਬਣ ਗਿਆ ਪਰ ਛੇਤੀ ਹੀ ਉਹ ਬਿਮਾਰ ਰਹਿਣ ਲੱਗ ਪਿਆ। ਵੈਦ ਹਕੀਮ ਥੱਕ ਗਏ। ਉਸ ਮੰਜਾ ਨਾ ਛੱਡਿਆ। ਫਿਰ ਕੋਈ ਨਜੂਮੀ ਲਿਆਂਦਾ ਗਿਆ। ਉਸ ਕਾਫੀ ਪੜਤਾਲ ਮਗਰੋਂ ਸਲਾਹ ਦਿੱਤੀ ਕਿ ਇਸ ਦਾ ਮੰਜਾ ਕਿਤੇ ਦੂਰ ਜੰਗਲਾਂ ਵਿਚ ਛੱਡ ਆਓ। ਇਸ ਦੇ ਅੰਦਰ ਕੋਈ ਗੱਲ ਹੈ। ਉਹ ਇਹ ਕਿਸੇ ਨੂੰ ਨਹੀਂ ਦੱਸ ਸਕਦਾ। ਉਥੇ ਜੰਗਲ ਵਿਚ ਜਾ ਕੇ ਉਚੀ-ਉਚੀ ਗੱਲ ਕਹੇ। ਘਰਦਿਆਂ ਨੇ ਇੰਝ ਹੀ ਕੀਤਾ।
ਨਾਈ ਨੇ ਆਸ-ਪਾਸ ਦੇਖਿਆ, ਤੇ ਚੀਕ ਉਠਿਆ, ਓ ਰਾਜੇ ਦੇ ਸਿਰ ‘ਤੇ ਸਿੰਗ ਓæææਓæææਸਿੰਗ਼ææਓ ਸਿੰਗ਼ææਰਾਜੇ ਦੇæææ। ਕਹਿੰਦੇ ਨੇ ਉਹ ਸ਼ਾਮ ਨੂੰ ਤੁਰ ਕੇ ਘਰ ਆ ਗਿਆ ਸੀ।
ਓ ਲੈæææਗੱਲ ਤਾਂ ਕਿਧਰੇ ਹੋਰ ਪਾਸੇ ਹੀ ਤੁਰ ਪਈ। ਇਹ ਵਨੀਤਾ ਦੇ ਫੂਨ ਦਾ ਹੀ ਪੰਗਾ ਏ। ਸੌਰੀ ਪ੍ਰੀਤ ਸੌਰੀ, ਵੈਰੀ ਸੌਰੀ। ਹਾਂ! ਮੈਂ ਦੱਸਣ ਲੱਗੀ ਸਾਂ? ਫਰਵਰੀ 1997 ਸੀ। ਕਾਲਜ ਚਾਰ ਛੁੱਟੀਆਂ ਸਨ ਤੇ ਤੂੰ ਪਿੰਡ ਗਈ ਹੋਈ ਸੀ।
ਸਾਡੇ ਕਿਸੇ ਰਿਸ਼ਤੇਦਾਰ ਨੇ ਮੇਰੇ ਰਿਸ਼ਤੇ ਦੀ ਗੱਲ ਚਲਾ ਦਿੱਤੀ ਅਚਾਨਕ ਹੀ। ਉਸ ਦੀ ਜਾਣ-ਸਿਆਣ ਵਿਚ ਕੋਈ ਮੁੰਡਾ ਕੈਨੇਡਾ ਤੋਂ ਆਇਆ ਸੀ। ਕੈਨੇਡਾ ਦਾ ਨਾਂ ਸੁਣ ਕੇ ਮੇਰੀਆਂ ਲਾਲਾਂ ਟਪਕ ਪਈਆਂ। ਮਨ ਉਡਾਰੀਆਂ ਭਰਦਾ ਫਿਰੇ। ਦਿਲ ਕਰੇ ਤੈਨੂੰ ਉਡ ਕੇ ਜਾ ਮਿਲਾਂ। ਤੁਹਾਡੇ ਅਜੇ ਫੂਨ ਨਹੀਂ ਸੀ ਲੱਗਾ। ਦੂਜਾ, ਬਣ ਰਿਹਾ ਵਿਚੋਲਾ ਕਾਹਲਾ ਪਿਆ ਹੋਇਆ ਸੀ। ਉਹ ਦੱਸਦਾ ਸੀ ਕਿ ਕੁੜੀਆਂ ਵਾਲੇ ਤਾਂ ਲਾਈਨਾਂ ਲਾਈ ਖੜ੍ਹੇ ਹਨ। ਦੇਖਣ-ਦਿਖਾਲਣ ਸਵੇਰੇ ਹੀ ਕਰਨਾ ਹੈ।
ਵਿਚੋਲੇ ਰਾਹੀਂ ਪਤਾ ਲੱਗ ਚੁੱਕਾ ਸੀ ਕਿ ਮੁੰਡਾ ਕੱਦਾਵਰ ਏ। ਕੁੜੀ ਸਾਢੇ ਪੰਜ ਫੁੱਟ ਤੋਂ ਉਪਰ ਤੇ ਤਕੜੇ ਘਰ ਦੀ ਚਾਹੁੰਦਾ ਏ। ਦੂਜੇ ਦਿਨ ਹੀ ਦੇਖਣ-ਦਿਖਾਲਣ ਸੀ ਵਿਚੋਲੇ ਦੇ ਘਰੇ।
ਪ੍ਰੀਤ ਜਿਸ ਗੱਲ ਦਾ ਡਰ ਸੀ ਉਹੀ ਗੱਲ ਹੋਈ। ਮੈਂ ਵਟਿਰਕੀ ਗਈ।
ਦਿਲ ਕਰੇ ਮੈਂ ਧਾਹਾਂ ਮਾਰ ਕੇ ਰੋਵਾਂ। ਤੂੰ ਕੋਲ ਹੋਵੇਂ ਤੇ ਤੇਰੇ ਗਲ ਚਿੰਬੜ ਜਾਵਾਂ।
ਵਾਪਸੀ ‘ਤੇ ਮੈਂ, ਮੰਮੀ ਤੇ ਡੈਡੀ ਗੱਲ ਤਾਂ ਇਕ ਪਾਸੇ, ਇਕ-ਦੂਜੇ ਨਾਲ ਅੱਖ ਵੀ ਮੇਲ ਨਾ ਸਕੇ। ਹਾਰੇ ਟੁੱਟੇ ਮਨ ਨਾਲ ਮੈਂ ਘਰ ਪਹੁੰਚੀ।
ਪ੍ਰੀਤ ਉਹ ਰਾਤ ਮੇਰੇ ਲਈ ਕਿਆਮਤ ਦੀ ਰਾਤ ਸੀ। ਸੋਚਾਂ ਦਾ ਲਾਵਾ ਚਾਰੇ ਪਾਸੇ ਵਹਿ ਰਿਹਾ ਸੀ। ਦਰਅਸਲ ਮੇਰਾ ਮੱਥਾ ਤਾਂ ਉਦੋਂ ਹੀ ਠਣਕਿਆ ਸੀ ਜਦੋਂ ਮੈਂ ਸ਼ੀਸ਼ੇ ਮੂਹਰੇ ਖੜ੍ਹੀ ਆਪਣੀ ਤਿਆਰੀ ਨੂੰ ਫਾਈਨਲ ਟੱਚ ਦੇ ਰਹੀ ਸੀ। ਇਹ ਤਾਂ ਡੈਡੀ ਦੀ ਵਿਚੋਲੇ ਰਾਹੀਂ ਕਾਰ, ਮੂੰਹ ਮੰਗੇ ਦਾਜ ਤੇ ਸ਼ਾਹੀ ਸੇਵਾ ਦੀ ਕੀਤੀ ਆਫਰ ਐਵੇਂ ਭਰਮ ਪਾਲਕ ਬਣ ਰਹੀ ਸੀ। ਇਕ ਭਰੋਸਾ ਜਿਹਾ ਵੀ ਜਾਗਦਾ ਸੀ ਕਿ ਬਹੁਤੇ ਲੋਕ ਲੋਭੀ ਹੁੰਦੇ ਹਨ। ਫਿਰ ਪੰਜ ਫੁੱਟ ਸੱਤ ਇੰਚ ਕੱਦ ਵੀ ਵਿਰਲੀ-ਵਿਰਲੀ ਹਾਮੀ ਭਰ ਰਿਹਾ ਸੀ ਪਰ ਕੁਝ ਵੀ ਕੰਮ ਨਾ ਆਇਆ। ਜਿਹੜੀ ਰੱਤੀ ਕਬੱਡੀ ਦੇ ਮੈਦਾਨ ਵਿਚ ਹਰ ਧਾਵਕ ਨੂੰ ਗੁੱਟੋਂ ਜਾਂ ਗਿੱਟਿਉਂ ਫੜ ਰੋਪੜੀ ਜੰਦਰਾ ਮਾਰ ਦਿਆ ਕਰਦੀ ਸੀ, ਉਹ ਜ਼ਿੰਦਗੀ ਦੇ ਸ਼ਾਹਕਾਰ ਦੇ ਪਰਛਾਵੇਂ ਮਗਰ ਦੌੜਦੀ ਮੂੰਹ ਭਾਰ ਡਿੱਗ ਪਈ।
ਦੇਖਣ-ਦਿਖਾਲਣ ਵਿਚ ਯੈਸ-ਨੋ ਤਾਂ ਹੁੰਦੀ ਈ ਏ ਪਰ ਰਿਜੈਕਟ ਹੋਈ ਕੁੜੀ ਦੇ ਮਨ ਦੀ ਹਾਲਤ ਇੰਨੀ ਦਰਦੀਲੀ ਹੁੰਦੀ ਹੋਵੇਗੀ, ਤੌਬਾ-ਤੌਬਾ! ਅੱਜ ਵੀ ਲੂਈ ਕੰਡਿਆ ਜਾਂਦੀ ਏ ਚੇਤਾ ਆਉਂਦਿਆਂ।
ਅੜੀਏ ਰਾਤ ਬੀਤਦੀ ਜਾ ਰਹੀ ਸੀ। ਨੀਂਦ ਦਾ ਪਰਛਾਵਾਂ ਵੀ ਨਹੀਂ ਸੀ ਪੈ ਰਿਹਾ। ਮਨ ਦੀ ਧਰਤੀ ਪੁੱਠੇ ਸਿੱਧੇ ਸਵਾਲਾਂ ਨਾਲ ਅੱਟੀ ਪਈ ਸੀ। ਪਲ-ਪਲ ਇਸ ਵਿਚ ਵਾਧਾ ਹੋਈ ਜਾ ਰਿਹਾ ਸੀ।
ਫਿਰ ਅਚਾਨਕ ‘ਮਰਦ ਦੀ ਦਿੱਤੀ ਚੀਜ਼ ਨੂੰ ਮਰਦ ਹੀ ਰਿਜੈਕਟ ਕਿਉਂ ਕਰਦੈ?’ ਦਾ ਸਵਾਲ ਮਨ ਦੇ ਬੂਹੇ ਅੜ ਖੜੋਤਾ। ਪਾਸੇ ਹੋਣ ਦਾ ਨਾਂ ਹੀ ਨਾ ਲਵੇ।
ਤੂੰ ਤਾਂ ਜਾਣਦੀ ਹੀ ਏਂ ਕਿ ਮੇਰੀ ਮੰਮੀ ਕਿੰਨੀ ਸੋਹਣੀ ਏ। ਤੂੰ ਆਪ ਹੀ ਕਿਹਾ ਕਰਦੀ ਹੁੰਦੀ ਸੈਂ ਕਿ ਅਗਰ ਮੰਮੀ ਫਿਲਮ ਨਗਰੀ ਵਿਚ ਹੁੰਦੀ ਤਾਂ ਕਈ ਦੇਵੀਆਂ ਦੇ ਪੱਤੇ ਕੱਟ ਦਿੰਦੀ। ਮੇਰੇ ਸਰੀਰ ਦੀ ਸੁਡੌਲਤਾ, ਲੰਬਾਈ ਤੇ ਬਣਤਰ ਐਨ ਮੰਮੀ ‘ਤੇ ਹੈ ਪਰ ਪੱਕਾ ਰੰਗ, ਮੋਟੇ ਬੁੱਲ੍ਹ ਤੇ ਚੌੜਾ ਨੱਕ ਡੈਡੀ ਵਰਗੇ ਹਨ। ਬਸ ਰਹਿ-ਰਹਿ ਕੇ ਖਿਆਲ ਆਵੇ ਕਿ ਮੰਮੀ ਨੇ ਆਪਣੇ ਨੈਣ-ਨਕਸ਼ ਮੈਨੂੰ ਕਿਉਂ ਨਹੀਂ ਦਿੱਤੇ? ਮੰਮੀ ਨੇ ਆਪਣੇ ਵਰਗੇ ਸੋਹਣੇ ਮੁੰਡੇ ਨਾਲ ਵਿਆਹ ਕਿਉਂ ਨਹੀਂ ਕਰਾਇਆ? ਕੁੜੀਆਂ ਦੇ ਵਿਆਹ ਜਾਇਦਾਦਾਂ ਨਾਲ ਕਿਉਂ ਹੁੰਦੇ ਹਨ? ਵਿਗਿਆਨੀ ਮੱਝਾਂ, ਗਾਵਾਂ ਦੀ ਨਸਲ ਸੁਧਾਰਨ ‘ਤੇ ਜ਼ੋਰ ਲਾਈ ਜਾਂਦੇ ਨੇ। ਲੋਕੀਂ ਵੀ ਉਨ੍ਹਾਂ ਮਗਰ ਲਗਦੇ ਨੇ। ਮਨੁੱਖੀ ਔਲਾਦ ਬਿਨਾਂ ਸੋਚੇ ਸਮਝੇ ਕਿਉਂ ਪੈਦਾ ਕੀਤੀ ਜਾ ਰਹੀ ਹੈ? ਵਿਆਹ ਰਾਹੀਂ ਸੈਕਸ ਪੂਰਤੀ ਤੇ ਔਲਾਦ ਪੈਦਾ ਕਰਨ ਨੂੰ ਵੱਖ-ਵੱਖ ਕਰ ਕੇ ਕਿਉਂ ਨਹੀਂ ਦੇਖਿਆ ਜਾਂਦਾ? ਦਿਲ ਕਰੇ ਕਿ ਸਵੇਰੇ ਕੋਠੇ ਚੜ੍ਹ ਕੇ ਰੌਲਾ ਪਾਵਾਂ ਜਾਂ ਫਿਰ ਕਿਸੇ ਕੋਰਟ ਵਿਚ ਕੇਸ ਠੋਕ ਦਿਆਂ ਕਿ ਔਲਾਦ ਪੈਦਾ ਕਰਨ ਦਾ ਹੱਕ ਹਰ ਕਿਸੇ ਨੂੰ ਨਹੀਂ ਚਾਹੀਦਾ।
ਪਤਾ ਨਹੀਂ ਕਦੋਂ ਅੱਖ ਲੱਗੀ। ਸਵੇਰੇ ਉਠੀ ਤਾਂ ਮੈਨੂੰ ਆਪਣੀਆਂ ਰਾਤ ਦੀਆਂ ਸੋਚਾਂ ‘ਤੇ ਸ਼ਰਮਿੰਦਗੀ ਜਿਹੀ ਆਈ ਜਾਵੇ ਪਰ ਫਿਰ ਵੀ ਸੋਚ ਦੇ ਗਰਭ ਅੰਦਰ ਬੁੱਲ੍ਹ, ਨੱਕ, ਰੰਗ, ਮੰਮੀ, ਡੈਡੀ, ਮੱਝਾਂ, ਗਾਵਾਂ, ਵਿਗਿਆਨੀ, ਵਿਆਹ, ਸੈਕਸ, ਔਲਾਦ ਆਦਿ ਸ਼ਬਦ ਹੀ ਉਤੇ ਥੱਲੇ ਹੁੰਦੇ ਰਹੇ।
ਕਾਲਜ, ਤੂੰ ਵੀ ਉਤਰੇ ਚਿਹਰੇ ਬਾਰੇ ਪੁੱਛਦੀ ਰਹੀ ਸੀ। ਦਿਲ ਕਰੇ ਰੋ-ਰੋ ਤੈਨੂੰ ਸਭ ਕੁਝ ਦੱਸ ਦਿਆਂ ਪਰ ਨਹੀਂ ਸੀ ਦੱਸ ਸਕੀ।
ਫਿਰ ਡੂਢ ਮਹੀਨੇ ‘ਚ ਇਹ ਹਾਦਸਾ ਦੋ ਵਾਰ ਹੋਰ ਵਾਪਰਿਆ। ਦੁੱਖ ਤਾਂ ਹੋਇਆ ਪਰ ਪਹਿਲੇ ਜਿੰਨਾ ਨਹੀਂ; ਸਗੋਂ ਮਗਰਲੀ ਵਾਰੀ ਤਾਂ ਮੇਰਾ ਰੋਹ ਹੀ ਭੜਕ ਉਠਿਆ। ਉਹ ਲਮਕਦੇ ਢਿੱਡ ਵਾਲਾ ਵੀ ਮੈਨੂੰ ਰਿਜੈਕਟ ਕਰ ਗਿਆ। ਸਾਲਾ ਟਮਕ ਜਿਹਾ। ਦਿਲ ਕਰੇ ਕਿ ਕਬੱਡੀ ਦੇ ਮੈਦਾਨ ਵਿਚ ਹੋਵੇ ਤਾਂ ਭੁਆ ਕੇ ਥੱਲੇ ਸੁੱਟ ਲਵਾਂ ਤੇæææ।
ਇਸ ਵਾਰ ਲੱਗਾ ਜਿਵੇਂ ਡੈਡੀ ਪੂਰੇ ਤੌਰ ‘ਤੇ ਟੁੱਟ ਗਿਆ ਹੋਵੇ। ਸਰਪੰਚ ਹੋਣ ਦੇ ਨਾਤੇ ਲੋਕਾਂ ਦੇ ਵੱਡੇ-ਵੱਡੇ ਮਸਲੇ ਸੁਲਝਾਉਣ ਵਾਲੇ ਦਾ ਆਪਣਾ ਮਸਲਾ ਉਲਝ ਕੇ ਰਹਿ ਗਿਆ ਸੀ। ਰਾਤੀਂ ਡੈਡ ਮੇਰੇ ਕਮਰੇ ਵਿਚ ਆਇਆ ਸੀ। ਪੜ੍ਹਦੀ ਦੀ ਪਿੱਠ ਥਾਪੜ ਕੇ ਆਖ ਗਿਆ ਸੀ, “ਰੱਤੀ ਪੁੱਤ, ਤੂੰ ਕੋਈ ਗੱਲ ਮਨ ‘ਤੇ ਨਾ ਲਾਈਂ। ਮੈਂ ਭੇਜਾਂਗਾ ਤੈਨੂੰ ਕੈਨੇਡਾ। ਮੇਰਾ ਨਾਂ ਵੀ ਅਰਜਨ ਸਿੰਘ ਏ, ਸਾਲੇ ਲੋਕ ਪਤਾ ਨੀ ਆਪਣੇ-ਆਪ ਨੂੰ ਕੀ ਸਮਝਦੇ ਨੇ? ਕੁੱਤੇ ਕਿਤੋਂ ਦੇ।”
ਮੈਨੂੰ ਲੱਗਾ ਕਿ ਡੈਡੀ ਦੀ ਪੀਤੀ ਹੋਈ ਸੀ। ਉਨ੍ਹਾਂ ਦਾ ਗਲਾ ਭਰਿਆ ਹੋਇਆ ਸੀ।
ਪ੍ਰੀਤ ਇਕ ਦਿਲ ਕਰੇ, ਮੈਂ ਡੈਡੀ ਨੂੰ ਆਖ ਦਿਆਂ ਕਿ ਮੈਂ ਕੈਨੇਡਾ ਨਹੀਂ ਜਾਣਾ ਪਰ ਖੁੰਦਕ ਜਿਹੀ ਵੀ ਉਠੇ ਮਨ ਅੰਦਰ ਵੱਟਾ ਕਰਨ ਵਾਲਿਆਂ ਲਈ। ਬਈ ਉਨ੍ਹਾਂ ਨੂੰ ਕੈਨੇਡਾ ਪਹੁੰਚ ਕੇ ਹੀ ਦੱਸੂੰ। ਡੈਡੀ ਦੇ ਮਨ ਅੰਦਰ ਵੀ ਸ਼ਾਇਦ ਇਹੀ ਖੁੰਦਕ ਹੋਵੇ ਪਰ ਮੈਨੂੰ ਲੱਗਦਾ ਕਿ ਡੈਡੀ ਦੀ ਕਮਜ਼ੋਰੀ ਮੈਥੋਂ ਤਿੰਨ ਕੁ ਵਰ੍ਹੇ ਛੋਟਾ ਇੰਦਰ ਵੀ ਸੀ ਜੋ ਛੋਟੀ ਉਮਰੇ ਹੀ ਬੁਰੀ ਸੋਹਬਤ ਵਿਚ ਪੈ ਚੁੱਕਾ ਸੀ ਜਾਂ ਫਿਰ ਤੂੰ ਕਹਿੰਦੀ ਹੁੰਦੀ ਸੀ ਕਿ ਦੁਆਬੀਆਂ, ਖਾਸ ਕਰ ਕੇ ਜੱਟਾਂ ਲਈ ਸਰਬੋਤਮ ਡਿਗਰੀ ਅਮਰੀਕਾ, ਕੈਨੇਡਾ ਹੀ ਏ। ਹੋ ਸਕਦਾ ਹੈ ਕਿ ਡੈਡੀ ਵੀ ਇਹੀ ਡਿਗਰੀ ਪਾ ਕੇ ਭਾਈਚਾਰੇ ਵਿਚ ਬੈਠਣ ਜੋਗਾ ਹੋਣਾ ਚਾਹੁੰਦਾ ਹੋਵੇ। ਕਿਉਂਕਿ ਇੰਦਰ ਤੋਂ ਛੋਟੇ ਜੌੜੇ ਬੱਬੀ ਤੇ ਪਾਲਾ ਉਨ੍ਹਾਂ ਦੇ ਨਾਲ ਲੰਘ ਜਾਣੇ ਸਨ।
ਚੱਲ ਛੱਡ, ਓੜਕ ਡੈਡੀ ਸਫਲ ਹੋ ਗਿਆ। ਰਮਨ ਕਲਾਥ ਹਾਊਸ ਵਾਲੇ ਲਾਲੇ ਵਿਚੋਲੇ ਬਣ ਗਏ ਤੇ ਜੰਡਿਆਲੀਆ ਰਾਜਵੀਰ ਜੌਹਲ ਉਰਫ਼ ਰਾਜ ਵਿਆਹੁਣ ਆ ਗਿਆ, ਤੇਰਾ ਜੀਜਾ ਬਣ ਕੇ।
ਹਾਂ ਪ੍ਰੀਤ, ਇਥੇ ਦੇਖਣ-ਦਿਖਾਲਣ ਵੀ ਨਹੀਂ ਸੀ ਹੋਇਆ। ਮੈਂ ਤੈਨੂੰ ਝੂਠਾ-ਮੂਠਾ ਹੀ ਦੱਸਿਆ ਸੀ ਉਦੋਂ। ਇਹ ਤਾਂ ਸ਼ਾਇਦ ਮੈਂ ਤੈਨੂੰ ਦੱਸ ਹੀ ਦਿੱਤਾ ਸੀ ਕਿ ਰਾਜ ਅਪਣੇ ਸ਼ਰੀਕੇ ਵਿਚੋਂ ਲਗਦੀ ਚਾਚੀ ਕੋਲ ਠਹਿਰਿਆ ਸੀ। ਵਿਆਹੀ ਗਈ ਨੇ ਪਹਿਲੀ ਰਾਤ ਉਥੇ ਹੀ ਕੱਟੀ ਸੀ। ਛੋਟਾ ਬੱਬੀ ਨਾਲ ਸੀ। ਚਾਚੀ ਦੇ ਤੌਰ ਤਰੀਕੇ ਠੀਕ ਨਹੀਂ ਸਨ ਲੱਗੇ। ਉਹ ਰਾਜ ਨੂੰ ਹੁੱਝਾਂ ਮਾਰ-ਮਾਰ ਪੁੱਛੇ-Ḕਕਰਦਿਆਂ ‘ਕੱਠੇ ਅੱਜḔ ਮੈਨੂੰ ਤਾਂ ਉਥੇ ਗੜਬੜ ਲੱਗਦੀ ਸੀ। ਖੈਰ ਦਫਾ ਕਰæææ
ਜਦੋਂ ਮੈਂ ਤੇ ਰਾਜ ਵਾਪਸ ਆਏ ਸੀ, ਤੁਸੀਂ ‘ਕੱਠੀਆਂ ਹੋ ਰਾਜ ਦੇ ਆਲੇ-ਦੁਆਲੇ ਝੁਰਮਟ ਪਾ ਲਿਆ ਸੀ। ਤੂੰ ਤੇ ਜੀਤੀ ਕੁਛ ਜ਼ਿਆਦਾ ਹੀ ਚਾਂਭਲੀਆਂ ਪਈਆਂ ਸੀ। ਜੀਤੀ ਕਈ ਵਾਰ ਅੰਦਰ ਬੈਠੀ ਦੇ ਮੇਰੇ ਚੂੰਢੀ ਵੱਢ ਆਖ ਗਈ ਸੀ, ਅੱਜ ਲੱਗ ਜੂ ਰਾਜ ਭਾਅ ਜੀ ਨੂੰ ਰੋਪੜੀ ਜਿੰਦਾ ਤੇ ਚਾਬੀ ਖੂਹ ‘ਚ, ਉਹ ਵੀ ਸ਼ਿਮਲੇ ਜਾ ਕੇ। ਤੁਹਾਡੇ ਠੱਠੇ ਮਖੌਲ ਵਿਚ ਮੈਂ ਵੀ ਅਸਲੀਅਤ ਨੂੰ ਵਿਸਰਦੀ ਆਪ ਉਤੇਜਿਤ ਹੁੰਦੀ ਜਾ ਰਹੀ ਸਾਂ।
ਪ੍ਰੀਤ, ਚਾਰ ਕੁ ਵਜੇ ਅਸੀਂ ਸ਼ਿਮਲੇ ਪਹੁੰਚ ਗਏ ਸੀ। ਹੋਟਲ ਰਿੱਜ ਵਿਊ ਵਿਚ ਕਮਰੇ ਬੁੱਕ ਕਰਾਏ। ਮੇਰੇ ਤੇ ਰਾਜ ਦੇ ਨਾਂ ਬੁੱਕ ਕਮਰੇ ਦਾ ਨੰਬਰ ਵੀਹ ਸੀ, ਤੇ ਇੰਦਰ ਦੇ ਕਮਰੇ ਦਾ ਸੋਲਾਂ। ਕਮਰਿਆਂ ਵਿਚ ਸਮਾਨ ਰੱਖ ਕੇ ਕੁਫਰੀ ਚਲੇ ਗਏ। ਸਨੋਅ ਫਾਲ ਹੋਈ ਨੂੰ ਮੁੱਦਤ ਹੋ ਗਈ ਲੱਗਦੀ ਸੀ। ਕਈ ਨੌਜਵਾਨ ਜੋੜੇ ਗੁਟਕਦੇ ਫਿਰਦੇ ਸਨ। ਉਨ੍ਹਾਂ ਨੂੰ ਦੇਖ ਕੇ ਮੇਰਾ ਦਿਲ ਹੋਰੂ-ਹੋਰੂ ਹੋਈ ਜਾਂਦਾ ਸੀ। ਕਈ ਮੈਨੂੰ ਵਿਆਹੇ ਹੋਏ ਲੱਗਦੇ ਤੇ ਜ਼ਿਆਦਾ ਦੋ ਨੰਬਰੀ। ਉਨ੍ਹਾਂ ਨੂੰ ਦੇਖਦੀ ਵੀ ਮੈਂ ਹੋਰ ਥਾਵੇਂ ਹੀ ਗੁਆਚੀ ਰਹੀæææਭਟਕਣਾਂ ਦੇ ਸਾਗਰੀਂ।
ਪ੍ਰੀਤ, ਮੇਰੀ ਸੁਹਾਗ ਰਾਤ ਆ ਰਹੀ ਸੀ। ਮਨ ਵਿਚ ਨਾ ਚਾਅ, ਨਾ ਡਰ, ਨਾ ਝਿਜਕ। ਫਿਰ ਕੀ ਸੀ? ਉਸ ਹਾਲਤ ਨੂੰ ਕੀ ਆਖਾਂ? ਮੈਨੂੰ ਅੱਜ ਵੀ ਪਤਾ ਨਹੀਂ ਲੱਗਦਾ।
ਖ਼ੈਰ! ਸ਼ਾਮੀਂ ਰਿੱਜ ‘ਤੇ ਗਏ। ਮਾਲ ਰੋਡ ਘੁੰਮੀ। ਇੰਦਰ ਤੇ ਰਾਜ ਅਕਸਰ ‘ਕੱਠੇ ਰਹਿੰਦੇ। ਮੈਂ ਪਿੱਛੇ-ਪਿੱਛੇ ਉਧਾਲੀ ਹੋਈ ਤੀਵੀਂ ਵਾਂਗ, ਜੋ ਪਛਾਣੇ ਜਾਣ ਤੋਂ ਡਰਦੀ ਹੋਵੇ। ਹਾਂ ਕਈ ਥਾਈਂ ਰਾਜ ਮੇਰੇ ਨਾਲ ਫੋਟੋਆਂ ਖਿਚਵਾਉਂਦਾ ਰਿਹਾ। ਕੁਫਰੀ ਘੋੜੇ ‘ਤੇ ਚੜ੍ਹ ਕੇ ਵੀ ਖਿਚਾਈ। ਕਿਤੇ ਉਹ ਮੇਰਾ ਹੱਥ ਫੜ ਕੇ ਖਿਚਾਉਂਦਾ, ਕਦੀ ਗੱਲ ਬਾਹਾਂ ਪਾ ਕੇ। ਕਦੀ ਲੱਕ ਦੁਆਲੇ ਬਾਂਹ ਪਾ ਕੇ। ਕਦੀ ਇਹ ਸਾਰਾ ਕੁਝ ਮੈਨੂੰ ਕਰਨਾ ਪੈਂਦਾ। ਪ੍ਰੀਤ ਮਰਦ ਛੋਹ ਨਾਲ ਮੇਰਾ ਸਰੀਰ ਬਲ ਉਠਦਾ। ਹਜ਼ਾਰਾਂ ਬਿਜਲੀਆਂ ਮੇਰੇ ਤਨ ਅੰਦਰ ਜ਼ਰਬਾਂ ਖਾ ਜਾਂਦੀਆਂ ਪਰ ਛੇਤੀ ਹੀ ਮੈਂ ਆਪੇ ਨੂੰ ਸਹਿਜ ਕਰਨ ਵਿਚ ਜੁਟ ਜਾਂਦੀ। ਇੰਦਰ ਦੀ ਡਿਊਟੀ ਸਨੈਪ ਲੈਣ ਦੀ ਹੁੰਦੀ।
ਖਾਣਾ ਅਸੀਂ ਬਾਹਰ ਹੀ ਖਾ ਲਿਆ ਸੀ। ਸੱਚ ਪੁੱਛੇਂ ਤਾਂ ਮੇਰੇ ਰੋਟੀ ਲੰਘੀ ਨਹੀਂ। ਐਵੇਂ ਮੂੰਹ ਵਿਚ ਫੁੱਲ-ਫੁੱਲ ਜਾਵੇ। ਇੰਦਰ ਤੇ ਰਾਜ ਕਾਫ਼ੀ ਘੁਲ-ਮਿਲ ਗਏ ਸਨ। ਉਹਨੇ ਦਾਰੂ ਵੀ ਪੀਤੀ ਸੀ।
ਪ੍ਰੀਤ ਸਭ ਕੁਝ ਪਹਿਲਾਂ ਪਤਾ ਹੋਣ ਦੇ ਬਾਵਜੂਦ ਇੰਜ ਲੱਗੇ ਜਿਵੇਂ ਜ਼ਿੰਦਗੀ ਦੁਖਾਂਤ ਦੀ ਸਿਖ਼ਰ ‘ਤੇ ਪਹੁੰਚ ਗਈ ਹੋਵੇ। ਵੀਹ ਨੰਬਰ ਕਮਰੇ ਵਿਚ ਮੈਂ ‘ਕੱਲੀ ਤੇ ਸੋਲਾਂ ਨੰਬਰ ਵਿਚ ਰਾਜ ਤੇ ਇੰਦਰ। ਇਹ ਸੀ ਮੇਰੀ ਸੁਹਾਗ ਰਾਤ। ਕੰਤ ਵਾਲੇ ਕਮਰੇ ਵਿਚ ਭਰਾ ਤੇ ਸੁਹਾਗ ਸੇਜ ‘ਤੇ ਰਤੀ ‘ਕੱਲੀ।
ਅੰਦਰ ਵੜਦੀ ਨੇ ਮੈਂ ਚਿਟਕਣੀ ਲਾ ਲਈ ਸੀ। ਜਾ ਡਿੱਗੀ ਸਾਂ ਬੈਡ ‘ਤੇ ਸਣੇ ਸ਼ੂਜ਼। ਪਈ ਰਹੀ ਸਾਂ ਕਿੰਨਾ ਚਿਰ ਮੂਧੇ ਮੂੰਹ। ਦਿਮਾਗ ਫਟਣ ਨੂੰ। ਫਿਰ ਇਕ ਡੂੰਘੇ ਜਿਹੇ ਹਉਕੇ ਨਾਲ ਸਰੀਰ ਸਿੱਧਾ ਹੋ ਗਿਆ। ਸ਼ੂ ਉਤਰ ਗਏ। ਨਜ਼ਰ ਕਮਰੇ ਵਿਚ ਘੁੰਮੀ ਜਾਵੇ। ਟੀæਵੀæ, ਵੀæਸੀæਆਰæਤੇ ਫਰਿੱਜ ਪਏ ਸਨ। ਟੀæਵੀæਲਾਉਣ ਲਈ ਵੀ ਦਿਲ ਨਾ ਕੀਤਾ।
ਅਚਾਨਕ ਮੈਨੂੰ ਚੇਤਾ ਆਇਆ। ਤੂੰ ਤੁਰਨ ਲੱਗੀ ਦੇ ਪਰਸ ਵਿਚ ਨਿੱਕਾ ਜਿਹਾ ਪੈਕਟ ਪਾਇਆ ਸੀ ਤੇ ਸੁਹਾਗ ਸੇਜ ‘ਤੇ ਖੋਲ੍ਹਣ ਦਾ ਵਾਅਦਾ ਵੀ ਲਿਆ ਸੀ। ਝੱਟ ਦੇਣੀ ਪਰਸ ਚੁੱਕਿਆ। ਤੇਰਾ ਦਿੱਤਾ ਪੈਕਟ ਖੋਲ੍ਹਿਆ। ਪ੍ਰੀਤ ਤੇਰਾ ਇਹ ਮਜ਼ਾਕ ਸੀ ਪਰ ਮੇਰਾ ਸੀਨਾ ਧੱਕ-ਧੱਕ ਕਰ ਉਠਿਆ, ਤਿੰਨ ਪੀਸ ਲਗਜ਼ਰੀ ਕੰਡੋਮ ਦੇਖ ਕੇ। ਮੈਂ ਝੱਟ ਦੇਣੀ ਪਰਸ ਦੀ ਚੋਰ ਜੇਬ ਵਿਚ ਤੁੰਨ ਦਿੱਤੇ। ਜਿਵੇਂ ਮੈਥੋਂ ਇਨ੍ਹਾਂ ਨੂੰ ਦੇਖ ਕੇ ਕੋਈ ਪਾਪ ਹੋ ਗਿਆ ਹੋਵੇ।
ਕਦੀ ਮੇਰੀ ਨਜ਼ਰ ਪਾਏ ਹੋਏ ਗਹਿਣਿਆਂ ‘ਤੇ ਜਾਵੇ, ਕਦੀ ਕੀਮਤੀ ਕੱਪੜਿਆਂ ‘ਤੇ, ਕਦੀ ਮਹਿੰਦੀ ਲੱਗੇ ਹੱਥਾਂ ‘ਤੇ, ਕਦੀ ਰੰਗਲੇ ਚੂੜੇ ‘ਤੇ, ਤੇ ਕਦੀ ਸਰਹਾਣੇ ਪਏ ਪਰਸ ਉਤੇ। ਮੈਨੂੰ ਲੱਗਾ, ਜਿਵੇਂ ਮੇਰੀਆਂ ਗੱਲ੍ਹਾਂ ਵਿਚੋਂ ਸੇਕ ਨਿਕਲ ਰਿਹਾ ਹੋਵੇ। ਮਨ ਔਰਤ-ਮਰਦ ਦੀ ਪ੍ਰੇਮ ਕ੍ਰੀੜਾ ਦੇ ਦ੍ਰਿਸ਼ਾਂ ਵਿਚ ਗੁਆਚ ਗਿਆ। ਮੈਨੂੰ ਪਤਾ ਹੀ ਨਾ ਲੱਗਾ ਮੈਂ ਕਦੋਂ ਅਲਮਾਰੀ ਵਿਚ ਫਿੱਟ ਆਦਮ ਕੱਦ ਸ਼ੀਸ਼ੇ ਮੂਹਰੇ ਜਾ ਖੜ੍ਹੀ ਹੋਈ। ਹੁਣ ਮੈਂ, ਮੈਂ ਨਹੀਂ ਸੀ। ਗੱਲ ਵਿਚ ਪਾਈ ਚੁੰਨੀ ਬੈਡ ‘ਤੇ ਜਾ ਪਈ। ਗਹਿਣੇ ਇਕ-ਇਕ ਕਰ ਕੇ ਉਤਰੇ ਤੇ ਪਰਸ ਵਿਚ ਜਾ ਵੜੇ। ਬਾਹਾਂ ਚੁੱਕ ਕੇ ਭਰਵੀਂ ਉਦਾਸੀ ਲਈ। ਫਿਰ ਪਤਾ ਨਹੀਂ ਦਿਲ ਵਿਚ ਕੀ ਆਇਆ, ਜੈਂਪਰ ਵੀ ਬੈਡ ‘ਤੇ ਪਹੁੰਚ ਗਿਆ। ਮਗਰੇ ਸਲਵਾਰ ਵੀ। ਬ੍ਰਾਅ ਤੇ ਪੈਂਟੀ ਰਹਿ ਗਏ। ਥੋੜ੍ਹੇ ਚਿਰੀਂ ਉਹ ਵੀ।æææ
ਪ੍ਰੀਤ ਸ਼ੀਸ਼ੇ ਮੋਹਰੇ ਖੜ੍ਹੀ ਦੀਆਂ ਮੇਰੀਆਂ ਧਾਹਾਂ ਨਿਕਲ ਗਈਆਂ। ਮੈਂ ਭੱਜ ਕੇ ਬਾਥਰੂਮ ਵਿਚ ਜਾ ਵੜੀ। ਦੋਨੋਂ ਟੂਟੀਆਂ ਖੋਲ੍ਹ ਦਿੱਤੀਆਂ, ਬਾਲਟੀ ਵਿਚ ਪਾਣੀ ਡਿੱਗਣ ਦਾ ਖੜਕਾ ਤੇ ਮੇਰੇ ਉਚੀ-ਉਚੀ ਹਟਕੋਰੇ ਇਕ-ਮਿਕ ਹੋ ਗਏ ਸਨ।
ਰੋਂਦੀਆਂ ਅੱਖਾਂ ਰਾਹੀਂ ਮੈਨੂੰ ਸਾਫ਼ ਦਿਖ ਵੀ ਨਹੀਂ ਸੀ ਰਿਹਾ। ਮੈਥੋਂ ਪੈਰ ਨਾਲ ਹੀ ਚੌਂਕੀ ਖਿੱਚੀ ਗਈ। ਫਿਰ ਮਲਕੜੇ ਜਿਹੇ ਉਸ ਉਪਰ ਬੈਠਿਆ ਗਿਆ। ਮੇਰੇ ਖੱਬੇ ਹੱਥ ਬਾਲਟੀ ‘ਚ ਪਾਣੀ ਡਿੱਗ ਰਿਹਾ ਸੀ। ਮਲਕੜੇ ਜਿਹੇ ਸਿਰ ਸੱਜੀ ਗੱਲ੍ਹ ਦੇ ਸਹਾਰੇ ਗੋਡਿਆਂ ਉਪਰ ਟਿਕ ਗਿਆ। ਟਿਕਟਿਕੀ ਬਾਲਟੀ ਉਪਰ ਲੱਗ ਗਈ। ਵਾਧੂ ਪਾਣੀ ਉਛਲ-ਉਛਲ ਕੇ ਬਾਹਰ ਵਹਿ ਰਿਹਾ ਸੀ। ਪਤਾ ਨਹੀਂ ਕਿੰਨਾ ਚਿਰ ਇਸ ਵਗਦੇ ਪਾਣੀ ਨੂੰ ਤੱਕਦੀ ਰਹੀ। ਹਉਕੇ ਵਿਰਲੇ ਹੁੰਦੇ-ਹੁੰਦੇ ਮੁੱਕ ਗਏ।
ਅਣਮੰਨੇ ਮਨ ਨਾਲ ਸਿਰ ਗੋਡਿਆਂ ਉਪਰੋਂ ਚੁੱਕਿਆ ਗਿਆ। ਥੱਕੀਆਂ-ਥੱਕੀਆਂ ਬਾਹਾਂ ਹਰਕਤ ਵਿਚ ਆਈਆਂ, ਮਰੀਅਲ ਜਿਹੀ ਚਾਲ ਨਾਲ, ਜਿਵੇਂ ਕੁੜੀ ਜੰਮ ਕੇ ਬਿਮਾਰ ਛਿਲੇ ਵਿਚੋਂ ਉਠੀ ਹੋਵਾਂ। ਪਾਣੀ ਚੋਂਦੇ ਸਰੀਰ ਨੂੰ ਬਾਥਰੂਮ ਵਿਚੋਂ ਬਾਹਰ ਧੂਹ ਲਿਆਈ। ਸੂਟਕੇਸ ਵਿਚੋਂ ਟਾਵਲ ਕੱਢ ਕੇ ਦੇਹ ਪੂੰਝੀ। ਨਾਈਟੀ ਪਾ ਲਈ। ਮਨ ਰੋ ਕੇ ਕਾਫ਼ੀ ਹਲਕਾ ਹੋ ਗਿਆ ਸੀ। ਹੁਣ ਨਾ ਕੋਈ ਇੱਛਾ ਸੀ ਨਾ ਸੱਤਿਆ। ਛਾਤੀ ‘ਤੇ ਹੱਥ ਰੱਖ ਬੈਡ ‘ਤੇ ਪੈ ਗਈ। ਨਜ਼ਰਾਂ ਛੱਤ ਉਤੇ ਜੰਮ ਗਈਆਂ।
ਟਿਊਬ ਬੰਦ ਕਰਨ ਲਈ ਹੱਥ ਸਵਿਚ ‘ਤੇ ਪਹੁੰਚ ਗਿਆ ਪਰ ਅਚਾਨਕ ਰੁਕ ਗਿਆ। ਪੈਰ ਦਰਵਾਜ਼ੇ ਵੱਲ ਵਧ ਗਏ, ਚਿਟਕਣੀ ਖੁੱਲ੍ਹ ਗਈ। ਨੰਗੇ ਪੈਰ ਹੀ ਸੋਲਾਂ ਨੰਬਰ ਵੱਲ ਵਗ ਗਏ। ਦਰਵਾਜ਼ੇ ਮੂਹਰੇ ਆ ਕੇ ਚਾਲ ਹੌਲੀ ਹੋ ਗਈ। ਅੰਦਰੋਂ ਘੁਰਾੜਿਆਂ ਦੀ ਆਵਾਜ਼ ਆ ਰਹੀ ਸੀ। ਸ਼ਾਇਦ ਇਹ ਇੰਦਰ ਤੇ ਰਾਜ ਦੀ ਪੀਤੀ ਸ਼ਰਾਬ ਕਾਰਨ ਸੀ। ਮੈਂ ਹੌਲੀ-ਹੌਲੀ ਬਰਾਮਦੇ ਵਿਚ ਤੁਰਦੀ ਗਈ। ‘ਕੱਲੇ-ਕੱਲੇ ਕਮਰੇ ਦਾ ਨੰਬਰ ਗਹੁ ਨਾਲ ਪੜ੍ਹਦੀ ਗਈ। ਅਖੀਰਲੇ ਕਮਰੇ ਮੂਹਰੇ ਤੋਂ ਵਾਪਸ ਮੁੜੀ ਹੀ ਸੀ ਕਿ ਇਸ ਦਾ ਬੂਹਾ ਇਕ ਦਮ ਬੰਦ ਹੋਣ ਦੇ ਵਿਚਕਾਰਲੇ ਸਮੇਂ ਮੇਰੀ ਨਜ਼ਰ ਅੰਦਰ ਘੁੰਮ ਗਈ। ਟੀæਵੀæ’ਤੇ ਕੋਈ ਬਲਿਊ ਫ਼ਿਲਮ ਚੱਲ ਰਹੀ ਸੀ। ਭਰਵੇਂ ਬਦਨ ਵਾਲੀ ਔਰਤ ਅਰਧ ਲੇਟੀ ਦੇਖ ਰਹੀ ਸੀ। ਮੇਰੇ ਕਦਮ ਆਪਣੇ-ਆਪ ਹੀ ਕਾਹਲੀ ਹੋ ਗਏ, ਜਿਵੇਂ ਮੈਂ ਉਨ੍ਹਾਂ ਦੀ ਚੋਰ ਹੋਵਾਂ।
ਆਪਣੇ ਕਮਰੇ ਮੂਹਰੇ ਪਹੁੰਚੀ ਤਾਂ ਨਜ਼ਰਾਂ ਇਸ ਦੇ ਨੰਬਰ ਨੂੰ ਘੋਖਣ ਲੱਗੀਆਂ। ਹੈਂ! ਇਹ ਕੀ? ਅੰਕ 20 ਅੱਗੇ ਕਿਸੇ ਨੇ ਪੈਨਸਿਲ ਨਾਲ ਅੰਕ 4 ਉਕਰਿਆ ਹੋਇਆ ਸੀ। ਪਹਿਲਾਂ ਨਜ਼ਰ ਹੀ ਨਹੀਂ ਸੀ ਪਿਆ। ਇਹ ਬਹੁਤ ਮੱਧਮ ਸੀ, ਪਰ ਮੇਰੀ ਧੜਕਣ ਇਸ ਨੇ ਤੇਜ਼ ਕਰ ਦਿੱਤੀ। ਮੈਂ ਕਾਹਲੀ ਨਾਲ ਅੰਦਰ ਵੜ ਚਿਟਕਣੀ ਲਾਈ ਤੇ ਬੈਡ ‘ਤੇ ਪੈ ਆਪੇ ਨੂੰ ਸਹਿਜ ਕਰਨ ਲਈ ਮਨ ਨੂੰ ਟਿਕਾਉਣ ਦਾ ਯਤਨ ਕਰਨ ਲੱਗੀ।æææ
æææਪਰ ਇਹ ਪੰਜਾਬ ਆ ਵੜਿਆ।
ਅਚਾਨਕ ਇਸੇ ਨੇ ਹਰਮੀਤ ਨੂੰ ਟੋਲ ਲਿਆ। ਉਹੀ ਹਰਮੀਤ ਜੋ ਆਪਾਂ ਤੋਂ ਇਕ ਸਾਲ ਅੱਗੇ ਸੀ। ਜਿਹਦੇ ਨਾਲ ਕਦੀ ਕਦਾਈਂ ਗੱਪਸ਼ੱਪ ਵੀ ਹੋ ਜਾਇਆ ਕਰਦੀ ਸੀ। ਆਪਣੀ ਕਾਲਜ ਦੀ ਕਬੱਡੀ ਟੀਮ ਦਾ ਕੈਪਟਨ ਤੇ ਪੰਜਾਬ ਦਾ ਮੰਨਿਆ ਧਾਵਕ। ਤੈਨੂੰ ਯਾਦ ਹੋਣੈ, ਮੈਂ ਤੈਨੂੰ ਦੱਸਿਆ ਸੀ ਨਾ, ਇਕ ਵਾਰ ਮੈਂ ਕੰਟੀਨ ‘ਚ ਬੈਠੀ ਜੀਤੀ ਨੂੰ ਉਡੀਕ ਰਹੀ ਸੀ। ਤੂੰ ਉਸ ਦਿਨ ਆਈ ਨਹੀਂ ਸੀ। ਉਹ ਮਲਕੜੇ ਜਿਹੇ ਆਣ ਬੈਠਾ ਸੀ ਤੇ ਮੈਂ ਸਮਝਿਆ ਕਿ ਕਬੱਡੀ ਬਾਰੇ ਗੱਲਬਾਤ ਕਰਨ ਆਇਆ ਹੋਵੇਗਾ ਪਰ ਉਹ ਹੋਰ ਲਹਿਜੇ ਵਿਚ ਬੋਲ ਪਿਆ।
ਮੁਆਫ਼ ਕਰਨਾæææਮੈਂ ਇਕ ਗੱਲ ਕਰਨੀ ਚਾਹੁੰਦਾ ਹਾਂ ਤੁਹਾਡੇ ਨਾਲ।
ਕਹੋ ਭਰਾਤਾ ਸ੍ਰੀæææਮੈਂ ਸ਼ਰਾਰਤ ਨਾਲ ਆਖ ਗਈ।
ਸਤਿਆ ਨਾਸ਼ææਮੈਂ ਕਿਹੜੀ ਗੱਲ ਕਰਨ ਨੂੰ ਫਿਰਦੈਂ, ਇਹ ਭਰਾਤਾ ਸ੍ਰੀ ਦੱਸਦੀ ਏæææ
ਦੇਖ ਕਬੱਡੀ ਦੇ ਖੇਤਰ ਵਿਚ ਤੇਰੀ ਮੇਰੀ ਧਾਂਕ ਬਰਾਬਰ ਏ। ਮੈਨੂੰ ਪੁਲਿਸ ਦੀ ਨੌਕਰੀ ਦੀ ਆਫਰ ਆ ਚੁੱਕੀ ਏ। ਤੈਨੂੰ ਵੀ ਕੋਈ ਨਾ ਕੋਈ ਡਿਪਾਰਟਮੈਂਟ ਲੈ ਜਾਊਗਾ।
ਹਾਂ! ਅਗਰ ਆਪਾਂ ਵਿਆਹ ਕਰਵਾ ਲਈਏ ਤਾਂ ਬਹਿਜਾ-ਬਹਿਜਾ ਹੋਜੂæææਇਕੋ ਖੇਤਰæææਇਕੋ ਟੇਸਟæææ।
ਜਿਹੜੀ ਆਪਣੇ ਯੋਗ ਤੋਂ ਔਲਾਦ ਪੈਦਾ ਹੋਵੇਗੀ, ਉਹ ਬੜੀ ਫੁਰਤੀਲੀ, ਬਲਸ਼ਾਲੀ ਤੇ ਪ੍ਰਤਿਭਾਸ਼ਾਲੀ ਹੋਵੇਗੀ।
ਅਗਰ ਲੋਹੜੀ ਦਾ ਗੁੜ ਢਿੱਲਾ ਹੋਇਆ? ਮੈਂ ਸ਼ਰਾਰਤੀ ਮੂਡ ਵਿਚ ਸੀ।
ਨਹੀਂ ਰਤੀ ਨਹੀਂæææਨਿਹਚਾ ਨਾਲ ਪੈਦਾ ਕੀਤੀ ਔਲਾਦ ਕਦੀ ਵੀ ਇੱਛਾਵਾਂ ਦੇ ਉਲਟ ਨਹੀਂ ਹੋ ਸਕਦੀ। ਉਹ ਗੰਭੀਰ ਸੀ।
ਸੋਚਾਂਗੇ। ਆਖ ਮੈਂ ਉਠ ਆਈ ਸੀ।
ਪ੍ਰੀਤ ਉਦੋਂ ਮੇਰੇ ਲਈ ਇਹ ਗੱਲਾਂ ਮੀਨਿੰਗਲੈਸ ਸਨ, ਪਰ ਹੁਣ ਚੰਦਰਾ ਡਾਢਾ ਯਾਦ ਆ ਰਿਹਾ ਸੀ। ਦਿਲ ਕਰੇ ਕਿ ਉਹ ਕਿਧਰੋਂ ਆ ਟਪਕੇ, ਤੇ ਮੈਂ ਧਾਅ ਕੇ ਉਸ ਦੇ ਗਲ ਲੱਗ ਜਾਵਾਂ।
ਪਤਾ ਨਹੀਂ ਕਿਉਂ, ਮੇਰੇ ਕੋਲੋਂ ਫਿਰ ਬੈਡ ਤੋਂ ਉਠਿਆ ਗਿਆ। ਮਲਕੜੇ ਜਿਹੇ ਚੋਰਾਂ ਵਾਂਗੂ ਹੌਲੀ-ਹੌਲੀ ਚਿਟਕਣੀ ਖੋਲ੍ਹੀ ਗਈ।
ਇਹ ਰਾਜ ਲਈ ਸੀ, ਜਾਂ ਫਿਰ ਹਰਮੀਤ ਲਈ, ਇਸ ਦਾ ਨਿਰਣਾ ਅੱਜ ਤੋੜੀ ਨਹੀਂ ਹੋ ਸਕਿਆ।
ਸਵੇਰੇ ਜਦੋਂ ਇੰਦਰ ਮੈਨੂੰ ਹਿਲਾਅ-ਹਿਲਾਅ ਕੇ ਜਗਾ ਰਿਹਾ ਸੀ ਤਾਂ ਉਹ ਖੁੱਲ੍ਹੀ ਚਿਟਕਣੀ ਦਾ ਗਿਲਾ ਕਰ ਰਿਹਾ ਸੀ। ਅਗਰ ਗਹਿਣੇ ਚੋਰੀ ਹੋ ਜਾਂਦੇ? ਸੁਣ, ਮੇਰੀ ਮੱਤ ਨੇ ਅਸਲੀਅਤ ਦੇ ਖੇਮੀ ਉਤਰਨਾ ਸ਼ੁਰੂ ਕੀਤਾ। ਉਸ ਦਾ ਗਿਲਾ ਜਾਇਜ਼ ਵੀ ਸੀ। ਅਕਸਰ ਘਰੋਂ ਉਸ ਨੂੰ ਮੇਰਾ ਰਾਖਾ ਬਣਾ ਕੇ ਤੋਰਿਆ ਗਿਆ ਸੀ।
ਪ੍ਰੀਤ ਸ਼ਿਮਲੇ ਤੋਂ ਮਗਰੋਂ ਅਸੀਂ ਕੁਝ ਦਿਨ ਆਗਰੇ ਵੀ ਰਹੇ। ਹਰ ਰੋਜ਼ ਪੰਜ-ਸੱਤ ਸਨੈਪ ਰਾਜ ਨਾਲ ਕਰਾਉਣੇ ਪੈਂਦੇ ਪਰ ਰਾਜ ਦੀਆਂ ਹਰਕਤਾਂ ਬਦਲ ਗਈਆਂ ਸਨ। ਉਹ ਕਈ ਵਾਰ ਜਦੋਂ ਮੇਰੇ ਮੋਢੇ ‘ਤੇ ਹੱਥ ਰੱਖ ਕੇ ਫ਼ੋਟੋ ਖਿਚਵਾਉਂਦਾ ਤਾਂ ਉਂਗਲਾਂ ਦਾ ਦਬਾਅ ਵਧਾ ਦਿੰਦਾ। ਕਈ ਵਾਰ ਹੱਥ ਵਿਚ ਹੱਥ ਹੁੰਦਾ ਤਾਂ ਹੱਥ ‘ਤੇ ਹਲਕੀ ਜਿਹੀ ਖੁਰਕ ਕਰ ਜਾਂਦਾ। ਮੇਰੇ ਲਈ ਇਹ ਅਸਹਿ ਹੋ ਜਾਂਦਾ।
ਅੜੀਏ ਮੈਂ ਇਸ ਨਾਟਕੀ ਜ਼ਿੰਦਗੀ ਤੋਂ ਤੰਗ ਆ ਗਈ ਸੀ। ਦਿਲ ਘਰ ਪਹੁੰਚਣ ਨੂੰ ਕਾਹਲਾ ਪਿਆ ਹੋਇਆ ਸੀ, ਪਰ ਤੁਹਾਡੀਆਂ ਸੰਭਾਵੀ ਪੁੱਛਾਂ ਕੰਬਣੀ ਛੇੜ ਰਹੀਆਂ ਸਨ।
ਅੰਤ ਅਸੀਂ ਦਿੱਲੀ ਪੁੱਜੇ। ਰਾਤ ਦੀ ਸਟੇਅ ਅਪਰਾ ਹੋਟਲ ‘ਚ ਸੀ। ਸਵੇਰੇ ਅਸੀਂ ਕੈਨੇਡਾ ਅੰਬੈਸੀ ਜਾਣਾ ਸੀ। ਸ਼ਾਮੀਂ ਰਾਜ ਨੂੰ ਏਅਰਪੋਰਟ ‘ਤੇ ਅੱਡ ਛੱਡ ਅਸੀਂ ਵਾਪਸ ਤੁਰ ਪੈਣਾ ਸੀ।
ਰੋਟੀ-ਪਾਣੀ ਤੋਂ ਵਿਹਲੇ ਹੋ ਕੇ ਆਪੋ-ਆਪਣੀ ਕਮਰੀਂ ਜਾ ਵੜੇ। ਮੈਂ ਅੰਦਰ ਵੜਦੀ ਨੇ ਲੌਕ ਲਾ ਲਿਆ। ਨਾਈਟੀ ਪਾ ਬਿਸਤਰ ‘ਤੇ ਪੈ ਗਈ। ਸੋਚਾਂ ਦਾ ਘੜਮੱਸ ਨੀਂਦ ਨੂੰ ਦੂਰ ਭਜਾਈ ਜਾਵੇ।
ਰਾਤ ਦੇ ਗਿਆਰਾਂ ਜਾਂ ਸਾਢੇ ਗਿਆਰਾਂ ਵੱਜੇ ਹੋਣਗੇ, ਕਿਸੇ ਬੂਹਾ ਠਕੋਰਿਆ। ਮੈਂ ਸਮਝੀ ਸ਼ਾਇਦ ਇੰਦਰ ਹੋਵੇਗਾ। ਕੁਝ ਲੈਣ ਆਇਆ ਹੋਵੇਗਾ ਪਰ ਉਸ ਤਾਂ ਜ਼ਿਆਦਾ ਪੀਤੀ ਹੋਈ ਸੀ। ਉਹ ਤਾਂ ਰੋਟੀ ਵੀ ਚੱਜ ਨਾਲ ਨਹੀਂ ਸੀ ਖਾ ਰਿਹਾ। ਸ਼ਸ਼ੋਪੰਜ ਵਿਚ ਬੂਹਾ ਖੋਲ੍ਹਿਆ ਤਾਂ ਮੈਂ ਹੈਰਾਨ ਹੋ ਗਈ। ਇਹ ਤਾਂ ਰਾਜ ਸੀ।
ਆæææਮੇਰਾ ਮੂੰਹ ਅੱਡਿਆ ਹੀ ਰਹਿ ਗਿਆ।
ਹਾਂ ਮੈਂ, ਕੁਝ ਜ਼ਰੂਰੀ ਗੱਲਾਂ ਕਰਨੀਆਂ ਸਨ।
ਸਵੇਰੇ ਕਰ ਲੈਂਦੇ, ਇਹ ਵੇਲਾ ਠੀਕ ਨਹੀਂ।
ਨਹੀਂ ਸਵੇਰੇ ਹੋਰ ਕੰਮ ਨੇ, ਆਖ ਉਹ ਅੰਦਰ ਲੰਘ ਆਇਆ। ਮੈਂ ਪਾਸੇ ਹਟ ਗਈ। ਉਸ ਦਰਵਾਜ਼ਾ ਬੰਦ ਕਰ ਦਿੱਤਾ। ਦਿਲ ਧੜਕ-ਧੜਕ ਕਰਨ ਲੱਗਾ। ਕਈ ਪ੍ਰਸ਼ਨ ਜ਼ਿਹਨ ਵਿਚ ਆਉਣ ਲੱਗੇ। ਘਰੋਂ ਤੁਰਨ ਲੱਗੀ ਦੇ ਮਰਦ ਮਨ ਬਾਰੇ ਪੈਦਾ ਹੋਈਆਂ ਸ਼ੰਕਾਵਾਂ ਸਿਰ ਉਚਾ ਕਰਨ ਲੱਗੀਆਂ। ਉਹ ਕੁਰਸੀ ਖਿੱਚ ਕੇ ਬੈਡ ਕੋਲ ਬੈਠ ਗਿਆ।
ਦੇਖ ਰਤੀ, ਉਸ ਠਰੰਮੇ ਨਾਲ ਬੋਲਣਾ ਸ਼ੁਰੂ ਕੀਤਾ।
ਆਪਣੇ ਵਿਚ ਜੋ ਤੈਅ ਹੋਇਐ, ਤੈਨੂੰ ਪਤਾ ਈ ਹੈ। ਮੈਂ ਚਾਹੁੰਦਾ ਹਾਂ ਕਿ ਤੇਰਾ ਕੇਸ ਪਹਿਲੀ ਵਾਰੀ ਹੀ ਕਲੀਅਰ ਹੋ ਜਾਵੇ। ਅਪੀਲਾਂ-ਸ਼ੀਲਾਂ ਦੇ ਚੱਕਰ ਤੋਂ ਬਚ ਜਾਈਏ। ਉਨ੍ਹਾਂ ‘ਤੇ ਪੈਸਾ ਬਹੁਤ ਖਰਚ ਹੁੰਦਾ ਏ, ਤੇ ਨਾਲੇ ਟਾਈਮ ਵੀ। ਵੈਸੇ ਵੀ ਜੇ ਅਪੀਲ ਕਰਨੀ ਪਈ ਪੈਸੇ ਤੁਹਾਡੇ ਹੀ ਲੱਗਣੇ ਨੇ। ਇਹ ਗੱਲ ਪਹਿਲਾਂ ਹੀ ਸਪਸ਼ਟ ਹੋ ਚੁੱਕੀ ਹੈ, ਪਰ ਮੈਂ ਟਾਈਮ ਜ਼ਾਇਆ ਨਹੀਂ ਕਰ ਸਕਦਾ।
ਹਾਂ, ਕੈਨੇਡਾ ਇਮੀਗਰੇਸ਼ਨ ਵਾਲੇ ਬਹੁਤ ਸਖ਼ਤ ਹੋ ਗਏ ਹਨ ਅੱਜ ਕੱਲ੍ਹ। ਇਸ ਵਿਚ ਕਸੂਰ ਵੀ ਆਪਣੇ ਲੋਕਾਂ ਦਾ ਹੈ। ਕਈ ਸਕੇ ਭੈਣ ਭਰਾਵਾਂ ਨੇ ਝੂਠੇ ਵਿਆਹ ਕਰਾ ਲਏ, ਝੂਠੇ ਸਰਟੀਫਿਕੇਟ, ਝੂਠੀਆਂ ਐਲਬਮਾਂ। ਹੁਣ ਉਹ ਵਿਆਹ ਤੋਂ ਮਗਰਲੀ ਸਥਿਤੀ ਦੀ ਜ਼ਿਆਦਾ ਘੋਖ ਕਰਦੇ ਨੇ। ਲਗਦੈ ਅੱਗੇ ਤੋਂ ਐਲਬਮਾਂ ਦਾ ਹਨੀਮੂਨ ਵਾਲਾ ਭਾਗ ਜ਼ਿਆਦਾ ਭਾਰੀ ਹੋਇਆ ਕਰੇਗਾ। ਉਥੇ ਤਾਂ ਇਕ ਹੋਰ ਅਫਵਾਹ ਵੀ ਉਡਦੀ ਸੀ, ਬਈ ਸ਼ੱਕੀ ਕੇਸਾਂ ਵਿਚ ਕੁੜੀਆਂ ਦਾ ਕੁਆਰਾਪਣ ਚੈਕ ਹੋਇਆ ਕਰੇਗਾ। ਆਪਾਂ ਨੂੰ ਸ਼ਿਮਲੇ, ਆਗਰੇ ਤੇ ਦਿੱਲੀ ਵਾਲੇ ਫੋਟੋਗ੍ਰਾਫ਼ਸ ਤੇ ਹੋਟਲਾਂ ਦੀ ਰੂਮ ਬੁਕਿੰਗ ਵਾਲੀਆਂ ਰਸੀਦਾਂ ਬਹੁਤ ਸਹਾਈ ਹੋਣਗੀਆਂ। ਤੂੰ ਇੰਟਰਵਿਊ ਵੇਲੇ ਸਭ ਕੁਝ ਨਾਲ ਲੈ ਕੇ ਜਾਈਂ।
ਉਸ ਦੀਆਂ ਕਈ ਗੱਲਾਂ ਸੱਚੀਆਂ ਲੱਗੀਆਂ ਪਰ ਕੁਆਰਾਪਣ ਵਾਲੀ ਬੇਹੂਦਾ। ਅਮਾਨਵੀ ਤੇ ਉਸ ਦੇ ਕਪਟੀ ਇਰਾਦੇ ਦੀ ਸੂਚਕ।
ਅਚਾਨਕ ਉਹ ਕੁਰਸੀ ਛੱਡ ਬੈਡ ‘ਤੇ ਆਣ ਬੈਠਾ। ਮੈਂ ਸੁੰਗੜ ਕੇ ਪਰ੍ਹਾਂ ਹੋ ਗਈ।
ਇਹ ਸਭ ਠੀਕ ਨਹੀਂ। ਤੁਸੀਂ ਆਪਣੇ ਕਮਰੇ ਵਿਚ ਜਾਓæææਇੰਦਰ ਜਾਗ ਪਏਗਾ। ਮੈਂ ਡਰ ਜਿਹੇ ਵਿਚ ਬੋਲ ਗਈ।
ਨਹੀਂ ਇੰਦਰ ਸਵੇਰੇ ਹੀ ਉਠੇਗਾ। ਉਸ ਨੇ ਅੱਜ ਬਹੁਤ ਪੀਤੀ ਹੋਈ ਐ। ਅਸਲ ਗੱਲ ਇਹ ਵੇ ਕਿ ਇੰਨੇ ਦਿਨ ਤੇਰੇ ਨੇੜੇ ਰਹਿਣ ਨਾਲ ਅਪਣੱਤ ਤੇ ਖਿੱਚ ਜਿਹੀ ਹੋ ਗਈ ਏæææਦਿਲ ਤਾਂ ਕਰਦੈ ਤੇਰੇ ਨਾਲ ਉਮਰਾਂ ਭਰ ਦੇ ਰਿਸ਼ਤੇ ਜੋੜ ਲਵਾਂ।
ਦੇਖੋ, ਇਨ੍ਹਾਂ ਗੱਲਾਂ ਦਾ ਕੋਈ ਫਾਇਦਾ ਨਹੀਂ। ਤੁਸੀਂ ਜੋ ਚਾਹਿਆ ਸੀ, ਉਹ ਡੈਡੀ ਹੋਰੀਂ ਪੂਰਾ ਕਰ ਚੁੱਕੇ ਨੇ, ਜਾਂ ਫਿਰ ਕਰ ਦੇਣਗੇ। ਰਮਨ ਕਲਾਥ ਹਾਊਸ ਵਾਲੇ ਜੋ ਹੈਗੇ ਵਿਚ। ਮੇਰਾ ਜੁਆਬ ਰੁਖਾਈ ਵਾਲਾ ਸੀ।
ਰਤੀ ਮੈਂ ਮੁੱਕਰਦਾ ਥੋੜ੍ਹਾ ਆਂæææ। ਮੈਂ ਦੋ ਲੱਖ ਲੈ ਚੁੱਕਾ ਹਾਂ, ਬਾਕੀ ਅੱਠ ਲੱਖ ਤੇਰੇ ਕੈਨੇਡਾ ਪਹੁੰਚਣ ਤੋਂ ਮਗਰੋਂ ਮਿਲਣਾ ਹੈ। ਹਾਂ ਸੱਚ ਤੈਨੂੰ ਦੱਸ ਦੇਵਾਂ। ਗਿਆਰਵਾਂ ਲੱਖ ਰਮਨ ਕਲਾਥ ਹਾਊਸ ਵਾਲਿਆਂ ਨੇ ਹੀ ਰੱਖਣਾ ਐ। ਲੱਖ ਕੁ ਤੁਸੀਂ ਰੋਟੀ ਪਾਣੀ ‘ਤੇ ਖਰਚ ਕਰ ਚੁੱਕੇ ਹੋ। ਮੇਰਾ ਦਿਲ ਤਾਂ ਕਰਦੈ ਕਿ ਇਹ ਸਭ ਕੁਝ ਮੁੜਵਾ ਦਿਆਂ। ਜੀ ਕਰਦੈ ਤੇਰੀ ਗੋਦੀ ਵਿਚ ਸਿਰ ਰੱਖ ਕੇ ਸਾਰੀ ਰਾਤ ਸੁੱਤਾ ਰਹਾਂ। ਸਦਾ-ਸਦਾ ਲਈ ਤੇਰਾ ਹੋ ਜਾਵਾਂæææਪਲੀਜ਼ ਰਤੀ ਪਲੀਜ਼, ਉਹ ਤਰਲਿਆਂ ‘ਤੇ ਉਤਰ ਆਇਆ।
ਪ੍ਰੀਤ ਇਕ ਪਲ ਲਈ ਮਨ ਵਿਚ ਹਲਕੀ ਜਿਹੀ ਖੁਸ਼ੀ ਰੁਮਕੀ। ਦਿਲ ਪਸੀਜਣ ਲੱਗਾ ਪਰ ਜਦੇ ਇਹ ਉਸ ਦੀ ਚਾਲ ਮਹਿਸੂਸ ਹੋਈæææਮੈਂ ਸੰਭਲ ਗਈ।
ਦੇਖੋ ਤੁਸੀਂ ਮੈਨੂੰ ਕੈਨੇਡਾ ਪਹੁੰਚਦੀ ਕਰਨ ਦਾ ਕਿਰਾਇਆ ਵਸੂਲ ਕਰ ਚੁੱਕੇ ਹੋ, ਆਪਣੇ ਵਾਅਦੇ ਤੱਕ ਸੀਮਤ ਰਹੋ। ਮੈਂ ਜ਼ਰਾ ਸਖ਼ਤੀ ਨਾਲ ਆਖ ਗਈ।
ਕਿਰਾਇਆ? ਉਹ ਚੀਕ ਪਿਆ।
ਮੈਂ ਕੋਈ ਭਾੜੇ ਦਾ ਟੱਟੂ ਆਂ? ਮੈਂ ਕੋਈ ਮੰਗਤਾ ਆਂ? ਤੇਰੇ ਡੈਡੀ ਨੇ ਹੀ ਅਪਰੋਚ ਕੀਤੀ ਸੀ ਰਮਨ ਕਲਾਥ ਹਾਊਸ ਵਾਲਿਆਂ ਰਾਹੀਂ। ਬਾਹਲੀ ਗੱਲ ਹੈ ਤਾਂ ਸਵੇਰੇ ਹੀ ਕੈਂਸਲ ਕਰ ਦਿੰਦੇ ਹਾਂ ਸਾਰਾ ਐਗਰੀਮੈਂਟ। ਵੈਸੇ ਤੁਸੀਂ ਘਾਟੇ ਵਿਚ ਨੀ ਜਾਣਾ। ਕੱਲ੍ਹ ਨੂੰ ਮੰਮੀ ਡੈਡੀ ਨੂੰ ਮੰਗਾਏਂਗੀ ਨਾæææਛੋਟੇ ਦੋਏ ਨਾਲ ਲੰਘ ਜਾਣੇ ਨੇæææਫਿਰ ਇਕ-ਦੋ ਫਰਜ਼ੀ ਵਿਆਹ ਕਰ ਲਿਓ ਉਨ੍ਹਾਂ ਦੇæææਜਦ ਨੂੰ ਰੇਟ ਵੀ ਵੀਹ ਲੱਖ ਨੂੰ ਟੱਪ ਜੂæææਫਿਰ ਆਪਣੇ ਵੱਟੇ ਇੰਦਰ ਨੂੰ ਵੀ ਲੰਘਾ ਸਕਦੀ ਏਂ, ਉਦਾਂ ਉਸ ਸ਼ਰਾਬੀ ਨੂੰ ਕਿਸੇ ਛੋਲਿਆਂ ਵੱਟੇ ਨੀ ਪੁੱਛਣਾ।
ਉਹ ਕਈ ਕੁਝ ਬੋਲਦਾ ਰਿਹਾ। ਮੈਂ ਡਰ ਗਈ ਸਾਂ। ਕੀ ਪਤਾ ਇਹ ਮੁੱਕਰ ਹੀ ਜਾਵੇ। ਮੰਮੀ ਡੈਡੀ ‘ਤੇ ਕੀ ਬੀਤੂ? ਇਸ ਲਡੋਰ ਦਾ ਕੋਈ ਕੀ ਫੜ ਲਊ। ਲੋਕਾਂ ਦੀਆਂ ਨਜ਼ਰਾਂ ਵਿਚ ਮੈਂ ਤਾਂ ਵਿਆਹੀ ਗਈ ਹਾਂ। ਤਲਾਕ ਹੋਵੇ ‘ਤੇ ਛੁੱਟੜ ਦਾ ਲੇਬਲ ਤਾਂ ਮੱਥੇ ‘ਤੇ ਚਿਪਕ ਹੀ ਜਾਣਾ ਹੈ। ਫਿਰ ਛੁੱਟੜ ਕੁਆਰੀ ਹੋਣ ਦਾ ਦਾਅਵਾ ਕਰ ਹੀ ਨਹੀਂ ਸਕਦੀ। ਕਦੇ ਵੀ ਨਹੀਂ। ਜੋ ਦੂਜਾ ਮਿਲੇਗਾ, ਭਾਵੇਂ ਉਸ ਨੂੰ ਲੱਖ ਕਸਮਾਂ ਖਾ ਕੇ ਦੱਸੂੰ, ਪਈ ਰਾਜ ਦਾ ਤੇ ਮੇਰਾ ਰਿਸ਼ਤਾ ਮੁੱਲ ਦਾ ਸੀ ਪਰ ਉਹ ਕਤਈ ਇਤਬਾਰ ਨਹੀਂ ਕਰੇਗਾ। ਰਾਈ ਜਿੰਨਾ ਵੀ ਨਹੀਂ। ਬੱਸ ਅਪਣੇ ਅੰਦਰੇ-ਅੰਦਰ ਸਕੂਨ ਪਾਲ ਸਕਾਂਗੀ ਕਿ ਮੈਂ ਰਾਜ ਨੂੰ ਟੱਚ ਨਹੀਂ ਕਰਨ ਦਿੱਤਾ। ਨਹੀਂ ਰਤੀ ਨਹੀਂ, ਤੂੰ ਇਸ ਤਰ੍ਹਾਂ ਨਹੀਂ ਕਰੇਂਗੀ। ਤੂੰ ਆਪੇ ਦੀ ਛੱਡæææਮੰਮੀ ਡੈਡੀ ਦੀ ਸੋਚæææਹਾਂ-ਹਾਂ ਵਿਚਾਰੇ ਡੈਡੀ ਦੀ।
ਪਰ ਦੂਜੇ ਪਲ ਮਨ ਬਿਫਰ-ਬਿਫਰ ਜਾਵੇ। ਇਸ ਨੂੰ ਮੂੰਹ ਮੰਗੇ ਪੈਸੇ ਮਿਲ ਰਹੇ ਨੇæææਇਹ ਹੋਰ ਕੀ ਚਾਹੁੰਦਾ ਹੈ। ਇਹ ਡੈਡੀ ਹੋਰਾਂ ਕੀ ਤੈਅ ਕਰ ਲਿਆ?æææਨਕਲੀ ਹਨੀਮੂਨ ਦਾæææਫ਼ੋਟੋਆਂ ਦਾ। ਜੇ ਇਸ ਦਾ ਇਹ ਦੂਜਾ ਵਿਆਹ ਹੈ ਤਾਂ ਮੈਂ ਕੀ ਕਰਾਂ? ਅਖੇ ਦੂਜੇ ਵਿਆਹ ਵਾਲੇ ਕੇਸਾਂ ਦੀ ਬਹੁਤ ਛਾਣਬੀਣ ਕਰਦੇ ਨੇ, ਪਰ ਮੇਰਾ ਕੀ ਕਸੂਰ? ਹੁਣ ਕੀਤੇ ਤੋਂ ਅੱਗੇ ਕਿਉਂ ਵੱਧ ਰਿਹਾ ਏ?æææਕਮੀਨਾæææ। ਮੈਂ ਸੋਚਾਂ ਦੀ ਫੰਦੀ ਵਿਚ ਛਟਪਟਾ ਰਹੀ ਸਾਂ।
ਅੱਛਾ ਮੈਂ ਚੱਲਦਾਂ। ਉਹ ਹਿਰਖ ਵਿਚ ਪਰ ਬਹੁਤ ਹੀ ਧੀਮਾ ਜਿਹਾ ਬੋਲਿਆ ਤੇ ਉਠ ਖਲੋਤਾ।
ਹਾਂ! ਤੂੰ ਤੇ ਇੰਦਰ ਸਵੇਰੇ ਵਾਪਸ ਚਲੇ ਜਾਇਓ, ਮੈਂ ਸ਼ਾਮੀ ਫਲਾਈਟ ਲੈ ਲਵਾਂਗਾ। ਜੋ ਵੀ ਤੁਹਾਡਾ ਖਰਚ ਹੋਇਆ, ਮੈਂ ਜਾਂਦਾ ਹੀ ਭੇਜ ਦਿਆਂਗਾ। ਅਗਰ ਰਮਨ ਕਲਾਥ ਹਾਊਸ ਵਾਲਿਆਂ ਕੋਈ ਐਡਵਾਂਸ ਲੈ ਛੱਡਿਆ ਹੋਏਗਾ, ਉਹ ਵੀ ਫੂਨ ਕਰ ਕੇ ਵਾਪਸ ਕਰਵਾ ਦਿਆਂਗਾ। ਆਪ ਨੂੰ ਡਿਸਟਰਬ ਕੀਤਾ ਸੌਰੀ।
ਪ੍ਰੀਤ, ਇਹ ਮੁਲਾਇਮ ਸ਼ਬਦਾਂ ਵਿਚ ਪੂਰੀ ਧਮਕੀ ਸੀ।
ਨਾਰਾਜ਼ ਹੋ ਗਏ ਹੋ? ਬੈਠੋ ਨਾ ਜ਼ਰਾ। ਤੁਰਨ ਲੱਗੇ ਦਾ ਮੈਥੋਂ ਹੱਥ ਫੜਿਆ ਗਿਆ।
ਉਹ ਬੈਠਦੇ ਸਾਰ ਹੀ ਮੈਨੂੰ ਚੰਬੜ ਗਿਆ। ਬੇਤਹਾਸ਼ਾ ਕਿੱਸ ਕਰਨ ਲੱਗਾ। ਮੇਰੇ ਵੱਲੋਂ ਨਾ ਕੋਈ ਵਿਰੋਧ ਸੀ, ਨਾ ਕੋਈ ਸਾਥ। ਉਹ ਅੱਗੇ ਹੀ ਵਧਦਾ ਗਿਆ। ਫਿਰ ਬਹੁਤ ਅੱਗੇ। ਮੈਂ ਉਸ ਨੂੰ ਰੋਕ ਦਿੱਤਾ। ਉਸ ਦੀਆਂ ਅੱਖਾਂ ਬਲ ਰਹੀਆਂ ਸਨ। ਉਹ ਪੂਰਾ ਹਿੰਸਕ ਹੋ ਚੁੱਕਾ ਸੀ। ਮੈਂ ਸਿਰਹਾਣਿਉਂ ਪਰਸ ਚੁੱਕ ਉਸ ਵਿਚ ਤੇਰਾ ਦਿੱਤਾ ਗਿਫ਼ਟ ਕੱਢ ਕੇ ਫੜਾ ਦਿੱਤਾ। ਉਹ ਜੇਤੂ ਖੁਸ਼ੀ ਵਿਚ ਬਾਹਰ ਜਾ ਰਿਹਾ ਸੀ, ਤੇ ਮੈਂ! ਮੇਰਾ ਰੋਣ ਥੰਮ੍ਹਿਆ ਨਹੀਂ ਸੀ ਜਾ ਰਿਹਾ, ਤੇ ਪ੍ਰੀਤ ਹੁਣ ਵੀ। ਅੱਛਾ! ਕਦੀ ਫਿਰ ਸਹੀ। ਤੇਰੀ ਆਪਣੀ, ਰਤੀ।
Leave a Reply