ਚੰਡੀਗੜ੍ਹ: ਇਸ ਵਾਰ ਲੋਕ ਸਭਾ ਚੋਣਾਂ ਵਿਚ ਔਰਤਾਂ ਨੇ ਵੋਟਾਂ ਪਾਉਣ ਵਿਚ ਮਰਦਾਂ ਨੂੰ ਪਛਾੜ ਦਿੱਤਾ ਹੈ। ਸੂਬੇ ਦੀਆਂ 13 ਸੀਟਾਂ ਲਈ ਕੁੱਲ 70æ89 ਫ਼ੀਸਦੀ ਵੋਟਾਂ ਪਈਆਂ। ਇਸ ਵਿਚੋਂ ਮਹਿਲਾਵਾਂ ਦੀਆਂ 71æ11 ਤੇ ਮਰਦਾਂ ਦੀਆਂ 70æ77 ਫ਼ੀਸਦੀ ਵੋਟਾਂ ਹਨ। ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਦੀਆਂ ਭੁਗਤੀਆਂ ਵੋਟਾਂ ਦੀ ਪ੍ਰਤੀਸ਼ਤਤਾ ਮਰਦਾਂ ਦੇ ਮੁਕਾਬਲੇ ਘੱਟ ਸੀ। ਪੰਜ ਸਾਲ ਪਹਿਲਾਂ 70æ44 ਫ਼ੀਸਦੀ ਮਰਦਾਂ ਤੇ 69æ55 ਫ਼ੀਸਦੀ ਮਹਿਲਾਵਾਂ ਨੇ ਵੋਟਾਂ ਪਾਈਆਂ ਸਨ। ਉਦੋਂ ਕੁੱਲ ਪ੍ਰਤੀਸ਼ਤਤਾ 70 ਫ਼ੀਸਦੀ ਸੀ।
ਇਸ ਵਾਰੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਸਭ ਤੋਂ ਜ਼ਿਆਦਾ ਮਹਿਲਾਵਾਂ ਦੀਆਂ ਵੋਟਾਂ ਭੁਗਤੀਆਂ। ਇਸ ਹਲਕੇ ਵਿਚ 62æ75 ਫ਼ੀਸਦੀ ਮਰਦ ਤੇ 67æ84 ਫ਼ੀਸਦੀ ਮਹਿਲਾਵਾਂ ਨੇ ਵੋਟਾਂ ਪਾਈਆਂ। ਆਨੰਦਪੁਰ ਸਾਹਿਬ ਹਲਕਾ ਇਸ ਮਾਮਲੇ ਵਿਚ ਦੂਜੇ ਨੰਬਰ ‘ਤੇ ਹੈ। ਅੰਮ੍ਰਿਤਸਰ ਤੇ ਲੁਧਿਆਣਾ ਦੋ ਹਲਕੇ ਅਜਿਹੇ ਹਨ ਜਿਥੇ ਮਰਦਾਂ ਦੀਆਂ ਵੋਟਾਂ ਜ਼ਿਆਦਾ ਪਈਆਂ।
ਅੰਮ੍ਰਿਤਸਰ ਵਿਚ 69æ56 ਫ਼ੀਸਦੀ ਮਰਦ ਤੇ 67æ45 ਫ਼ੀਸਦੀ ਔਰਤਾਂ ਨੇ ਵੋਟਾਂ ਪਾਈਆਂ। ਬਠਿੰਡਾ ਵਿਚ ਸੂਬਾਈ ਔਸਤ ਤੋਂ ਜ਼ਿਆਦਾ ਵੋਟਾਂ ਪਈਆਂ। ਇਸ ਹਲਕੇ ਵਿਚ 77æ48 ਫ਼ੀਸਦੀ ਵੋਟਾਂ ਪਈਆਂ। ਇਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਤੇ ਉਨ੍ਹਾਂ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਦਾ ਵੱਕਾਰ ਦਾਅ ‘ਤੇ ਲੱਗਾ ਹੋਇਆ ਹੈ।
ਲੁਧਿਆਣਾ ਵਿਚ ਮਹਿਲਾ ਵੋਟਾਂ ਦੇ ਘੱਟ ਪੈਣ ਕਾਰਨ ਸਨਅਤੀ ਮਜ਼ਦੂਰਾਂ ਦੀਆਂ ਵੋਟਾਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਤੱਥਾਂ ਤੋਂ ਇਹ ਵੀ ਦੇਖਿਆ ਗਿਆ ਹੈ ਕਿ ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਘੱਟ ਪਈਆਂ ਜਦੋਂ ਕਿ ਦਿਹਾਤੀ ਹਲਕਿਆਂ ਵਿਚ ਜ਼ਿਆਦਾ ਵੋਟ ਪਏ। ਸ਼ਹਿਰੀ ਖੇਤਰਾਂ ਵਿਚ ਪ੍ਰਤੀਸ਼ਤਤਾ 70 ਫ਼ੀਸਦੀ ਤੋਂ ਹੇਠਾਂ ਤੇ ਦਿਹਾਤੀ ਹਲਕਿਆਂ ਵਿਚ ਜ਼ਿਆਦਾਤਰ ਥਾਵਾਂ ‘ਤੇ 70 ਫ਼ੀਸਦੀ ਤੋਂ ਉਪਰ ਪ੍ਰਤੀਸ਼ਤਤਾ ਰਹੀ।
ਤਿੰਨ ਵਿਧਾਨ ਸਭਾ ਹਲਕੇ ਅਜਿਹੇ ਹਨ ਜਿਥੇ ਵੋਟਾਂ 80 ਫ਼ੀਸਦੀ ਤੋਂ ਜ਼ਿਆਦਾ ਪਈਆਂ। ਇਨ੍ਹਾਂ ਵਿਚ ਬੁਢਲਾਡਾ 82æ37 ਫ਼ੀਸਦੀ, ਸਰਦੂਲਗੜ੍ਹ 81æ23 ਫ਼ੀਸਦੀ ਤੇ ਸੁਨਾਮ ਵਿਚ 81æ84 ਫ਼ੀਸਦੀ ਵੋਟਾਂ ਪਈਆਂ। ਅੰਮ੍ਰਿਤਸਰ ਪੱਛਮੀ ਹਲਕੇ ਵਿਚ 60æ57 ਫ਼ੀਸਦੀ ਹੀ ਵੋਟ ਪਏ ਜੋ ਸਾਰੇ ਪੰਜਾਬ ਤੋਂ ਘੱਟ ਪ੍ਰਤੀਸ਼ਤਤਾ ਹੈ। ਵੋਟ ਪ੍ਰਤੀਸ਼ਤਤਾ ਤੋਂ ਇਹ ਵੀ ਦੇਖਿਆ ਗਿਆ ਹੈ ਕਿ ਜਿਨ੍ਹਾਂ ਹਲਕਿਆਂ ਵਿਚ ਮਹਿਲਾ ਉਮੀਦਵਾਰ ਮੁਕਾਬਲੇ ਵਿਚ ਸਨ, ਉਥੇ ਵੀ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਵੋਟਾਂ ਨਹੀਂ ਪਾ ਸਕੀਆਂ।
ਪਟਿਆਲਾ ਵਿਚ ਔਰਤਾਂ ਦੀ ਪ੍ਰਤੀਸ਼ਤਤਾ 70æ88 ਅਤੇ ਮਰਦਾਂ ਦੀ ਪ੍ਰਤੀਸ਼ਤਤਾ 71æ54 ਰਹੀ। ਇਥੋਂ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਮੈਦਾਨ ਵਿਚ ਹਨ। ਫਰੀਦਕੋਟ ਤੋਂ 71æ86 ਫ਼ੀਸਦੀ ਮਰਦ ਤੇ 71æ01 ਫ਼ੀਸਦੀ ਮਹਿਲਾਵਾਂ ਨੇ ਵੋਟਾਂ ਪਾਈਆਂ। ਇਥੋਂ ਅਕਾਲੀ ਦਲ ਦੀ ਸਿਟਿੰਗ ਐਮæਪੀ ਪਰਮਜੀਤ ਕੌਰ ਗੁਲਸ਼ਨ ਮੈਦਾਨ ਵਿਚ ਹਨ। ਇਸੇ ਤਰ੍ਹਾਂ ਬਠਿੰਡਾ ਵਿਚ ਮਰਦਾਂ ਦੇ ਮੁਕਾਬਲੇ ਵਿਚ ਮਾਮੂਲੀ ਫ਼ਰਕ ਨਜ਼ਰ ਆਇਆ ਹੈ। ਇਸ ਹਲਕੇ ਵਿਚ 77æ57 ਫ਼ੀਸਦੀ ਮਰਦਾਂ ਤੇ 77æ38 ਫ਼ੀਸਦੀ ਮਹਿਲਾਵਾਂ ਨੇ ਵੋਟਾਂ ਪਾਈਆਂ। ਵੋਟ ਪ੍ਰਤੀਸ਼ਤਤਾ ਨੂੰ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਪੱਖ ਵਿਚ ਭੁਗਤਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕਈ ਹਲਕਿਆਂ ਵਿਚ ਜਿੱਤ ਦੀ ਆਸ ਲਾਈ ਬੈਠੇ ਉਮੀਦਵਾਰਾਂ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ।
_______________________________________
ਕਿੱਥੇ ਕਿੰਨੀਆਂ ਵੋਟਾਂ ਭੁਗਤੀਆਂ
ਗੁਰਦਾਸਪੁਰ ਵਿਚ 1042208 (70æ22 ਫ਼ੀਸਦੀ), ਅੰਮ੍ਰਿਤਸਰ 1007159 (68æ51 ਫ਼ੀਸਦੀ), ਖਡੂਰ ਸਾਹਿਬ 1039580 (67æ10 ਫ਼ੀਸਦੀ), ਜਲੰਧਰ 1040655 (67æ25 ਫ਼ੀਸਦੀ), ਹੁਸ਼ਿਆਰਪੁਰ 960321 (65æ29 ਫ਼ੀਸਦੀ), ਆਨੰਦਪੁਰ ਸਾਹਿਬ 1087021 (69æ94 ਫ਼ੀਸਦੀ), ਲੁਧਿਆਣਾ 1101906 (70æ27 ਫ਼ੀਸਦੀ), ਫ਼ਤਹਿਗੜ੍ਹ ਸਾਹਿਬ 1031595 (74æ05 ਫ਼ੀਸਦੀ), ਫ਼ਰੀਦਕੋਟ 1031416 (71æ44 ਫ਼ੀਸਦੀ), ਫ਼ਿਰੋਜ਼ਪੁਰ 1105129 (72æ79 ਫ਼ੀਸਦੀ), ਬਠਿੰਡਾ 1176498 (77æ48 ਫ਼ੀਸਦੀ), ਸੰਗਰੂਰ 1099505 (77æ78 ਫ਼ੀਸਦੀ) ਤੇ ਪਟਿਆਲਾ ਵਿਚ 1120203 (71æ21 ਫ਼ੀਸਦੀ) ਵੋਟਾਂ ਪਈਆਂ।
______________________________________
ਚੋਣ ਕਮਿਸ਼ਨ ਦੀ ਉਮੀਦ ਤੋਂ ਉਲਟ ਰਹੇ ਅੰਕੜੇ
ਚੋਣ ਕਮਿਸ਼ਨ ਨੂੰ ਇਸ ਵਾਰੀ 75 ਤੋਂ 80 ਫ਼ੀਸਦੀ ਦੇ ਦਰਮਿਆਨ ਵੋਟਾਂ ਪੈਣ ਦੀ ਉਮੀਦ ਸੀ। ਕਮਿਸ਼ਨ ਵੱਲੋਂ ਇਸ ਵਾਰੀ ਵੋਟ ਭੁਗਤਾਉਣ ਲਈ ਕੀਤੇ ਭਰਵੇਂ ਪ੍ਰਚਾਰ ਦੇ ਬਾਵਜੂਦ ਮਹਿਜ਼ ਇਕ ਫ਼ੀਸਦੀ ਦਾ ਵਾਧਾ ਹੋਇਆ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੋਟ ਪ੍ਰਤੀਸ਼ਤਤਾ ਮਿਥੇ ਗਏ ਟੀਚੇ ਤੱਕ ਨਾ ਪਹੁੰਚਣ ਦਾ ਕਾਰਨ ਕਣਕ ਦੀ ਵਾਢੀ ਦੇਰੀ ਨਾਲ ਸ਼ੁਰੂ ਹੋਣਾ ਹੀ ਸਮਝਿਆ ਜਾ ਰਿਹਾ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਸੰਗਰੂਰ ਲੋਕ ਸਭਾ ਹਲਕਾ ਵੋਟਾਂ ਪੈਣ ਦੇ ਮਾਮਲੇ ਵਿਚ ਨੰਬਰ ਇਕ ਹੈ ਤੇ ਬਠਿੰਡਾ ਵੀ ਇਸ ਹਲਕੇ ਦੇ ਨਜ਼ਦੀਕ ਹੀ ਹੈ। ਸੰਗਰੂਰ ਵਿਚ 77æ78 ਫ਼ੀਸਦੀ ਤੇ ਬਠਿੰਡਾ ਵਿਚ 77æ48 ਫ਼ੀਸਦੀ ਵੋਟ ਪਏ। ਹੁਸ਼ਿਆਰਪੁਰ ਵਿਚ ਸਭ ਤੋਂ ਘੱਟ 65æ29 ਫ਼ੀਸਦੀ ਵੋਟਾਂ ਪਈਆਂ। ਪੰਜਾਬ ਵਿਚ ਹੁਸ਼ਿਆਰਪੁਰ ਜ਼ਿਲ੍ਹਾ ਵੱਧ ਪੜ੍ਹੇ ਲਿਖੇ ਲੋਕਾਂ ਦਾ ਮੰਨਿਆ ਜਾਂਦਾ ਹੈ। ਇਹ ਦੇਖਿਆ ਗਿਆ ਹੈ ਕਿ ਜਿਨ੍ਹਾਂ ਪਾਰਲੀਮਾਨੀ ਹਲਕਿਆਂ ਵਿਚ ਉਮੀਦਵਾਰਾਂ ਦਾ ਵੱਕਾਰ ਦਾਅ ‘ਤੇ ਲੱਗਾ ਹੋਇਆ ਸੀ, ਉਥੇ ਵੋਟਾਂ ਜ਼ਿਆਦਾ ਪਈਆਂ।
Leave a Reply