ਪਾਰਟੀ ਪ੍ਰਤੀ ਵਫਾਦਾਰੀਆਂ ਆਈਆਂ ਜਥੇਦਾਰ ਬ੍ਰਹਮਪੁਰਾ ਦੇ ਕੰਮ

ਤਰਨਤਾਰਨ: ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਲਾਨੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਇਕ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਸਰਪੰਚੀ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਤੇ ਚਾਰ ਵਾਰ ਵਿਧਾਇਕ ਬਣੇ ਤੇ ਅਕਾਲੀ ਸਰਕਾਰ ਦੇ ਮੰਤਰੀ ਮੰਡਲ ਵਿਚ ਅਹਿਮ ਅਹੁਦੇ ਪ੍ਰਾਪਤ ਕੀਤੇ। ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਇਸ ਵਾਰ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦਾ ਉਮੀਦਵਾਰ ਐਲਾਨ ਕੇ ਪਾਰਟੀ ਪ੍ਰਤੀ ਵਫਾਦਾਰੀਆਂ ਦਾ ਇਨਾਮ ਦਿੱਤਾ।
ਜਥੇæ ਬ੍ਰਹਮਪੁਰਾ ਨੇ 1961 ਵਿਚ ਪਿੰਡ ਦੀ ਸਰਪੰਚੀ ਤੋਂ ਆਪਣਾ ਸਿਆਸੀ ਜੀਵਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤਾ। ਪੁਰਾਣੇ ਵਿਧਾਨ ਸਭਾ ਹਲਕਾ ਨੌਸ਼ਿਹਰਾ ਪੰਨੂੰਆਂ ਤੋਂ 1977 ਵਿਚ ਸਵ: ਸਵਿੰਦਰ ਸਿੰਘ ਕੈਰੋਂ ਨੂੰ ਹਰਾ ਕੇ ਵਿਧਾਇਕ ਬਣੇ। 1980 ਵਿਚ ਹਲਕਾ ਨੌਸ਼ਿਹਰਾ ਪੰਨੂੰਆਂ ਤੋਂ ਸਵ: ਸਵਿੰਦਰ ਸਿੰਘ ਕੈਰੋਂ ਤੋਂ 141 ਵੋਟਾਂ ਨਾਲ ਹਾਰ ਗਏ। 1997 ਵਿਚ ਕਾਂਗਰਸ ਦੇ ਮਾæ ਜਗੀਰ ਸਿੰਘ ਨੂੰ ਹਰਾ ਕੇ ਅਕਾਲੀ ਸਰਕਾਰ ਵਿਚ ਸਹਿਕਾਰਤਾ ਮੰਤਰੀ ਬਣੇ। 2002 ਵਿਚ ਮਾæ ਜਗੀਰ ਸਿੰਘ ਨੂੰ ਹਰਾ ਕੇ ਵਿਧਾਇਕ ਬਣੇ।
2007 ਵਿਚ ਹਲਕਾ ਨੌਸ਼ਿਹਰਾ ਪੰਨੂੰਆਂ ਤੋਂ ਹੀ ਜਥੇæ ਰਣਜੀਤ ਸਿੰਘ ਬ੍ਰਹਮਪੁਰਾ ਨੇ ਡਾæ ਧਰਮਵੀਰ ਅਗਨੀਹੋਤਰੀ ਨੂੰ ਹਰਾ ਕੇ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਅਤੇ ਅਕਾਲੀ ਸਰਕਾਰ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਬਣੇ। 2012 ਵਿਚ ਨਵੀਂ ਹਲਕਾਬੰਦੀ ਹੋਣ ਉਪਰੰਤ ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਨੌਸ਼ਿਹਰਾ ਪੰਨੂੰਆਂ ਨੂੰ ਤੋੜ ਕੇ ਖਡੂਰ ਸਾਹਿਬ ਨੂੰ ਨਵਾਂ ਹਲਕਾ ਬਣਾ ਦਿੱਤਾ ਗਿਆ।
ਇਸ ਮੌਕੇ ਜਥੇæ ਬ੍ਰਹਮਪੁਰਾ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਤੋਂ ਹਾਰ ਗਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਥੇæ ਬ੍ਰਹਮਪੁਰਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਇਸ ਵਾਰ ਪਾਰਟੀ ਦੀ ਪਹਿਲੀ ਜਾਰੀ ਕੀਤੀ ਸੂਚੀ ਵਿਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

Be the first to comment

Leave a Reply

Your email address will not be published.