ਕਰੇ ਵੋਟ ਦੀ ਕਦਰ ਜੇ ਆਮ ਬੰਦਾ, ਹੋਵੇ ਆਪਣਾ ਦੇਸ਼ ਵੀ ḔਟਾਪḔ ਯਾਰੋ।
ਹੱਕ ਵੋਟ ਦਾ ਲੈਣ ਲਈ ਖੁਨ ਡੁੱਲ੍ਹਾ, ਕਰਿਉ ਨਾਲ ਸ਼ਹੀਦਾਂ ਨਾ ਪਾਪ ਯਾਰੋ।
ਨਸ਼ੇ-ਨੋਟਾਂ ‘ਤੇ ਥੁੱਕ ਜ਼ਮੀਰ ਸੁਣਨੀ, ਏਸ ਨੁਕਤੇ ਦਾ ਕਰ ਲਿਉ ਜਾਪ ਯਾਰੋ।
ਚੋਗਾ ਸੁੱਟ ਲੁਭਾਉਂਦੇ ਨੇ ਦੂਜਿਆਂ ਨੂੰ, ਹੁੰਦੇ ਗੱਦੀ ‘ਤੇ ਪੁੱਤ ਜਾਂ ਬਾਪ ਯਾਰੋ।
ਪੁਛੋ ਗੜ੍ਹਕ ਕੇ ਤੱਕੜੀ-ਪੰਜਿਆਂ ਨੂੰ, ਚੜ੍ਹੇ ਸੁਣਦਿਆਂ ਇਨ੍ਹਾਂ ਨੂੰ ਤਾਪ ਯਾਰੋ।
ਆਯੂ ਬੀਤ ਗਈ ਹੋਰਾਂ ਨੂੰ ਵੋਟ ਪਾਉਂਦੇ, ਚੁਣੋ ਐਤਕੀਂ ਆਪਣੀ ḔਆਪḔ ਯਾਰੋ!
Leave a Reply