ਮੌਕਾ ਆ ਗਿਆ ਠੋਕਵਾਂ ਦਿਉ ਉਤਰ, ਸਬਜਬਾਗ ਦਿਖਾਉਣ ਦੇ ਲਾਰਿਆਂ ਦਾ।
ਦਿਲ ਦੇ ਰੋਹ ਨੂੰ ਚਾੜ੍ਹ ਕੇ ਸਾਣ ਉਤੇ, ਪੁੱਛ ਲਿਉ ਹਿਸਾਬ ਅਜ ḔਕਾਰਿਆਂḔ ਦਾ।
ਵੋਟ ਤੁਸਾਂ ਦੀ ਕਰੂ ਇਲਾਜ ਪੂਰਾ, ਕੁਰਸੀ-ਨਸ਼ੇ ਦੇ ਨਾਲ ਹੰਕਾਰਿਆਂ ਦਾ।
ਮਰਜੀ ḔਆਪḔ ਦੀ ਨਾਲ ਹੀ ਵੋਟ ਪਾਵੋ, ਹੋਵੇ ਅਸਰ ਨਾ ਦਬਕੇ ਮਾਰਿਆਂ ਦਾ।
ਸ਼ਾਮ ਤੱਕ ਹੀ ਡੋਰ ਐ ਹੱਥ ਤੁਹਾਡੇ, ਜਲਵਾ ਦੱਸੋ ਖਾਂ ਹੱਥਾਂ ਕਰਾਰਿਆਂ ਦਾ!
ਅੱਜ ਦੱਬ’ਤਾ ਬਟਨ ਜੇ ਗਲਤ ਯਾਰੋ, ਬਣੂ ਫੇਰ ਪੰਜਾਬ ਘਸਿਆਰਿਆਂ ਦਾ!
Leave a Reply