ਗਲੀ ਗਲੀ ਤਕ ਪਹੁੰਚ ਹੈ ਬੁਰਛਿਆਂ ਦੀ, ਧਨ ਦੇ ਆਸਰੇ ਪਾਉਂਦੇ ਨੇ ‘ਨ੍ਹੇਰ ਵੀਰੋ।
ਤੁਹਾਨੂੰ ‘ਪਾਈਆ ਛਟਾਂਕਾਂ’ Ḕਚ ਵੰਡਿਆਂ ਨੂੰ, ਉਹ ਨੇ ਟੱਕਰਦੇ ਅੱਗਿਉਂ ‘ਸੇਰ’ ਵੀਰੋ।
ਵੱਤਰ ਤਿਆਰ ਕਰ ਦਿੱਤੀ ਐ ‘ਕੇਜਰੀ’ ਨੇ, ਮੌਕਾ ਆਉਣਾ ਨ੍ਹੀਂ ਇਦਾਂ ਦਾ ਫੇਰ ਵੀਰੋ।
ਸਾਂਝਾ ਦੇਸ਼ ਹੈ ਰਲ ਮਿਲ ਕੇ ਭਲਾ ਕਰਨਾ, ਭੁੱਲ ਜਾਉ ਹੁਣ ਤੇਰ ਤੇ ਮੇਰ ਵੀਰੋ।
ਜੰਮ ਜੰਮ ‘ਪੋਸਟਾਂ’ ਪਾਉ ਬਈ ‘ਨੈਟ’ ਉਤੇ, ਸੱਚ ਕਹਿਣ ਤੋਂ ਲਾਇਉ ਨਾ ਦੇਰ ਵੀਰੋ।
ਆਹਮੋ-ਸਾਹਮਣੇ ਮਿਲੋ ਵੀ ਵੋਟਰਾਂ ਨੂੰ, ‘ਫੇਸ-ਬੁਕ’ Ḕਤੇ ਗਰਜਦੇ ਸ਼ੇਰ ਵੀਰੋ!
Leave a Reply