ਪਾ ਕੇ ਵਾਰੀਆਂ ਸੂਬੇ ਨੂੰ ਲੁੱਟਦੇ ਜੋ, ਕਰੋ ਇਨ੍ਹਾਂ ਦਾ ਬਿਸਤਰਾ ਗੋਲ ਵੀਰੋ।
ਵੋਟ ਪਾਉਣ ਤੋਂ ਪਹਿਲਾਂ ਹੀ ਸੋਚ ਲੈਣਾ, ਭਲੇ ਬੁਰੇ ਦੀ ਕਰਿਉ ਪੜਚੋਲ ਵੀਰੋ।
ਮੂਧੀ ਮੰਜੀ ‘ਤੇ ਪਾ ਦਿਉ ਤੱਕੜੀ ਨੂੰ, ਖਾਇਉ ਖਤਾ ਨਾ ਜ਼ਰਾ ਅਣਭੋਲ ਵੀਰੋ।
ਮੂੰਹ ਲਾਇਉ ਨਾ ਮੋਦੀਆਂ ਭਗਵਿਆਂ ਨੂੰ, ਨਾਲੇ ਦਿਉ ḔਮਸੰਦਾਂḔ ਨੂੰ ਰੋਲ ਵੀਰੋ।
ਡੀਂਗਾਂ ਮਾਰ ਕੇ ਫੇਰ ਭਰਮਾਉਣਗੇ ਜੀ, ਕਰਿਉ ਭੋਰਾ ਵਿਸ਼ਵਾਸ ਨਾ ਫਿੱਟਿਆਂ ਦਾ।
ਆਪਣੇ ḔਆਪḔ ਨੂੰ ਕਰੋ ਮਜ਼ਬੂਤ ਯਾਰੋ, ਖਹਿੜਾ ਛਡ ਦਿਉ ਨੀਲਿਆਂ-ਚਿੱਟਿਆਂ ਦਾ!
Leave a Reply