ਕੋਬਰਾਪੋਸਟ ਦਾ ਦਾਅਵਾ: ਮਿਥ ਕੇ ਕਰਵਾਇਆ ਸੀ ਕਤਲੇਆਮ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਵਿਚ ਇਕ ਵਾਰ ਫਿਰ ਸਿੱਖ ਕਤਲੇਆਮ ਦਾ ਮੁੱਦਾ ਅਹਿਮ ਬਣ ਗਿਆ ਹੈ। ਸਿੱਖ ਕਤਲੇਆਮ ਵਿਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਸ਼ਮੂਲੀਅਤ ਬਾਰੇ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ਕਰ ਕੇ ਕਾਂਗਰਸ ਕਸੂਤੀ ਘਿਰ ਗਈ ਹੈ। ਇਸ ਦੇ ਨਾਲ ਹੀ ਨਿਊਜ਼ ਪੋਰਟਲ ਕੋਬਰਾਪੋਸਟ ਵੱਲੋਂ ਸਟਿੰਗ ਅਪਰੇਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ 1984 ਵਿਚ ਸਿੱਖ ਕਤਲੇਆਮ ਰੋਕਣ ਲਈ ਸਰਕਾਰ ਅਸਫਲ ਰਹੀ ਸੀ ਅਤੇ ਉਸ ਵੇਲੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸਿੱਖਾਂ ਨੂੰ ਸਬਕ ਸਿਖਾਉਣ ਲਈ ਸਰਕਾਰ ਨਾਲ ਮਿਲੀਭੁਗਤ ਸੀ।
ਕੋਬਰਾਪੋਸਟ ਵੱਲੋਂ ਕੀਤੀ ਜਾਂਚ ‘ਚੈਪਟਰ 84’ ਵਿਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਪੁਲਿਸ ਦੇ ਕੁਝ ਅਧਿਕਾਰੀਆਂ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਵਿਚ ਦਿੱਲੀ ਪੁਲਿਸ ਵੀ ਨਾਕਾਮਯਾਬ ਰਹੀ। ਕੋਬਰਾਪੋਸਟ ਨੇ ਸੂਰਵੀਰ ਸਿੰਘ ਤਿਆਗੀ (ਉਸ ਵੇਲੇ ਕਲਿਆਣਪੁਰੀ ਦੇ ਐਸ਼ਐਚæਓæ) ਦਿੱਲੀ ਛਾਉਣੀ ਦੇ ਐਸ਼ਐਚæਓæ ਰੋਹਤਾਸ ਸਿੰਘ, ਕ੍ਰਿਸ਼ਨਾ ਨਗਰ ਦੇ ਐਸ਼ਐਨæ ਬਗਮਰ, ਸ੍ਰੀਨਿਵਾਸ ਪੁਰੀ ਦੇ ਐਸ਼ਐਚæਓæ ਓæਪੀæ ਯਾਦਵ ਤੇ ਮਹਿਰੌਲੀ ਦੇ ਐਸ਼ਐਚæਓæ ਜੈਪਾਲ ਸਿੰਘ ਨਾਲ ਗੱਲਬਾਤ ਰਿਕਾਰਡ ਕੀਤੀ।
ਨਿਊਜ਼ ਪੋਰਟਲ ਨੇ ਦਾਅਵਾ ਕੀਤਾ ਹੈ ਕਿ ਉਸ ਵੇਲੇ ਦੇ ਮੁਖੀ ਪੁਲਿਸ ਐਸ਼ਸੀæ ਟੰਡਨ ਬੜੇ ਆਰਾਮ ਨਾਲ ਸਾਰੇ ਸਵਾਲ ਟਾਲਦੇ ਰਹੇ ਅਤੇ ਉਸ ਵੇਲੇ ਦੇ ਐਡੀਸ਼ਨਲ ਕਮਿਸ਼ਨਰ ਪੁਲਿਸ ਗੌਤਮ ਕੌਲ ਨੇ ਸਿੱਧਾ ਹੀ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਦੰਗੇ ਹੋਣ ਦੀ ਕੋਈ ਮੁੱਢਲੀ ਜਾਣਕਾਰੀ ਸੀ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਥਾਣਾ ਮੁਖੀਆਂ ਨੇ ਖੁਲਾਸਾ ਕੀਤਾ ਕਿ ਸਿੱਖਾਂ ਵਿਰੁਧ ਮਘ ਰਹੀਆਂ ਫਿਰਕੂ ਭਾਵਨਾਵਾਂ ਬਾਰੇ ਚਿਤਾਵਨੀਆਂ ਤਾਂ ਸੀਨੀਅਰ ਅਧਿਕਾਰੀਆਂ ਨੇ ਅਣਗੌਲੀਆਂ ਕੀਤੀਆਂ ਹੀ, ਸਗੋਂ ਅਗਜ਼ਨੀ ਤੇ ਦੰਗਿਆਂ ਬਾਰੇ ਪੁਲਿਸ ਕੰਟਰੋਲ ਰੂਮਾਂ ਵਿਚ ਧੜਾਧੜ ਆ ਰਹੇ ਸੁਨੇਹਿਆਂ ਵਿਚੋਂ ਕੇਵਲ ਦੋ ਫੀਸਦੀ ਹੀ ਰਿਕਾਰਡ ਕੀਤੇ ਗਏ ਸਨ।
ਨਿਊਜ਼ ਪੋਰਟਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਕਰਨ ਦੇ ਸਬੂਤ ਪੁਲਿਸ ਲਾਗਬੁੱਕਾਂ ਵਿਚੋਂ ਬੜੇ ਆਰਾਮ ਨਾਲ ਤਬਦੀਲ ਕਰ ਦਿੱਤੇ ਗਏ ਤੇ ਕੁਝ ਹੋਰ ਅਧਿਕਾਰੀਆਂ ਨੇ ਬਦਲੀ ਦੀ ਸਜ਼ਾ ਦੇ ਡਰੋਂ ਕਾਰਵਾਈ ਨਾ ਕੀਤੀ। ਇਨ੍ਹਾਂ ਅਧਿਕਾਰੀਆਂ ਦੇ ਇਕਬਾਲ ਅਨੁਸਾਰ ਕੁਝ ਪੁਲਿਸ ਅਧਿਕਾਰੀਆਂ ਨੇ ਪੀੜਤਾਂ ਦੀਆਂ ਲਾਸ਼ਾਂ ਕੁਝ ਹੋਰ ਥਾਂਵਾਂ ‘ਤੇ ਵੀ ਖੁਰਦ-ਬੁਰਦ ਕੀਤੀਆਂ ਸਨ ਤਾਂ ਕਿ ਦੰਗਿਆਂ ਦੌਰਾਨ ਹੋਏ ਅਪਰਾਧ ਘੱਟ ਦਿਖਾਏ ਜਾ ਸਕਣ ਤੇ ਪੁਲਿਸ ਨੂੰ ਇਹ ਨਿਰਦੇਸ਼ ਦਿੱਤੇ ਸੁਨੇਹੇ ਪ੍ਰਸਾਰਤ ਕੀਤੇ ਗਏ ਸਨ ਕਿ ਇੰਦਰਾ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਫਸਾਦੀਆਂ ਵਿਰੁਧ ਕੋਈ ਕਾਰਵਾਈ ਨਾ ਕੀਤੀ ਜਾਵੇ।
ਨਿਊਜ਼ ਪੋਰਟਲ ਨੇ ਦੋਸ਼ ਲਾਏ ਹਨ ਕਿ ਉਸ ਸਮੇਂ ਦੀ ਸਰਕਾਰ ਨੇ ਪੁਲਿਸ ਨੂੰ ਕਾਰਵਾਈ ਨਹੀਂ ਕਰਨ ਦਿੱਤੀ ਤੇ ਪ੍ਰਭਾਵ ਇਹ ਬਣਿਆ ਕਿ ਪੁਲਿਸ ਨੇ ਆਪਣੀ ਡਿਊਟੀ ਨਹੀਂ ਨਿਭਾਈ। ਇਨ੍ਹਾਂ ਸਾਰੇ ਥਾਣਾ ਇੰਚਾਰਜਾਂ ਨੇ ਪੁਲਿਸ ਬਲ ਦੀ ਹੈਸੀਅਤ ਵਿਚ ਆਪਣੀ ਨਾਅਹਿਲੀਅਤ ਸਵੀਕਾਰੀ, ਕਈਆਂ ਨੇ ਇਹ ਵੀ ਕਿਹਾ ਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਉਸ ਸਮੇਂ ਦੀ ਸਰਕਾਰ ਨਾਲ ਮਿਲੀਭੁਗਤ ਸੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ। ਕੋਬਰਾਪੋਸਟ ਨੇ ਇਹ ਸਟਿੰਗ ਆਪਰੇਸ਼ਨ ਇਕ ਸਾਲ ਦੌਰਾਨ ਕੀਤਾ ਤੇ ਬਹੁਤਾ ਕੰਮ ਪਿਛਲੇ ਦੋ ਮਹੀਨਿਆਂ ਵਿਚ।
ਕੋਬਰਾਪੋਸਟ ਦੇ ਸੰਪਾਦਕ ਅਨਿਰੁੱਧ ਬਹਿਲ ਨੇ ਕਿਹਾ ਕਿ ਇਸ ਦਾ ਮਨਸ਼ਾ 1984 ਦੀਆਂ ਉਨ੍ਹਾਂ ਦੁੱਖ ਭਰੀਆਂ ਘਟਨਾਵਾਂ ਦੇ ਸੰਖੇਪ ਵੇਰਵੇ ਲੈਣਾ ਸੀ ਜੋ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਹੋਈਆਂ। ਇਸ ਕਰ ਕੇ ਇਸ ਨੇ ਉਨ੍ਹਾਂ ਪੁਲਿਸ ਵਾਲਿਆਂ ਦੇ ਬਿਆਨ ਲੈਣ ਦੀ ਸੋਚੀ ਜਿਨ੍ਹਾਂ ਦੀ ਨਿਗਰਾਨੀ ਵਿਚ ਅਗਜ਼ਨੀ, ਕਤਲ ਹੋਏ ਸਨ। ਨਿਊਜ਼ ਪੋਰਟਲ ਦਾ ਦਾਅਵਾ ਹੈ ਕਿ ਉਸ ਵੇਲੇ ਪਟੇਲ ਨਗਰ ਦੇ ਐਸ਼ਐਚæਓæ ਅਮਰੀਕ ਸਿੰਘ ਭੁੱਲਰ ਨੇ ਆਪਣੇ ਹਲਫਨਾਮੇ ਵਿਚ ਕੁਝ ਸਥਾਨਕ ਆਗੂਆਂ ‘ਤੇ ਭੀੜ ਨੂੰ ਭੜਕਾਉਣ ਤੇ ਉਨ੍ਹਾਂ ਦੀ ਅਗਵਾਈ ਕਰਨ ਦੇ ਦੋਸ਼ ਲਾਏ ਸਨ।
ਬਹਿਲ ਮੁਤਾਬਕ ਇਕੱਲੇ ਕਲਿਆਣਕਾਰੀ ਵਿਚ 500-600 ਸਿੱਖ ਮਾਰੇ ਗਏ ਸਨ। ਪੁਲਿਸ ਨੇ ਪੀੜਤਾਂ ਨੂੰ ਐਫ਼ਆਈæਆਰæ ਦਰਜ ਕਰਾਉਣ ਦੀ ਆਗਿਆ ਨਹੀਂ ਦਿੱਤੀ ਜਾਂ ਅਗਜ਼ਨੀ ਤੇ ਕਤਲਾਂ ਦੇ ਕਈ-ਕਈ ਕੇਸ ਇਕੱਠੇ ਕਰ ਦਿੱਤੇ ਗਏ ਤੇ ਕਈ ਥਾਂਈਂ ਸੀਨੀਅਰਾਂ ਨੇ ਆਪਣੇ ਹੇਠਲੇ ਅਧਿਕਾਰੀਆਂ ਨੂੰ ਦੰਗਾ ਕਰਨ ਵਾਲਿਆਂ ‘ਤੇ ਫਾਇਰਿੰਗ ਨਹੀਂ ਕਰਨ ਦਿੱਤੀ। ਬਹਿਲ ਨੇ ਦੋਸ਼ ਲਾਏ ਕਿ ਕੋਬਰਾਪੋਸਟ ਨੂੰ ਇੰਟਰਵਿਊ ਦੇਣ ਵਾਲੇ ਘੱਟੋ-ਘੱਟ ਤਿੰਨ ਅਫਸਰਾਂ ਨੇ ਸਾਬਕਾ ਸੀæਪੀæ ਸ੍ਰੀ ਐਸ਼ਸੀæ ਟੰਡਨ ਦੀ ਭੂਮਿਕਾ ‘ਤੇ ਸੁਆਲ ਕੀਤੇ।
Leave a Reply