ਅੱਖਾਂ ਦੇ ਮਾਹਿਰ ਡਾæ ਦਲਜੀਤ ਸਿੰਘ ਅੱਜ ਕੱਲ੍ਹ ਅੰਮ੍ਰਿਤਸਰ ਵਿਚ ਆਪਣਾ ਹਸਪਤਾਲ ਚਲਾ ਰਹੇ ਹਨ। ਐਤਕੀਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਹ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਨ। ਪਿਛਲੇ ਕੁਝ ਸਮੇਂ ਦੌਰਾਨ ਉਨ੍ਹਾਂ ਲੋਕ-ਸਰੋਕਾਰਾਂ ਬਾਰੇ ਨਿੱਠ ਕੇ ਲਿਖਿਆ ਹੈ। ਇਸ ਲੇਖ ਵਿਚ ਉਨ੍ਹਾਂ ਵੈਕਸੀਨ-ਵਪਾਰ ਬਾਰੇ ਉਹ ਖੁਲਾਸੇ ਕੀਤੇ ਹਨ ਜਿਨ੍ਹਾਂ ਬਾਰੇ ਆਮ ਆਦਮੀ ਕਦੀ ਸੋਚ ਵੀ ਨਹੀਂ ਸਕਦਾ। -ਸੰਪਾਦਕ
ਡਾæ ਦਲਜੀਤ ਸਿੰਘ
ਜਦੋਂ ਮੈਂ ਨਿੱਕਾ ਸਾਂ ਤਾਂ ਸਾਡੇ ਵੇਲੇ ਤਿੰਨ ਟੀਕੇ ਲਗਾਏ ਜਾਂਦੇ ਸਨ-ਹੈਜ਼ਾ, ਟਾਈਫਾਈਡ ਅਤੇ ‘ਮਾਤਾ’ ਭਾਵ ‘ਸਮਾਲ ਪਾਕਸ।’ ਹੁਣ ਤਾਂ ਬੇਅੰਤ ਵੈਕਸੀਨਾਂ ਬਣ ਗਈਆਂ ਹਨ। ਬੱਚੇ ਦੇ ਜੰਮਦਿਆਂ ਹੀ ਇਨ੍ਹਾਂ ਉਤੇ ਹਮਲੇ ਸ਼ੁਰੂ ਹੋ ਜਾਂਦੇ ਹਨ, ਰਿਕਾਰਡ ਬਣ ਜਾਂਦੇ ਹਨ; ਇਹ ਤਸੱਲੀ ਕਰਨ ਲਈ ਕਿ ਹਰ ਬੱਚਾ ਹੁਕਮ ਕੀਤੇ ਕੁਲ ਟੀਕੇ ਲਵਾ ਚੁੱਕਾ ਹੈ।
ਵੈਕਸੀਨਾਂ ਦੀਆਂ ਵੰਨਗੀਆਂ ਹੁਣ ਨੀਮ ਹਕੀਮੀ ਦੀ ਹੱਦ ਤੱਕ ਜਾ ਪੁੱਜੀਆਂ ਹਨ। ਟੀæਵੀæ ਅਤੇ ਅਖਬਾਰਾਂ ਵੈਕਸੀਨਾਂ ਦੇ ਇਸ਼ਤਿਹਾਰਾਂ ਨਾਲ ਭਰੀਆਂ ਰਹਿੰਦੀਆਂ ਹਨ। ਵੈਕਸੀਨਾਂ ਦਾ ਇਤਿਹਾਸ ਕੋਈ ਸਿੱਧਾ ਪੱਧਰਾ ਨਹੀਂ। ਬੜੀ ਵਾਰ ਇਹ ਨਾ ਕੇਵਲ ਰੋਗ ਰੋਕਣ ਵਿਚ ਫੇਲ੍ਹ ਹੋਈਆਂ, ਸਗੋਂ ਇਨ੍ਹਾਂ ਦੇ ਕਾਰਨ ਰੋਗ ਖਿੱਲਰਿਆ ਵੀ।
ਅਮਰੀਕਾ ਵਿਚ 1960 ਵਿਚ ਲੱਭੀ ਗਈ ਪੋਲੀਓ ਵੈਕਸੀਨ ਵਿਚ ਐਸ਼ਵੀæ-40 ਨਾਂ ਦੀ ਵਾਇਰਸ ਦੀ ਮਿਲਾਵਟ ਹੈ ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜਦੋਂ ਇਹ ਤੱਥ ਲੱਭਿਆ, ਤਦ ਤੱਕ ਕਰੋੜਾਂ ਬੱਚਿਆਂ ਨੂੰ ਟੀਕੇ ਲੱਗ ਚੁੱਕੇ ਸਨ।
1871-72 ਵਿਚ ਇੰਗਲੈਂਡ ‘ਚ ਕੁਲ ਵੱਸੋਂ ਨੂੰ ਚੇਚਕ ਦੇ ਟੀਕੇ ਲਗਾਏ ਗਏ। ਉਸ ਪਿੱਛੋਂ ਚੇਚਕ ਦੀ ਵਬਾ ਨਾਲ 45,000 ਮੌਤਾਂ ਹੋਈਆਂ। ਇਸੇ ਤਰ੍ਹਾਂ ਜਰਮਨ ਵਿਚ 125,000 ਮੌਤਾਂ ਹੋਈਆਂ।
1940 ਵਿਚ ਜਰਮਨੀ ਨੇ ਡਿਪਥੀਰੀਆ ਦੇ ਟੀਕੇ ਚਾਲੂ ਕਰ ਦਿੱਤੇ। 1945 ਤਕ ਡਿਪਥੀਰੀਆ ਮੌਤਾਂ ਦੀ ਗਿਣਤੀ 40,000 ਤੋਂ ਵਧ ਕੇ 250,000 ਤਕ ਜਾ ਪੁੱਜੀ।
1967 ਵਿਚ ਅਫਰੀਕੀ ਦੇਸ਼ ਘਾਨਾ ਨੇ ਐਲਾਨ ਕੀਤਾ, ਜੋ ਵਿਸ਼ਵ ਸਿਹਤ ਸੰਸਥਾ ਦੀ ਮਦਦ ਨਾਲ ਖਸਰਾ, ਭਾਵ ਮੀਜ਼ਲਜ਼ ਰੋਗ ਦਾ ਖਾਤਮਾ ਕੀਤਾ ਗਿਆ ਹੈ, ਉਸੇ ਹੀ ਸਾਲ ਘਾਨਾ ਵਿਚ ਖਸਰੇ/ਮੀਜ਼ਲਜ਼ ਨੇ ਭਾਰੀ ਹਮਲਾ ਕੀਤਾ ਜਿਸ ਕਾਰਨ ਸਾਧਾਰਨ ਨਾਲੋਂ ਕਿਤੇ ਵੱਧ ਮੌਤਾਂ ਹੋਈਆਂ। ਵੈਕਸੀਨ ਵਾਲੇ ਤਾਂ ਇਹ ਕਹਿ ਕੇ ਹੱਥ ਸਾਫ ਕਰ ਗਏ ਕਿ ਜੇ ਵੈਕਸੀਨ ਨਾ ਹੁੰਦੀ ਤਾਂ ਮੌਤਾਂ ਕਿਤੇ ਵੱਧ ਹੋਣੀਆਂ ਸਨ!
1970: ਭਾਰਤ ਵਿਚ ਟੀæਬੀæ ਦੇ ਵੈਕਸੀਨ ਕਰਵਾਏ 2,50,000 ਲੋਕਾਂ ਦਾ ਜਾਇਜ਼ਾ ਲਿਆ ਗਿਆ। ਨਾ-ਵੈਕਸੀਨ ਲੋਕਾਂ ਦੇ ਮੁਕਾਬਲੇ ਵੈਕਸੀਨ ਲੱਗਿਆ ਅੰਦਰ ਟੀæਬੀæ ਦੀ ਬਿਮਾਰੀ ਵੱਧ ਦੇਖੀ ਗਈ। ਅੱਜ ਕੱਲ੍ਹ ਤਾਂ ਹਰ ਬੱਚੇ ਨੂੰ ਬੀæਸੀæਜੀæ ਦਾ ਟੀਕਾ ਲੱਗਿਆ ਹੁੰਦਾ ਹੈ ਤਾਂ ਵੀ ਵੱਸੋਂ ਦੇ ਅੰਦਰ, ਬੇਅੰਤਾਂ ਨੂੰ ਟੀæਬੀæ ਦਾ ਰੋਗ ਢਾਹ ਲੈਂਦਾ ਹੈ। ਇਸ ਉਤੇ ਵਧੇਰੇ ਖੋਜ ਕਰਨ ਦੀ ਲੋੜ ਹੈ।
1977: ਜੌਹਨ ਸਾਲਕ, ਜਿਸ ਨੇ ਪੋਲੀਓ ਵੈਕਸੀਨ ਬਣਾਈ ਸੀ, ਨੇ ਆਪਣੇ ਹੋਰ ਸਾਥੀਆਂ ਨਾਲ ਸਹੁੰ ਖਾ ਕੇ ਬਿਆਨ ਦਿੱਤਾ ਕਿ 1961 ਤੋਂ 1977 ਤਕ ਦੇ ਬਹੁਤੇ ਪੋਲੀਓ ਕੇਸ ਅਮਰੀਕਾ ਵਿਚ ਉਸੇ ਦੀ ਵੈਕਸੀਨ ਕਾਰਨ ਹੋਏ ਸਨ। ਕਹਿੰਦੇ ਨੇ, ਅਮਰੀਕਾ ਵਿਚ ਐਫ਼ਡੀæਏæ ਦਵਾਈਆਂ ਉਤੇ ਕਰੜੀ ਨਿਗਰਾਨੀ ਰੱਖਦੀ ਹੈ।
1978: ਅਮਰੀਕਾ ਦੇ 30 ਪ੍ਰਾਂਤਾਂ ਵਿਚ ਇਕ ਸਰਵੇਖਣ ਅਨੁਸਾਰ ਅੱਧੇ ਤੋਂ ਵੱਧ ਖਸਰੇ ਦੇ ਰੋਗੀ ਉਹ ਹੁੰਦੇ ਹਨ ਜਿਨ੍ਹਾਂ ਨੂੰ ਇਸ ਰੋਗ ਵਿਰੁਧ ਵੈਕਸੀਨ ਲਗਾਈ ਜਾ ਚੁੱਕੀ ਹੁੰਦੀ ਹੈ।
1979: ਸਵੀਡਨ ਨੇ ਕਾਲੀ ਖੰਘ ਦੇ ਟੀਕੇ ਵਰਤਣੇ ਬੰਦ ਕਰਵਾ ਦਿੱਤੇ। ਉਨ੍ਹਾਂ ਵੇਖਿਆ ਕਿ 1978 ਵਿਚ ਹੁੰਦੇ 5140 ਕਾਲੀ ਖੰਘ ਦੇ 84 ਪ੍ਰਤੀਸ਼ਤ ਰੋਗੀ ਬੱਚਿਆਂ ਨੂੰ ਕਾਲੀ ਖੰਘ ਦੇ ਤਿੰਨ-ਤਿੰਨ ਟੀਕੇ ਲੱਗ ਚੁੱਕੇ ਸਨ।
ਫਰਵਰੀ 1981: ਅਮਰੀਕਨ ਮੈਡੀਕਲ ਐਸੋਸੀਏਸ਼ਨ ਅਨੁਸਾਰ 90 ਪ੍ਰਤੀਸ਼ਤ ਔਰਤਾਂ ਅਤੇ ਬੱਚਿਆਂ ਦੇ ਡਾਕਟਰ ਆਪਣੇ ਆਪ ਨੂੰ ਰੂਬੈਲਾ ਵੈਕਸੀਨ ਲਵਾਉਣ ਤੋਂ ਨਾਂਹ ਕਰਦੇ ਹਨ। ਇਸ ਦੇ ਉਲਟ ਆਪਣੇ ਇਲਾਜ ਥੱਲੇ ਰੋਗੀਆਂ ਨੂੰ ਇਹ ਟੀਕੇ ਧੜਾਧੜ ਲਗਾਈ ਜਾਂਦੇ ਹਨ।
1987: ਅਮਰੀਕਾ ਵਿਚ ਡੀæਪੀæਟੀæ ਦੇ ਟੀਕੇ ਦਾ ਮੁੱਲ 11 ਸੈਂਟ ਤੋਂ ਵਧਾ ਕੇ 11 ਡਾਲਰ (ਸੌ ਗੁਣਾਂ) ਕਰ ਦਿੱਤਾ ਗਿਆ। ਇਸ ਵਿਚੋਂ ਹਰ ਟੀਕੇ ਪਿੱਛੇ 8 ਡਾਲਰ ਉਨ੍ਹਾਂ ਮੁਕੱਦਮਿਆਂ ਨੂੰ ਨਜਿੱਠਣ ਲਈ ਰੱਖੇ ਗਏ ਜੋ ਬੱਚਿਆਂ ਦੀ ਵੈਕਸੀਨਾਂ ਦੀ ਵਰਤੋਂ ਉਪਰੰਤ ਮੌਤ ਜਾਂ ਦਿਮਾਗੀ ਹਾਨੀ ਹੋਣ ਦੀ ਹਾਲਤ ਵਿਚ ਮਾਪਿਆਂ ਨੇ ਕੰਪਨੀ ਉਤੇ ਕੀਤੇ। ਹੁਣ ਦੇ ਸੋਧੇ ਕਾਨੂੰਨ ਅਨੁਸਾਰ ਅੱਜ ਕਿਸੇ ਵੀ ਦਵਾਈ ਨਾਲ ਹਾਨੀ ਹੋਣ ਉਤੇ ਕੰਪਨੀ ਉਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।
1990: ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਵਿਚ ਛਪਿਆ- 95 ਪ੍ਰਤੀਸ਼ਤ ਸਕੂਲ ਜਾਂਦੇ ਬੱਚਿਆਂ ਨੂੰ ਹਾਲਾਂਕਿ ਖਸਰੇ ਦੇ ਟੀਕੇ ਲੱਗੇ ਹੋਏ ਸਨ, ਤਾਂ ਵੀ ਵੈਕਸੀਨ ਲੱਗੇ ਬੱਚਿਆਂ ਵਿਚ ਥਾਂ-ਥਾਂ ਉਤੇ ਖਸਰਾ ਜ਼ੋਰਦਾਰ ਢੰਗ ਨਾਲ ਫੁੱਟਿਆ।
1994: ਨਿਊ ਇੰਗਲੈਂਡ ਮੈਡੀਕਲ ਜਨਰਲ ਅਨੁਸਾਰ ਪੰਜ ਸਾਲ ਦੇ ਹੇਠਾਂ ਵਾਲੇ ਉਨ੍ਹਾਂ 80 ਪ੍ਰਤੀਸ਼ਤ ਬੱਚਿਆਂ ਨੂੰ ਕਾਲੀ ਖੰਘ ਹੋਈ ਜਿਨ੍ਹਾਂ ਨੂੰ ਰੋਕਥਾਮ ਦੇ ਟੀਕੇ ਪਹਿਲਾਂ ਲੱਗੇ ਹੋਏ ਸਨ।
ਨਵੰਬਰ 2000: ਅਮਰੀਕੀ ਫਿਜ਼ੀਸ਼ੀਅਨ ਅਤੇ ਸਰਜਨ ਐਸੋਸੀਏਸ਼ਨ ਨੇ ਆਪਣੇ 57ਵੇਂ ਸੇਂਟ ਲੂਈਸ ਦੇ ਇਜਲਾਸ ਵਿਚ ਇਕ ਆਵਾਜ਼ ਨਾਲ ਮਤਾ ਪਾਸ ਕੀਤਾ ਕਿ ਬੱਚਿਆਂ ਲਈ ਲਾਜ਼ਮੀ ਟੀਕਿਆਂ ਦੀਆਂ ਹਦਾਇਤਾਂ ਖ਼ਤਮ ਹੋਣੀਆਂ ਚਾਹੀਦੀਆਂ ਹਨ।
2009: ਹੋਰ ਬਥੇਰੀਆਂ ਉਦਾਹਰਣਾਂ ਨੇ, ਪਰ ਸਿਰਫ ਸਵਾਈਨ ਫਲੂ ਦੀ ਗੱਲ ਕਰਦੇ ਹਾਂ। 1976 ਵਿਚ ਅਮਰੀਕਾ ਵਿਚ ਸਵਾਈਨ ਫਲੂ ਦੀ ਕਿਆਮਤ ਦਾ ਰੌਲਾ ਪਿਆ। (ਪੜ੍ਹੋ ‘ਰੌਲਾ ਪਾਇਆ ਗਿਆ’)। 20 ਕਰੋੜ ਵੈਕਸੀਨ ਖੁਰਾਕਾਂ ਤਿਆਰ ਕਰ ਕੇ ਚਾਰ ਕਰੋੜ ਲੋਕਾਂ ਨੂੰ ਟੀਕੇ ਲਗਾ ਵੀ ਦਿੱਤੇ ਗਏ ਪਰ ‘ਆਪਹੁਦਰੇ’ ਸਵਾਈਨ ਫਲੂ ਨੇ ਕੰਪਨੀਆਂ ਵੱਲੋਂ ਚਾਲੂ ਕੀਤੀ ਭਾਜੜ ਦਾ ਸਾਥ ਨਹੀਂ ਦਿੱਤਾ ਅਤੇ ਆਪਣੇ ਆਪ ਗਾਇਬ ਹੀ ਹੋ ਗਿਆ। 16 ਕਰੋੜ ਖੁਰਾਕਾਂ ਬਚ ਰਹੀਆਂ। ਅੱਜ ਸ਼ਾਇਦ ਉਹ ਹੀ ਬਚ ਰਹੀਆਂ ਵੈਕਸੀਨਾਂ, ਕੰਪਨੀਆਂ ਨੂੰ ਢੇਰ ਮੁਨਾਫੇ ਦੇ ਰਹੀਆਂ ਹਨ। ਵੱਡੀਆਂ ਸਰਕਾਰਾਂ ਅਤੇ ਡਬਲਯੂæਐਚæਓæ ਕੋਲੋਂ ਸਵਾਈਨ ਫਲੂ ਦੀ ਵਬਾ ਫੁੱਟਣ ਦਾ ਭਿਆਨਕ ਹੋਕਾ ਅਤੇ ਉਸ ਤੋਂ ਬਚਣ ਲਈ ਵੈਕਸੀਨ ਦੇ ਟੀਕੇ ਲਵਾਉਣ ਦੀ ਵਕਾਲਤ ਵੀ ਕੰਪਨੀਆਂ ਵੱਲੋਂ ਭਾਰੀ ਦਬਾਅ ਕਰ ਕੇ ਹੋਈ ਹੈ। ਬਥੇਰੀਆਂ ਸਰਕਾਰਾਂ ਨੇ ਆਪਣੇ ਲੋਕਾਂ ਦੇ ਇਮਾਨਤੀ ਬਜਟ ਨੂੰ ਡਾਕਾ ਮਾਰ ਕੇ ਵੈਕਸੀਨਾਂ ਦੇ ਭੰਡਾਰਾਂ ਬਣਾ ਲਏ ਹਨ।
ਭਾਰਤ ਵਿਚ ਵੀ ਸਵਾਈਨ ਫਲੂ ਨੂੰ ਇੰਨਾ ਉਛਾਲਿਆ ਗਿਆ (ਮੀਡੀਆ ਦੀ ਮਿਹਰਬਾਨੀ ਨਾਲ) ਕਿ ਸਕੂਲ/ਕਾਲਜ ਠੱਪ ਹੋ ਗਏ। ਲੋਕਾਂ ਦੀ ਆਵਾਜਾਈ ਘਟ ਗਈ ਅਤੇ ਬਾਹਰੋਂ ਸੈਲਾਨੀ ਆਉਣੇ ਘਟ ਗਏ। ਇਸ ਪਿੱਛੋਂ ਸਰਕਾਰ ਨੂੰ ਹੋਸ਼ ਆਈ ਤਾਂ ਐਲਾਨ ਹੋਇਆ ਕਿ ਇਸ ਫਲੂ ਤੋਂ ਡਰਨ ਦੀ ਲੋੜ ਨਹੀਂ ਅਤੇ ਸਿਵਾਇ ਮਾਮੂਲੀ ਇਹਤਿਆਤ ਤੋਂ ਹੋਰ ਕੁਝ ਕਰਨ ਦੀ ਲੋੜ ਨਹੀਂ।
ਸਵਾਈਨ ਫਲੂ ਦੀ ਆਫਤ ਦੇ ਢੰਡੋਰੇ ਪਿੱਛੋਂ ਹੁਣ ਦੀਆਂ ਹਦਾਇਤਾਂ ਇਹ ਹਨ-ਜੇ ਤੁਹਾਨੂੰ ਛਾਤੀ ਵਿਚ ਪੀੜ ਹੋਵੇ, ਸਾਹ ਔਖਾ ਆਉਂਦਾ ਹੋਵੇ, ਲਗਾਤਾਰ ਉਲਟੀਆਂ ਆਈ ਜਾਣ ਅਤੇ ਬੁਖ਼ਾਰ ਵਧਦਾ ਜਾਵੇ ਤਾਂ ਹਸਪਤਾਲ ਦੇ ਐਮਰਜੈਂਸੀ ਕਮਰੇ ਵਿਚ ਜਾਣਾ ਚਾਹੀਦਾ ਹੈ। ਜ਼ਰਾ ਸੋਚੋ-ਵਬਾ ਦੀ ਸੂਰਤ ਵਿਚ ਐਮਰਜੈਂਸੀ ਕਮਰੇ ਵਿਚ ਜਾਣਾ ਚਾਹੀਦਾ ਹੈ। ਜ਼ਰਾ ਸੋਚੋ-ਵਬਾ ਦੀ ਸੂਰਤ ਵਿਚ ਐਮਰਜੈਂਸੀ ਕਮਰੇ ਜਾਂ ਕਮਰਿਆਂ ਵਿਚ ਹਜ਼ਾਰਾਂ, ਲੱਖਾਂ, ਕਰੋੜਾਂ ਅਤੇ ਅਰਬਾਂ ਲੋਕਾਂ ਕਿਵੇਂ ਸਮਾ ਜਾਣਗੇ? ਡਾਕਟਰ ਆਪ ਕਿੰਨੇ ਬਚੇ ਰਹਿ ਕੇ ਡਿਊਟੀ ਉਤੇ ਆ ਸਕਣਗੇ? ਹਸਪਤਾਲਾਂ ਵਿਚੋਂ ਤਾਂ ਉਲਟੀਆਂ ਦੀ ਸਫਾਈ ਨਹੀਂ ਹੋ ਸਕਣੀ। ਅਸਲ ਵਿਚ ਵਬਾ ਦੇ ਭਿਆਨਕ ਨਕਸ਼ੇ ਪਿੱਛੇ ਉਨ੍ਹਾਂ 16 ਕਰੋੜ ਵੈਕਸੀਨ ਖੁਰਾਕਾਂ ਦੀ ਵਿਕਰੀ ਦਾ ਮਸਲਾ ਹੈ ਜੋ 1976 ਵਿਚ ਬਚ ਰਹੀਆਂ ਸਨ। ਵੈਕਸੀਨ ਟੀਕਿਆਂ ਦੀ ਵਰਤੋਂ ਪਿੱਛੇ ਜਿਹੜੇ ਮਾੜੇ ਅਸਰ ਬੇਅੰਤ ਲੋਕਾਂ ਵਿਚ ਵੇਖੇ ਜਾਣਗੇ, ਉਹ ਆਉਂਦੇ ਸਮਿਆਂ ਵਿਚ ਵੀ ਕੰਪਨੀਆਂ ਦੀ ਕਮਾਈ ਵਿਚ ਵਾਧਾ ਪਾਉਂਦੇ ਰਹਿਣਗੇ।
ਗਿਣਤੀ ਕੀਤੀ ਗਈ ਹੈ ਕਿ ਸਵਾਈਨ ਫਲੂ ਤੋਂ ਇਕ ਮੌਤ ਰੋਕਣ ਲਈ 2,00,000 ਲੋਕਾਂ ਨੂੰ ਵੈਕਸੀਨ ਟੀਕੇ ਲਾਉਣੇ ਪੈਣਗੇ। ਇਨ੍ਹਾਂ ਵਿਚੋਂ ਕਿੰਨੇ ਲੋਕਾਂ ਨੂੰ ਵੈਕਸੀਨ ਦੇ ਅਣਸੁਖਾਵੇਂ ਅਸਰ ਹੋਣਗੇ? ਉਨ੍ਹਾਂ ਲੋਕਾਂ ਦੀ ਕੌਣ ਸਾਰ ਲਵੇਗਾ? ਹੋ ਸਕਦਾ ਹੈ ਕਿ ਜਿਥੇ ਵੈਕਸੀਨ ਨਾਲ ਦੋ ਲੱਖ ਲੋਕਾਂ ਪਿੱਛੇ ਇਕ ਬਚ ਜਾਵੇ, ਉਥੇ ਇਨ੍ਹਾਂ ਦੋ ਲੱਖ ਪਿੱਛੇ ਦਸ ਲੋਕ ਵੈਕਸੀਨ ਦੇ ਮੰਦੇ ਅਸਰ ਕਾਰਨ ਮਰ ਜਾਣਗੇ।
ਜਨਤਾ ਦੀ ਸਿਹਤ ਆਮ ਸਮਝ ਨਾਲ ਨਹੀਂ, ਬਲਕਿ ਸਿਆਸਤ ਉਤੇ ਆਧਾਰੀ ਗਈ ਹੈ। ਸਿਆਸਤ ਕਹਿੰਦੀ ਹੈ-‘ਕਰੋ, ਕੁਝ ਕਰੋ’, ਕਿਉਂਕਿ ਇਹ ਲੋਕਾਂ ਦੀ ਮੰਗ ਹੈ। ਅਸਲੀਅਤ ਇਹ ਹੈ ਕਿ ਕੁਝ ‘ਨਾ ਕਰਨ’ ਵਿਚ ਹੀ ਲੋਕਾਂ ਦੀ ਭਲਾਈ ਹੈ।
Leave a Reply