ਹੋਵੇ ਬੋਲਣਾ ਸੱਪ ਦੇ ਡੰਗ ਵਰਗਾ, ਖਾਧਾ ਕਰੂ ਕੀ ਮਿੱਠੇ ਪੇੜਿਆਂ ਦਾ।
ਰਲ਼ੇ ਸੁਰ ਨਾ ਆਪਸੀ ਕਿਸੇ ਦੀ ਵੀ, ਅੱਡਾ ਬਣੇ ਉਹ ਝਗੜੇ-ਝੇੜਿਆਂ ਦਾ।
ਆਵੇ ਟੱਬਰ ਦੇ ਜੀਆਂ ਨੂੰ ਮਜ਼ਾ ਜਿੱਥੇ, ਇਕ ਦੂਜੇ ਦੇ ਬਖੀਏ ਉਧੇੜਿਆਂ ਦਾ।
ਸਣੇ ਯਾਤਰੀ ਚੱਪੂ ਸਭ ਗਰਕ ਹੁੰਦੇ, ਕੁਝ ਨਹੀਂ ਲੱਭਦਾ ਡੁੱਬੇ ਬੇੜਿਆਂ ਦਾ।
ਸਿੱਟਾ ਨਿਕਲਦਾ ਅੰਤ ਨੂੰ ਬਹੁਤ ਮਾੜਾ, ਦਰ ਸੁਲ੍ਹਾ ਸਫਾਈ ਦੇ ਭੇੜਿਆਂ ਦਾ।
ਜਿੱਥੇ ਸਬਰ ਸੰਤੋਖ ਤੇ ਸਹਿਜ ਨਾਹੀਂ, ਉਥੇ ਕੰਮ ਕੀ ਖੁਸ਼ੀਆਂ ਤੇ ਖੇੜਿਆਂ ਦਾ?
Leave a Reply