ਮਨਪ੍ਰੀਤ ਨੇ ਕੀਤੀਆਂ ਮਨ-ਪ੍ਰੀਤੀਆਂ ਜੀ, ਹੱਥ ਕਾਂਗਰਸ ਦਾ ਭੱਜ ਕੇ ਫੜਨ ਲੱਗਾ।
ਗੱਲ ਬਣੀ ਨਾ ਪਹਿਲਾਂ ਪੰਜਾਬ ਅੰਦਰ, ਗੱਡੀ ਦਿੱਲੀ ਦੀ ਦੇਖੋ ਬਈ ਚੜ੍ਹਨ ਲੱਗਾ।
ਆਖੇ ਚੋਣਾਂ ਵਿਚ ਲਾਉਣੀ ਪਿੱਠ ਬਾਦਲਾਂ ਦੀ, ਕਈ ਹੋਰ ਦਲੀਲਾਂ ਵੀ ਘੜਨ ਲੱਗਾ।
ਲੋਕਾਂ ਕਿਹਾ ਸੀ ਲੀਡਰੀ ਕਰ ਕਾਕਾ, ਪਰ ਉਹ ਹੋਰ ਕਿਤਾਬਾਂ ਹੀ ਪੜ੍ਹਨ ਲੱਗਾ।
ਕੀ ਬਣੇਗਾ ਹੁਣ ਉਨ੍ਹਾਂ ਸੁਫਨਿਆਂ ਦਾ, ਜਿਹੜੇ ਲਏ ਸੀ ਲੋਕਾਂ ਨੂੰ ਨਾਲ ਲੈ ਕੇ,
ਉਹਦੇ ਨਾਲ ਦੇ ਹੁਣ ਪਏ ਸੋਚਦੇ ਨੇ, ਕਿੱਦਾਂ ਲੰਘੀਏ ਸਿਆਸਤ ਦੇ ਨਾਲ ਖਹਿ ਕੇ।
Leave a Reply