ਪੰਜ ਸਾਲ ਲਈ ਚੁਣੀ ਸਰਕਾਰ ਜਾਣੀ, ਜਿੰਮੇਵਾਰੀ ਦਾ ਕੰਮ, ਨਹੀਂ ਖੇਲ੍ਹ ਮੀਆਂ।
ਹੋਣਾ ḔਪਾਸḔ ਜੇ ਸੋਚ ਕੇ ਵੋਟ ਪਾਇਓ, ਪਿਛ-ਲਗੂ ਸਭ ਹੋਣਗੇ Ḕਫੇਲ੍ਹḔ ਮੀਆਂ।
ਨਸ਼ੇ-ਨੋਟ ਜੋ ਵੰਡ ਕੇ ਵੋਟ ਮੰਗਣ, ਉਹ ਤਾਂ ਚਾਹੀਦੇ ਪਹੁੰਚਣੇ ਜੇਲ੍ਹ ਮੀਆਂ।
ਲੋਕੋ ḔਆਪḔ ਦਾ ਫਰਜ਼ ਪਹਿਚਾਣਿਓ ਜੀ, ਲੋਕ-ਰਾਜ ਦੀ ਵਧੂਗੀ ਵੇਲ ਮੀਆਂ।
ਚੜ੍ਹਨੈਂ ਸੱਚ ਦਾ ਸੂਰਜ ਤੇ ਰਾਤ ਮੁੱਕੂ, ਇਨ੍ਹਾਂ ਤਿਲਾਂ Ḕਚ ਹੋਇਆ ਜੇ ਤੇਲ ਮੀਆਂ।
ਵੈਰੀ ਦੇਸ਼ ਦੇ ਸਮਝੋ ਬੇ-ਗੈਰਤੇ ਉਹ, ਜਿਹੜੇ ਲਾਉਣਗੇ ਵੋਟਾਂ ਦੀ ḔਸੇਲḔ ਮੀਆਂ!
Leave a Reply