ਇਕੋ ਆਰਜ਼ੂ ਦੇਸ਼ ਦੇ ਭਲੇ ਵਾਲੀ, ਖੱਟੀ ਹੋਰ ਕੋਈ ਉਹਨੇ ਨਾ ਖੱਟਣੀ ਜੀ।
ਦਿੱਲੀ ਵਿਚ ਦਿਖਾਲਿਆ ਰਾਜ ਕਰਕੇ, ਅਫਸਰਸ਼ਾਹੀ ਦੀ ਕੀਲੀ ਕਿੰਜ ਨੱਪਣੀ ਜੀ।
ਦਿਲ ਵਿਚ ਧਾਰ ਉਮੰਗ ਪੰਜਾਬ ਆਇਆ, ਗੁਰੂਆਂ-ਪੀਰਾਂ ਦੀ ਧਰਤਿ ਉਨ ਤੱਕਣੀ ਜੀ।
ਸੁਣੀ ਗੱਲ ਨਾ ਉਹਦੀ ਜੇ ਕੰਨ ਦੇ ਕੇ, ਸਭ ਨੂੰ ਪਵੇਗੀ ਧੂੜ ਹੀ ਫੱਕਣੀ ਜੀ।
ਦਿਉ ਸਬਕ ਇਉਂ ਟੋਲਦੇ ਫਿਰਨ ਲੋਟੂ, ਨੱਕ ਆਪਣਾ ਡੋਬਣ ਲਈ ਚੱਪਣੀ ਜੀ।
Ḕਸ਼ਾਹ ਮੁਹੰਮਦਾḔ ਤੁਸੀਂ ਪੰਜਾਬੀਓ ਜੀ, ਕੀਰਤਿ ਕੇਜਰੀਵਾਲ ਦੀ ਰੱਖਣੀ ਜੀ!
Leave a Reply