ਰੂਸੀ ਇਨਕਲਾਬ ਦੇ ਆਗੂ ਲਿਓਨ ਤ੍ਰਾਤਸਕੀ ਬਾਰੇ ਚੱਲ ਰਹੀ ਬਹਿਸ ਦੌਰਾਨ ਗੁਰਦਿਆਲ ਸਿੰਘ ਬੱਲ ਦੇ ਲੇਖ ਦੇ ਪ੍ਰਤੀਕਰਮ ਵਿਚ ਪ੍ਰਭਸ਼ਰਨਦੀਪ ਸਿੰਘ ਅਤੇ ਉਸ ਦੇ ਭਰਾ ਪ੍ਰਭਸ਼ਰਨਬੀਰ ਸਿੰਘ ਦੇ ਵਿਚਾਰ ਅਸੀਂ ਛਾਪੇ ਸਨ। ਇਨ੍ਹਾਂ ਦੇ ਜੁਆਬ ਵਿਚ ਗੁਰਦਿਆਲ ਸਿੰਘ ਬੱਲ ਨੇ ਇਸ ਲੇਖ ਵਿਚ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਕੁਝ ਹੋਰ ਗੱਲਾਂ ਕੀਤੀਆਂ ਹਨ। ਤ੍ਰਾਤਸਕੀ ਤੋਂ ਤੁਰੀ ਇਸ ਬਹਿਸ ਨੇ ਵਿਸ਼ਵ ਭਰ ਦੀਆਂ ਬਹੁਤ ਸਾਰੀਆਂ ਲੋਕ ਲਹਿਰਾਂ ਅਤੇ ਵਿਚਾਰਧਾਰਾਵਾਂ ਨੂੰ ਕਲਾਵੇ ਵਿਚ ਲਿਆ ਹੈ, ਪੰਜਾਬ ਅਤੇ ਸਿੱਖ ਪ੍ਰਸੰਗ ਵਿਚ ਵੀ ਕੁਝ ਗੰਭੀਰ ਟਿੱਪਣੀਆਂ ਹੋਈਆਂ ਹਨ। ਵਿਚਾਰਵਾਨਾਂ ਨੂੰ ਫਿਰ ਬੇਨਤੀ ਹੈ ਕਿ ਇਸ ਬਹਿਸ ਦੌਰਾਨ ਨਿਜੀ ਦੋਸ਼ਾਂ ਤੋਂ ਪੂਰਨ ਪਰਹੇਜ਼ ਕਰਦਿਆਂ ਆਪਣੇ ਵਿਚਾਰਾਂ ਨੂੰ ਸ਼ਾਇਸਤਗੀ ਦੇ ਘੇਰੇ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ ਅਤੇ ਹਫਤਾਵਾਰੀ ਅਖਬਾਰ ਦੀਆਂ ਸੀਮਾਵਾਂ ਨੂੰ ਮੁੱਖ ਰੱਖਦਿਆਂ ਗੱਲ ਜਿੰਨਾ ਸੰਭਵ ਹੋ ਸਕੇ, ਸੰਖੇਪ ਵਿਚ ਕੀਤੀ ਜਾਵੇ। ਇਕ ਵਾਰ ਫਿਰ ਸਪਸ਼ਟ ਕਰ ਦਈਏ, ਲੇਖਕ ਦੇ ਵਿਚਾਰਾਂ ਨਾਲ ਅਦਾਰਾ ਪੰਜਾਬ ਟਾਈਮਜ਼ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। -ਸੰਪਾਦਕ
ਗੁਰਦਿਆਲ ਬੱਲ (ਕੈਨੇਡਾ)
ਫੋਨ: 647-982-6091
ਰੂਸੀ ਇਨਕਲਾਬੀ ਚਿੰਤਕ ਲਿਓਨ ਤ੍ਰਾਤਸਕੀ ਬਾਰੇ ਮੇਰੇ ਲੇਖ ਦੇ ਪ੍ਰਤੀਕਰਮ ਵਿਚ ‘ਪੰਜਾਬ ਟਾਈਮਜ਼’ ਦੇ 8 ਮਾਰਚ ਦੇ ਅੰਕ ਵਿਚ ਪ੍ਰਭਸ਼ਰਨਦੀਪ ਸਿੰਘ ਦੇ ਛੋਟੇ ਭਰਾ ਪ੍ਰਭਸ਼ਰਨਬੀਰ ਸਿੰਘ ਦਾ ਲੇਖ “ਗੁਰਦਿਆਲ ਬੱਲ ਦੇ ‘ਸਿਆਸੀ ਚਿੰਤਨ’ ਦੀਆਂ ਗੁੱਝੀਆਂ ਰਮਜ਼ਾਂ” ਪੜ੍ਹ ਕੇ ਤਸੱਲੀ ਹੋਈ ਕਿ ਪ੍ਰਭਸ਼ਰਨਬੀਰ ਸਿੰਘ ਆਪਣੇ ਵੱਡੇ ਭਰਾ ਦੀਪ ਵਾਂਗ ਮਖੌਲ ਉਡਾਉਣ ਦੇ ਰੌਂਅ ਵਿਚ ਨਹੀਂ, ਬਲਕਿ ਉਸ ਨੇ ਕੁਝ ਅਹਿਮ ਨੁਕਤੇ ਉਠਾਏ ਹਨ। ਇਨ੍ਹਾਂ ਨੁਕਤਿਆਂ ਉਪਰ ਹੋਰ ਗੱਲ ਕਰਨ ਤੋਂ ਪਹਿਲਾਂ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਦਿੱਲੀ ਦੰਗਿਆਂ ਦੀ ਪਰਿਭਾਸ਼ਾ ਬਾਰੇ ਵਿਵਾਦ ਵਿਚ ਉਲਝਾਉਣ ਦੀ ਕੋਸ਼ਿਸ਼ ਕਰ ਕੇ ਬੀਰ ਨੇ ਮੇਰੇ ਨਾਲ ਬਦਨੀਤੀ ਭਰਿਆ ਧੱਕਾ ਕੀਤਾ ਹੈ। ਇਸ ਨੁਕਤੇ ‘ਤੇ ਆ ਕੇ ਉਹ ਆਪਣੇ ਵੱਡੇ ਭਰਾ ਨਾਲੋਂ ਵੀ ਵੱਧ ਕਰੋਧੀ ਸਾਬਤ ਹੋਇਆ ਹੈ ਕਿ ਮੈਂ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿਚ ਵਾਪਰੀਆਂ ਤ੍ਰਾਸਦਿਕ ਘਟਨਾਵਾਂ ਨੂੰ ਦੰਗੇ ਕਿਉਂ ਕਿਹਾ; ਸਿੱਖਾਂ ਦੀ ਨਸਲਕੁਸ਼ੀ ਕਿਉਂ ਨਹੀਂ? ਜ਼ਿੰਦਗੀ ਭਰ ਮੇਰੀ ਇਹ ਪੁਜੀਸ਼ਨ ਰਹੀ ਹੈ ਕਿ ਕਿਸੇ ਵੀ ਬੇਗੁਨਾਹ ਆਦਮੀ ਦੀ, ਕਿਸੇ ਵੀ ਸੂਰਤ ਵਿਚ, ਜਾਨ ਨਹੀਂ ਲਈ ਜਾਣੀ ਚਾਹੀਦੀ। ਬਿਨਾ ਸ਼ੱਕ ਦਿੱਲੀ ਦੀਆਂ ਉਹ ਘਟਨਾਵਾਂ ਬੇਹੱਦ ਮਨਹੂਸ ਸਨ।
ਪ੍ਰਭਸ਼ਰਨਬੀਰ ਸਿੰਘ ਨੇ ਅਜ਼ਰ ਨਫ਼ੀਸੀ ਅਤੇ ਮੁਹਾਦੇਸਿਨ ਬਾਰੇ ਮੇਰੀ ਸ਼ਰਧਾ ‘ਤੇ ਲੀਕ ਫੇਰੀ ਹੈ; ਉਨ੍ਹਾਂ ਦੇ ਕਰੈਡੈਂਸ਼ਲ ਉਪਰ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਹੈ ਅਤੇ ‘ਸਬੂਤਾਂ’ ਸਮੇਤ ਉਨ੍ਹਾਂ ਨੂੰ ਅਮਰੀਕੀ ਸਾਮਰਾਜ ਦੇ ਭਾੜੇ ਦੇ ਟੱਟੂ ਬੁੱਧੀਜੀਵੀਆਂ ਦੇ ਪਾਲੇ ਵਿਚ ਖੜ੍ਹੇ ਦਿਖਾ ਦਿੱਤਾ ਹੈ। ਇਹੋ ਤਾਂ ‘ਦਹਿਸ਼ਤ ਦੀ ਵਿਧੀ’ ਹੈ। 20ਵੀਂ ਸਦੀ ਦਾ ਪੂਰਾ ਇਤਿਹਾਸ ਇਸ ਕਿਸਮ ਦੀ ਦਹਿਸ਼ਤੀ ‘ਬੁਰਛਾਗਰਦੀ’ ਨਾਲ ਭਰਿਆ ਪਿਆ ਹੈ। ਕਮਿਊਨਿਸਟਾਂ ਅਤੇ ਫਾਸਿਸਟਾਂ ਨੇ ਜਿਸ ਬੇਰਿਹਮੀ ਨਾਲ ਇਨਸਾਨ ਦਾ ਨਾਸ ਮਾਰਿਆ ਹੈ, ਉਸ ਦਾ ਕੋਈ ਲੇਖਾ ਨਹੀਂ ਪਰ ਕਮਿਊਨਿਸਟ ਇਹ ਗੱਲ ਥੋੜ੍ਹੀ ਕੀਤੇ ਮੰਨਦੇ ਵੀ ਨਹੀਂ।
ਆਪਣੇ ਬਚਪਨ ਦੇ ਮਿੱਤਰ ਕਰਨੈਲ ਸਿੰਘ ਰੰਧਾਵਾ ਜੋ 1970 ਤੱਕ ਪੱਕਾ ਕਮਿਊਨਿਸਟ ਬਣ ਗਿਆ ਸੀ, ਨੂੰ ਮੈਂ ਕਮਿਊਨਿਸਟ ਖੁਆਬ ਤੋਂ ਮੋਹ-ਭੰਗ ਹੋਏ ਛੇ ਲੇਖਕਾਂ ਦੇ ਖੁਦ ਦੇ ਅਨੁਭਵਾਂ ‘ਤੇ ਆਧਾਰਤ ਕਿਤਾਬ ‘ਗੌਡ ਦੈਟ ਫੇਲਡ’ ਅਤੇ ਆਰਥਰ ਕੋਸਲਰ ਦੀ ‘ਡਾਰਕਨੈਸ ਐਟ ਨੂਨ’ ਨਾਂ ਦੀਆਂ ਦੋ ਜਗਤ ਪ੍ਰਸਿੱਧ ਕਲਾਸਿਕ ਕਿਤਾਬਾਂ ਪੜ੍ਹਨ ਲਈ ਦਿੱਤੀਆਂ। ਇਨ੍ਹਾਂ ਵਿਚ ਕਮਿਊਨਿਸਟਾਂ ਦੀ ਬੜੀ ਤਿੱਖੀ ਆਲੋਚਨਾ ਹੈ। ਕਰਨੈਲ ਨੇ ਇਨ੍ਹਾਂ ਦੋਹਾਂ ਕਿਤਾਬਾਂ ਨੂੰ ਉਦੋਂ ਟਰੈਸ਼ ਆਖਿਆ ਸੀ, ਅਖੇ, ‘ਕੰਜਰ ਸਾਰੇ ਹੀ ਸੀæਆਈæਏæ ਦੇ ਟਕਸਾਲੀ ਮੁਖਬਰ ਹਨ।’ 40-42 ਸਾਲ ਬਾਅਦ ਮੈਂ ਉਸ ਨੂੰ ਡੋਨਾਲਡ ਰੈਫੀਲਡ ਦੀ ਕਿਤਾਬ ‘ਸਤਾਲਿਨ ਐਂਡ ਹਿਜ਼ ਹੈਂਗਮੈਨ’ ਪੜ੍ਹਨ ਲਈ ਦਿੱਤੀ ਤਾਂ ਨਿਸ਼ਚੇ ਹੀ ਉਸ ਦਾ ਪ੍ਰਤੀਕਰਮ ਪੁਰਾਣੇ ਵਕਤਾਂ ਵਾਲਾ ਨਹੀਂ ਸੀ। ਦੱਸਣਯੋਗ ਹੈ ਕਿ ਆਰਥਰ ਕੋਸਲਰ ਜਰਮਨ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ। ਕਰਨੈਲ ਜੇ ਅੱਜ ਕੋਸਲਰ ਦੀ ਉਹ ਕਿਤਾਬ ਪੜ੍ਹੇ ਤਾਂ ਭਲਾ ਕੀ ਕਹੇਗਾ? ਆਖਿਰ ਕੋਸਲਰ ਅਤੇ ਉਸ ਦੇ ਸਾਥੀ ਮਹਾਨ ਲੇਖਕਾਂ ਵਿਚੋਂ ਕੋਈ ਵੀ ਸੀæਆਈæਏæ ਦਾ ਮੁਖਬਰ ਨਹੀਂ ਸੀ। ਇਹ ਕਿਤਾਬ ਅੱਜ ਵੀ ਮੁੱਲਵਾਨ ਹੈ ਅਤੇ ਮੂਲ ਇਨਸਾਨੀ ਕਦਰਾਂ ਦੀ ਰਾਖੀ ਲਈ ਸਰੋਕਾਰ ਰੱਖਦੀ ਹੈ।
ਦਰਅਸਲ, ਬਦੀ ਵਿਰੁਧ ਲੜਨ ਵਾਲਿਆਂ ਨੂੰ ਮੇਰੀ ਸਦਾ ਹੀ ਨਮੋ ਹੈ। ਰੌਲਾ ਤਾਂ ਇਹ ਹੈ ਕਿ ਉਹ ਅੰਨ੍ਹੇ ਜੋਸ਼ ਵਿਚ ਆ ਕੇ ਇਉਂ ਨਾ ਲੜਨ ਕਿ ਬਦੀ ਖ਼ਤਮ ਹੋਣ ਦੀ ਥਾਂ ਉਸ ਨੂੰ ਮਲਟੀਪਲਾਇਰ ਲੱਗ ਜਾਵੇ ਜਿਵੇਂ ਸਤਾਲਿਨ ਜਾਂ ਪੋਲਪੋਟ ਜਾਂ ਆਇਤਉਲਾ ਖ਼ੋਮੀਨੀ ਦੇ ਸਮਰਥਕਾਂ ਨੇ ਲਗਾਇਆ। ਰੂਸੀ ਜ਼ਾਰ ਦੇ ਜ਼ਮਾਨੇ ਵਿਚ ਬਾਗ਼ੀਆਂ ਨੂੰ ਸਾਇਬੇਰੀਆ ਦੇ ਕਾਲੇ ਪਾਣੀਆਂ ਵਿਚ ਭੇਜਿਆ ਜਾਂਦਾ ਸੀ। ਉਹ ਡਰਦੇ ਹੀ ਉਥੋਂ ਭੱਜ ਕੇ ਯੂਰਪ ਜਾ ਵੜਦੇ ਸਨ ਪਰ ‘ਕਾਮਰੇਡ’ ਸਤਾਲਿਨ ਦੇ ਅਹਿਦ ਵਿਚ ਕਿਸੇ ਨੂੰ ਇਉਂ ਬਚ ਕੇ ਨਹੀਂ ਨਿਕਲਣ ਦਿੱਤਾ ਗਿਆ ਸੀ!
ਯਾਂ ਪਾਲ ਸਾਰਤਰ ਅਤੇ ਅਲਬੇਅਰ ਕਾਮੂ 20ਵੀਂ ਸਦੀ ਦੇ ਮਹਾਨ ਲੇਖਕ ਸਨ। 1960 ਵਿਚ ਕਾਮੂ ਦੀ ਸੜਕ ਹਾਦਸੇ ਵਿਚ ਬੇਵਕਤ ਮੌਤ ‘ਤੇ ਸਾਰਤਰ ਨੇ ਆਪਣੇ ਪੁਰਾਣੇ ਮਿੱਤਰ ਨੂੰ ਮਹਾਨ ਦਾਰਸ਼ਨਿਕ ਕਾਂਤ ਤੋਂ ਬਾਅਦ ਪੱਛਮ ਵਿਚ ਇਖਲਾਕੀ ਕਦਰਾਂ ਦਾ ਸਭ ਤੋਂ ਅਹਿਮ ਤਰਜਮਾਨ ਕਰਾਰ ਦਿੱਤਾ ਸੀ, ਤੇ ਫਿਰ 1968 ਦੇ ਫਰਾਂਸੀਸੀ ਇਨਕਲਾਬ ਦੌਰਾਨ ਆਪਣੀ ਜ਼ਮੀਰ ਅਨੁਸਾਰ ਲਿਖਣ ਅਤੇ ਬੋਲਣ ਦੀ ਆਜ਼ਾਦੀ ਦੇ ਨਾਂ ‘ਤੇ ਜਦ ਸਾਰਤਰ ਮਾਓਵਾਦੀਆਂ ਦੇ ਹੱਕ ਵਿਚ ਡਟ ਗਿਆ, ਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਨੂੰ ਮਹਾਨ ਜਰਨਲ ਡੀਗਾਲ ਨੇ ਕੁਝ ਇਉਂ ਆਖ ਕੇ ਨਜ਼ਰਅੰਦਾਜ਼ ਕਰ ਦਿੱਤਾ ਸੀ ਕਿ ਸਾਰਤਰ ਮਹਿਜ਼ ਮਹਾਨ ਚਿੰਤਕ ਨਹੀਂ, ਬਲਕਿ ਪੂਰਾ ਫ਼ਰਾਂਸ ਵੀ ਤਾਂ ਹੈ। ਸਾਰਤਰ ਅਸਤਿਤਵਵਾਦੀ ਫਿਲਾਸਫਰ ਸੀ। ਕਮਿਊਨਿਸਟਾਂ ਨਾਲ ਨੇੜਤਾ ਵਾਲੇ ਦਾਅ ‘ਤੇ ਉਸ ਨੂੰ ਉਸ ਦੇ ਬਚਪਨ ਦੇ ਮਿੱਤਰ ਪਾਲ ਨਿਜ਼ਾਂ, ਮਾਰਲੋ ਪੌਂਟੀ ਅਤੇ ਅਲਬੇਅਰ ਕਾਮੂ ਨੇ ਮੋੜਿਆ ਸੀ। ਪਾਲ ਨਿਜ਼ਾਂ ਬਾਕਾਇਦਾ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਿਆ। ਉਹ ਬਹੁਤ ਹੋਣਹਾਰ ਸੀ ਪਰ ਉਹ ਸ਼ੁਰੂ ਵਿਚ ਹੀ ਨਾਜ਼ੀਆਂ ਹੱਥੋਂ ਮਾਰਿਆ ਗਿਆ।
ਅਲਬੇਅਰ ਕਾਮੂ ਅਤੇ ਮਾਰਲੋ ਪੌਂਟੀ ਸਤਾਲਿਨ ਦੇ ਗੁਨਾਹਾਂ ਦਾ ਰਾਜ਼ ਖੁੱਲ੍ਹਦਿਆਂ-ਖੁੱਲ੍ਹਦਿਆਂ ਕਮਿਊਨਿਸਟਾਂ ਤੋਂ ਬਦਜ਼ਨ ਹੋ ਗਏ ਪਰ ਸਥਿਤੀ ਦਾ ਵੱਡਾ ਵਿਅੰਗ ਇਹ ਸੀ ਕਿ ਸਾਰਤਰ ਇਤਿਹਾਸ ਦੇ ਉਸ ਅਹਿਮ ਮੋੜ ‘ਤੇ ਉਸੇ ਸ਼ਿੱਦਤ ਨਾਲ ਸਤਾਲਿਨ ਪੁਜੀਸ਼ਨ ਦੇ ਹੱਕ ਵਿਚ ਭੁਗਤਦਾ ਚਲਾ ਗਿਆ। 1950-51 ਵਿਚ ਕਾਮੂ ਨੇ ਕਮਿਊਨਿਜ਼ਮ ਅਤੇ ਫ਼ਾਸ਼ਿਜ਼ਮ ਦੇ ਤਰਕ ਨੂੰ ਰੱਦ ਕਰਨ ਲਈ ਜਦੋਂ ‘ਰੈਬੱਲ’ ਨਾਂ ਦੀ ਦਾਰਸ਼ਿਨਕ-ਰਾਜਨੀਤਕ ਪੁਸਤਕ ਲਿਖੀ ਤਾਂ ਉਸ ਦੇ ਛਪਣ ‘ਤੇ ਸਾਰਤਰ ਅਤੇ ਕਾਮੂ ਵਿਚਾਲੇ ਜ਼ਬਰਦਸਤ ਜੰਗ ਸ਼ੁਰੂ ਹੋ ਗਈ। ਕਮਿਊਨਿਜ਼ਮ ਅਤੇ ਫ਼ਾਸ਼ਿਜ਼ਮ ਨੂੰ ਟੋਟਲੈਟੇਰੀਅਨ ਨਿਜ਼ਾਮ ਆਖਦਿਆਂ ਇਕੋ ਰੱਸੇ ਬੰਨ੍ਹਣ ਵਾਲੀ ਕਾਮੂ ਦੀ ਪਹੁੰਚ ਸਾਰਤਰ ਨੂੰ ਕੱਤਈ ਪ੍ਰਵਾਨ ਨਹੀਂ ਸੀ। ਦਰਅਸਲ ਇਹ 20ਵੀਂ ਸਦੀ ਦੀ ਸਭ ਤੋਂ ਅਹਿਮ ਅਤੇ ਇਕ ਤਰ੍ਹਾਂ ਨਾਲ ਬੇਹੱਦ ਰੁਮਾਂਚਿਕ ਵਿਚਾਰਧਾਰਕ ‘ਲੜਾਈ’ ਸੀ ਜੋ ਦੰਤ ਕਥਾਵਾਂ ਦਾ ਦਰਜਾ ਹਾਸਲ ਕਰ ਚੁੱਕੀ ਹੈ। 2004 ਵਿਚ ਰੋਨਾਲਡ ਐਰਨਸਨ ਨੇ Ḕਛਅਮੁਸ ਅਨਦ ੰਅਰਟਰe: ਠਹe ੰਟੋਰੇ ਾ ਾਂਰਇਨਦਸਹਪਿ ਅਨਦ ਥੁਅਰਰeਲ ਠਹਅਟ ਓਨਦeਦ ੀਟḔ ਸਿਰਲੇਖ ਹੇਠ ਕਿਤਾਬ ਲਿਖ ਕੇ ਇੱਕੀਵੀਂ ਸਦੀ ਲਈ ਇਸ ਨੂੰ ਹੋਰ ਵੀ ਵੱਡੀ ਅਹਿਮੀਅਤ ਵਾਲਾ ਦਰਜਾ ਦਿਵਾ ਦਿੱਤਾ ਪਰ ਬਹੁਤ ਪਹਿਲਾਂ 60ਵਿਆਂ ਵਿਚ ਮਹਾਨ ਚਿੰਤਕਾਂ ਦੇ ਇਸ ਵਿਵਾਦ ਬਾਰੇ ਇਤਾਲਵੀ ਬੁੱਧੀਜੀਵੀ ਨਿਕੋਲਾ ਚਿਆਰਮੋ (ਚਹਅਿਰਮੋਨਟe) ਨੇ ਅਹਿਮ ਲੇਖ ਲਿਖਿਆ ਸੀ। 1962 ਵਿਚ ਛਪੀ ‘ਟਵੰਟੀਅਥ ਸੈਂਚਰੀ ਵਿਊਜ਼’ ਸੀਰੀਜ਼ ਹੇਠ ਕਾਮੂ ਬਾਰੇ ਲੇਖਾਂ ਦੀ ਕਿਤਾਬ ਵਿਚ ਅੱਜ ਵੀ ਇਹ ਸਭ ਤੋਂ ਅਹਿਮ ਲੇਖ ਹੈ। ਅੱਜ ਵੀ ਉਸ ਦੀ ਸਾਰਥਿਕਤਾ ਘਟੀ ਨਹੀਂ ਹੈ ਪਰ ਇਹ ਲੇਖ ਕਿਉਂਕਿ ਮਹਾਨ ਕਵੀ ਸਟੀਫਨ ਸਪੈਂਡਰ ਦੇ ‘ਕੁਐਸਟ’ ਨਾਂ ਦੇ ਮੈਗ਼ਜ਼ੀਨ ਵਿਚ ਛਪ ਗਿਆ ਸੀ ਅਤੇ ਪਿਛੋਂ ਪੈੜ ਨੱਪਣ ਵਾਲਿਆਂ ਨੇ ਪੈੜ ਸੀæਆਈæਏæ ਦੀ ਨੱਪ ਲਈ ਸੀ; ਅਖੇ, ਠੰਢੀ ਜੰਗ ਦੇ ਸਾਲਾਂ ਦੌਰਾਨ ਸੰਪਾਦਕ ਤੋਂ ਵੀ ਚੋਰੀਓਂ ਉਸ ਮੈਗ਼ਜ਼ੀਨ ਨੂੰ ਫੰਡ ਸੀæਆਈæਏæ ਕਰਦੀ ਰਹੀ ਸੀ। ਸੀæਆਈæਏæ ਦੇ ਅਜਿਹੇ ਕੰਮਾਂ ਦਾ ਉਦੋਂ ਅੱਜ ਨਾਲੋਂ ਵੀ ਵੱਧ ਰੌਲਾ ਸੀ। ਸਟੀਫਨ ਸਪੈਂਡਰ ਨੇ ਨਮੋਸ਼ੀ ਮੰਨਦਿਆਂ ਸੰਪਾਦਕੀ ਦੇ ਅਹੁਦੇ ਤੋਂ ਕਿਨਾਰਾ ਕਰ ਲਿਆ ਪਰ ਕਾਮੂ ਦੀ ਪੁਜ਼ੀਸ਼ਨ ਦੇ ਹੱਕ ਵਿਚ ਚਿਆਰਮੋ ਨੇ ਜੋ ਮੁੱਦੇ ਉਠਾਏ, ਉਨ੍ਹਾਂ ਦੀ ਅਹਿਮੀਅਤ ਅੱਜ ਵੀ ਘਟੀ ਨਹੀਂ ਹੈ, ਸਗੋਂ ਵਧੀ ਹੀ ਹੈ।
ਇਕ ਗੱਲ ਹੋਰ। 20ਵੀਂ ਸਦੀ ਦੀ ਮਹਾਨ ਤਰਾਸਦਿਕ ਸ਼ਾਇਰਾ ਅੰਨਾ ਅਖ਼ਮਾਤੋਵਾ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਦੇ ਪ੍ਰਕਾਸ਼ਨ ਨੂੰ ਫੰਡ ਕੀਤਾ ਗਿਆ, ਬੋਰਿਸ ਪਾਸਤਰਨਾਕ ਦੇ ਨਾਵਲ ‘ਡਾਕਟਰ ਜ਼ਿਵਾਗੋ’ ਨੂੰ ਨੋਬਲ ਇਨਾਮ ਦਿਵਾਉਣ ਲਈ ਸਾਜ਼ਿਸ਼ ਰਚੀ ਗਈ ਅਤੇ ਬਾਅਦ ਵਿਚ ਅਲੈਗਜ਼ੈਂਡਰ ਸੋਲਜ਼ਿਨਿਤਸਿਨ ਦੇ ਨਾਵਲਾਂ ਦੇ ਪ੍ਰਕਾਸ਼ਨ ਨੂੰ ਵੀ ਸੀæਆਈæਏæ ਨੇ ਪ੍ਰੋਮੋਟ ਕੀਤਾ। ਠੰਢੀ ਜੰਗ ਦੇ ਕਾਲੇ ਦੌਰ ਵਿਚ ਇਸ ਤਰ੍ਹਾਂ ਦੇ ਕੌਤਕ ਇਕ ਨਹੀਂ, ਅਨੇਕਾਂ ਹੋਏ ਸਨ ਅਤੇ ਅਗਾਂਹ ਵੀ ਹੁੰਦੇ ਰਹਿਣਗੇ; ਪਰ ਅੰਨਾ ਅਖ਼ਮਾਤੋਵਾ, ਬੋਰਿਸ ਪਾਸਤਰਨਾਕ, ਸੋਲਜ਼ਿਨਿਤਸਿਨ ਦੀ ਕਲਾਤਮਿਕ ਮਹਾਨਤਾ ਅਤੇ ਅਲਬੇਅਰ ਕਾਮੂ ਦੀ ਇਖ਼ਲਾਕੀ ਉੱਚਤਾ ਬਾਰੇ ਅੱਜ ਕਿਸ ਨੂੰ ਸੰਦੇਹ ਹੈ ਭਲਾ?
20ਵੀਂ ਸਦੀ ਦੇ ਪਹਿਲੇ ਅੱਧ ਦਾ ਇਤਿਹਾਸ ਬੇਹੱਦ ਭਿਆਨਕ ਹੈ। ਕਾਰਲ ਮਾਰਕਸ ਦੇ ਜੀਨੀਅਸ ਜਾਂ ਕਾਮਰੇਡ ਲੈਨਿਨ ਦੀ ਸੁਹਿਰਦਤਾ ਬਾਰੇ ਤਾਂ ਸਾਨੂੰ ਕੋਈ ਸੰਦੇਹ ਨਹੀਂ ਹੈ। ਸਾਨੂੰ ਮਾਰਟਿਨ ਹਾਈਡੇਗਰ ਨੂੰ ਹੈਰਾਕਲਾਈਟਸ ਤੋਂ ਬਾਅਦ ਪੱਛਮ ਦਾ ਸਭ ਤੋਂ ਵੱਧ ਮਹਾਨ ਚਿੰਤਕ ਮੰਨ ਲਏ ਜਾਣ ‘ਤੇ ਵੀ ਕੋਈ ਲੰਮਾ ਉਜ਼ਰ ਨਹੀਂ ਹੈ। ਰੌਲਾ ਤਾਂ ਪ੍ਰੈਕਟਿਸ ਦਾ ਹੈ; ਕਾਮਰੇਡ ਸਤਾਲਿਨ ਅਤੇ ਅਡੋਲਫ ਹਿਟਲਰ ਦੀ ਅਤਿਅੰਤ ਵਹਿਸ਼ੀ ਕਾਰਗ਼ੁਜ਼ਾਰੀ ਦਾ ਹੈ। ਧਰਤੀ ‘ਤੇ ਸਵਰਗ ਉਤਾਰਨ ਦੇ ਜੋਸ਼ ਵਿਚ ਇਹ ਲੋਕ ਕਿਉਂ ਤੇ ਕੀ-ਕੀ ਕਿਵੇਂ ਕਰੀ ਗਏ, ਉਸ ਗੱਲ ਦਾ ਹੈ। ਸੋਵੀਅਤ ‘ਗੁਲਾਮ’ ਅਤੇ ਨਾਜ਼ੀ ਤਸੀਹਾ ਕੈਂਪਾਂ ਵਿਚ ਲੱਖਾਂ ਕਰੋੜ ਬੇਗੁਨਾਹ ਇਨਸਾਨਾਂ ਨੂੰ ਬਰਬਾਦ ਕਿੰਜ ਕੀਤਾ ਗਿਆ, ਉਨ੍ਹਾਂ ਦਾ ਬੋਝ ਹਰ ਹਾਲ ਵਿਚ ਸਾਡੀਆਂ ਜ਼ਮੀਰਾਂ ‘ਤੇ ਰਹਿਣਾ ਚਾਹੀਦਾ ਹੈ।
ਅਸੀਂ ਪ੍ਰਭਸ਼ਰਨਬੀਰ ਸਿੰਘ ਦੇ ਰਿਣੀ ਹਾਂ ਕਿ ਉਹਨੇ ਅਜ਼ਰ ਨਫੀਸੀ ਅਤੇ ਮੁਹਾਦੇਸਿਨ ਵਰਗੀਆਂ ਹਸਤੀਆਂ ਨੂੰ ਸੀæਆਈæਏæ ਜਾਂ ਕਹੋ, ਬਦੀ ਦੀਆਂ ਧਿਰਾਂ ਦੇ ਪਾਲੇ ਅੰਦਰ ਖੜ੍ਹੇ ਦਿਖਾ ਕੇ ਬਹੁਤ ਅਹਿਮ ਮੁੱਦਾ ਉਠਾ ਦਿੱਤਾ ਹੈ। ਇਸ ਪ੍ਰਥਾਏ ਮੈਨੂੰ ਪੰਜਾਬੀ ਦੇ ਜ਼ਹੀਨ ਸ਼ਾਇਰ ਐਸ਼ਐਸ਼ ਮੀਸ਼ਾ ਦੀ ਸੁੰਦਰ ਨਜ਼ਮ ‘ਲੀਕ’ ਦੀਆਂ ਸਤਰਾਂ ਵੀ ਚੇਤੇ ਆ ਗਈਆਂ ਹਨ,
ਖੁਦਗ਼ਰਜ਼ ਕਹਿਣ, ਗੱਦਾਰ ਕਹਿਣ
ਮੈਨੂੰ ਕੀ-ਕੀ ਮੇਰੇ ਯਾਰ ਕਹਿਣ
ਦੱਸ ਭੇਤ ਤੂੰ ਆਪਣੇ ਖਾਸੇ ਦਾ
ਤੂੰ ਲੀਕੋਂ ਕਿਹੜੇ ਪਾਸੇ ਦਾ
ਖਿੱਚਦੇ ਨੇ ਇਕ ਲਕੀਰ ਜਿਹੀ
ਮੇਰੇ ਦਿਲ ‘ਚੋਂ ਉਠਦੀ ਪੀੜ ਜਿਹੀ।
—
ਸਭ ਕੁਝ ਮੁਸਕਾ ਕੇ ਸਹਿ ਜਾਨਾਂ
ਤੇ ਕਹਿੰਦਾ-ਕਹਿੰਦਾ ਰਹਿ ਜਾਨਾਂ
ਇਹ ਲੀਕ ਤਾਂ ਲਹੂ ਦੇ ਰੰਗ ਦੀ ਹੈ
ਮੇਰੇ ਫੇਫੜਿਆਂ ‘ਚੋਂ ਲੰਘਦੀ ਹੈ।
60ਵਿਆਂ ਦੇ ਪੰਜਾਬੀ ਸਾਹਿਤਕ ਸਭਿਆਚਾਰਕ ਹਲਕਿਆਂ ਵਿਚ ਕੁਝ ਪੁਰਾਣੇ ਟਕਸਾਲੀ ਕਾਮਰੇਡਾਂ ਦੀ ਅਤੇ 70ਵਿਆਂ ਵਿਚ ਬਾਹਲੇ ਨਕਸਲੀ ‘ਮੁਜਾਹਿਦਾਂ’ ਦੀ ਕੁਝ ਅਜਿਹੀ ਹੀ ਧੌਂਸ ਹੁੰਦੀ ਸੀ ਜਿਨ੍ਹਾਂ ਨੂੰ ਮੀਸ਼ੇ ਦੀ ਇਹ ਨਜ਼ਮ ਮੁਖ਼ਾਤਿਬ ਹੈ। ਉਹ ਮੀਸ਼ੇ ਵਰਗੇ ਲੋਕਾਂ ਨੂੰ ਅਕਸਰ, ਗਾਹੇ-ਬਗਾਹੇ ਇੰਜ ਹੀ ਘੇਰਦੇ ਸਨ, ਜਿਵੇਂ ਪ੍ਰਭਸ਼ਰਨਬੀਰ ਨੇ ਦੰਗੇ ਜਾਂ ਨਸਲਕੁਸ਼ੀ ਵਾਲੇ ਨੁਕਤੇ ‘ਤੇ ਮੈਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਮੁਹਾਦੇਸਿਨ ਦੀ ‘ਐਨਮੀਜ਼ ਆਫ਼ ਆਇਤੁਲਾਜ਼’ ਮੈਂ 4-5 ਸਾਲ ਪਹਿਲਾਂ ਪੜ੍ਹੀ ਸੀ ਅਤੇ ਅਜ਼ਰ ਨਫੀਸੀ ਵਾਲੀ ਕਿਤਾਬ ਪਿੱਛੋਂ। ਜੋ ਕਿੰਤੂ ਪ੍ਰਭਸ਼ਰਨਬੀਰ ਉਠਾ ਰਿਹਾ ਹੈ, ਉਸੇ ਵਿਡੰਬਨਾ ਦੀ ਚਰਚਾ ਹੀ ਤਾਂ ਮੁਹਾਦੇਸਿਨ ਵਾਲੀ ਕਿਤਾਬ ਦੇ ਆਰ-ਪਾਰ ਫੈਲੀ ਹੋਈ ਹੈ। ਸਵਾਲ ਹੈ ਕਿ ਇਰਾਨੀ ਜਮਹੂਰੀਅਤ-ਪਸੰਦ, ਸ਼ਾਹ ਇਰਾਨ ਦੇ ਵਿਰੋਧੀ ਹਨ। ਕਮਿਊਨਿਸਟਾਂ ਦੇ ਦਾਅ-ਪੇਚਾਂ ਤੋਂ ਵੀ ਉਹ ਆਤੰਕਿਤ ਹਨ। ਇਰਾਨੀ ਇਨਕਲਾਬ ਦੇ ਮੁਢਲੇ ਦੌਰ ਵਿਚ ਉਹ ਮੁਲਾਣਿਆਂ ਦਾ ਸਾਥ ਦਿੰਦੇ ਹਨ, ਪਰ ਮੁਲਾਣਿਆਂ ਨੇ ਤਾਂ ਇਰਾਨ ਵਿਚ ਨਵੀਂ ਅਜਿਹੀ ਤਾਨਾਸ਼ਾਹੀ ਆਇਦ ਕਰ ਦਿੱਤੀ ਜੋ ਸ਼ਾਹ ਇਰਾਨ ਦੇ ਜ਼ਮਾਨਿਆਂ ਨਾਲੋਂ ਕਿਤੇ ਵਧੇਰੇ ਜ਼ਾਲਮ ਅਤੇ ਬਦਤਰੀਨ ਸੀ। ਜਮਹੂਰੀ ਕਦਰਾਂ ਲਈ ਲੜਨ ਵਾਲੇ ਉਹ ਲੋਕ ਅਮਰੀਕਾ ਵਿਚ ਪਨਾਹ ਨਹੀਂ ਸੀ ਲੈ ਸਕਦੇ। ਮਜਬੂਰੀਵਸ ਇਰਾਕ ਵਿਚ ਬੈਠੇ ਹੋਣ ਦੇ ਬਾਵਜੂਦ ਸੱਦਾਮ ਹੁਸੈਨ ਦੀ ਸਹਾਇਤਾ ਵੀ ਉਨ੍ਹਾਂ ਨੂੰ ਪ੍ਰਵਾਨ ਨਹੀਂ ਸੀ। ਇਰਾਨ ਅਤੇ ਇਰਾਕ ਦੀ ਬੇਸਿਰ-ਪੈਰ ਜੰਗ ਨੇ ਉਨ੍ਹਾਂ ਦੀ ਹਾਲਤ ਬਹੁਤ ਹੀ ਵਿਡੰਬਨਾਮਈ ਬਣਾ ਦਿੱਤੀ। ਜੰਗ 8-10 ਵਰ੍ਹੇ ਚੱਲੀ; 8-10 ਲੱਖ ਨੌਜਵਾਨ ਭੰਗ ਦੇ ਭਾਣੇ ਮਾਰੇ ਗਏ। ਨਿਰਸੰਦੇਹ ਜੰਗ ਉਹ ਸੱਦਾਮ ਹੁਸੈਨ ਨੇ ਸ਼ੁਰੂ ਕੀਤੀ ਸੀ, ਨਾਲ ਹੀ ਅਮਰੀਕਾ ਵੱਲੋਂ ਸ਼ਿਸ਼ਕਾਰੇ ਜਾਣ ‘ਤੇ ਫੰਡ ਉਸ ਨੂੰ ਸਾਊਦੀ ਅਰਬ ਅਤੇ ਹੋਰ ਮੁਲਕਾਂ ਨੇ ਕੀਤਾ ਸੀ ਪਰ ਨਿਰੰਤਰ ਭੜਕਾਹਟ ਪੈਦਾ ਕਰਨ ਲਈ ਆਇਤਉਲਾ ਖ਼ੋਮੀਨੀ ਦੇ ਮਸਤਾਏ ‘ਇਸਲਾਮੀ ਇਨਕਲਾਬੀਆਂ’ ਦੀ ਬੁਰਛਾਗਰਦੀ ਉਸ ਲਈ ਨਿਸ਼ਚੇ ਹੀ ਮੁੱਖ ਰੂਪ ਵਿਚ ਜ਼ਿੰਮੇਵਾਰ ਸੀ। ਖ਼ਲਕ ਮੁਜਾਹਿਦੀਨ ਦਾ ਇਰਾਨ ਵਿਚ ਜਮਹੂਰੀਅਤ ਦੀ ਬਹਾਲੀ ਲਈ ਖੋਮੀਨੀ-ਤੰਤਰ ਵਿਰੁਧ ਸੰਘਰਸ਼ ਬਿਲਕੁਲ ਸਹੀ ਲੀਹਾਂ ‘ਤੇ ਚੱਲ ਰਿਹਾ ਸੀ ਪਰ ਸੱਦਾਮ ਹੁਸੈਨ ਵੱਲੋਂ ਅਰੰਭੀ ਨਹਿਸ਼ ਕਿਸਮ ਦੀ ਜੰਗ ਨੇ ਉਨ੍ਹਾਂ ਨੂੰ ਕਸੂਤੀ ਇਖਲਾਕੀ ਸਥਿਤੀ ਵਿਚ ਫਸਾ ਦਿੱਤਾ। ਇਸੇ ਵਿਰੋਧਾਭਾਸ ਅਤੇ ਦੁਖਾਂਤ ਦੀ ਹੀ ਤਾਂ ਮੁਹਾਦੇਸਿਨ ਨੇ ਆਪਣੀ ਪੁਸਤਕ ਵਿਚ ਪੂਰਨ ਵਿਸਥਾਰ ਵਿਚ ਚਰਚਾ ਕੀਤੀ ਹੈ।
ਹੁਣ ਜਦੋਂ ਮੈਂ ਖ਼ਲਕ ਮੁਜਾਹਦੀਨ ਦੇ ਯੋਧਿਆਂ ਦੀ ਇਖ਼ਲਾਕੀ ਦੁਬਿਧਾ ਬਾਰੇ ਗੱਲ ਕਰ ਰਿਹਾ ਹਾਂ, ਤਾਂ ਮੈਨੂੰ ਲੈਨਿਨ ਦੇ ਮੁਢਲੇ ਦੌਰ ਦੇ ਸਾਥੀ ਅਤੇ ਰੂਸ ਦੇ ਮਾਰਕਸਿਸਟਾਂ ਦੇ ਮੈਨਸ਼ਵਿਕ ਧੜੇ ਦੇ ਆਗੂ ਜੂਲੀਅਸ ਮਾਰਤੋਵ ਦੀ ਯਾਦ ਆ ਰਹੀ ਹੈ। ਮੈਂ ਲੈਨਿਨ ਅਤੇ ਲਿਓਨ ਤ੍ਰਾਤਸਕੀ ਦੀ ਸ਼ਖਸੀਅਤ ਤੋਂ ਸਦਾ ਹੀ ਪ੍ਰਭਾਵਿਤ ਰਿਹਾ ਹਾਂ। ਸਾਡਾ ਵਿਸ਼ਵਾਸ ਹੈ ਕਿ ਉਨ੍ਹਾਂ ਦੁਨੀਆਂ ਅੰਦਰ ਨਿਮਾਣਿਆਂ ਤੇ ਨਿਆਸਰਿਆਂ ਦੀ ਸਰਦਾਰੀ ਸਥਾਪਿਤ ਕਰਨ ਲਈ ਅਕੀਦਤ, ਦ੍ਰਿੜਤਾ ਅਤੇ ਰੋਹ ਨਾਲ ਖੰਡਾ ਖਿਚਿਆ। ਬਦੀ ਵਿਰੋਧੀ ਲੜਾਈ ਲਈ ਲੰਮਾ ਜਬਰ ਦਰਕਾਰ ਹੈ, ਪਰ ਇਉਂ ਕਰ ਕੇ ਬਦੀ ਦਾ ਨਾਸ਼ ਕਿਥੇ ਹੁੰਦਾ ਹੈ। ਇਸੇ ਕਰ ਕੇ ਮੈਨੂੰ ਸਦਾ ਹੀ ਰੂਸ ਦੇ ਦਰਵੇਸ਼ ਕਾਮਰੇਡ ਮਾਰਤੋਵ ਦੀ ਪੁਜੀਸ਼ਨ ਠੀਕ ਲੱਗਦੀ ਹੈ। ਇਜ਼ਰਾਇਲ ਗ਼ੈਜ਼ਲਰ ਨੇ 1967 ਵਿਚ ਇਸ ਕਮਿਊਨਿਸਟ ‘ਸੰਤ’ ਦੀ ਜੀਵਨੀ ਛਪਵਾਈ। ਅਲੈਗਜੈਂਡਰ ਸ਼ਾਟਮੈਨ 20ਵੀਂ ਸਦੀ ਦੇ ਮੁਢਲੇ 2-4 ਵਰਿਆਂ ਦੌਰਾਨ ਪਾਰਟੀ ਦੀ ਰੂਪ ਰੇਖਾ ਬਾਰੇ ਲੈਨਿਨ ਅਤੇ ਮਾਰਤੋਵ ਵਿਚਾਲੇ ਹੋਈਆਂ ਇਤਿਹਾਸਕ ਅਹਿਮੀਅਤ ਵਾਲੀਆਂ ਬਹਿਸਾਂ ਦਾ ਗਵਾਹ ਸੀ। ਉਹ ਦੱਸਦਾ ਹੈ ਕਿ ਮਾਰਤੋਵ ਮਰੀਅਲ ਜਿਹਾ ਬਹੁਤ ਸਾਦੀ ਜਿਹੀ ਦਿੱਖ ਵਾਲਾ ਇਨਸਾਨ ਸੀ। ਕੱਪੜੇ ਉਹਨੇ ਇੰਜ ਪਹਿਨੇ ਹੁੰਦੇ ਸਨ ਜਿਵੇਂ ਕਿਸੇ ਨੇ ਹੈਂਗਰ ‘ਤੇ ਲਟਕਾਏ ਹੋਣ। ਐਨਕਾਂ ਉਸ ਦੀਆਂ ਹਮੇਸ਼ਾ ਹੀ ਡਿੱਗੀਆਂ ਰਹਿੰਦੀਆਂ ਸਨ। ਉਸ ਦੀ ਸ਼ਖਸੀਅਤ ਦੀ ਛਵੀ ਕਿਸੇ ਮਜਾਹੀਆ ਕਾਰਟੂਨ ਹਾਰ ਲੱਗਦੀ ਸੀ ਪਰ ਜਦ ਉਹ ਬੋਲਣ ਲਈ ਉਠਦਾ ਸੀ ਤਾਂ ਉਸ ਦੇ ਚਿਹਰੇ ਉਤੇ ਅਜਬ ਤਜੱਸਵੀ ਕਿਸਮ ਦੀ ਕੋਈ ਚਮਕ ਉਭਰ ਆਉਂਦੀ ਸੀ। ਉਨ੍ਹਾਂ ਦਿਨਾਂ ਦੇ ਇਕ ਹੋਰ ਮਹੱਤਵਪੂਰਨ ਇਤਿਹਾਸਕਾਰ ਨਿਕੋਲਾਈ ਸੁਖਾਨੋਵ ਨੇ ਵੀ ਮਾਰਤੋਵ ਦੀ ਸ਼ਖਸੀਅਤ ਬਾਰੇ ਇਸੇ ਕਿਸਮ ਦੀ ਗਵਾਹੀ ਪਾਈ ਹੋਈ ਹੈ। ਤ੍ਰਾਤਸਕੀ ਬਹੁਤ ਵੱਡਾ ਬੁਲਾਰਾ ਸੀ ਪਰ ਸੁਖਾਨੋਵ ਅਨੁਸਾਰ ਮਾਰਤੋਵ ਦੇ ਮੁਕਾਬਲੇ ਕੁਝ ਵੀ ਨਹੀਂ ਸੀ।
ਜੂਲੀਅਸ ਮਾਰਤੋਵ ਦਾ ਬੇਵਕਤ ਦੇਹਾਂਤ 1923 ਦੇ ਅੱਧ ਤੋਂ ਪਹਿਲਾਂ ਹੀ ਹੋ ਗਿਆ ਸੀ। 1917 ਦੇ ਅਕਤੂਬਰ ਇਨਕਲਾਬ ਤੋਂ ਬਾਅਦ ਰਹਿੰਦੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਉਹ ਸੋਵੀਅਤ ਰੂਸ ਵਿਚ ਹੀ ਰਿਹਾ। ਉਂਜ ਉਹ ਲੈਨਿਨ ਅਤੇ ਲਿਓਨ ਤ੍ਰਾਤਸਕੀ ਦੀ ਅਗਵਾਈ ਹੇਠ ਪੇਸ਼ਕਦਮੀ ਕਰ ਰਹੇ ਬਾਲਸ਼ਵਿਕ ਇਨਕਲਾਬੀਆਂ ਨੂੰ ਨਿਰੰਤਰ ਵਧੀਕੀਆਂ ਅਤੇ ਮਾਅਰਕੇਬਾਜ਼ੀਆਂ ਤੋਂ ਵਰਜਣ ਦੀ ਨਿਰੰਤਰ ਕੋਸ਼ਿਸ਼ ਕਰਦਾ ਰਿਹਾ। ਹਾਲਾਤ ਬੜੇ ਨਾਜ਼ੁਕ ਸਨ। ਕਾਮਰੇਡ ਮਾਰਤੋਵ ਦੀ ਕੋਈ ਵੀ ਚਿਤਾਵਨੀ ਸੁਣੀ ਨਾ ਗਈ; ਹਾਲਾਂਕਿ ਉਹ ਹਰ ਨੁਕਤੇ ‘ਤੇ ਵਧੇਰੇ ਸਹੀ ਸੀ। ਅਜਿਹੇ ਇਨਕਲਾਬੀ ਸੰਤ ਨੂੰ ਨਜ਼ਰਅੰਦਾਜ਼ ਕਰ ਕੇ ਰੂਸੀਆਂ ਨੇ ਜੋ ਸਜ਼ਾ ਭੁਗਤੀ, ਉਸ ਦਾ ਅੱਜ ਕਿਸ ਨੂੰ ਨਹੀਂ ਪਤਾ!
ਬਾਲਸ਼ਵਿਕ ਧੜੇ ਦੇ ਮੁਜਾਹਿਦ ਤਾਂ ਇਕੋ ਗੱਲ ਹੀ ਕਰੀ ਗਏ ਕਿ ਮਾਰਤੋਵ ਉਨ੍ਹਾਂ ਦਾ ਵਿਰੋਧ ਕਰ ਰਿਹਾ ਸੀ; ਅਜਿਹਾ ਕਰਦਿਆਂ ‘ਪੱਛਮੀ ਸਾਮਰਾਜੀਆਂ’ ਦੇ ਢਹੇ ਚੜ੍ਹਿਆ ਹੋਇਆ ਸੀ, ਜੋ ਠੀਕ ਨਹੀਂ ਸੀ। ਮਾਰਤੋਵ ਤੋਂ ਪਿਛੋਂ ਇਸੇ ਤਰ੍ਹਾਂ ਦਾ ਕੁਤਰਕ ਖੜ੍ਹਾ ਕਰ ਕੇ ‘ਕਾਮਰੇਡ’ ਸਤਾਲਿਨ ਨੇ ਲਿਓਨ ਤ੍ਰਾਤਸਕੀ, ਬੁਖਾਰਿਨ, ਪਿਆਤਾਕੋਵ, ਕਰੈਸਟਿੰਸਕੀ, ਰਾਕੋਵਸਕੀ, ਰਿਕੋਵ ਅਤੇ ਲੱਖਾਂ ਹੀ ਹੋਰ ਲੋਕਾਂ ਨੂੰ ਨਿਹੱਕ ਕਥਿਤ ਖੁੱਲ੍ਹੇ ਮਕੱਦਮਿਆਂ ਰਾਹੀਂ ਗੋਲੀਆਂ ਨਾਲ ਉਡਵਾ ਦਿੱਤਾ ਸੀ। ਸਤਾਲਿਨੀ ਧਿਰ ਦਾ ਤਰਕ ਸਿੱਧਾ ਸੀ ਕਿ ਜੇ ਤੁਸੀਂ ਇਕ ਸ਼ਬਦ ਤੱਕ ਵੀ ਉਨ੍ਹਾਂ ਦੀਆਂ ਵਧੀਕੀਆਂ ਦੇ ਵਿਰੁਧ ਬੋਲਦੇ ਹੋ, ਤਾਂ ਤੁਸੀਂ ਇਕਲਾਬੀਆਂ ਦੇ ਦੁਸ਼ਮਣ ਹੋ, ਤੇ ਨਾਜ਼ੀਆਂ ਦੇ ਨਾਲ ਹੋ; ਜਦੋਂ ਕਿ ਖੁਦ ਉਨ੍ਹਾਂ ਨੇ ਨਾਜ਼ੀ ਹਿਟਲਰ ਨਾਲ ਬਦਨਾਮ ਸੰਧੀ ਕੀਤੀ ਤਾਂ ਕਿਸੇ ਨੂੰ ਪੁੱਛਿਆ ਤੱਕ ਨਹੀਂ ਸੀ। æææ ਐਨ ਉਸੇ ਤਰ੍ਹਾਂ ਜਿਵੇਂ ਮਾਓ ਜੇ ਤੁੰਗ ਨੇ ਖਰੁਸ਼ਚੇਵ ਨੂੰ ਸੋਧਵਾਦੀ ਆਖ ਕੇ ਕਥਿਤ ਸਭਿਆਚਾਰਕ ਇਨਕਲਾਬ ਦੇ ਨਾਂ ਹੇਠ ਪੂਰੇ 10 ਵਰ੍ਹੇ ਨਾ ਕੇਵਲ ਚੀਨ ਅੰਦਰ, ਬਲਕਿ ਪੂਰੀ ਦੁਨੀਆਂ ਅੰਦਰ ਹੇਠਲੀ ਉਪਰ ਲਿਆਈ ਰੱਖੀ ਸੀ ਅਤੇ ਚਾਰਲਸ ਬੈਟਲੀਹੀਮ ਤੇ ਉਸ ਵਰਗੇ ਹੋਰ ਅਨੇਕਾਂ ਦਿਗੰਬਰ ਚਿੰਤਕਾਂ ਵੱਲੋਂ ਮਾਓ ਦੇ ਹੱਕ ਵਿਚ ਲਿਖੇ ਕਸੀਦਿਆਂ ਦੇ ਕਾਗ਼ਜ਼ਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ‘ਬਾਬਿਆਂ’ ਨੇ ਰਿਚਰਡ ਨਿਕਸਨ ਅਤੇ ਉਸ ਦੇ ਵਜ਼ੀਰ ਹੈਨਰੀ ਕਿਸਿੰਗਰ ਨਾਲ ਸਿਰੇ ਦਾ ਬੇਅਸੂਲਾ ਯਰਾਨਾ ਲਗਾ ਚਾਣਚੱਕ ਹੀ ਕੱਛ ਵਿਚੋਂ ਮੂੰਗਲੀ ਕੱਢ ਮਾਰੀ ਸੀ।
æææਤੇ ਮਹਾਨ ਸਭਿਆਚਾਰਕ ਇਨਕਲਾਬ ਦੇ ਦੌਰ ਵਿਚ ਮਾਓ ਨੇ ਕਥਿਤ ਰੈਡ ਗਾਰਡਾਂ ਦੇ ਰੂਪ ਵਿਚ ਕੱਚੀ ਉਮਰ ਦੇ ਮੁੰਡੇ-ਕੁੜੀਆਂ ਨੂੰ ਸ਼ਿਸ਼ਕੇਰ ਕੇ ਰਾਸ਼ਟਰਪਤੀ ਲਿਓ ਸ਼ਾਓ ਚੀ ਨੂੰ ਜਿਵੇਂ ਜ਼ਲੀਲ ਕਰ ਕੇ ਮਰਵਾਇਆ ਅਤੇ ਬਾਅਦ ਵਿਚ ਤੈਂਗ ਸਿਆਓ ਪਿੰਗ ਵਰਗੀ ਸ਼ਖਸੀਅਤ ਨੂੰ ਜਿਵੇਂ ਕੁੱਟਿਆ-ਮਾਰਿਆ ਤੇ ਟੱਬਰ ਸਮੇਤ ਬੇਇੱਜ਼ਤ ਕੀਤਾ ਗਿਆ, ਉਹ ਕਹਾਣੀ 20ਵੀਂ ਸਦੀ ਅੰਦਰ ਕਮਿਊਨਿਸਟ ‘ਪ੍ਰੋਜੈਕਟ ਦੇ ਮੁਕਟ’ ਉਤੇ ਵੱਡੇ ਕਾਲੇ ਦਾਗ ਵਾਂਗੂ ਸਦਾ ਚਟਖਦੀ ਰਹੇਗੀ।
ਅਸੀਂ ਆਪਣੇ ਪਿਛਲੇ ਲੇਖ ਵਿਚ ਪ੍ਰਭਸ਼ਰਨਦੀਪ ਸਿੰਘ ਨੂੰ ਪੱਛਮ ਦੀ ਗਿਆਨਵਾਦੀ ਲਹਿਰ ਨੂੰ ਖਾਹ-ਮਖਾਹ ਰਗੜਾ ਫੇਰਨ ਤੋਂ ਰੁਕਣ ਲਈ ਅਤੇ ਐਵੇਂ ਹਰ ਬੁਰਾਈ ਲਈ ਪੱਛਮ ਦੇ ਸਿਰ ਭਾਂਡਾ ਭੰਨੀ ਜਾਣ ਤੋਂ ਸੰਕੋਚ ਕਰਨ ਲਈ ਸਲਾਹ ਦਿੱਤੀ ਸੀ। ਇਸ ਪ੍ਰਸੰਗ ਵਿਚ ਜਿਆਉਦੀਨ ਸਰਦਾਰ ਦੀ ਚਰਚਾ ਕਰਨੀ ਬਣਦੀ ਹੈ। ਆਕਸਫੋਰਡ ਯੂਨੀਵਰਸਿਟੀ ਵੱਲੋਂ 2011 ਵਿਚ ‘ਰੀਡਿੰਗ ਦਿ ਕੁਰਾਨ: ਇਸਲਾਮ ਦੇ ਪਵਿੱਤਰ ਪਾਠ ਦੀ ਅਜੋਕੀ ਸਾਰਥਿਕਤਾ’ ਹੇਠ ਛਪੀ ਉਸ ਦੀ ਅਹਿਮ ਕਿਤਾਬ ਵਿਚਲਾ ‘ਮੇਰੇ ਲਈ ਕੁਰਾਨ’, ‘ਅੱਲ੍ਹਾ ਦੇ ਗੁਣ’, ‘ਸਿੱਧਾ ਰਸਤਾ’, ‘ਜੰਗ ਤੇ ਅਮਨ’, ‘ਵਿਆਹ ਤੇ ਤਲਾਕ’, ‘ਅੱਲ੍ਹਾ ਨਾਲ ਸੰਵਾਦ’, ‘ਪ੍ਰਾਰਥਨਾ’, ‘ਪੈਗ਼ੰਬਰ ਤੇ ਇਲਹਾਮ’, ‘ਕਾਲ ਤੇ ਇਤਿਹਾਸ’, ‘ਮਾਨਵਤਾ ਤੇ ਵੰਨ ਸੰਵਨਿਤ’, ‘ਤਰਕ ਤੇ ਗਿਆਨ’, ‘ਵਿਅਕਤੀ ਤੇ ਭਾਈਚਾਰਾ’, ‘ਜੁਰਮ ਤੇ ਸਜ਼ਾ’, ‘ਫ਼ਰਜ਼ ਤੇ ਹੱਕ’; ਹਰ ਚੈਪਟਰ ਨਵੀਂ ਰੋਸ਼ਨੀ ਬਖ਼ਸ਼ਦਾ ਹੈ, ਪਰ 285 ਤੋਂ 292 ਪੰਨਿਆਂ ਉਤੇ ‘ਸ਼ਰੀਅਤ’ ਵਾਲਾ ਚੈਪਟਰ ਪੜ੍ਹਨ ਵਾਲਾ ਹੈ। ਸਰਦਾਰ ਸਪਸ਼ਟ ਦੱਸਦਾ ਹੈ ਕਿ ਕਿਵੇਂ ਸ਼ਰੀਅਤ ਦੀ ਪਰਿਭਾਸ਼ਾ ਪਹਿਲੇ ਦਿਨ ਤੋਂ ਹੀ ਤਾਕਤ ਦੀ ਰਾਜਨੀਤੀ ਨਾਲ ਜੁੜੀ ਰਹੀ ਹੈ। ਇਹ ਇਨਸਾਨੀ ਘਾੜਤ ਹੈ ਅਤੇ ਇਸ ਦੀ ਮੂਲੋਂ ਹੀ ਕੋਈ ਇਲਾਹੀ ਵੈਧਤਾ ਨਹੀਂ ਹੈ। ਸਰਦਾਰ ਦਾ ਇਹ ਚੈਪਟਰ ਪੜ੍ਹਦਿਆਂ ਬੜੀ ਹੀ ਸ਼ਿੱਦਤ ਨਾਲ ਮਨ ‘ਚ ਆਉਂਦਾ ਰਿਹਾ ਹੈ ਕਿ ਕਾਸ਼! ਸਾਡੇ ‘ਸ਼ਹਿਰ’ ਅੰਦਰ ਵੀ ਅਜਿਹੀ ਰੂਹਾਨੀ ਸਪਸ਼ਟਤਾ ਵਾਲਾ ਕੋਈ ਚਿੰਤਕ ਹੁੰਦਾ!
ਜਿਆਉਦੀਨ ਸਰਦਾਰ ਦੀ ਕਿਤਾਬ ‘ਇਸਲਾਮ ਪੋਸਟ ਮਾਡਰਨਿਜ਼ਮ ਐਂਡ ਅਦਰ ਫਿਊਚਰਜ਼’ (2003) ਦੇ ਪਹਿਲੇ ਹਿੱਸੇ ਵਿਚ ‘ਇਸਲਾਮ ਨੂੰ ਨਵੇਂ ਸਿਰਿਓਂ ਵਿਚਾਰਦਿਆਂ’, ‘ਇਸਲਾਮੀ ਸਭਿਅਤਾ ਨੂੰ ਮੁੜ ਵਿਉਂਤਦਿਆਂ’ ਅਤੇ ‘ਇਸਲਾਮ ਤੇ ਕੌਮਵਾਦ’ ਆਦਿ ਵਧੀਆ ਲੇਖ ਹਨ ਪਰ ‘ਪੋਸਟ ਮਾਡਰਨਿਜ਼ਮ’ ਸਿਰਲੇਖ ਹੇਠ ਪੁਸਤਕ ਦੇ ਦੂਜੇ ਹਿੱਸੇ ਵਿਚ ‘ਪੱਛਮ ਪੱਛਮ’ ਜਾਂ ਕਹੋ ਕਿ ‘ਬਘਿਆੜ ਉਏ! ਹਾਏ ਮਾਰ ਦਿੱਤੇ ਉਏ!!’ ਵਾਲਾ ਉਹੀ ਪੁਰਾਣਾ ਚੀਕ-ਚਿਹਾੜਾ ਸ਼ੁਰੂ ਹੋ ਜਾਂਦਾ ਹੈ। ਸਰਦਾਰ ਪੁਸਤਕ ਦੇ 190 ਤੋਂ 200 ਪੰਨਿਆਂ ‘ਤੇ ਪੋਸਟ ਮਾਡਰਨਿਜ਼ਮ ਚਿੰਤਨ ਧਾਰਾ ਦੇ ਨੁਮਇੰਦਿਆਂ ਵਜੋਂ ਅਮਬਰਟੋ ਈਕੋ ਦੇ ਨਾਵਲਾਂ ਨਾਲ ਅਤੇ ਉਸ ਤੋਂ ਵੀ ਸਖ਼ਤ ਸ਼ਬਦਾਂ ਵਿਚ ਰਿਚਰਡ ਰੋਰਟੀ ਨਾਲ ਸੰਵਾਦ ਰਚਾਉਂਦਾ ਹੈ। ਮੈਂ ਜਦ ਇਹ ਪੰਨੇ ਪੜ੍ਹ ਰਿਹਾ ਸਾਂ, ਤਾਂ ਮੈਨੂੰ ਦਰਦ ਹੋ ਰਿਹਾ ਸੀ ਕਿ ਭਲਾ ਸਰਦਾਰ, ਰਿਚਰਡ ਰੋਰਟੀ ਦੇ ਚਿੰਤਨ ਨੂੰ ਉਸੇ ਮੁਹੱਬਤ ਜਾਂ ਸੰਵੇਦਨਾ ਨਾਲ ਕਿਉਂ ਨਹੀਂ ਪੜ੍ਹਦਾ ਤੇ ਪ੍ਰਸੰਗ-ਯੁਕਤ ਕਰਦਾ, ਜਿਸ ਮੁਹੱਬਤ ਅਤੇ ਸਤਿਕਾਰ ਨਾਲ ਉਹ ਕੁਰਾਨ ਨੂੰ ਪੜ੍ਹਨ ਅਤੇ ਉਸ ਦੇ ਪ੍ਰਸੰਗ ਨੂੰ ਸਮਝਣ ਦੀ ਵਕਾਲਤ ਕਰਦਾ ਹੈ। ਨਵ-ਮਾਰਕਸਵਾਦੀ ਚਿੰਤਕ ਅਡੋਰਨੋ ਧੰਨ ਸੀ ਜਿਸ ਨੇ ਕਾਵਿ-ਸ਼ਾਸਤਰ ਬਾਰੇ ਆਪਣੀ ਸਭ ਤੋਂ ਅਹਿਮ ਕਿਤਾਬ ‘ਗੋਦੋ ਦੀ ਉਡੀਕ ਵਿਚ’ ਖੜ੍ਹੇ ਸੇਮੂਅਲ ਬੈਕਟ ਨੂੰ ਸਮਰਪਿਤ ਕਰ ਦਿੱਤੀ ਸੀ।
ਜਿਆਉਦੀਨ ਸਰਦਾਰ ਦੀ ਗੱਲ ਕਰਦਿਆਂ ਮੇਰੀ ਸਿਮਰਤੀ ਵਿਚ ਮੇਰੇ ਮਿੱਤਰ ਅਮਰਜੀਤ ਸਿੰਘ ਗਰੇਵਾਲ ਦੀਆਂ ਯਾਦਾਂ ਉਭਰ ਆਈਆਂ ਹਨ। ਉਸ ਨੇ 15-20 ਵਰ੍ਹੇ ਪਹਿਲਾਂ ’21ਵੀਂ ਸਦੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪ੍ਰਸੰਗਿਕਤਾ’ ਸਿਰਲੇਖ ਹੇਠ ਇਤਿਹਾਸਕ ਅਹਿਮੀਅਤ ਵਾਲਾ ਲੰਮਾ ਲੇਖ ਲਿਖਿਆ ਸੀ। ਗਰੇਵਾਲ ਸਹਿਜੇ ਹੀ ਪਵਿੱਤਰ ਬਾਣੀ ਦੇ ਪ੍ਰਸੰਗ ਵਿਚ ਉਸੇ ਤਰ੍ਹਾਂ ਦਾ ਤਾਜ਼ਗੀ ਭਰਿਆ ਕੰਮ ਕਰਨ ਦੇ ਸਮਰੱਥ ਸੀ ਜਿਸ ਦੀ ਮਹਿਕ ਸਾਨੂੰ ਜਿਆਉਦੀਨ ਸਰਦਾਰ ਦੇ ਕੰਮ ਵਿਚੋਂ ਆਈ ਹੈ। ਬਾਅਦ ਵਿਚ ਉਸ ਨੇ ‘ਅਰਥਾਂ ਦੀ ਰਾਜਨੀਤੀ’ ਨਾਂ ਦੀ ਕਿਤਾਬ ਲਿਖੀ। ਪ੍ਰੋæ ਹਰਿੰਦਰ ਸਿੰਘ ਮਹਿਬੂਬ ਨੇ ਇਸ ਕਿਤਾਬ ਦੀ ਬਾਕਾਇਦਾ ਲਿਖਤੀ ਰੂਪ ਵਿਚ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਸੀ। ਅਮਰਜੀਤ ਦਾ ਕੰਮ ਵਿਚਾਲੇ ਜਬਰੀ ਛੁਡਵਾ ਦਿੱਤਾ ਗਿਆ, ਜਾਂ ਉਹ ਖੁਦ ਹੀ ਜਿਆਉਦੀਨ ਸਰਦਾਰ ਦੇ ਹਾਰ ਬਚਪਨ ਤੋਂ ਹੀ ਆਪਣੇ ਧਾਰਮਿਕ ਵਿਰਸੇ ਵਿਚ ਰੂਟਿਡ ਨਹੀਂ ਸੀ, ਤਾਂ ਕਰ ਕੇ ਉਹਨੇ ਖ਼ੁਦ ਛੱਡ ਦਿੱਤਾ; ਪੱਕੀ ਤਰ੍ਹਾਂ ਕਹਿਣਾ ਔਖਾ ਹੈ ਪਰ ਨਿੱਜੀ ਤੌਰ ‘ਤੇ ਮੈਨੂੰ ਅਫ਼ਸੋਸ ਜ਼ਰੂਰ ਹੈ। ਹਾਂ! ਪ੍ਰੋæ ਮਹਿਬੂਬ ਦੀ ਉੱਚਤਾ ਅਤੇ ਸੁੱਚਤਾ ਬਾਰੇ ਵੀ ਕੋਈ ਰੌਲਾ ਨਹੀਂ ਹੈ ਪਰ ਉਨ੍ਹਾਂ ਸਿੱਖ ਧਰਮ ਦੀ ਵਿਸ਼ਵ ਦੇ ਬਾਕੀ ਸਭ ਧਰਮਾਂ ਦੇ ਮੁਕਾਬਲੇ ਸ਼੍ਰੇਸ਼ਠਤਾ ਸਥਾਪਿਤ ਕਰਨ ਦੇ ਰੌਂਅ ਵਿਚ ਆਪਣੇ ਪ੍ਰਵਚਨ ਨੂੰ ਬੇਹੱਦ ਬੋਝਲ ਬਣਾ ਦਿੱਤਾ ਹੈ। ਉਨ੍ਹਾਂ ਦੇ ਕੰਮ ਵਿਚ ਜਿਆਉਦੀਨ ਸਰਦਾਰ ਵਾਲੀ ਪ੍ਰਸੰਗਿਕਤਾ ਅਤੇ ਸਪਸ਼ਟਤਾ ਨਹੀਂ ਹੈ। ਹੋਰ ਕੋਈ ਸ਼ਖਸ ਹਾਲ ਦੀ ਘੜੀ ਸਾਨੂੰ ਦੀਂਹਦਾ ਨਹੀਂ ਹੈ।
ਹੁਣ ਪ੍ਰਭਸ਼ਰਨਬੀਰ ਦੇ ਲੇਖ ਦੇ ਕੇਂਦਰੀ ਪਹਿਰੇ ਨੂੰ ਵੇਖੋ! “ਸਵਾਲ ਪੈਦਾ ਹੁੰਦਾ ਹੈ ਕਿ ਬੱਲ ਸਾਹਿਬ ਅਮਰੀਕੀ ਸਾਮਰਾਜ ਦੇ ਹੱਕ ਵਿਚ ਖੜ੍ਹਨ ਵਾਲੇ ਲੇਖਕਾਂ ਦੀਆਂ ਕਿਤਾਬਾਂ ਦਾ ਹੀ ਪ੍ਰਚਾਰ ਕਿਉਂ ਕਰਦੇ ਹਨ ਅਤੇ ਉਨ੍ਹਾਂ ਲੇਖਕਾਂ ਦੀ ਗੱਲ ਕਿਉਂ ਨਹੀਂ ਕਰਦੇ ਜਿਹੜੇ ਇਸਲਾਮੀ ਹਾਕਮਾਂ ਦੇ ਨਾਲ ਨਾਲ ਅਮਰੀਕੀ ਧੱਕੇਸ਼ਾਹੀ ਦਾ ਵੀ ਵਿਰੋਧ ਕਰਦੇ ਹਨ? (ਅਖੇ) ਕਿਤੇ ਬੱਲ ਸਾਹਿਬ ਖੁਦ ‘ਮੂਲਵਾਸੀ ਮੁਖਬਰ’ ਅਤੇ ‘ਨਵ-ਬਸਤੀਵਾਦੀ ਏਜੰਟ’ ਦੀ ਭੂਮਿਕਾ ਤਾਂ ਨਹੀਂ ਨਿਭਾਅ ਰਹੇ।”
ਅਸਲ ਵਿਚ ਮੈਂ ਹੁਣ ਤੱਕ ਜੋ ਵੀ ਲਿਖਿਆ ਹੈ, ਉਹ ਪ੍ਰਭਸ਼ਰਨਬੀਰ ਦੇ ਇਸ ਖ਼ਦਸ਼ੇ ਦਾ ਜਵਾਬ ਹੀ ਤਾਂ ਹੈ! ਪ੍ਰਭਸ਼ਰਨਬੀਰ ਦੇ ਵੱਡੇ ਭਰਾ ਪ੍ਰਭਸ਼ਰਨਦੀਪ ਸਿੰਘ ਨਾਲ ਦੋ ਚਾਰ ਮਹੀਨੇ ਪਹਿਲਾਂ ਫੋਨ ਉਪਰ ਜੋ ਮੇਰਾ ਸੰਵਾਦ ਸ਼ੁਰੂ ਹੋਇਆ ਸੀ, ਉਸ ਦੇ ਦੋ-ਤਿੰਨ ਮੁੱਦੇ ਸਨ:(1) ਪ੍ਰੋæ ਅਰਵਿੰਦਪਾਲ ਸਿੰਘ ਮੰਡੇਰ ਦੀ ਪੁਸਤਕ ਬਾਰੇ ਗੁਰਦਰਸ਼ਨ ਸਿੰਘ ਢਿੱਲੋਂ ਦਾ ਲੇਖ; (2) ਪੱਛਮੀ ਗਿਆਨਵਾਦ ਦੀ ਲਹਿਰ ਅਤੇ (3) ਰਾਬਰਟ ਫ਼ਿਸਕ ਦਾ 16 ਲੱਖ ਅਰਮੀਨੀਅਨ ਲੋਕਾਂ ਦੀ ਤੁਰਕਾਂ ਹੱਥੋਂ ਨਸਲਘਾਤ ਬਾਰੇ ਬਿਰਤਾਂਤ। ਫ਼ਿਸਕ ਦੀ ਕਿਤਾਬ ‘ਗਰੇਟ ਵਾਰ ਫਾਰ ਸਿਵਲਾਈਜੇਸ਼ਨ’ 1500 ਤੋਂ ਵੀ ਵੱਧ ਪੰਨਿਆਂ ਦੀ ਹੈ। ਅਮਰੀਕਾ ਦੇ ਦੁਸ਼ਮਣ ਬਿਨ-ਲਾਦਿਨ ਦਾ ਉਹ ਸ਼ਰੇਆਮ ਸਮਰਥਕ ਹੈ ਅਤੇ ਸਾਰੀ ਦੀ ਸਾਰੀ ਕਿਤਾਬ ਅਮਰੀਕਨ ਸਾਮਰਾਜ ਦੀ ਮਨੁੱਖ ਦੁਸ਼ਮਣ ਕਾਰਕਰਦਗੀ ਅਤੇ ਗ਼ਲਤ ਨੀਤੀਆਂ ਦੀ ਬੇਕਿਰਕ ਆਲੋਚਨਾ ਨਾਲ ਭਰੀ ਹੋਈ ਹੈ। ਇਸੇ ਪੁਸਤਕ ਵਿਚ ਆਰਮੀਨੀਅਨ ਇਸਾਈ ਵਸੋਂ ਦੀ ਨਸਲਕੁਸ਼ੀ ਵਾਲਾ ਲੇਖ ਪੜ੍ਹ ਕੇ ਹੀ ਤਾਂ ਦੀਪ ਧੰਨ ਧੰਨ ਕਰ ਉਠਿਆ ਸੀ ਅਤੇ ਨਾਲ ਹੀ ਮੈਨੂੰ ਦੱਸਿਆ ਕਿ ਉਸ ਨੇ ਪ੍ਰਭਸ਼ਰਨਬੀਰ ਸਿੰਘ ਨੂੰ ਵੀ ਇਹ ਭਿਆਨਕ ਤੱਥਾਂ ਵਾਲਾ ਲੇਖ ਭੇਜ ਦਿੱਤਾ ਹੈ।
ਫਿਰ ਮੈਂ ਜਿਆਉਦੀਨ ਸਰਦਾਰ ਅਤੇ ਅਲਿਸਟੇਅਰ ਹੋਰਨੇ ਦੀ Ḕੰਅਵਅਗe ੱਅਰ ਾ ਫeਅਚeḔ ਨਾਂ ਦੀ ਅਹਿਮ ਪੁਸਤਕ ਦੀ ਗੱਲ ਕੀਤੀ ਹੈ। ਪਾਠਕ ਥੋੜ੍ਹੇ ਜਿਹੇ ਅੰਦਾਜ਼ੇ ਨਾਲ ਦੱਸਣ ਕਿ ਸਾਮਰਾਜੀ ਜੰਗੀ ਨੀਤੀਆਂ ਦਾ ਉਸ ਤੋਂ ਵੱਧ ਭਲਾ ਵਿਰੋਧ ਕੀ ਹੋ ਸਕਦਾ ਹੈ ਜਿਸ ਕਿਸਮ ਦਾ ਵਿਰੋਧ ਅਲਜ਼ੀਰੀਅਨ ਮੁਕਤੀ ਦੀ ਜੰਗ ਬਾਰੇ ਇਸ ਪੁਸਤਕ ਵਿਚ ਦਰਜ ਹੈ? ਰਹੀ ਗੱਲ ਫ਼ਰਾਂਜ਼ ਫੈਨਨ ਦੀ Ḕੱਰeਟਚਹeਦ ਾ ਟਹe ਓਅਰਟਹḔ ਨਾਂ ਦੀ ਜਗਤ ਪ੍ਰਸਿੱਧ ਪੁਸਤਕ ਦੀ। ਇਸ ਬਾਰੇ ਮੈਂ ਬੇਨਤੀ ਸਿਰਫ ਇਤਨੀ ਹੀ ਕੀਤੀ ਸੀ ਕਿ ਇਨਕਲਾਬੀ ਹਿੰਸਾ ਰਾਹੀਂ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਦੀ ਹਸਤੀ ਦੇ ਜਿਸ ਕਾਇਆ ਕਲਪ ਦਾ ਦਾਅਵਾ ਫਰਾਂਜ਼ ਫੈਨਨ ਕਰਦਾ ਹੈ, ਉਸ ਤਰ੍ਹਾਂ ਦੀ ਕੋਈ ਬਾਤ ਨਹੀਂ ਹੈ। ਫਿਰ ਉਸ ਦੇ ਨਾਲ ਹੀ ਮੈਂ ḔAਨਗeਰ ਾ ਟਹe ਧਸਿਪੋਸਸeਸਸeਦḔ ਨਾਂ ਦੀ ਪੁਸਤਕ ਦਾ ਜ਼ਿਕਰ ਕੇਵਲ ਇਹ ਦੱਸਣ ਲਈ ਕੀਤਾ ਕਿ ਪਾਠਕ ਖੁਦ ਹੀ ਵੇਖ ਲੈਣ ਕਿ ਅਲਜ਼ੀਰੀਅਨ ਮੁਕਤੀ ਸੰਗਰਾਮ ਦੀ ਹਿੰਸਾ ਨੇ ਉਥੋਂ ਦੇ ਆਵਾਮ ਦਾ ਕੇਹਾ ਕੁ ਕਾਇਆ ਕਲਪ ਕਰ ਦਿੱਤਾ ਸੀ!
ਵਿਚਲੀ ਗੱਲ ਇਹ ਵੀ ਹੈ ਕਿ ਪ੍ਰਭਸ਼ਰਨਬੀਰ ਦਾ ਅਤੇ ਮੇਰਾ ਜ਼ਿੰਦਗੀ ਬਾਰੇ ਵੱਖੋ ਵੱਖ ਨਜ਼ਰੀਆ ਹੈ। ਮੈਨੂੰ ਖੁਸ਼ੀ ਹੈ ਕਿ ਦੋਵਾਂ ਭਰਾਵਾਂ ਨੂੰ ਮੇਰੇ ਨਾਲੋਂ ਅੰਗਰੇਜ਼ੀ ਅਤੇ ਪੰਜਾਬੀ ਵੀ ਜ਼ਿਆਦਾ ਚੰਗੀ ਤਰ੍ਹਾਂ ਆਉਂਦੀ ਹੈ। ਉਨ੍ਹਾਂ ਦੀ ਵਿਦਵਤਾ ਬਾਰੇ ਵੀ ਕੋਈ ਕਿੰਤੂ ਨਹੀਂ ਹੈ। ਕਿੰਤੂ ਤਾਂ ਉਨ੍ਹਾਂ ਦੇ ਸਿੱਟਿਆਂ ਬਾਰੇ ਹੈ। ਮੈਂ ਉਸ ਦੇ ਲੇਖ ਦੇ ਜਵਾਬ ਵਿਚ ਇਸ ਸਾਰੇ ਝੰਜਟ ਵਿਚ ਕੱਤਈ ਤੌਰ ‘ਤੇ ਪੈਣਾ ਨਹੀਂ ਸੀ, ਬਸ਼ਰਤੇ ਕਿ ਉਸ ਨੇ ਸਿਰੇ ਦਾ ਕੱਚ ਮਾਰਦਿਆਂ ਮੈਨੂੰ ਲੋਕ ਕਚਹਿਰੀ ਵਿਚ ਉਤਰ ਕੇ ਇਹ ਦੱਸਣ ਲਈ ਨਾ ਵੰਗਾਰਿਆ ਹੁੰਦਾ ਕਿ ਮੈਂ ਨਵੰਬਰ 1984 ਦਿੱਲੀ ਵਿਚ ਵਾਪਰੀ ਮਨਹੂਸ ਤਰਾਸਦੀ ਨੂੰ ਨਸਲਕੁਸ਼ੀ ਮੰਨਦਾ ਹਾਂ ਕਿ ਨਹੀਂ। ਮੈਂ ਚਾਹਾਂਗਾ ਕਿ ਪਾਠਕ ਹੀ ਮੇਰੀ ਮਦਦ ਕਰਨ ਕਿ ਪ੍ਰਭਸ਼ਰਨਬੀਰ ਨੂੰ ਮੈਂ ਕੀ ਜਵਾਬ ਦੇਵਾਂ?
ਮੈਂ ਆਪਣੇ ਲੇਖ ਵਿਚ ਕਈ ਕਿਤਾਬਾਂ ਦੀ ਚਰਚਾ ਕੀਤੀ ਸੀ। ਨੌਜਵਾਨ ਚਿੰਤਕ ਨੇ ਉਨ੍ਹਾਂ ਵਿਚੋਂ ਦੋ ਕਿਤਾਬਾਂ ਛਾਂਟ ਕੇ ਮੈਨੂੰ ਕਟਹਿਰੇ ਵਿਚ ਖੜ੍ਹਾ ਕਰਨ ਦਾ ਯਤਨ ਕੀਤਾ ਹੈ। ਨਿਰਸੰਦੇਹ, ਦੋਵਾਂ ਲੇਖਕਾਂ ਦੀ ਪੱਛਮੀ ਦੇਸ਼ਾਂ ਦੇ ਨੇਤਾਵਾਂ ਨਾਲ ਕਿਸੇ ਖਾਸ ਪ੍ਰਸੰਗ ਵਿਸ਼ੇਸ਼ ਵਿਚ ਨੇੜਤਾ ਵੀ ਹੋ ਸਕਦੀ ਹੈ ਜਿਨ੍ਹਾਂ ਦੀ ਨਿੱਕੇ ਬੀਰ ਨੇ ਗੱਲ ਕੀਤੀ ਹੈ ਪਰ ਮੈਂ ਮੁੜ ਦੱਸ ਦਿਆਂ ਕਿ ਇਹ ਤਾਂ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਜਗਤ ਪ੍ਰਸਿੱਧ ਨਾਵਲ ‘ਡਾਕਟਰ ਜ਼ਿਵਾਗੋ’ ਦੇ ਲੇਖਕ ਬੋਰਿਸ ਪਾਸਤਰਨਾਕ ਨੂੰ ਪਹਿਲਾਂ ਖਾਹ-ਮਖਾਹ ਹੀ ਸੋਵੀਅਤ ਸਰਕਾਰ ਨੇ ਨੋਬਲ ਪੁਰਸਕਾਰ ਲੈਣ ਜਾਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਫਿਰ ਉਸ ਉਤੇ ਪੱਛਮੀ ਸਾਮਰਾਜੀਆਂ ਦਾ ਟਾਊਟ ਹੋਣ ਦਾ ਬੇਸਿਰ-ਪੈਰ ਇਲਜ਼ਾਮ ਲਗਾ ਦਿੱਤਾ। ਪਾਸਤਰਨਾਕ, ਅੰਨਾ ਅਖ਼ਮਾਤੋਵਾ, ਅਜ਼ਰ ਨਫੀਸੀ ਜਾਂ ਮੁਹੰਮਦ ਮੁਹਾਦੇਸਿਨ ਵਰਗੀਆਂ ਰੂਹਾਂ ਕਿਸੇ ਹੋਰ ਹੀ ਮਿੱਟੀ ਦੀਆਂ ਬਣੀਆਂ ਹੁੰਦੀਆਂ ਹਨ। ਅਜਿਹੇ ਲੋਕਾਂ ਨੇ ਕਿਸੇ ਦੇ ਗੁਮਾਸ਼ਤੇ ਜਾਂ ਮੁਖਬਰ ਭਲਾ ਕੀ ਬਣ ਜਾਣਾ ਹੈ! ਪ੍ਰਭਸ਼ਰਨਬੀਰ ਨੇ ਮੈਨੂੰ ‘ਮੂਲਵਾਦੀ ਮੁਖਬਰ’ ‘ਨਵ-ਬਸਤੀਵਾਦੀ ਏਜੰਟ’ ਹੋਣ ਦਾ ਤਾਅਨਾ ਦਿੱਤਾ ਹੈ। ਪਾਠਕ ਜਾਣਦੇ ਹੀ ਹਨ ਕਿ (ਨਵ) ਬਸਤੀਵਾਦੀ ਮੁਖਬਰ ਅਤੇ ਏਜੰਟ ਨੂੰ ਸੀæਆਈæਏæ ਵਾਲੇ ਕਿਵੇਂ ਨਿਵਾਜਦੇ ਹਨ!
ਅਮਰੀਕੀ ਸਾਮਰਾਜੀਆਂ ਦੀਆਂ ਮਾਨਵ ਦੋਖੀ ਨੀਤੀਆਂ ਨਾਲ ਸਾਡੀ ਵੀ ਕੋਈ ਸੰਮਤੀ ਨਹੀਂ ਹੈ ਪਰ ਸਾਮਰਾਜ ਦਾ ਇਸ ਤਰ੍ਹਾਂ ਦਾ ਤਜੱਸਵੀ ਵਿਰੋਧ ਪ੍ਰਭਸ਼ਰਨਬੀਰ ਪ੍ਰਗਟਾ ਰਿਹਾ ਹੈ, ਉਹ ਤਾਂ ਫਰਾਂਜ ਫੈਨਨ ਤੋਂ ਵੀ ਪਾਰ ਹੈ। ਭਾਂਤ ਸੁਭਾਂਤੀਆਂ ਕਿਤਾਬਾਂ ਦੀ ਪ੍ਰਸੰਗ ਵਿਹੂਣੀ ਚਰਚਾ ਦਾ ਸ਼ਿਕਵਾ ਤਾਂ ਸਾਡੇ ਬੀਰ ਭਰਾ ਨੇ ਸਾਡੇ ਉਪਰ ਕਰ ਹੀ ਦੇਣਾ ਹੈ; ਇਸੇ ਲਈ ਮਨ ਵਿਚ ਆ ਰਿਹਾ ਹੈ ਕਿ ਕਿਉਂ ਨਾ ਮਿੱਤਰਾਂ ਤੇ ਪਾਠਕਾਂ ਦੀ ਕਚਹਿਰੀ ਵਿਚ ਮੁਸਲਮਾਨ ਕੁਰਦ ਕੌਮਪ੍ਰਸਤਾਂ ਦੀ ਤਰਾਸਦੀ ਅਤੇ ਇਸ ਨੂੰ ਦਰਸਾਉਂਦੀਆਂ ਘੱਟੋ ਘੱਟ ਇਕ ਦੋ ਕੋਰ ਕਿਤਾਬਾਂ ਦਾ ਜ਼ਿਕਰ ਕਰ ਲਿਆ ਜਾਵੇ। ਕੁਰਦਾਂ ਦਾ ਦੁਖਾਂਤ ਬਹੁਤ ਵੱਡਾ ਹੈ। ਕਾਰਨ ਇਹ ਵੀ ਹੈ ਕਿ ਉਨ੍ਹਾਂ ਦੀ ਵਸੋਂ ਦਾ ਖੇਤਰ ਤੁਰਕੀ, ਇਰਾਨ, ਇਰਾਕ ਅਤੇ ਸੀਰੀਆ ਦੇਸ਼ਾਂ ਵਿਚ ਵੰਡਿਆ ਹੋਇਆ ਹੈ। ਪਹਿਲੀ ਵਿਸ਼ਵ ਜੰਗ ਪਿਛੋਂ ਆਟੋਮਨ ਸਲਤਨਤ ਦੇ ਪਤਨ ਤੋਂ ਬਾਅਦ ਜੇਤੂ ਪੱਛਮੀ ਦੇਸ਼ਾਂ ਨੇ ਆਪੋ ਆਪਣੇ ਪ੍ਰਭਾਵ ਖੇਤਰ ਵਾਲੇ ਇਲਾਕਿਆਂ ਦੀਆਂ ਜਦੋਂ ਵੰਡੀਆਂ ਪਾਈਆਂ ਤਾਂ ਇਤਿਹਾਸ ਦਾ ਅਜੀਬ ਵਿਅੰਗ ਸੀ ਕਿ ਸਭ ਤੋਂ ਵੱਡੀ ਠੱਗੀ ਕੁਰਦ ਕੌਮ ਨਾਲ ਵੱਜ ਗਈ। ਹਾਲਤ ਇਹ ਹੈ ਕਿ ਤੁਰਕੀ ਦੇ ਅਧਿਕਾਰ ਖੇਤਰ ਹੇਠਲੇ ਕੁਰਦ ਖੇਤਰ ਵਿਚ ਵਸੋਂ ਨੂੰ ਥੋੜ੍ਹਾ ਬਹੁਤ ਹੀ ਸਹੀ ਸਵੈ-ਨਿਰਣੇ ਦਾ ਹੱਕ ਤਾਂ ਕੀ ਮਿਲਣਾ ਹੈ, ਕੁਰਦਾਂ ਨੂੰ ਆਪਣੇ ਆਪ ਨੂੰ ਕੁਰਦ ਕਹਿਣ ਕਹਾਉਣ ਦਾ ਹੱਕ ਵੀ ਨਹੀਂ ਹੈ। ਉਨ੍ਹਾਂ ਨੂੰ ਹੁਕਮ ਹੈ ਕਿ ਉਹ ਆਪਣੇ ਆਪ ਨੂੰ ਪਹਾੜੀ ਤੁਰਕ ਹੀ ਕਹਿਣ ਕਹਾਉਣ। 1964-70 ਦੇ ਮਾਰੂ ਦੌਰ ਵਿਚ ਤਾਂ ਕੇਂਦਰੀ ਸਰਕਾਰ ਨੇ ਉਨ੍ਹਾਂ ਨੂੰ ਸਬਕ ਸਿਖਾਉਣ ਅਤੇ ਰਾਹ ‘ਤੇ ਲਿਆਉਣ ਲਈ ਤਾਂ ਕੁਰਦ ਭਾਸ਼ਾ ਬੋਲਣ ਲਈ ਬਜ਼ਿਦ ਅਨੇਕਾਂ ਕੁਰਦ ਕੌਮਪ੍ਰਸਤਾਂ ਦੀਆਂ ਜੀਭਾਂ ਹੀ ਕੱਟ ਦਿੱਤੀਆਂ ਸਨ। ਕੁਰਦਾਂ ਦਾ ਇਹ ਹਾਲ ਸ਼ਾਹ ਇਰਾਨ ਦੀ ਸਰਕਾਰ ਕਰਦੀ ਰਹੀ ਸੀ ਅਤੇ ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ ਨੇ ਜਿਸ ਕਿਸਮ ਦੀਆਂ ਕਰਤੂਤਾਂ ਕੀਤੀਆਂ, ਉਨ੍ਹਾਂ ਦਾ ਸਾਰਿਆਂ ਨੂੰ ਪਤਾ ਹੀ ਹੈ। 5-6 ਵਰ੍ਹੇ ਪਹਿਲਾ ਮੈਂ ਕੁਰਦਾਂ ਦੀ ਭਿਆਨਕ ਤਰਾਸਦੀ ਬਾਰੇ ਛਹਰਸਿਟਅਿਨe ਭਰਿਦ ਦੀ ḔA ਠਹੁਸਅਨਦ ੰਗਿਹਸ: A ਠਹੁਸਅਨਦ ੍ਰeਵੋਲਟਸ- ਝੁਰਨਏਸ ਨਿ ਖੁਰਦਸਿਟਅਨḔ ਕਿਤਾਬ ਪੜ੍ਹੀ ਸੀ। ਸਾਡੇ ਮਨਾਂ ਅੰਦਰ ਕੁਰਦਾਂ ਦੀ ਤਰਾਸਦੀ ਜਾਂ ਉਨ੍ਹਾਂ ਦੀ ਮੁਕਤੀ ਦੇ ਸੰਗਰਾਮ ਬਾਰੇ ਜਾਣਨ ਦੀ ਸਦਾ ਹੀ ਦਿਲਚਸਪੀ ਰਹੀ ਹੈ। ਥੁਲਿ æਅੱਰeਨਚe ਦੀ Ḕੀਨਵਸਿਬਿਲe ਂਅਟਿਨḔ ਕਿਤਾਬ ਦੇ ਅਨੇਕਾਂ ਆਯਾਮ ਹਨ ਪਰ ਕੇਂਦਰੀ ਆਯਾਮ ਜੋ ਮੇਰੀ ਪਕੜ ਵਿਚ ਆਇਆ, ਉਹ ਇਹ ਹੈ ਕਿ 2003-04 ਦੀ ਜੰਗ ਦੌਰਾਨ ਕੁਰਦ ਮੁਕਤੀ ਸੰਗਰਾਮੀਆਂ ਦੇ ਦੋਵੇਂ ਧੜੇ ਸੱਦਾਮ ਹੁਸੈਨ ਵਿਰੁਧ ਅਮਰੀਕੀ ਫੌਜੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਭਲਾ ਕਿਉਂ ਜੂਝੇ ਸਨ? ਕੀ ਸ਼ਰਨ ਭਰਾਵਾਂ ਨੂੰ ਬਦਕਾਰ ਸਾਮਰਾਜੀ ਖ਼ਾਸੇ ਬਾਰੇ ਪੁਰਾਣੇ ਟਕਸਾਲੀ ਕਾਮਰੇਡਾਂ ਤੋਂ ਵੀ ਵੱਧ ਪਤਾ ਹੈ?
ਸ਼ਰਨ ਭਰਾਵਾਂ ਨੂੰ ਮੇਰੀ ਨਿਮਨ ਗੁਜ਼ਾਰਿਸ਼ ਹੈ ਕਿ ਭਾਂਤ ਸੁਭਾਂਤੀਆਂ ਕਿਤਾਬਾਂ ਦੀ ਪ੍ਰਸੰਗ ਵਿਹੂਣੀ ਚਰਚਾ ਦਾ ਇਤਰਾਜ਼ ਉਹ ਮੇਰੇ ‘ਤੇ ਉਠਾਈ ਜਾਣ, ਪਰ ਗੰਭੀਰ ਦਰਸ਼ਨ ਦਾ ਕੰਮ ਛੱਡ ਕੇ ਕੁਰਦਾਂ ਦੇ ਮਹਾਂ ਦੁਖਾਂਤ ਬਾਰੇ ਇਹ ਦੋ ਸਾਧਾਰਨ ਇਤਿਹਾਸਕ ਪੁਸਤਕਾਂ ਜ਼ਰੂਰ ਪੜ੍ਹ ਛੱਡਣ।
ਸਵਾਲ ਹੈ ਕਿ ਮੁਸਲਮਾਨ ਕੁਰਦ ਕੌਮਪ੍ਰਸਤਾਂ ਵੱਲੋਂ ਸਵੈ-ਨਿਰਣੇ ਦੇ ਆਪਣੇ ਹੱਕ ਪਿਛਲ਼ੇ ਲਗਭਗ 100 ਵਰ੍ਹਿਆਂ ਤੋਂ ਲੜੀ ਜਾ ਰਹੀ ਲਹੂ ਵੀਟਵੀਂ ਭਿਆਨਕ ਜੰਗ ਅਤੇ ਦਿੱਤੀਆਂ ਜਾ ਰਹੀਆਂ ਅਸੀਮ ਕੁਰਬਾਨੀਆਂ ਦੇ ਬਾਵਜੂਦ ਉਨ੍ਹਾਂ ਦੇ ਸੰਘਰਸ਼ ਦੀ ਪ੍ਰਮਾਣਿਕਤਾ ‘ਤੇ ਕੋਈ ਸੰਦੇਹ ਕਰ ਸਕਦਾ ਹੈ, ਪਰ ਉਹ ਸੱਦਾਮ ਹੁਸੈਨ ਦੀ ਵਹਿਸ਼ੀ ਬੁਰਛਾਗਰਦੀ ਵਿਰੁਧ ਪੱਛਮੀ ਧਿਰਾਂ ਦੀਆਂ ਫੌਜਾਂ ਨਾਲ ਡਟ ਕੇ ਲੜਦੇ ਰਹੇ ਹਨ। ਭਲਾ ਕਿਉਂ? ਇਹ ਵੀ ਦੱਸਿਆ ਜਾ ਸਕਦਾ ਹੈ ਪਰ ਮਜਬੂਰੀ ਹੈ ਕਿ ਲੇਖ ਬਹੁਤ ਲੰਮਾ ਨਾ ਖਿੱਚਿਆ ਜਾਵੇ। ਇਰਾਨ ਦੇ ਖ਼ਲਕ ਮੁਜਾਹਿਦੀਨ ਜਿਨ੍ਹਾਂ ਨੂੰ ਸਾਡਾ ਨਿੱਕਾ ਬੀਰ ਮੁਜਾਹਿਦੀਨ-ਏ-ਖ਼ਲਕ ਲਿਖਦਾ ਹੈ, ਅਸੀਂ ਉਨ੍ਹਾਂ ਦੇ ਨਾਲ ਹਾਂ।
1978-79 ਦੇ ਸਾਲਾਂ ਦੌਰਾਨ ਸ਼ਾਹ ਨੂੰ ਗੱਦੀਓਂ ਲਾਹ ਕੇ ਆਇਤਉਲਾ ਖੋਮੀਨੀ ਦੇ ਜਨੂੰਨੀ ਸਮਰਥਕਾਂ ਨੇ ਬੁਰਛਾਗਰਦੀ ਦੀ ਜਦੋਂ ਇੰਤਹਾ ਕਰ ਦਿੱਤੀ ਤਾਂ ਇਰਾਨ ਵਿਚ ਜਮਹੂਰੀਅਤ ਬਹਾਲ ਕਰਵਾਉਣ ਲਈ ਖ਼ਲਕ ਮੁਜਾਹਿਦੀਨ ਵਲੰਟੀਅਰਾਂ ਨੇ ‘ਇਸਲਾਮੀ ਇਨਕਲਾਬੀ’ ਸਰਕਾਰ ਵਿਰੁਧ ਗੁਰੀਲਾ ਜੰਗ ਅਰੰਭ ਦਿਤੀ ਤਾਂ ਮੈਨੂੰ ਯਾਦ ਹੈ ਕਿ ਸਾਨੂੰ ਹਰ ਦਿਨ ਹੀ ਸਵੇਰੇ ਉਨ੍ਹਾਂ ਦੀ ਕਿਸੇ ਸਫ਼ਲਤਾ ਬਾਰੇ ਪੜ੍ਹਨ ਲਈ ਅਖ਼ਬਾਰ ਦੀ ਉਡੀਕ ਕਿੰਜ ਰਹਿੰਦੀ ਸੀ! ਖੋਮੀਨੀ ਸਮਰਥਕਾਂ ਵੱਲੋਂ ਜ਼ਰਾ ਜਿਤਨਾ ਵੀ ਮਤਭੇਦ ਰੱਖਣ ਵਾਲੇ ਅਨਸਰਾਂ ਨੂੰ ਬਿਨਾਂ ਕਿਸੇ ਦਲੀਲ ਦੇ ਹਲਕੇ ਕੁੱਤਿਆਂ ਹਾਰ ਮਾਰਿਆ ਜਾ ਰਿਹਾ ਸੀ ਅਤੇ ਅਜਿਹੇ ਜ਼ੁਲਮਾਂ ਦੀ ਜਦੋਂ ਹੱਦ ਹੋ ਗਈ ਤਾਂ ਖ਼ਲਕ ਗੁਰੀਲਿਆਂ ਨੇ ਜਵਾਬੀ ਕਰਵਾਈ ਕਰਦਿਆਂ ਸਭ ਤੋਂ ਜ਼ਾਲਮ ਇਸਲਾਮੀ ਜੱਜ ਆਇਤੁੱਲਾ ਬਹਿਸ਼ਤੀ ਦੀ, ਹੰਗਾਮੀ ਮੀਟਿੰਗ ਵਿਚ ਬੰਬ ਧਮਾਕੇ ਕਰ ਕੇ ਨਵੀਂ ਨਵੀਂ ਸਰਕਾਰ ਦੇ 70 ਕੌਮੀਸਾਰਾਂ ਦਾ ਸਫਾਇਆ ਕਰ ਦਿੱਤਾ ਸੀ।
ਕਾਲੇ ਸਮਿਆਂ ਵਿਚ ਰਾਜਸੀ ਅਤੇ ਇਖਲਾਕੀ ਚੋਣ ਦੇ ਮਸਲੇ ਬੜੇ ਹੀ ਔਖੇ ਤੇ ਟੇਢੇ ਹੁੰਦੇ ਹਨ। ਮੈਨੂੰ ਮਹਾਨ ਜਰਮਨ ਚਿੰਤਕ ੍ਹਅਨਨਅਹ Aਰਨਦਟ ਦੀ ਪਿਛਲੇ 40 ਵਰ੍ਹਿਆਂ ਤੋਂ ਸਭ ਤੋਂ ਵੱਧ ਮਨਭਾਉਂਦੀ ਪੁਸਤਕ ‘ਮੈਨ ਇਨ ਡਾਰਕ ਟਾਈਮਜ਼’ ਦੀ ਯਾਦ ਆ ਗਈ ਹੈ। ਮੈਂ ਚਹਾਂਗਾ ਕਿ ਇਸ ਕਿਤਾਬ ਵਿਚੋਂ ਸ਼ਰਨ ਭਰਾ ਰੋਜ਼ਾ ਲਕਸ਼ਮਬਰਗ, ਵਾਲਟਰ ਬੈਂਜਾਮਿਨ ਅਤੇ ਬਰਤੋਲਤ ਬਰੈਖ਼ਤ ਬਾਰੇ ਹੰਨਾ ਦਾ ਲੇਖ ਜ਼ਰੂਰ ਪੜ੍ਹਨ। ਇਹ ਲਿਖਦਿਆਂ ਮੇਰੇ ਮਨ ਵਿਚ ਸਾਲ 1982 ਤੋਂ 1994 ਤੱਕ ਪੰਜਾਬ ਵਿਚ ਚੱਲੀ ਖਾੜਕੂ ਲਹਿਰ ਦੀਆਂ ਇਕ ਨਹੀਂ, ਅਨੇਕਾਂ ਯਾਦਾਂ ਉਭਰ ਰਹੀਆਂ ਹਨ। ਮੈਂ ਪ੍ਰੋæ ਰਣਧੀਰ ਸਿੰਘ ਦੀ ਅਹਿਮ ਕਿਤਾਬ ‘ਕਰਾਇਸਿਸ ਆਫ ਸੋਸ਼ਲਿਜ਼ਮ’ ਦੀ ਹਰ ਦਲੀਲ ਨਾਲ ਸਹਿਮਤ ਨਹੀਂ, ਪਰ ਮੈਂ ਉਨ੍ਹਾਂ ਨੂੰ 20ਵੀਂ ਸਦੀ ਦੇ ਪੰਜਾਬ ਦਾ ਸਭ ਤੋਂ ਦਾਨਾ ਅਤੇ ਸਵੱਛ ਇਨਸਾਨ ਤੇ ਚਿੰਤਕ ਮੰਨਦਾ ਹਾਂ। ਉਹ ਅਕਸਰ ਕਹਿੰਦੇ ਕਿ ਉਨ੍ਹਾਂ ਦਿਨਾਂ ਦੌਰਾਨ ਦਿੱਲੀਓਂ ਪੰਜਾਬ ਮੀਟਿੰਗਾਂ ਵਿਚ ਆਉਣ ਲੱਗਿਆਂ ਉਨ੍ਹਾਂ ਨੂੰ ਖਾੜਕੂਆਂ ਹੱਥੀਂ ਜਾਣੇ-ਅਣਜਾਣੇ ਮਾਰੇ ਜਾਣ ਤੋਂ ਕਦੇ ਡਰ ਨਹੀਂ ਲੱਗਿਆ। ਡਰ ਉਨ੍ਹਾਂ ਨੂੰ ਇਸ ਗੱਲ ਦਾ ਹੁੰਦਾ ਸੀ ਕਿ ਕਿਧਰੇ ਅਗਲੇ ਦਿਨ ਅਖ਼ਬਾਰਾਂ ਦੀ ਸੁਰਖੀ ਇਹ ਨਾ ਬਣ ਜਾਵੇ ਕਿ ਪ੍ਰੋæ ਰਣਧੀਰ ਸਿੰਘ ਬੁਰਜੂਆ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਭਾਸ਼ਣ ਕਰਦਾ ਮਾਰਿਆ ਗਿਆ ਸੀ।
ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ, ਕਾਮਰੇਡ ਅਮਰ ਸਿੰਘ ਅੱਚਰਵਾਲ, ਅਰਜਨ ਸਿੰਘ ਮਸਤਾਨਾ, ਦਲੀਪ ਸਿੰਘ ਕੌਲਸਹੇੜੀ, ਬਲਦੇਵ ਮਾਨ, ਡਾæ ਰਵਿੰਦਰ ਰਵੀ, ਤਰਨ ਤਾਰਨ ਵਾਲਾ ਕਾਮਰੇਡ ਦੀਪਕ ਧਵਨ ਅਤੇ ਹੋਰ ਅਨੇਕ ਹੀਰਿਆਂ ਵਰਗੇ ਇਨਸਾਨ ਸਨ। ਇਹ ਲੋਕ ਉਮਰ ਭਰ ਸਹੀ ਅਰਥਾਂ ਵਿਚ ਇਨਸਾਫ ਆਧਾਰਤ ਜਮਹੂਰੀ ਨਿਜ਼ਾਮ ਦੀ ਕਾਇਮੀ ਲਈ ਲੜਦੇ ਰਹੇ। ਉਹ ਦਿੱਲੀ ਸਰਕਾਰ ਦੇ ਹੱਕ ਵਿਚ ਨਹੀਂ ਸਨ, ਪਰ ਉਨ੍ਹਾਂ ਨੂੰ ਸਿੱਖ ਖਾੜਕੂਆਂ ਦਾ ਏਜੰਡਾ ਵੀ ਕੱਤਈ ਮਨਜ਼ੂਰ ਨਹੀਂ ਸੀ। ਜੋ ਲੋਕ ਉਨ੍ਹਾਂ ਨੂੰ ਦਿੱਲੀ ਸਰਕਾਰ ਦੇ ‘ਦੱਲੇ’ ਕਹੀ ਜਾਂਦੇ ਹਨ, ਉਹ ਉਨ੍ਹਾਂ ਦੀ ਜਾਤ ਨਾਲ ਵਧੀਕੀ ਕਰ ਰਹੇ ਹਨ; ਕਰੀ ਜਾਣ, ਉਨ੍ਹਾਂ ਦੀ ਮੌਜ ਹੈ ਪਰ ਯਾਦ ਰੱਖਣਾæææ ਇਸ ਕਿਸਮ ਦੀ ਪਹੁੰਚ ਵਿਚੋਂ ਜ਼ਿੰਦਗੀ ਅੰਦਰ ਅਮਨ ਅਤੇ ਸੁਹੱਪਣ ਦੇ ਕਾਜ ਲਈ ਕੱਖ ਵੀ ਉਸਾਰੂ ਨਹੀਂ ਨਿਕਲੇਗਾ।
ਪ੍ਰਭਸ਼ਰਨਬੀਰ ਫਤਵੇ ਦੀ ਭਾਸ਼ਾ ਵਿਚ ਗੱਲ ਕਰਨ ਲੱਗਿਆਂ ਇਤਨੀਆਂ ਕਾਹਲੀਆਂ ਨਾ ਕਰੇ। ਅਜੇ ਉਸ ਨੇ ਬੜੇ ਲੰਮੇ ਸਫਰ ਤੈਅ ਕਰਨੇ ਹਨ। ਆਖਰੀ ਗੱਲ ਇਹੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੀ ਡੇਟ ਵਿਚ ਮੈਨੂੰ ਪਛਾਣ ਸਥਾਪਿਤ ਕਰਨ ਲਈ ਵੱਧ ਤੋਂ ਵੱਧ ਕਿਤਾਬਾਂ ਦੇ ਨਾਂ ਗਿਣਾਉਣ ਦੀ ਕੋਈ ਜ਼ਰੂਰਤ ਨਹੀਂ। ਉਨ੍ਹਾਂ ਨੂੰ ਭੁਲੇਖਾ ਲੱਗ ਰਿਹਾ ਹੈ। ਮਸਲਾ ਕੁਝ ਕਦਰਾਂ ਦਾ ਹੈ ਜਿਨ੍ਹਾਂ ‘ਤੇ ਮੁਕੰਮਲ ਅਸਹਿਮਤੀ ਵੀ ਹੋ ਸਕਦੀ ਹੈ।
Leave a Reply