ਚੰਡੀਗੜ੍ਹ: ਆਰਥਿਕ ਸੰਕਟ ਦੇ ਬਾਵਜੂਦ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਵਜ਼ੀਰ ਸਰਕਾਰੀ ਖ਼ਜ਼ਾਨੇ ਦਾ ਬਿਲਕੁਲ ਲਿਹਾਜ਼ ਨਹੀਂ ਕਰ ਰਹੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਵਜ਼ੀਰਾਂ ਨੇ 18 ਮਹੀਨਿਆਂ ਦੌਰਾਨ 27æ8 ਕਰੋੜ ਰੁਪਏ ਸੜਕੀ ਸਫ਼ਰ ‘ਤੇ ਹੀ ਫੂਕ ਦਿੱਤੇ ਹਨ। ਆਰæਟੀæਆਈ ਕਾਰਕੁਨ ਤੇ ਕਾਂਗਰਸੀ ਆਗੂ ਸੰਜੇ ਸਹਿਗਲ ਨੇ ਪੰਜਾਬ ਦੇ ਟਰਾਂਸਪੋਰਟ ਕਮਿਸ਼ਨਰ ਕੋਲੋਂ ਸੂਚਨਾ ਦੇ ਅਧਿਕਾਰ ਤਹਿਤ 18 ਮਹੀਨਿਆਂ ਦੀ ਜਾਣਕਾਰੀ ਮੰਗੀ ਸੀ।
ਵਿਭਾਗ ਵੱਲੋਂ ਇਕ ਅਪਰੈਲ 2012 ਤੋਂ 31 ਅਕਤੂਬਰ 2013 ਤੱਕ ਮੁਹੱਈਆ ਕਰਾਈ ਜਾਣਕਾਰੀ ਵਿਚ ਏਨੀ ਮੋਟੀ ਰਕਮ ਖਰਚੇ ਜਾਣ ਦਾ ਖ਼ੁਲਾਸਾ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਸਭ ਤੋਂ ਵੱਧ ਰਕਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖਰਚੀ ਹੈ। ਉਨ੍ਹਾਂ ਨੇ 18 ਮਹੀਨਿਆਂ ਦੌਰਾਨ 8æ22 ਕਰੋੜ ਰੁਪਏ ਖਰਚ ਕੀਤੇ ਹਨ। ਇਸ ਹਿਸਾਬ ਨਾਲ ਮੁੱਖ ਮੰਤਰੀ ਹਰ ਮਹੀਨੇ 45æ66 ਲੱਖ ਰੁਪਏ ਸੜਕੀ ਸਫ਼ਰ ‘ਤੇ ਹੀ ਖਰਚ ਕਰਦੇ ਆ ਰਹੇ ਹਨ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 5æ09 ਕਰੋੜ ਰੁਪਏ ਇਸੇ ਸਮੇਂ ਦੌਰਾਨ ਖਰਚੇ ਹਨ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਪਿੱਛੋਂ ਤੀਜਾ ਨੰਬਰ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦਾ ਆਉਂਦਾ ਹੈ, ਜਿਨ੍ਹਾਂ ਨੇ 18 ਮਹੀਨਿਆਂ ਵਿਚ ਹੀ 59æ90 ਲੱਖ ਰੁਪਏ ਖਰਚੇ ਹਨ। ਭਾਜਪਾ ਦੇ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ 58æ18 ਲੱਖ ਰੁਪਏ ਸੜਕੀ ਸਫ਼ਰ ‘ਤੇ ਖਰਚੇ। ਮੁੱਖ ਮੰਤਰੀ ਦੇ ਜਵਾਈ ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਅਦੇਸ਼ ਪ੍ਰਤਾਪ ਕੈਰੋਂ ਨੇ 29æ07 ਲੱਖ, ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ 28æ75 ਲੱਖ, ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 42æ91 ਲੱਖ ਰੁਪਏ ਖਰਚੇ ਹਨ।
ਇਨ੍ਹਾਂ ਮੰਤਰੀਆਂ ਨੇ ਇਹ ਪੈਸੇ ਪੰਜਾਬ ਵਿਚ ਕੀਤੇ ਗਏ ਦੌਰਿਆਂ ਦੌਰਾਨ ਹੀ ਖਰਚੇ ਹਨ। ਇਸੇ ਤਰ੍ਹਾਂ ਮੋਟੀ ਰਕਮ ਖਰਚ ਕਰਨ ਵਾਲਿਆਂ ਵਿਚ ਭਗਤ ਚੂਨੀ ਲਾਲ, ਜਨਮੇਜਾ ਸਿੰਘ ਸੇਖੋਂ, ਪਰਮਿੰਦਰ ਸਿੰਘ ਢੀਂਡਸਾ, ਮਦਨ ਮੋਹਨ ਮਿੱਤਲ, ਸਰਵਨ ਸਿੰਘ ਫਿਲੌਰ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿਲੋਂ, ਅਨਿਲ ਜੋਸ਼ੀ ਤੇ ਗੁਲਜ਼ਾਰ ਸਿੰਘ ਰਣੀਕੇ ਸ਼ਾਮਲ ਹਨ।
ਆਰæਟੀæਆਈ ਕਾਰਕੁੰਨ ਮੁਤਾਬਕ ਉਨ੍ਹਾਂ ਨੇ ਮੰਤਰੀਆਂ ਦੇ ਹਵਾਈ ਸਫ਼ਰ, ਮੈਡੀਕਲ ਤੇ ਹੋਰ ਮਾਣ ਭੱਤਿਆਂ ਬਾਰੇ ਵੱਖ-ਵੱਖ ਵਿਭਾਗਾਂ ਤੋਂ ਜਾਣਕਾਰੀ ਮੰਗੀ ਹੋਈ ਹੈ। ਹਾਲ ਦੀ ਘੜੀ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਦੋ ਵਿਦੇਸ਼ੀ ਦੌਰਿਆਂ ਦੀ ਜਾਣਕਾਰੀ ਹਾਸਲ ਹੋਈ ਹੈ। ਇਨ੍ਹਾਂ ਵਿਚ ਨਿਊਯਾਰਕ ਤੇ ਲੰਡਨ ਦੇ ਦੌਰੇ ਸ਼ਾਮਲ ਹਨ ਜਿਨ੍ਹਾਂ ‘ਤੇ ਸ਼ ਕੈਰੋਂ ਨੇ 4æ32 ਲੱਖ ਰੁਪਏ ਤੋਂ ਵੱਧ ਦੀ ਰਕਮ ਖਰਚੀ ਹੈ।
Leave a Reply