ਸੁੰਨ ਪਾਈ ਏ ਚੋਣ ਨਤੀਜਿਆਂ ਨੇ, ਸਾਹਵੇਂ ਦੇਖ ਨਾ ਆਵੇ ਇਤਬਾਰ ਭਾਈ।
ਲੱਗੀ ਸੱਟ ਹੈ ਧਰਮ-ਨਿਰਪੱਖਤਾ ਨੂੰ, ਫਾਸ਼ੀਵਾਦ ਨੇ ਲਿਆ ਬਲ ਧਾਰ ਭਾਈ।
ਕੀ ਬਣ ਗਿਆ? ਸੋਚ ਹੈਰਾਨ ਹੁੰਦੇ, ਆਸਾਂ ਰੱਖੀਆਂ ਜਿਨ੍ਹਾਂ ਹਜ਼ਾਰ ਭਾਈ।
ਜਾਗ ਪਿਆ ਪੰਜਾਬ ਦਾ ਆਮ ਬੰਦਾ, ਤਾਹੀਂਉਂ ਜਿੱਤੀਆਂ ਸੀਟਾਂ ਨੇ ਚਾਰ ਭਾਈ।
ਘਰੇ ਕਿਸੇ ਦੇ ਸੋਗ ਮਾਹੌਲ ਛਾਇਆ, ਖੁਸ਼ੀ ਕਿਸੇ ਦੇ ਘਰੇ ਬਹਾਰ ਵਰਗੀ।
ਹੋਈ ਹਾਰ ਵੀ ਕਿਸੇ ਦੀ Ḕਜਿੱਤ’ ਲੱਗੇ, ਜਿੱਤ ਕਈਆਂ ਦੀ ਜਾਪਦੀ Ḕਹਾਰ’ ਵਰਗੀ!
Leave a Reply