ਰੱਜ ਰੱਜ ਕੇ ਤੋਲਿਆ ਕੁਫਰ ਜਿੱਦਾਂ, ਲੀਡਰ ਲੋਕਾਂ ਨੂੰ ਆਈ ਨਾ ਲੱਜਿਆ ਜੀ।
ਛੈਂਟਾ ਝੂਠ ਦਾ ਮਾਰਿਆ ਬਹੁਤ ਇਨ੍ਹਾਂ, ਐਪਰ ਸੱਚ ਨਾ ਕਿਤੇ ਵੀ ਭੱਜਿਆ ਜੀ।
ਲਾਲ ਬੱਤੀਆਂ ਵਾਲਿਆਂ ਅੱਤਿ ਚੁੱਕੀ, ਬੰਦਾ ‘ਆਮ’ ਹੀ ਆਖਰ ਨੂੰ ਗੱਜਿਆ ਜੀ।
ਨਸ਼ੇ-ਪੱਤੇ ਤੇ ਨੋਟਾਂ ਦਿਆਂ ਲਾਲਚਾਂ ਨੂੰ, ਲਗਦੈ ਲੋਕਾਂ ਨੇ ਐਤਕੀਂ ਤੱਜਿਆ ਜੀ।
ਫਿਰਕੇਦਾਰੀਆਂ ਵੰਡੀਆਂ ਮੇਟ ਕੇ ਤੇ, ਭਾਈਚਾਰੇ ਦੀ ਸਾਂਝ ਨੂੰ ਕੱਜਿਆ ਜੀ।
‘ਤੀਹ’ ਨੂੰ ਮਾਰਿਆ ਝਾੜੂ ਤਾਂ ਸਫਲ ਹੋਣੈ, ਜੇ ‘ਸੋਲਾਂ’ ਨੂੰ ‘ਪੋਚਾ’ ਵੀ ਵੱਜਿਆ ਜੀ!
Leave a Reply