ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਜਵਾਈ ਤੇ ਪ੍ਰਿਯੰਕਾ ਗਾਂਧੀ ਦਾ ਪਤੀ ਰਾਬਰਟ ਵਾਡਰਾ ਵਿਆਹ ਤੋਂ ਪਹਿਲਾਂ ਗਹਿਣਿਆਂ ਦਾ ਛੋਟਾ-ਮੋਟਾ ਕਾਰੋਬਾਰ ਕਰਦਾ ਸੀ ਪਰ ਗਾਂਧੀ ਪਰਿਵਾਰ ਨਾਲ ਰਿਸ਼ਤੇਦਾਰੀ ਤੋਂ ਬਾਅਦ ਅਚਾਨਕ ਅਰਬਪਤੀ ਬਣ ਗਿਆ। ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਵੱਲੋਂ ਕਈ ਖੁਲਾਸੇ ਕਰਨ ਪਿੱਛੋਂ ਹੁਣ ਇਕ ਅਮਰੀਕੀ ਅਖ਼ਬਾਰ ‘ਵਾਲ ਸਟਰੀਟ ਜਰਨਲ’ ਨੇ ਰਾਬਰਟ ਵਾਡਰਾ ਦੀ ਜਾਇਦਾਦ ਬਾਰੇ ਨਵਾਂ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ 2012 ਵਿਚ ਰਾਬਰਟ ਵਾਡਰਾ ਕੋਲ 252 ਕਰੋੜ ਰੁਪਏ ਦੀ ਜਾਇਦਾਦ ਸੀ। ਉਸੇ ਸਾਲ ਵਾਡਰਾ ਨੇ 72 ਕਰੋੜ ਦੀ ਜ਼ਮੀਨ ਵੇਚੀ ਸੀ। ਭਾਵ 2012 ਵਿਚ ਰਾਬਰਟ ਵਾਡਰਾ ਕੋਲ 324 ਕਰੋੜ ਦੀ ਜ਼ਮੀਨ ਜਾਇਦਾਦ ਸੀ। ਅਖ਼ਬਾਰ ਨੇ ਕੰਪਨੀ ਦੀ ਆਡਿਟ ਰਿਪੋਰਟ, ਜ਼ਮੀਨ ਰਿਕਾਰਡ ਤੇ ਜਾਇਦਾਦ ਜਾਣਕਾਰਾਂ ਦੇ ਹਵਾਲੇ ਨਾਲ ਵਾਡਰਾ ਦੀ ਜਾਇਦਾਦ ਦਾ ਪੂਰਾ ਵੇਰਵਾ ਪੇਸ਼ ਕੀਤਾ ਹੈ। ‘ਦੀ ਵਾਲ ਸਟਰੀਟ ਮੁਤਾਬਕ ਵਾਡਰਾ ਨੇ 2009 ਵਿਚ ਜ਼ਮੀਨ ਖਰੀਦਣੀ ਸ਼ੁਰੂ ਕੀਤੀ ਸੀ ਜਿਸ ਦੀ ਕੀਮਤ ਤਿੰਨ ਸਾਲ ਵਿਚ ਵਧ ਕੇ 300 ਕਰੋੜ ਰੁਪਏ ਤੋਂ ਵੱਧ ਹੋ ਗਈ।
ਸਾਂਝਾ ਪ੍ਰਗਤੀਸ਼ੀਲ ਗੱਠਜੋੜ (ਯੂæਪੀæਏ) ਸਰਕਾਰ ਦੇ ਸੱਤਾ ਵਿਚ ਆਉਣ ਸਮੇਂ ਵਾਡਰਾ ਗਹਿਣਿਆਂ ਦਾ ਛੋਟਾਮੋਟਾ ਕਾਰੋਬਾਰ ਕਰਦਾ ਸੀ। 2007 ਵਿਚ ਤਕਰੀਬਨ 90 ਹਜ਼ਾਰ ਰੁਪਏ ਦੀ ਲਾਗਤ ਨਾਲ ਉਨ੍ਹਾਂ ਨੇ ‘ਸਕਾਈ ਲਾਈਟ’ ਨਾਂ ਦੀ ਕੰਪਨੀ ਬਣਾਈ। 2008 ਵਿਚ ਵਾਡਰਾ ਨੇ ਗੁੜਗਾਉਂ ਵਿਚ ਸਾਢੇ ਤਿੰਨ ਏਕੜ ਜ਼ਮੀਨ 13 ਲੱਖ ਡਾਲਰ (ਤਕਰੀਬਨ ਛੇ ਕਰੋੜ 65 ਲੱਖ ਰੁਪਏ) ਵਿਚ ਖਰੀਦੀ। ਦੋ ਮਹੀਨਿਆਂ ਬਾਅਦ ਹਰਿਆਣਾ ਦੀ ਕਾਂਗਰਸ ਸਰਕਾਰ ਤੋਂ ਖੇਤੀ ਜ਼ਮੀਨ ਨੂੰ ਵਪਾਰਕ ਜ਼ਮੀਨ ਵਿਚ ਬਦਲਣ ਦੀ ਇਜਾਜ਼ਤ ਮੰਗੀ ਜਿਹੜੀ ਸਿਰਫ਼ 18 ਦਿਨਾਂ ਵਿਚ ਹੀ ਦੇ ਦਿੱਤੀ ਗਈ। ਇਸ ਨਾਲ ਜ਼ਮੀਨ ਦੀ ਕੀਮਤ ਕਾਫੀ ਵਧ ਗਈ। ਇਸ ਪਿੱਛੋਂ ਅਗਲੇ ਚਾਰ ਸਾਲ ਡੀæਐਲ਼ਐਫ ਨੇ ਵਾਡਰਾ ਦੀ ਕੰਪਨੀ ਵਿਚ ਪੈਸੇ ਨਿਵੇਸ਼ ਕੀਤੇ। ਕੰਪਨੀ ਦੀ ਬੈਲੈਂਸ ਸ਼ੀਟ ਵਿਚ ਇਸ ਨੂੰ ਐਡਵਾਂਸ ਕਿਹਾ ਗਿਆ। 2012 ਵਿਚ ਡੀæਐਲ਼ਐਫ ਨੇ ਗੁੜਗਾਉਂ ਵਿਚ ਜਾਇਦਾਦ ਖਰੀਦੀ। 2008 ਵਿਚ ਜੋ ਜ਼ਮੀਨ ਵਾਡਰਾ ਨੇ ਖਰੀਦੀ ਉਸ ਦੀ ਸੱਤ ਗੁਣਾ ਜ਼ਿਆਦਾ ਕੀਮਤ ਡੀæਐਲ਼ਐਫ ਨੇ ਵਾਡਰਾ ਨੂੰ ਦਿੱਤੀ। ਅਸਲ ਵਿਚ ਜੋ ਜ਼ਮੀਨ ਵਾਡਰਾ ਨੇ ਖਰੀਦੀ ਸੀ ਉਸ ਦੇ ਪੈਸੇ ਡੀæਐਲ਼ਐਫ ਨੇ ਹੀ ਅਦਾ ਕੀਤੇ ਸਨ। ਹਰਿਆਣਾ ਦੇ ਆਈæਏæਐਸ ਅਧਿਕਾਰੀ ਅਸ਼ੋਕ ਖੇਮਕਾ ਨੇ ਇਸ ਨੂੰ ਲੈ ਕੇ ਸਵਾਲ ਉਠਾਇਆ ਸੀ ਕਿ ਵਾਡਰਾ ਨੇ ਆਪਣੇ ਕੋਲੋਂ ਪੈਸੇ ਨਹੀਂ ਦਿੱਤੇ। ਇਸ ਲਈ ਸ੍ਰੀ ਖੇਮਕਾ ਨੇ ਇਹ ਜ਼ਮੀਨ ਸੌਦਾ ਰੱਦ ਕਰ ਦਿੱਤਾ ਸੀ।
Leave a Reply