ਹਵਾਲਾ ਕਾਰੋਬਾਰ ਦੇ ਦੋਸ਼ ਵਿਚ ਡੀæਐਸ਼ਪੀæ ਗ੍ਰਿਫ਼ਤਾਰ

ਮੋਹਾਲੀ: ਜ਼ਿਲ੍ਹਾ ਪੁਲਿਸ ਨੇ ਇਥੇ ਡੀæਐਸ਼ਪੀ ਸਿਟੀ-1 ਦੇ ਅਹੁਦੇ ‘ਤੇ ਤਾਇਨਾਤ ਗੁਰਬੰਸ ਸਿੰਘ ਬੈਂਸ ਨੂੰ 61 ਲੱਖ ਰੁਪਏ ਦੀ ਨਕਦੀ ਦੇ ਨਾਲ ਗ੍ਰਿਫ਼ਤਾਰ ਕਰਨ ਕੀਤਾ ਹੈ। ਬੈਂਸ ‘ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਮੋਟੀ ਰਿਸ਼ਵਤ ਇਕੱਠੀ ਕਰਨ ਦਾ ਦੋਸ਼ ਲੱਗਾ ਹੈ। ਜ਼ਿਲ੍ਹਾ ਪੁਲਿਸ ਮੁਖੀ ਅਜੀਤਗੜ੍ਹ ਗੁਰਸ਼ਰਨ ਸਿੰਘ ਸੰਧੂ ਨੇ ਕਿਹਾ ਕਿ ਗੁਰਬੰਸ ਸਿੰਘ ਬੈਂਸ ਨੂੰ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਦਿਆਂ ਰਿਸ਼ਵਤ ਲੈਣ ਤੇ ਆਮਦਨ ਦੇ ਸ੍ਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰਨ ਉਪਰੰਤ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ।
ਇਸੇ ਦੌਰਾਨ ਬਰਖ਼ਾਸਤ ਕੀਤੇ ਡੀæਐਸ਼ਪੀ ਦੇ ਪਟਿਆਲਾ ਸਥਿਤ ਘਰ ਦੀ ਤਲਾਸ਼ੀ ਦੌਰਾਨ ਇਕ ਗੈਰ-ਲਾਇਸੰਸੀ 32 ਬੋਰ ਵੈਬਲੇ ਸਕਾਟ ਰਿਵਾਲਵਰ ਬਰਾਮਦ ਕੀਤਾ ਗਿਆ ਹੈ। ਸ਼ ਸੰਧੂ ਨੇ ਦੱਸਿਆ ਕਿ ਉਕਤ ਡੀæਐਸ਼ਪੀ ਦੇ ਕਰੀਬੀ ਐਨæਕੇ ਗੋਇਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀæਐਸ਼ਪੀ ਬੈਂਸ ਨੇ ਆਪਣੀ ਪਤਨੀ ਨੂੰ ਪਟਿਆਲਾ ਤੋਂ ਲੁਧਿਆਣਾ ਜਾ ਕੇ 40 ਲੱਖ ਰੁਪਏ ਪ੍ਰਾਪਤ ਕਰਨ ਲਈ ਕਿਹਾ ਗਿਆ ਸੀ ਜੋ ਉਸ ਨੇ ਹਾਸਲ ਕੀਤੇ ਤੇ ਮਾਲ ਰੋਡ ਲੁਧਿਆਣਾ ਵਿਖੇ ਐਚæਡੀæਐਫ ਸੀ ਬੈਂਕ ਦੇ ਆਪਣੇ ਲਾਕਰ ਵਿਚ ਜੋ ਗੁਰਬੰਸ ਸਿੰਘ ਬੈਂਸ ਤੇ ਉਨ੍ਹਾਂ ਦੀ ਪਤਨੀ ਅਮਰਦੀਪ ਸ਼ੇਰਗਿੱਲ ਦੇ ਨਾਂ ਹੈ, ਵਿਚ ਰੱਖੇ ਗਏ ਸਨ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬੈਂਸ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਧਿਕਾਰੀਆਂ ਦੇ ਨਾਂ ਸਾਹਮਣੇ ਆਉਣ ਦੀ ਉਮੀਦ ਹੈ। ਲੁਧਿਆਣਾ ਪਹੁੰਚੀ ਅਜੀਤਗੜ੍ਹ ਦੀ ਵਿਸ਼ੇਸ਼ ਪੁਲਿਸ ਟੀਮ ਨੇ ਗੁਰਬੰਸ ਸਿੰਘ ਬੈਂਸ ਦੀ ਇਕਬਾਲ ਨਰਸਿੰਗ ਹੋਮ ਦੇ ਸਾਹਮਣੇ ਸਥਿਤ ਸਰਕਾਰੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਪੁਲਿਸ ਵੱਲੋਂ ਹੁਣ ਤੱਕ ਬੈਂਸ ਦੀ ਕਰੋੜਾਂ ਰੁਪਏ ਦੀ ਜਾਇਦਾਦ ਦਾ ਪਤਾ ਲਾਇਆ ਗਿਆ ਹੈ।
ਲੁਧਿਆਣਾ, ਚੰਡੀਗੜ੍ਹ, ਰਾਜਸਥਾਨ ਤੇ ਅਜੀਤਗੜ੍ਹ ਵਿਚ ਬੈਂਸ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੋਣ ਬਾਰੇ ਕਿਹਾ ਜਾ ਰਿਹਾ ਹੈ ਪਰ ਪੁਲਿਸ ਅਧਿਕਾਰੀ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਸਨ। ਸੂਤਰਾਂ ਮੁਤਾਬਕ ਬੈਂਸ ਨੇ ਪੁਲਿਸ ਉਚ ਅਧਿਕਾਰੀਆਂ ਕੋਲ ਮੁਢਲੀ ਪੁੱਛ ਪੜਤਾਲ ਵਿਚ ਕਈ ਅਹਿਮ ਪ੍ਰਗਟਾਵੇ ਕੀਤੇ ਹਨ ਜਿਸ ਆਧਾਰ ‘ਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Be the first to comment

Leave a Reply

Your email address will not be published.