ਵਿਦੇਸ਼ਾਂ ‘ਚ ਭਾਰਤੀਆਂ ਦੀ ਚੜ੍ਹਤ ਤੋਂ ਚੀਨੀ ਹੈਰਾਨ

ਨਿਊ ਯਾਰਕ: ਮਾਈਕਰੋਸਾਫਟ ਸੀæਈæਓæ ਸੱਤਿਆ ਨਡੇਲਾ ਦੇ ਜੁਆਇਨ ਕਰਨ ਨਾਲ ਅਮਰੀਕੀ ਕੰਪਨੀਆਂ ਦੇ ਭਾਰਤੀ ਮੂਲ ਦੇ ਮੁਖੀਆਂ ਦੀ ਸੂਚੀ ਹੇਰ ਲੰਮੀ ਹੋ ਗਈ ਹੈ ਤੇ ਇਸ ਨਾਲ ਚੀਨ ਵਿਚ ਥੋੜ੍ਹੀ ਹਿਲਜੁਲ ਹੋਈ ਹੈ। ਇਹ ਖੁਲਾਸਾ ਮੀਡੀਆ ਰਿਪੋਰਟ ਵਿਚ ਹੋਇਆ ਹੈ। ‘ਦਿ ਵਾਲ ਸਟਰੀਟ ਜਨਰਲ’ ਦੀ ਰਿਪੋਰਟ ਚੀਨ ਦੇ ਲੋਕ ਵਿਸ਼ਵ ਪੱਧਰ ਦੇ ਸੀæਈæਓæ ਕਿਉਂ ਨਹੀਂ ਸਿਰਲੇਖ ਹੇਠ ਛਪੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਲੋਕਾਂ ਦੀ ਅੰਗਰੇਜ਼ੀ ਭਾਸ਼ਾ ਵਿਚ ਚੰਗੀ ਮੁਹਾਰਤ ਤੇ ਉਨ੍ਹਾਂ ਦੀ ਅੱਗੇ ਵਧਣ ਦੀ ਇੱਛਾ ਉਨ੍ਹਾਂ ਨੂੰ ਚੀਨ ਵਾਲਿਆਂ ਤੋਂ ਮੋਹਰੀ ਰੱਖਦੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਸ਼ਾ ਤੇ ਪੱਛਮੀ ਸਭਿਆਚਾਰ ਤੋਂ ਜਾਣੂ ਹੋਣਾ ਵੀ ਪ੍ਰਤੱਖ ਕਾਰਨ ਹਨ ਕਿ ਪੈਪਸੀਨੋ ਦੀ ਇੰਦਰਾ ਨੂਈ, ਡਿਊਸ਼ ਬੈਂਕ ਦੇ ਅੰਸ਼ੂ ਜੈਨ ਤੇ ਮਾਸਟਰ ਕਾਰਡ ਇੰਕ ਦੇ ਅਜੇ ਬੰਗਾ ਕਿਵੇਂ ਮੁੱਖ ਕਾਰਜਕਾਰੀਆਂ ਵਜੋਂ ਪੱਛਮ ਵਿਚ ਪ੍ਰਵਾਨ ਤੇ ਸਫਲ ਹੋਏ ਹਨ ਜਦਕਿ ਚੋਣਕਾਰਾਂ ਦਾ ਕਹਿਣਾ ਹੈ ਕਿ ਚੀਨ ਵਾਲਿਆਂ ਦੇ ਮੁਕਾਬਲੇ ਭਾਰਤ ਵਾਲੇ ਵਿਦੇਸ਼ ਜਾ ਕੇ ਰਹਿਣ ਦੇ ਇੱਛੁਕ ਹੁੰਦੇ ਹਨ, ਜਦਕਿ ਚੀਨ ਵਾਲਿਆਂ ਨੂੰ ਉਨ੍ਹਾਂ ਦੇ ਮੁਲਕ ਵਿਚ ਹੀ ਵਧੇਰੇ ਮੌਕੇ ‘ਤੇ ਖੁੱਲ੍ਹੀਆਂ ਤਨਖਾਹਾਂ ਮਿਲ ਜਾਂਦੀਆਂ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਾਡੇਲਾ ਦੀ ਸੀæਈæਓæ ਵਜੋਂ ਨਿਯੁਕਤੀ ਨਾਲ ਚੀਨ ਵਿਚ ਥੋੜ੍ਹੀ ਹਿਲਜੁਲ ਹੋਣ ਲੱਗੀ ਹੈ ਤੇ ਲੋਕ ਇਹ ਸੁਆਲ ਕਰਨ ਲੱਗੇ ਹਨ ਕਿ ਕਿਉਂ ਭਾਰਤੀ ਹੀ ਅਮਰੀਕਾ ਵਿਚ ਸਿਖਰਲੇ ਅਹੁਦੇ ਹਾਸਲ ਕਰ ਰਹੇ ਹਨ ਤੇ ਚੀਨ ਵਾਲੇ ਕਿਉਂ ਨਹੀਂ। ਰਿਪੋਰਟ ਵਿਚ ਇਸ ਦੇ ਹੋਰ ਕਾਰਨ ਦਿੰਦਿਆਂ ਕਿਹਾ ਗਿਆ ਹੈ ਕਿ ਚੀਨ ਦੇ ਬਹੁਤੇ ਕਾਰਜਕਾਰੀਆਂ ਨੂੰ ਆਪਣੇ ਹੀ ਮੁਲਕ ਵਿਚ ਬਹੁਤ ਮੋਟੀਆਂ ਤਨਖਾਹਾਂ ਤੇ ਅੱਗੇ ਵਧਣ ਦੇ ਮੌਕੇ ਮਿਲ ਰਹੇ ਹਨ।
ਚੀਨ ਵਿਚ ਮੈਨੇਜਮੈਂਟ ਪੁਜ਼ੀਸ਼ਨਾਂ ਜਿਵੇਂ ਡਾਇਰੈਕਟਰ ਪੱਧਰ ‘ਤੇ ਸਾਲਾਨਾ ਤਨਖਾਹ 131,000 ਡਾਲਰ ਤਕ ਪਹਿਲਾਂ ਹੀ ਮਿਲ ਰਹੀ ਹੈ ਜਦਕਿ ਭਾਰਤੀ ਕਾਰਜਕਾਰੀ ਸਾਲ ਵਿਚ ਔਸਤਨ 35,000 ਡਾਲਰ ਹੀ ਕਮਾ ਸਕਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਹਿਣ ਲਈ ਭਾਰਤ ਬਹੁਤ ਕਠਿਨ ਸਥਾਨ ਹੈ ਜਦਕਿ ਹਾਲੀਆ ਸਾਲਾਂ ਵਿਚ ਚੀਨ ਵਿਚ ਰਹਿਣ-ਸਹਿਣ ਬੜਾ ਆਰਾਮਦੇਹ ਹੋ ਗਿਆ ਹੈ ਤੇ ਚੀਨ ਵਾਸੀਆਂ ਦੀ ਜੀਵਨ ਸ਼ੈਲੀ ਬਿਹਤਰ ਹੋਈ ਹੈ। ਐਗਜ਼ੈਕਟਿਵਾਂ ਦੀ ਭਾਲ ਕਰਨ ਵਾਲੀ ਇਕ ਫਰਮ ਕੋਰਨ ਫੈਰੀ ਦੇ ਸੀਨੀਅਰ ਐਡਵਾਈਜ਼ਰ ਇਮੈਨੂਅਲ ਹੈਮਰੱਲੇ ਨੇ ਕਿਹਾ ਕਿ ਇਕ ਚੀਨ ਦੇ ਐਗਜ਼ੈਕਟਿਵ ਨੂੰ ਤੁਸੀਂ ਕਿਵੇਂ ਬਰਾਜ਼ੀਲ ਭੇਜ ਸਕਦੇ ਹੋ?
ਚੀਨ ਤੇਜ਼ੀ ਨਾਲ ਵਧ ਰਹੀ ਮੰਡੀ ਹੈ। ਸਭ ਜਾਣਦੇ ਹਨ ਕਿ ਮੌਕੇ ਕਿੱਥੇ ਹਨ। ਚੀਨ ਵਿਚ ਤਾਂ ਸਗੋਂ ਸਿਖਰਲੇ ਅਹੁਦਿਆਂ ਲਈ ਵੱਡੀ ਘਾਟ ਚਲੀ ਆ ਰਹੀ ਹੈ। ਹਾਲਾਂਕਿ ਇਥੇ ਵੱਡੀ ਗਿਣਤੀ ਯੂਨੀਵਰਸਿਟੀ ਗਰੈਜੂਏਟ ਹਨ। 73 ਲੱਖ ਲੋਕਾਂ ਨੇ 2014 ਵਿਚ ਡਿਗਰੀ ਕਰ ਲੈਣੀ ਹੈ। ਰਿਪੋਰਟ ਵਿਚ ਸਲਾਹਕਾਰ ਫਰਮ ਮੈਕਕਿਨਸੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 10 ਫੀਸਦੀ ਤੋਂ ਥੋੜ੍ਹੇ ਘੱਟ ਚੀਨੀ ਲੋਕ ਵਿਦੇਸ਼ੀ ਕੰਪਨੀ ਵਿਚ ਇਸ ਕਰਕੇ ਕੰਮ ਲਈ ਢੁਕਵੇਂ ਹੋਣਗੇ ਕਿ ਉਨ੍ਹਾਂ ਦੀ ਅੰਗਰੇਜ਼ੀ ਵਿਚ ਮੁਹਾਰਤ ਨਹੀਂ ਹੁੰਦੀ ਤੇ ਉਨ੍ਹਾਂ ਦੇ ਵਿਦਿਅਕ ਢਾਂਚੇ ਵਿਚ ਵਿਹਾਰਕ ਹੁਨਰ ਤੋਂ ਵੱਧ ਥਿਊਰੀ ‘ਤੇ ਜ਼ੋਰ ਦਿੱਤਾ ਹੁੰਦਾ ਹੈ। ਚੀਨ ਦੇ ਐਗਜ਼ੈਕਟਿਵਾਂ ਦੇ ਪੱਛਮੀ ਕੰਪਨੀਆਂ ਵੱਲ ਨਾ ਦੌੜਨ ਦਾ ਇਕ ਕਾਰਨ ਇਹ ਹੈ ਕਿ ਸਰਕਾਰੀ ਐਂਟਰਪ੍ਰਾਈਜ਼ਿਜ਼ ਤੇ ਪ੍ਰਾਈਵੇਟ ਕੰਪਨੀਆਂ ਦੇਸ਼ ਵਿਚਲੀ ਹੀ ਪ੍ਰਤਿਭਾ ਚਾਹੁੰਦੀਆਂ ਹਨ। ਬਿਹਤਰੀਨ ਐਗਜ਼ੈਕਟਿਵਾਂ ‘ਤੇ ਚੀਨ ਵਿਚ ਇੰਨਾ ਧਿਆਨ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਵਿਦੇਸ਼ਾਂ ਨਾਲੋਂ ਆਪਣੇ ਮੁਲਕ ਵਿਚ ਮੌਕੇ ਵਧੇਰੇ ਜਾਪਦੇ ਹਨ। ਕਈ ਕੇਸਾਂ ਵਿਚ ਬਹੁਰਾਸ਼ਟਰੀ ਕੰਪਨੀਆਂ ਆਪਣੇ ਸਰਵੋਤਮ ਚੀਨੀ ਐਗਜ਼ੈਕਟਿਵਾਂ ਨੂੰ ਇਸ ਕਰਕੇ ਚੀਨ ਵਿਚ ਰੱਖਣੇ ਚਾਹੁੰਦੀਆਂ ਹਨ ਕਿ ਇਹ ਮਾਰਕੀਟ ਉਨ੍ਹਾਂ ਲਈ ਬਹੁਤ ਅਹਿਮ ਹੈ।

Be the first to comment

Leave a Reply

Your email address will not be published.