ਗੁਲਜ਼ਾਰ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਤਾਂ ਹਰ ਪਾਸੇ ਮਹਿਕ ਖਿੱਲਰ ਗਈ। ਸਭ ਨੂੰ ਆਪੋ-ਆਪਣੇ ਢੰਗ ਨਾਲ ਗੁਲਜ਼ਾਰ ਦਾ ਚੇਤਾ ਆਇਆ: ਕਿਸੇ ਨੂੰ ਗੀਤਕਾਰ ਦੇ ਰੂਪ ਵਿਚ, ਕਿਸੇ ਨੂੰ ਫਿਲਮਸਾਜ਼, ਕਿਸੇ ਨੂੰ ਪਟਕਥਾ ਲੇਖ ਲੇਖਕ ਅਤੇ ਹੋਰ ਪਤਾ ਨਹੀਂ ਕਿਸ-ਕਿਸ ਰੂਪ ਵਿਚ! ਹਰ ਖੇਤਰ ਵਿਚ ਉਨ੍ਹਾਂ ਦੀਆਂ ਧਮਾਲਾਂ। ਉਨ੍ਹਾਂ ਦੀ ਪ੍ਰਤਿਭਾ ਨੂੰ ਬੱਸ ਇਸੇ ਤਰ੍ਹਾਂ ਸਲਾਮਾਂ ਵੱਜਦੀਆਂ ਹਨ। ਇਹ ਉਨ੍ਹਾਂ ਦੀ ਉਮਰ ਭਰ ਦੀ ਖੱਟੀ ਹੈ। ਇਸ ਖੱਟੀ ਵਿਚ ਰਤਾ ਵੀ ਖੋਟ ਨਹੀਂ। ਜਦੋਂ ਗੁਲਜ਼ਾਰ ਅਤੇ ਰਾਖੀ ਦੀ ਬੇਟੀ ਮੇਘਨਾ ਦੀ ਉਮਰ ਅਜੇ ਇਕ ਸਾਲ ਦੀ ਹੀ ਸੀ, ਉਨ੍ਹਾਂ ਨੂੰ ਲੱਗਿਆ ਕਿ ਹੁਣ ਇਕੱਠਿਆਂ ਨਹੀਂ ਰਿਹਾ ਜਾ ਸਕਦਾ। ਉਹ ਚੁੱਪ-ਚਾਪ ਵੱਖ ਹੋ ਗਏ ਅਤੇ ਵੱਖ-ਵੱਖ ਰਹਿਣ ਲੱਗ ਪਏ। ਉਂਝ, ਧੀ ਮੇਘਨਾ ਆਪਣੇ ਪਿਤਾ ਦੀ ਛਤਰ-ਛਾਇਆ ਹੇਠ ਪਲ਼ੀ। ਹੁਣ ਉਹ ਖੁਦ ਫਿਲਮਸਾਜ਼ ਹੈ ਅਤੇ ਉਸ ਨੇ ਆਪਣੇ ਪਿਤਾ ਦੀ ਜੀਵਨੀ ‘ਬੀਕੌਜ਼ ਹੀ ਇਜ਼’ ਵੀ ਲਿਖੀ ਹੈ। ਗੁਲਜ਼ਾਰ ਅਤੇ ਰਾਖੀ, ਦੋਹਾਂ ਨੇ ਤਣਾਅ ਦੇ ਬਾਵਜੂਦ ਇਕ-ਦੂਜੇ ਨਾਲ ਬੰਦਿਆਂ ਵਾਲਾ ਸਲੂਕ ਕੀਤਾ। ਅੱਜ ਕੱਲ੍ਹ ਭਲਾ ਇੱਦਾਂ ਦੇ ਬੰਦੇ ਕਿੱਥੇ ਮਿਲਦੇ ਹਨ! ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਗੁਲਜ਼ਾਰ ਦੀ ਚੋਣ 7 ਮੈਂਬਰੀ ਜਿਊਰੀ ਨੇ ਸਰਬਸੰਮਤੀ ਨਾਲ ਕੀਤੀ। ਭਾਰਤ ਵਿਚ ਫ਼ਿਲਮ ਸੰਸਾਰ ਦਾ ਇਹ ਸਭ ਤੋਂ ਵੱਡਾ ਪੁਰਸਕਾਰ ਹੈ। ਉਹ ਫ਼ਿਲਮ ਜਗਤ ਦੀ 45ਵੀਂ ਹਸਤੀ ਹਨ ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਗੁਲਜ਼ਾਰ (ਜਨਮ 18 ਅਗਸਤ, 1938) ਦਾ ਅਸਲ ਨਾਂ ਸੰਪੂਰਨ ਸਿੰਘ ਕਾਲੜਾ ਹੈ ਅਤੇ ਉਨ੍ਹਾਂ ਦਾ ਜਨਮ ਅਣਵੰਡੇ ਭਾਰਤ ਵਾਲੇ ਸਾਂਝੇ ਪੰਜਾਬ ਵਿਚ ਹੋਇਆ ਸੀ। ਵੰਡ ਮਗਰੋਂ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਆ ਗਿਆ, ਪਰ ਗੁਲਜ਼ਾਰ ਮੁੰਬਈ ਆ ਗਏ ਤੇ ਉੱਥੇ ਗੈਰਾਜ ਮਕੈਨਿਕ ਬਣ ਗਏ। ਵਿਹਲੇ ਸਮੇਂ ਉਹ ਲਿਖਣ ਦਾ ਸ਼ੌਕ ਪੂਰਾ ਕਰਦੇ। ਉਨ੍ਹਾਂ ਗੀਤਕਾਰ ਵਜੋਂ ਆਪਣਾ ਕਰੀਅਰ 1956 ਵਿਚ ਉਘੇ ਫਿਲਮਸਾਜ਼ ਬਿਮਲ ਰਾਏ ਦੀ ਫ਼ਿਲਮ ḔਬੰਦਨੀḔ ਤੋਂ ਕੀਤਾ। ਉਨ੍ਹਾਂ ਦਾ ਲਿਖਿਆ ਗੀਤ Ḕਮੋਰਾ ਗੋਰਾ ਰੰਗ ਲੇਈਲੇḔ ਅਭਿਨੇਤਰੀ ਨੂਤਨ Ḕਤੇ ਫ਼ਿਲਮਾਇਆ ਗਿਆ। ਫ਼ਿਲਮ ਹਿੱਟ ਰਹੀ ਤੇ ਨਾਲ ਹੀ ਗੁਲਜ਼ਾਰ ਦੀ ਗੱਡੀ ਰੁੜ੍ਹ ਪਈ। ਇਸ ਤੋਂ ਬਾਅਦ ਤਾਂ ਉਨ੍ਹਾਂ ਮੰਨੇ-ਪ੍ਰਮੰਨੇ ਸੰਗੀਤਕਾਰਾਂ ਸਚਿਨ ਦੇਵ ਬਰਮਨ, ਸਲਿਲ ਚੌਧਰੀ, ਸ਼ੰਕਰ ਜੈਕਿਸ਼ਨ, ਹੇਮੰਤ ਕੁਮਾਰ, ਲਕਸ਼ਮੀ ਕਾਂਤ-ਪਿਆਰੇ ਲਾਲ, ਮਦਨ ਮੋਹਨ, ਰਾਜੇਸ਼ ਰੌਸ਼ਨ, ਅਨੂ ਮਲਿਕ ਤੇ ਸ਼ੰਕਰ-ਅਹਿਸਾਨ ਲੋਏ ਨਾਲ ਕੰਮ ਕੀਤਾ। ਗੀਤਾਂ ਤੋਂ ਇਲਾਵਾ ਉਨ੍ਹਾਂ ਕਈ ਫ਼ਿਲਮਾਂ ਦੀ ਪਟਕਥਾ, ਕਹਾਣੀ ਤੇ ਸੰਵਾਦ ਵੀ ਲਿਖੇ। ਵੱਡੀ ਸਕਰੀਨ ਦੇ ਨਾਲ-ਨਾਲ ਉਹ ਟੀæਵੀæ Ḕਤੇ ਵੀ ਆਪਣਾ ਅਸਰ ਛੱਡਦੇ ਰਹੇ ਹਨ। ਉਨ੍ਹਾਂ Ḕਮਿਰਜ਼ਾ ਗ਼ਾਲਿਬḔ ਅਤੇ Ḕਤਹਿਰੀਰ ਮੁਨਸ਼ੀ ਪ੍ਰੇਮ ਚੰਦ ਕੀḔ ਵਰਗੇ ਟੀæਵੀæ ਲੜੀਵਾਰ ਬਣਾਏ। ਦੂਰਦਰਸ਼ਨ ਲੜੀਵਾਰਾਂ Ḕਹੈਲੋ ਜ਼ਿੰਦਗੀḔ, Ḕਪੋਟਲੀ ਬਾਬਾ ਕੀḔ ਤੇ Ḕਜੰਗਲ ਬੁੱਕḔ ਦੇ ਗੀਤ ਵੀ ਲਿਖੇ ਜੋ ਉਸ ਵਕਤ ਬੜੇ ਚਰਚਿਤ ਹੋਏ। 2002 ਵਿਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਅਤੇ 2004 ਵਿਚ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਕਈ ਕੌਮੀ ਫ਼ਿਲਮ ਪੁਰਸਕਾਰ ਅਤੇ 20 ਫ਼ਿਲਮ ਫੇਅਰ ਪੁਰਸਕਾਰ ਹਾਸਲ ਹੋਏ। 2009 ਵਿਚ Ḕਸਲੱਮਡੌਗ ਮਿਲੀਨੀਅਰ’ ਫ਼ਿਲਮ ਦੇ ਗੀਤ Ḕਜੈ ਹੋḔ ਲਈ ਏæਆਰæ ਰਹਿਮਾਨ ਨਾਲ ਸਾਂਝੇ ਤੌਰ Ḕਤੇ ਅਕੈਡਮੀ ਐਵਾਰਡ ਵੀ ਮਿਲਿਆ। ਗੁਲਜ਼ਾਰ ਨੇ 1971 ਵਿਚ Ḕਮੇਰੇ ਅਪਨੇḔ, 1972 ਵਿਚ ḔਪਰੀਚੈḔ ਤੇ Ḕਕੱਸ਼ਿਸ਼Ḕ, 1975 ਵਿਚ ḔਆਂਧੀḔ, 1975 ਵਿਚ ḔਮੌਸਮḔ, 1981 ਵਿਚ ḔਅੰਗੂਰḔ ਤੇ 1982 ਵਿਚ ḔਨਮਕੀਨḔ ਬਣਾਈ। ਪੰਜਾਬ ਸੰਕਟ ਬਾਰੇ ਉਨ੍ਹਾਂ ਦੀ ਫਿਲਮ ḔਮਾਚਿਸḔ ਵਾਹਵਾ ਚਰਚਿਤ ਹੋਈ ਸੀ।
Leave a Reply