ਬੋਲ ਬੋਲ ਕੇ ਜੀਭ ਥਥਲਾਉਣ ਲੱਗੀ, ਲੇਖ ਲਿਖਦਿਆਂ ਕਲਮਾਂ ਵੀ ਥੱਕੀਆਂ ਨੇ।
ਤਨੋ-ਮਨੋ ਸਚਿਆਰਾਂ ਨੇ ਤਾਣ ਲਾਇਆ, ਪੂਛਾਂ ਫੇਰ ਵੀ ਝੂਠਿਆਂ ਚੱਕੀਆਂ ਨੇ।
ਸੌ ਦਿਨ ਚੋਰ ਦਾ, ਆਵੇਗਾ ਸਾਧ ਵਾਲਾ, ਆਸਾਂ ਦਿਲਾਂ ਦੇ ਵਿਚ ਹੀ ਡੱਕੀਆਂ ਨੇ।
ਜ਼ੁਲਮੀ ਤਾਕਤਾਂ ਧੌਂਸ ਦੇ ਨਾਲ ਭਰੀਆਂ, ਸਮੇਂ, ਠੋਕ ਇਤਿਹਾਸ ਵਿਚ ਧੱਕੀਆਂ ਨੇ।
ਦੋਸ਼ ਆਪਣਾ ਆਖਰ ਨੂੰ ਪੁੱਛਣਾ ਸੀ, ਹੀਰਾਂ-ਸੱਸੀਆਂ-ਸੋਹਣੀਆਂ ਅੱਕੀਆਂ ਨੇ।
ਅੰਨ੍ਹਾ ਹੋਇਆ ਹੰਕਾਰ ਦੇ ਨਾਲ ਮਿਰਜ਼ਾ, ਮੁੜਨਾ ਖਾਲੀ ਹੀ ਘਰਾਂ ਨੂੰ ਬੱਕੀਆਂ ਨੇ!
Leave a Reply