ਅੱਜ ਆਖਾਂ ਵਾਰਿਸ ਸ਼ਾਹ ਨੂੰ!

ਗੁਰਬਚਨ ਸਿੰਘ ਭੁੱਲਰ
ਪ੍ਰੋæ ਮਾਨ ਦਾ ਆਪਣਾ ਕਹਿਣਾ ਸੀ, “ਮੈਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ Ḕਅੱਜ ਆਖਾਂ ਵਾਰਿਸ ਸ਼ਾਹ ਨੂੰḔ ਕੇਵਲ ਪੰਜਾਬ ਵਿਚ ਹੀ ਨਹੀਂ, ਬਹੁਤ ਥਾਂਵਾਂ Ḕਤੇ, ਬੰਬਈ, ਕਲਕੱਤੇ ਤੇ ਦਿੱਲੀ ਵਿਚ ਗਾਈ। ਆਪ ਵੀ ਰੋਇਆ ਤੇ ਆਪਣੇ ਵਰਗੇ ਅਨੇਕ ਸਰੋਤਿਆਂ ਨੂੰ ਵੀ ਰੁਆਇਆ।æææਜਿਥੇ ਜਿਥੇ ਵੀ ਇਹ ਕਵਿਤਾ ਗਾਈ, ਭਰਪੂਰ ਹੁੰਗਾਰਾ ਮਿਲਿਆ। ਸਰੋਤਿਆਂ ਦੀਆਂ ਅੱਖਾਂ ਸੇਜਲ ਹੁੰਦੀਆਂ। ਇਹ ਕਵਿਤਾ ਅਮਰ ਹੈ!” ਅੰਮ੍ਰਿਤਾ ਨੇ ਹੋਰ ਵੀ ਕਈ ਉਤਮ ਕਵਿਤਾਵਾਂ ਲਿਖੀਆਂ ਪਰ ਕੋਈ ਅਜਿਹੀ ਪ੍ਰਸਿੱਧੀ ਤੇ ਹਰਮਨਪਿਆਰਤਾ ਨੂੰ ਨਹੀਂ ਪਹੁੰਚ ਸਕੀ। ਇਸ ਦਾ ਕਾਰਨ ਇਸ ਕਵਿਤਾ ਵਿਚ ਖਾਸ ਕਰਕੇ ਪ੍ਰੋæ ਮਾਨ ਦਾ ਤੇ ਨਾਲ ਹੀ ਉਨ੍ਹਾਂ ਦੇ ਕਈ ਸਾਥੀਆਂ ਦਾ ਗਾਇਕ-ਰਸ ਘੁਲਣਾ ਅਤੇ ਉਨ੍ਹਾਂ ਦੀ ਜ਼ੁਬਾਨ ਉਤੇ ਚੜ੍ਹ ਕੇ ਇਹਦਾ ਅਣਗਿਣਤ ਲੋਕਾਂ ਤੱਕ ਪੁੱਜਣਾ ਸੀ। ਇਉਂ ਇਹ ਕਵਿਤਾ ਉਨ੍ਹਾਂ ਲੋਕਾਂ ਤੱਕ ਵੀ ਸਿਰਫ ਪੁੱਜੀ ਹੀ ਨਹੀਂ ਸਗੋਂ ਉਨ੍ਹਾਂ ਦੀ ਜ਼ੁਬਾਨ ਉਤੇ ਵੀ ਚੜ੍ਹ ਗਈ ਜਿਨ੍ਹਾਂ ਦਾ ਸਾਹਿਤ ਨਾਲ ਕੋਈ ਵਾਹ ਨਹੀਂ ਸੀ ਜਾਂ ਜੋ ਅੱਖਰ ਉਠਾਲਣ ਵੀ ਨਹੀਂ ਸਨ ਜਾਣਦੇ।
ਇਕ ਦਿਲਚਸਪ ਤੱਥ ਇਹ ਹੈ ਕਿ ਰਸੀਏ ਪਾਠਕ ਹੋਣ ਦੇ ਨਾਲ ਨਾਲ ਪ੍ਰੋæ ਮਾਨ ਵਿਚ ਆਪ ਕਵਿਤਾ ਲਿਖਣ ਦੀ ਚੰਗੀ ਸਮਰੱਥਾ ਸੀ। ਪਰ ਦੂਜਿਆਂ ਦੀਆਂ ਵਧੀਆ ਰਚਨਾਵਾਂ ਹੀ ਉਨ੍ਹਾਂ ਨੂੰ ਏਨਾ ਸੰਤੁਸ਼ਟ ਕਰ ਦਿੰਦੀਆਂ ਸਨ ਕਿ ਉਹ ਆਪ ਲਿਖਣ ਵਿਚ ਘੌਲ ਕਰ ਜਾਂਦੇ ਰਹੇ। ਉਨ੍ਹਾਂ ਦਾ ਕਹਿਣਾ ਸੀ, “ਮੈਂ ਕਦੇ ਵੀ ਲਿਖਾਰੀ ਬਣਨ ਦਾ ਉਪਰਾਲਾ ਨਹੀਂ ਕੀਤਾ ਸੀ।æææਮੇਰਾ ਮੁੱਢ ਤੋਂ ਇਹੀ ਵਿਚਾਰ ਰਿਹਾ ਕਿ ਲਿਖਾਰੀ ਤਾਂ ਬਹੁਤ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਵਿਚਾਰਨ ਤੇ ਨਿਰੀਖਣ ਕਰ ਕੇ ਪ੍ਰਚਾਰਨ ਦੀ ਲੋੜ ਹੈ। ਸੋ, ਮੈਂ ਚੰਗੇ ਲੇਖਕਾਂ ਦਾ ਸਾਹਿਤ ਪੜ੍ਹ ਕੇ ਵਿਚਾਰਦਾ ਤੇ ਪ੍ਰਚਾਰਦਾ ਰਿਹਾ।æææਕਦੇ-ਕਦਾਈਂ ਆਪਣੀਆਂ ਨਿੱਜੀ ਡਾਇਰੀਆਂ ਵਿਚ ਕੋਈ ਨਾ ਕੋਈ ਕਵਿਤਾ ਵੀ ਲਿਖ ਲੈਂਦਾ ਸੀ।”
ਜੀਵਨ ਦੇ ਆਖ਼ਰੀ ਦੌਰ ਵਿਚ ਜਦੋਂ ਬੀਮਾਰੀ ਕਾਰਨ ਨਿਰਬਲਤਾ ਵਧਣ ਲੱਗੀ ਤਾਂ ਉਨ੍ਹਾਂ ਦੇ ਮਨ ਵਿਚ ਇਹ ਚਾਹ ਪੈਦਾ ਹੋਈ ਕਿ Ḕਇਕ ਨਿੱਕੀ ਜਿਹੀ ਯਾਦ ਆਪਣੇ ਸਨੇਹੀਆਂ ਦੇ ਹੱਥੀਂ ਫੜਾ ਜਾਵਾਂ।Ḕ ਇਉਂ ਉਨ੍ਹਾਂ ਦਾ ਇਕੋ-ਇਕ ਕਾਵਿ-ਸੰਗ੍ਰਿਹ ḔਮੁਹਾਂਦਰਾḔ ਪ੍ਰਕਾਸ਼ਿਤ ਹੋਇਆ। ਇਸ ਵਿਚ ਸ਼ਾਮਲ ਕੁਲ ਬਾਈ ਕਵਿਤਾਵਾਂ ਉਨ੍ਹਾਂ ਦੇ ਅੱਧੀ ਸਦੀ ਤੋਂ ਵੱਧ ਸਮੇਂ ਦੀ ਸਾਹਿਤਕ ਕਮਾਈ ਹਨ। ਇਕ ਵਾਰ ਸਾਡੇ ਸਾਂਝੇ ਮਿੱਤਰ ਗੁਰਚਰਨ ਰਾਮਪੁਰੀ ਨੇ ਕਿਹਾ ਸੀ, “ਪ੍ਰੋæ ਮਾਨ ਸਾਹਿਤ ਪੜ੍ਹ ਕੇ, ਮਾਣ ਕੇ ਤੇ ਹੋਰਾਂ ਨੂੰ ਪੜ੍ਹਾ ਕੇ ਹੀ ਸੰਤੁਸ਼ਟ ਹੋ ਜਾਂਦੇ ਸਨ। ਉਨ੍ਹਾਂ ਵਿਚ ਲਿਖਣ ਦੀ ਚੰਗੀ ਸਮਰੱਥਾ ਸੀ ਪਰ ਉਨ੍ਹਾਂ ਨੇ ਕੁਝ ਕਵਿਤਾਵਾਂ ਹੀ ਲਿਖੀਆਂ।” ਇਹ ਆਪ ਨੂੰ ਚੰਗੀ ਲੱਗੀ ਰਚਨਾ ਵੱਧ ਤੋਂ ਵੱਧ ਲੋਕਾਂ ਨੂੰ ਪੜ੍ਹਾਉਣ ਦੇ ਆਸ਼ੇ ਨਾਲ ਹੀ ਸੀ ਕਿ ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਤਰਜਮਾਨੀ ਕਰਦੀ ਹੋਈ ਪੁਸਤਕ, ਖ਼ਲੀਲ ਜਬਰਾਨ ਦੀ ਅਮਰ ਕਿਰਤ Ḕਦਿ ਪਰੌਫ਼ਿਟḔ ਨੂੰ ਪੰਜਾਬੀ ਵਿਚ Ḕਮੇਰੀ ਸੁਣੋḔ ਦੇ ਨਾਂ ਹੇਠ ਅਨੁਵਾਦ ਕੀਤਾ।
ਉਹ ਲਿਖਦੇ ਹਨ, “ਮੈਂ ਆਪਣੇ ਵਿਦਿਆਰਥੀਆਂ ਦੀ ਸੋਚ ਨੂੰ ਉਸਾਰੂ ਸੇਧ ਵੱਲ ਟੁੰਬਦਾ ਰਿਹਾ।æææ ਆਪਣੇ ਵਿਦਿਆਰਥੀਆਂ ਨੂੰ ਚੰਗੇ ਲਿਖਾਰੀ, ਕਵੀ ਤੇ ਕਲਾਕਾਰ ਬਣਨ ਲਈ ਪ੍ਰੇਰਨਾ ਦਿੱਤੀ ਹੈ। ਮੈਨੂੰ ਮਾਣ ਹੈ ਆਪਣੇ ਅਨੇਕ ਕਲਾਕਾਰ, ਲਿਖਾਰੀ ਤੇ ਕਵੀ ਵਿਦਿਆਰਥੀਆਂ Ḕਤੇ ਜੋ ਪੰਜਾਬ ਦਾ ਮਾਣ ਬਣ ਗਏ ਹਨ।” ਉਨ੍ਹਾਂ ਦਾ ਇਹ ਮਾਣ ਕਰਨਾ ਬਿਲਕੁਲ ਵਾਜਬ ਸੀ ਕਿਉਂਕਿ ਸ਼ਿਵ ਕੁਮਾਰ ਬਟਾਲਵੀ, ਗੁਰਦਾਸ ਮਾਨ, ਕਲਾਸੀਕਲ ਗਾਇਕਾ ਸਵਿਤਾ ਸਾਥੀ, ਅਨੂਪ ਵਿਰਕ ਅਤੇ ਹੋਰ ਕਈਆਂ ਦੀ ਸ਼ਖਸੀਅਤ ਨੂੰ ਰੂਪ ਦੇਣ ਵਿਚ ਉਨ੍ਹਾਂ ਦਾ ਮਹੱਤਵਪੂਰਨ ਹਿੱਸਾ ਰਿਹਾ।
ਪ੍ਰੋæ ਮਾਨ ਨੇ ਕੈਨੇਡਾ ਤੋਂ ਬੀਬੀ ਰਾਜਵੰਤ ਹੱਥ ਆਪਣੀ ਕਾਵਿ-ਪੁਸਤਕ ḔਮੁਹਾਂਦਰਾḔ ਅਤੇ ਅਨੁਵਾਦਿਤ ਪੁਸਤਕ Ḕਮੇਰੀ ਸੁਣੋḔ ਭੇਜੀਆਂ ਤਾਂ ਮੈਨੂੰ ਉਚੇਚੀ ਖ਼ੁਸ਼ੀ ਹੋਈ। ਇਹ ਮੇਰੇ ਵਾਸਤੇ ਸਿਰਫ ਪੁਸਤਕਾਂ ਹੀ ਨਹੀਂ ਸਨ ਸਗੋਂ ਅਨਮੋਲ ਸੌਗਾਤ ਸਨ। ਇਨ੍ਹਾਂ ਨੂੰ ਪੜ੍ਹਦਿਆਂ ਇਉਂ ਮਹਿਸੂਸ ਹੁੰਦਾ ਰਿਹਾ ਜਿਵੇਂ ਪ੍ਰੋæ ਮਾਨ ਆਪ ਮੇਰੇ ਨਾਲ ਗੱਲਾਂ ਕਰ ਰਹੇ ਹੋਣ। ਆਕਾਰ ਵਿਚ ਛੋਟੀ ਹੋਣ ਦੇ ਬਾਵਜੂਦ ḔਮੁਹਾਂਦਰਾḔ ਮਹੱਤਵਪੂਰਨ ਵੀ ਹੈ ਅਤੇ ਦਿਲਚਸਪ ਵੀ। ਪਾਠਕ ਉਤੇ ਪੈਂਦਾ ਸਮੁੱਚਾ ਪ੍ਰਭਾਵ ਲੇਖਕ ਦਾ ਸੁਹਿਰਦ, ਸਨਿਮਰ ਅਤੇ ਦਰਦਮੰਦ ਮਨੁੱਖ ਹੋਣਾ ਹੈ। ਉਨ੍ਹਾਂ ਦੀ ਸ਼ਖਸੀਅਤ ਨੂੰ ਮੋਹਵੰਤੇ ਰੰਗ ਵਿਚ ਸ਼ਾਇਦ ਬਚਪਨ ਵਿਚ ਰਹੀ ਮੋਹ ਦੀ ਘਾਟ ਨੇ ਰੰਗਿਆ। ਮਾਂ ਛੇ ਸਾਲ ਦੇ ਬੱਚੇ ਨੂੰ ਛੱਡ ਗਈ ਅਤੇ ਕੁਛ ਹੀ ਸਾਲਾਂ ਮਗਰੋਂ ਪਿਤਾ ਵੀ ਗੁਜ਼ਰ ਗਏ। ਇਹ ਸਤਰਾਂ ਸ਼ਾਇਦ ਉਨ੍ਹਾਂ ਦੀ ਇਸੇ ਪੀੜ ਦੀ ਦੇਣ ਹਨ ਜਿਸ ਸਦਕਾ ਉਹ ਮਨੁੱਖੀ ਜੀਵਨ ਅਤੇ ਪੀੜ ਦੇ ਜਮਾਂਦਰੂ ਨਾਤੇ ਨੂੰ ਭਲੀਭਾਂਤ ਜਾਣ ਗਏ, “ਜਨਮ ਤੋਂ ਪਹਿਲਾਂ ਹੀ ਜਨਮੀ ਪੀੜ ਹੈ, ਆਂਦਰੋਂ ਆਂਦਰ ਜੋ ਹੁੰਦੀ ਵੱਖ ਹੈ!”
ਇਸ ਮੋਹ ਮੰਗਦੀ ਹਾਲਤ ਨੇ ਲੋਕਾਂ ਲਈ ਅਤੇ ਸਾਹਿਤ ਤੇ ਸਭਿਆਚਾਰ ਲਈ ਮੋਹ ਨਾਲ ਉਨ੍ਹਾਂ ਦਾ ਦਿਲ ਲਬਰੇਜ਼ ਕਰ ਦਿੱਤਾ। ਬਹੁਤ ਛੋਟੀ ਉਮਰ ਵਿਚ ਹੀ ਉਹ ਗੁਰਬਖਸ਼ ਸਿੰਘ ਤੋਂ ਬਹੁਤ ਪ੍ਰਭਾਵਿਤ ਹੋਏ ਜੋ ਜੀਵਨ ਵਿਚ ਇਨ੍ਹਾਂ ਵਾਸਤੇ ਵੱਡੀ ਪ੍ਰੇਰਨਾ ਬਣੇ ਰਹੇ। ਉਨ੍ਹਾਂ ਨੂੰ ਉਹ ਆਪਣਾ “ਰਾਹਨੁਮਾ, ਗੁਰੂ ਤੇ ਪਿਤਾ” ਆਖਦੇ ਸਨ। ਮਗਰੋਂ ਉਨ੍ਹਾਂ ਨੇ ਅਨੁਵਾਦਿਤ ਪੁਸਤਕ Ḕਮੇਰੀ ਸੁਣੋḔ ਦਾ ਸਮਰਪਨ ਇਨ੍ਹਾਂ ਸ਼ਬਦਾਂ ਵਿਚ ਕੀਤਾ, “ਇਹ ਕਿਤਾਬ ਸ਼ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਵਿਚਾਰਾਂ ਨੇ ਮੇਰੀ ਜੀਵਨ-ਚੰਗਿਆੜੀ ਭਖਦੀ ਰੱਖੀ ਹੈ।” ਦਸਵੀਂ ਜਮਾਤ ਵਿਚ ਪੜ੍ਹਦੇ ਹੀ ਉਹ Ḕਪ੍ਰੀਤਲੜੀḔ ਦੇ ਜੀਵਨ-ਮੈਂਬਰ ਬਣ ਗਏ ਸਨ ਅਤੇ ਪ੍ਰੀਤਨਗਰ ਦਾ ਅਨੋਖਾ ਮਾਹੌਲ ਦੇਖਣ ਲਈ ਆਪਣੇ ਮਿੱਤਰ ਹਰਸ਼ਰਨ ਨਾਲ ਅਕਸਰ ਹੀ ਖਾਲਸਾ ਕਾਲਜ ਲਾਇਲਪੁਰ ਤੋਂ ਪ੍ਰੀਤਨਗਰ ਪੁੱਜ ਜਾਂਦੇ ਸਨ। ਇਉਂ ਨਵਤੇਜ ਨਾਲ ਉਨ੍ਹਾਂ ਦੀ ਗੂੜ੍ਹੀ ਦੋਸਤੀ ਹੋ ਗਈ ਜੋ ਉਮਰ ਭਰ ਦੀ ਪਰਿਵਾਰਕ ਸਾਂਝ ਵਿਚ ਵਟ ਗਈ। ਉਹ ਪ੍ਰੀਤ-ਮਿਲਣੀਆਂ ਵਿਚ ਸ਼ਾਮਲ ਹੁੰਦੇ ਅਤੇ ਗੀਤ ਗਾਉਂਦੇ।
ਉਨ੍ਹਾਂ ਦੇ ਵਿਚਾਰਾਂ ਦੀਆਂ ਜੜਾਂ ਭਾਰਤੀ ਵਿਰਸੇ ਵਿਚ ਡੂੰਘੀਆਂ ਲੱਗੀਆਂ ਹੋਈਆਂ ਸਨ। ਉਹ ਲਿਖਦੇ ਹਨ, “ਬੁੱਧ ਨੇ ਮੇਰੀ ਬੁੱਧੀ ਟੁੰਬੀ, ਨਾਨਕ ਰਾਹ ਵਿਖਾਇਆ, ਗੋਬਿੰਦ ਦਾ ਮੈਂ ਹਰਦਮ ਸਮਝਾਂ, ਆਪਣੇ ਸਿਰ Ḕਤੇ ਸਾਇਆ!” ਉਤੋਂ ਗੁਰਬਖਸ਼ ਸਿੰਘ ਦਾ ਪ੍ਰਭਾਵ! ਇਉਂ ਉਨ੍ਹਾਂ ਦਾ ਇਹ ਕਹਿਣਾ ਬਿਲਕੁਲ ਸੁਭਾਵਿਕ ਹੈ, “ਮਾਇਆ ਤੋਂ ਮਨੁੱਖਤਾ ਨੂੰ, ਮੈਂ ਸਮਝਿਆ ਸਦਾ ਉਚੇਰਾ” ਅਤੇ “ਮਨੁੱਖਤਾ ਸਦਾ ਰਣ ਜਿਤਦੀ ਰਹੀ ਅਤੇ ਸੱਚ ਦਾ ਬਾਲਾ ਬੋਲ ਰਿਹਾ!”
ਇਕ ਵਰਣਨਯੋਗ ਗੱਲ ਇਹ ਹੈ ਕਿ ਸਾਰੀਆਂ ਕਵਿਤਾਵਾਂ ਹੀ ਬਿਲਕੁਲ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਲਿਖੀਆਂ ਗਈਆਂ ਹਨ। ਦੇਸ਼-ਵੰਡ ਦਾ ਦਰਦ, ਸਾਂਝੀਵਾਲਤਾ ਦਾ ਹੋਕਾ, ਮਨੁੱਖੀ ਕਦਰਾਂ-ਕੀਮਤਾਂ ਦੀ ਹਮਾਇਤ ਇਨ੍ਹਾਂ ਕਵਿਤਾਵਾਂ ਦਾ ਧੁਰਾ ਹੈ। ਉਨ੍ਹਾਂ ਦਾ ਯਕੀਨ ਹੈ, “ਅੰਤ ਨੂੰ ਜਿੱਤ ਇਨਸਾਨ ਦੀ ਹੋਊ, ਤੇ ਸ਼ੈਤਾਨ ਅੰਤ ਨੂੰ ਰੋਊ!” ਉਹ ਮਨੁੱਖ ਨੂੰ ਹੀ ਆਪਣੇ ਨਸੀਬਾਂ ਦਾ ਘਾੜਾ ਅਤੇ ਸ੍ਰਿਸ਼ਟੀ ਦਾ ਅਸਲ ਕਰਤਾਰ ਮੰਨਦੇ ਸਨ, “ਇਹ ਮਨੁੱਖ ਤਾਂ ਹੋਣੀਆਂ ਦਾ ਕਰਤਾ ਕਾਦਰ ਆਪ ਹੈ, ਫੇਰ ਇਸ ਨੂੰ ਲੋੜ ਕੀ ਅਰਸ਼ੀ ਕਿਸੇ ਕਰਤਾਰ ਦੀ?”
ਲੈਟਰਬਕਸ ਅਤੇ ਪ੍ਰੈਸ਼ਰ ਕੁਕਰ ਬਾਰੇ ਲਿਖਣ ਵਾਲੇ ਤਾਂ ਸ਼ਾਇਦ ਉਹ ਪੰਜਾਬੀ ਵਿਚ ਇਕੋ-ਇਕ ਕਵੀ ਹਨ। ਕਵਿਤਾ ḔਲੈਟਰਬਕਸḔ ਵਿਚ ਉਹ ਉਹਦੀ ਵਡਿਆਈ ਕਰਦੇ ਹਨ, “ਰਾਜ਼ ਤੂੰ ਦੁਨੀਆਂ ਦੇ ਸਾਂਭੇ ਦੋਸਤਾ, ਸਾਂਭ ਕੇ ਲੱਖਾਂ ਦਿਲਾਂ ਦੀ ਦਾਸਤਾਨ, ਆਪਣੇ ਪੈਰਾਂ Ḕਤੇ ਖੜ੍ਹਾ ਰਹਿਨੈਂ ਅਡੋਲ!”
Ḕਜ਼ਿੰਦਗੀḔ ਨਾਂ ਦੀ ਕਵਿਤਾ ਵਿਚ ਉਹ ਜ਼ਿੰਦਗੀ ਨੂੰ ਪ੍ਰੈਸ਼ਰ ਕੁਕਰ ਨਾਲ ਮੇਲਦੇ ਹਨ, “ਮੇਰੀ ਜ਼ਿੰਦਗੀ ਇਕ ਪ੍ਰੈਸ਼ਰ ਕੁਕਰ ਹੈ, ਜੇ ਬੋਲਾਂ ਤਾਂ ਮਾੜਾ, ਨਾ ਬੋਲਾਂ ਤਾਂ ਚੰਗਾ, ਬੜੀ ਭਾਫ਼ ਅੰਦਰ ਇਕੱਠੀ ਹੈ ਹੋਈ!” ਉਹ ਆਪਣੀ ਰਚਨਾ ਵਿਚ ਵਿਅੰਗ ਦਾ ਰੰਗ ਵੀ ਪੇਸ਼ ਕਰਦੇ ਹਨ। ਦੇਖੋ, ਪੰਜਾਬੀਆਂ ਦੀ, ਖਾਸ ਕਰਕੇ ਭਾਸ਼ਾ ਦੇ ਰਖਵਾਲੇ ਹੋਣ ਦਾ ਦਾਅਵਾ ਕਰਨ ਵਾਲੇ ਪੰਜਾਬੀਆਂ ਦੀ ਕਥਨੀ ਤੇ ਕਰਨੀ ਦੇ ਫ਼ਰਕ ਨੂੰ ਕਿੰਨੇ ਤਿੱਖੇ ਰੂਪ ਵਿਚ ਉਜਾਗਰ ਕੀਤਾ ਹੈ, “ਗੁਰ ਘਰ ਵਿਚ ਸੰਗਤ ਬਣ ਬਹਿੰਦੇ, ਬਾਣੀ ਸੁਣਦੇ ਰਸ ਨੇ ਲੈਂਦੇ, ਐਪਰ ਮਾਂ-ਬੋਲੀ ਦੀ ਸੇਵਾ, ਵਿਚ ਅੰਗਰੇਜ਼ੀ ਕਰਦੇ ਲੋਕ!”
ਕਈ ਕਵਿਤਾਵਾਂ ਪਰਿਵਾਰਕ ਹਨ। Ḕਇਹ ਦਿਨḔ ਬੇਟੇ ਰਵੀ ਦੇ ਵਿਆਹ ਦੇ ਦਿਨ ਸਬੰਧੀ ਹੈ ਅਤੇ ḔਅਸੀਸḔ ਬੇਟੇ ਸਨੀ ਦੇ 34ਵੇਂ ਜਨਮ-ਦਿਨ ਨੂੰ ਲਿਖੀ ਗਈ ਸੀ। Ḕਪ੍ਰੀਤ ਨੂੰḔ ਨਾਂ ਦੀ ਕਵਿਤਾ ਤਾਂ, ਜਿਵੇਂ ਨਾਂ ਤੋਂ ਜ਼ਾਹਿਰ ਹੈ, ਪਤਨੀ ਨੂੰ ਸੰਬੋਧਿਤ ਹੈ ਹੀ, ਕੁਛ ਹੋਰ ਗੀਤ-ਕਵਿਤਾਵਾਂ ਦੀ ਰਚਨਾ ਵੀ ਉਹਨੂੰ ਧਿਆ ਕੇ ਹੀ ਕੀਤੀ ਗਈ ਹੈ। ਇਸ ਕਵਿਤਾ ਦੇ ਸ਼ੁਰੂ ਵਿਚ ਉਹ ਆਖਦੇ ਹਨ, “ਤੇਰੀ ਧੜਕਦੀ ਤੇ ਮਹਿਕਦੀ ਹੋਈ ਪਿਆਰੀ ਪਿਆਰੀ ਸਾਂਝ, ਤੱਕ ਜ਼ਿੰਦਗੀ Ḕਚ ਆਈ ਜਾਪੇ ਜਜ਼ਬਿਆਂ ਦੀ ਕਾਂਗ, ਮੇਰੀ ਯਾਦ ਵਿਚੋਂ ਉਡਦੀ ਜਾਏ ਬੀਤਿਆਂ ਦੀ ਪੀੜ!” Ḕਜੇਕਰ ਮੈਂ ਇਨਸਾਨ ਨਾ ਹੁੰਦਾḔ ਕਵਿਤਾ ਵੀ ਪਰਿਵਾਰ ਨਾਲ ਸਬੰਧਤ ਹੈ। ਕਵਿਤਾ ਦੇ ਅੰਤ ਵਿਚ ਉਹ ਆਪਣੇ ਲਈ ਪਰਿਵਾਰ ਦਾ ਮਹੱਤਵ ਦਸਦੇ ਹਨ ਅਤੇ ਕਹਿੰਦੇ ਹਨ ਕਿ ਪਰਿਵਾਰ ਤੋਂ ਬਿਨਾਂ ਉਨ੍ਹਾਂ ਨੇ ਕੁਛ ਵੀ ਨਹੀਂ ਸੀ ਹੋਣਾ, “ਧੁਰ ਅੰਦਰੋਂ ਆਵਾਜ਼ ਇਹ ਆਈ, ਮੇਰੀ ਗੱਲ ਸੁਣ ਮੇਰੇ ਭਾਈ, ਭਾਵੇਂ ਕਿੰਨਾ ਧਨੀ ਤੂੰ ਹੁੰਦਾ, ਪਰ ਤੂੰ ਐਨ ਐਸ ਮਾਨ ਨਾ ਹੁੰਦਾ!”
ਇਕ ਗੱਲ ਹੋਰ ਦੇਖਣ ਵਾਲੀ ਹੈ। ਪੁਸਤਕ ਵਿਚ ਤਿੰਨ ਉਰਦੂ ਗ਼ਜ਼ਲਾਂ ਵੀ ਸ਼ਾਮਲ ਹਨ। ਜ਼ਰਾ ਉਨ੍ਹਾਂ ਦਾ ਰੰਗ ਦੇਖੋ,
ਛੇੜ ਫਿਰ ਹਮਦਮ ਜ਼ਰਾ
ਉਸ ਇਸ਼ਵਾਗਰ ਕੀ ਦਾਸਤਾਂ,
ਜਿਸ ਨੇ ਹਰ ਲਮਹਾ ਤਖਈਯਲ ਕਾ
ਮੁਅੱਤਰ ਕਰ ਦੀਯਾ।æææ
ਮੈਂ ਨਹੀਂ ਜੋ ਛੋਡ ਦੇ ਘਬਰਾ ਕੇ
ਮੰਜ਼ਿਲ ਕਾ ਖ਼ਿਆਲ,
ਦੂਰੀ-ਏ-ਮੰਜ਼ਿਲ ਨੇ ਫਿਰ ਸੇ
ਸ਼ੌਕ ਬਰਪਾ ਕਰ ਦੀਯਾ।æææ
ਇਸ ਜ਼ਿੰਦਗੀ ਮੇਂ ਮਿਲਨੇ ਕੀ
ਉਮੀਦ ਥੀ ਹਮੇਂ,
ਵੁਹ ਭੀ ਜੋ ਟੂਟ ਜਾਏ
ਦਿਲ ਕੈਸੇ ਮਨਾਏਂ ਹਮ!
ਜਬ ਇਸ ਜਨਮ ਮੇਂ
ਹਮ ਕੋ ਜ਼ਿੰਦਗੀ ਨਾ ਮਿਲ ਸਕੀ,
ਤੋ ਇਸ ਕੇ ਬਾਅਦ
ਆਸ ਕਾਹੇ ਕੋ ਲਗਾਏਂ ਹਮ!
ਪੰਜਾਬੀ ਸਾਹਿਤ ਨੂੰ ਉਨ੍ਹਾਂ ਦੀ ਇਕ ਵੱਡੀ ਦੇਣ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੂੰ ਕਾਇਮ ਅਤੇ ਪੱਕੇ ਪੈਰੀਂ ਕਰਨ ਵਿਚ ਉਨ੍ਹਾਂ ਦੇ ਯਤਨ ਸਨ। ਪ੍ਰੋæ ਪਰਮਿੰਦਰ ਸਿੰਘ ਨੂੰ ਨਾਲ ਲੈ ਕੇ ਉਨ੍ਹਾਂ ਨੇ ਅਕਾਦਮੀ ਲਈ ਫੰਡ ਇਕੱਠਾ ਕਰਨ ਦੇ ਅਣਥੱਕ ਯਤਨ ਕੀਤੇ। ਲੰਮਾ ਸਮਾਂ ਉਹ ਅਕਾਦਮੀ ਦੀ ਕਾਰਜਕਾਰਨੀ ਦੇ ਮੈਂਬਰ ਰਹੇ।
ਅਕਾਦਮੀ ਵਲੋਂ ਲੰਮੇ ਸਮੇਂ ਤੱਕ ਹਰ ਸਾਲ ਦਿੱਤੇ ਜਾਂਦੇ ਰਹੇ ਪ੍ਰਸਿੱਧ ਧਾਲੀਵਾਲ ਪੁਰਸਕਾਰ ਸ਼ੁਰੂ ਕਰਵਾਉਣ ਵਿਚ ਵੀ ਪ੍ਰੋæ ਮਾਨ ਦੀ ਵੱਡੀ ਭੂਮਿਕਾ ਰਹੀ। ਇਹ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਸੀ ਕਿ ਮਿਲਵਾਕੀ, ਵਿਸਕਾਨਸਿਨ ਰਹਿੰਦੇ ਉਨ੍ਹਾਂ ਦੇ ਵਿਦਿਆਰਥੀਆਂ-ਬਿਜਨਸਮੈਨ ਦਰਸ਼ਨ ਸਿੰਘ ਧਾਲੀਵਾਲ ਅਤੇ ਸੁਰਜੀਤ ਸਿੰਘ ਧਾਲੀਵਾਲ ਨੇ ਆਪਣੇ ਪਿਤਾ ਦੇ ਮਾਣ-ਸਤਿਕਾਰ ਵਿਚ ਪੰਜ Ḕਕਰਤਾਰ ਸਿੰਘ ਧਾਲੀਵਾਲ ਪੁਰਸਕਾਰḔ ਸਥਾਪਤ ਕੀਤੇ।
(ਚਲਦਾ)

Be the first to comment

Leave a Reply

Your email address will not be published.