ਕਿਹਾ ਗੁਰੂ ਨੇ ਗੋਲਕ ਦੀ ਲੋੜ ਕੋਈ ਨਾ, ਮੂੰਹ ਗਰੀਬ ਦੇ ਪਾਇਉ ਦਸਵੰਧ ਭਾਈ।
ਸ਼ਬਦ-ਬਾਣੀ ‘ਤੇ ਕਰਦਿਆਂ ਅਮਲ ਪੂਰਾ, ਸਾਦਾ ਕੱਟਿਉ ਜੀਵਨ ਦਾ ਪੰਧ ਭਾਈ।
ਅਸੀਂ ਸ਼ਬਦ ਨੂੰ ਪੜ੍ਹਨ ਦੀ ਰਟ ਲਾਈ, ਟੁੱਟੇ ਕਿਸ ਤਰ੍ਹਾਂ ਕੂੜ ਦੀ ਪੰਡ ਭਾਈ।
ਬਾਹਰੋਂ ਬੀਬੀਆਂ ਦਹਾੜੀਆਂ ਦਿਸਦੀਆਂ ਨੇ, ਮੂੰਹੋਂ ਨਿਕਲੇ ਹਉਮੈਂ ਦੁਰਗੰਧ ਭਾਈ।
ਗੁਰੂ ਘਰਾਂ ‘ਚੋਂ ਏਕੇ ਦਾ ਭੁੱਲ ਹੋਕਾ, ਉਥੇ ਝੂਠ ਨੇ ਸੱਚ ਨੂੰ ਫੰਡਿਆ ਏ।
ਧੜੇ ਬਣੇ ਹਜਾਰਾਂ ਹੀ ਦੇਸ਼ ਅੰਦਰ, ਐਥੇ ਪੰਥ ḔਸਲੇਟਾਂḔ ਵਿਚ ਵੰਡਿਆ ਏ!
Leave a Reply