ਨਵੀਂ ਦਿੱਲੀ: ਬਹੁਕੌਮੀ ਐਚæਐਸ਼ਬੀæਸੀæ ਬੈਂਕ ਵੱਲੋਂ ਕਾਲੇ ਧਨ ਨੂੰ ਚਿੱਟਾ ਕਰਨ ਤੇ ਇੰਜ ਅਤਿਵਾਦੀ ਗਰੁੱਪਾਂ ਦੀ ਮਦਦ ਕੀਤੇ ਜਾਣ ਦੇ ਦੋਸ਼ਾਂ ਦੀ ਸਰਕਾਰ ਵੱਲੋਂ ਡੂੰਘਾਈ ਨਾਲ ਜਾਂਚ ਕਰਵਾਏ ਜਾਣ ਦੇ ਆਸਾਰ ਹਨ। ਭ੍ਰਿਸ਼ਟਾਚਾਰ ਵਿਰੋਧੀ ਕਾਰਕੁਨ ਅਰਵਿੰਦ ਕੇਜਰੀਵਾਲ ਵੱਲੋਂ ਜੈਨੇਵਾ ਸਥਿਤ ਐਚæਐਸ਼ਬੀæਸੀæ ਬੈਂਕ ਵਿਚ ਭਾਰਤੀਆਂ ਦਾ ਕਾਲਾ ਧਨ ਜਮ੍ਹਾਂ ਹੋਣ ਸਬੰਧੀ ਰਿਪੋਰਟਾਂ ਉਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਉਣ ਤੋਂ ਬਾਅਦ ਸਰਕਾਰ ਨੇ ਐਲਾਨ ਕੀਤਾ ਕਿ ਇਸ ਬਾਰੇ ਫਰਾਂਸੀਸੀ ਸਰਕਾਰ ਵੱਲੋਂ ਬੀਤੇ ਸਾਲ ਦਿੱਤੀ ਜਾਣਕਾਰੀ ਤਹਿਤ ਕਾਰਵਾਈ ਕੀਤੀ ਜਾਵੇਗੀ।
ਸਰਕਾਰ ਸੂਤਰਾਂ ਅਨੁਸਾਰ ਬੈਂਕ ਵੱਲੋਂ ਅਤਿਵਾਦੀ ਗਰੁੱਪਾਂ ਦੀ ਮਦਦ ਕੀਤੇ ਜਾਣ ਦੇ ਦੋਸ਼ਾਂ ਦੀ ਜਾਂਚ ਗ੍ਰਹਿ ਤੇ ਵਿੱਤ ਮੰਤਰਾਲਿਆਂ ਦੇ ਇੰਟੈਲੀਜੈਂਸ ਵਿੰਗਾਂ ਵੱਲੋਂ ਕੀਤੀ ਜਾਵੇਗੀ। ਸੂਤਰਾਂ ਨੇ ਉਂਜ ਨਾਲ ਹੀ ਕਿਹਾ ਕਿ ਇਸ ਕਾਰਵਾਈ ਦਾ ਬੈਂਕ ਖ਼ਿਲਾਫ਼ ਸ੍ਰੀ ਕੇਜਰੀਵਾਲ ਵੱਲੋਂ ਲਾਏ ਦੋਸ਼ਾਂ ਨਾਲ ਕੋਈ ਤੁਅੱਲਕ ਨਹੀਂ ਤੇ ਬੈਂਕ ਨੇ ਵੀ ਇਹ ਦੋਸ਼ ਖਾਰਜ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਕਾਨੂੰਨਾਂ ਦਾ ਪਾਲਣ ਬਹੁਤ ਸੰਜੀਦਗੀ ਨਾਲ ਕਰਦਾ ਹੈ। ਜਾਂਚ ਏਜੰਸੀਆਂ ਵੱਲੋਂ ਇਨ੍ਹਾਂ ਰਿਪੋਰਟਾਂ ਦੀ ਘੋਖ ਕੀਤੀ ਜਾਵੇਗੀ ਕਿ ਫੰਡ ਪਾਕਿਸਤਾਨ ਤੇ ਕੁਝ ਖਾੜੀ ਮੁਲਕਾਂ ਤੋਂ ਭੇਜੇ ਜਾ ਰਹੇ ਹਨ ਜਿਹੜੇ ਬੈਂਕਿੰਗ ਨੈੱਟਵਰਕ ਦੀ ਮਦਦ ਨਾਲ ਭਾਰਤ ਵਿਚਲੇ ਅਤਿਵਾਦੀ ਗਰੁੱਪਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ।
ਇਸੇ ਦੌਰਾਨ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਵੀ ਕਿਹਾ ਹੈ ਕਿ ਸਰਕਾਰ ਨੂੰ ਇਸ ਗੱਲ ਦੀ ਇਤਲਾਹ ਹੈ ਕਿ ਭਾਰਤ ਦੇ ਅੰਦਰ ਤੇ ਬਾਹਰ ਕੰਮ ਕਰ ਰਹੇ ਅਤਿਵਾਦੀ ਧੜਿਆਂ ਵੱਲੋਂ ਸ਼ੇਅਰ ਬਾਜ਼ਾਰ ਵਿਚ ਪੈਸੇ ਲਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਰੋਮ ਵਿਚ ਇੰਟਰਪੋਲ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਵੀ ਸ੍ਰੀ ਸ਼ਿੰਦੇ ਨੇ ਅਜਿਹੇ ਦੋਸ਼ ਲਾਏ ਸਨ।
ਸ੍ਰੀ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਫਰਾਂਸ ਸਰਕਾਰ ਨੇ ਐਚæਐਸ਼ਬੀæਸੀæ ਦੇ ਜੈਨੇਵਾ ਸਥਿਤ ਖ਼ਾਤਿਆਂ ਵਿਚ ਭਾਰਤੀਆਂ ਦੇ ਕਾਲੇ ਧਨ ਦੇ 700 ਕੇਸ ਹੋਣ ਦੀ ਗੱਲ ਕਹੀ ਹੈ। ਸਰਕਾਰੀ ਬਿਆਨ ਵਿਚ ਇਸ ਬਾਰੇ ਇੰਨਾ ਹੀ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਬੀਤੇ ਸਾਲ ਜੂਨ ਵਿਚ ਫਰਾਂਸ ਤੋਂ ਮਿਲੀ ਸੀ।
Leave a Reply