ਗੁਰਦਿਆਲ ਬੱਲ ਦੇ ‘ਸਿਆਸੀ ਚਿੰਤਨ’ ਦੀਆਂ ਗੁੱਝੀਆਂ ਰਮਜ਼ਾਂ

ਰੂਸੀ ਇਨਕਲਾਬ ਦੇ ਆਗੂ ਲਿਓਨ ਤ੍ਰਾਤਸਕੀ ਬਾਰੇ ਚੱਲ ਰਹੀ ਬਹਿਸ ਦੌਰਾਨ ਅਸੀਂ ਪ੍ਰਭਸ਼ਰਨਦੀਪ ਸਿੰਘ ਦੇ ਵਿਚਾਰ ਛਾਪੇ ਸਨ ਜਿਨ੍ਹਾਂ ਵਿਚ ਉਨ੍ਹਾਂ ਪਹਿਲਾਂ ਛਪੇ ਇਕ ਲੇਖ ਦੇ ਆਧਾਰ ‘ਤੇ ਗੁਰਦਿਆਲ ਸਿੰਘ ਬੱਲ ਉਤੇ ਬੜੇ ਤਿੱਖੇ ਵਿਅੰਗ-ਬਾਣ ਚਲਾਏ ਸਨ। ਜਵਾਬ ਵਿਚ ਗੁਰਦਿਆਲ ਸਿੰਘ ਬੱਲ ਨੇ ਲੰਮਾ ਪ੍ਰਤੀਕਰਮ ਲਿਖ ਭੇਜਿਆ ਜੋ ਅਸੀਂ ਪਿਛਲੇ ਅੰਕਾਂ ਵਿਚ ਛਾਪ ਚੁਕੇ ਹਾਂ। ਲਿਓਨ ਤ੍ਰਾਤਸਕੀ ਦੇ ਵਿਚਾਰਾਂ ਤੋਂ ਤੁਰੀ ਇਸ ਬਹਿਸ ਨੇ ਵਿਸ਼ਵ ਭਰ ਦੀਆਂ ਬਹੁਤ ਸਾਰੀਆਂ ਲੋਕ ਲਹਿਰਾਂ ਅਤੇ ਵਿਚਾਰਧਾਰਾਵਾਂ ਨੂੰ ਕਲਾਵੇ ਵਿਚ ਲਿਆ ਹੈ, ਪੰਜਾਬ ਅਤੇ ਸਿੱਖ ਪ੍ਰਸੰਗ ਵਿਚ ਵੀ ਕੁਝ ਗੰਭੀਰ ਟਿੱਪਣੀਆਂ ਹੋਈਆਂ ਹਨ। ਇਸੇ ਬਹਿਸ ਨੂੰ ਅੱਗੇ ਤੋਰਦਿਆਂ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਵਿਚਾਰ ਹਥਲੇ ਲੇਖ ਵਿਚ ਪ੍ਰਗਟਾਏ ਹਨ ਜੋ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਵਿਚਾਰਵਾਨਾਂ ਨੂੰ ਸਾਡੀ ਬੇਨਤੀ ਹੈ ਕਿ ਇਸ ਬਹਿਸ ਦੌਰਾਨ ਨਿਜੀ ਦੋਸ਼ਾਂ ਤੋਂ ਪੂਰਨ ਪਰਹੇਜ਼ ਕੀਤਾ ਜਾਵੇ ਅਤੇ ਆਪਣੇ ਵਿਚਾਰਾਂ ਨੂੰ ਸ਼ਾਇਸਤਗੀ ਦੇ ਘੇਰੇ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਇਕ ਵਾਰ ਫਿਰ ਸਪਸ਼ਟ ਕਰ ਦਈਏ, ਲੇਖਕ ਦੇ ਵਿਚਾਰਾਂ ਨਾਲ ਅਦਾਰਾ ਪੰਜਾਬ ਟਾਈਮਜ਼ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਇਸ ਲੇਖ ਦੇ ਪ੍ਰਤੀਕਰਮ ਵਿਚ ਆਏ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ

ਪ੍ਰਭਸ਼ਰਨਬੀਰ ਸਿੰਘ
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ
ਵੈਨਕੂਵਰ, ਕੈਨੇਡਾ
ਪਰਅਬਹਸਹਅਰਅਨਬਰਿ@ਗਮਅਲਿ।ਚੋਮ

ਗੁਰਦਿਆਲ ਬੱਲ ਨੇ ਆਪਣੇ ਲੇਖ Ḕਆਵਾਗਵਣ ਵਿਚਾਰਧਾਰਕ ਸੁਪਨਸਾਜ਼ੀ ਦੇ ਖਤਰੇ: ਪ੍ਰਭਸ਼ਰਨਦੀਪ ਸਿੰਘ ਦੇ ਇਤਰਾਜ਼Ḕ ਵਿਚ ਇਰਾਨ ਦੇ ਪਿਛਲੀ ਅੱਧੀ ਸਦੀ ਦੇ ਰਾਜਨੀਤਕ ਘਟਨਾਚੱਕਰ ਬਾਰੇ ਕੁਝ ਟਿੱਪਣੀਆਂ ਕੀਤੀਆਂ ਹਨ। ਇਸ ਲੇਖ ਦਾ ਮਕਸਦ ਉਨ੍ਹਾਂ ਦੀਆਂ ਇਰਾਨ ਬਾਰੇ ਟਿੱਪਣੀਆਂ ਦੀ ਪੜਚੋਲ ਕਰਨ ਤੱਕ ਸੀਮਤ ਹੈ। ਇਨ੍ਹਾਂ ਟਿੱਪਣੀਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਬੱਲ ਦੀਆਂ ਲੇਖ ਦੇ ਸ਼ੁਰੂ ਵਿਚ ਆਪਣੇ-ਆਪ ਬਾਰੇ ਲਿਖੀਆਂ ਕੁਝ ਸਤਰਾਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਤਾਂ ਕਿ ਇਰਾਨ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਉਨ੍ਹਾਂ ਦੇ ਜ਼ਿੰਦਗੀ ਅਤੇ ਸਮਾਜਿਕ ਨਿਆਂ ਪ੍ਰਤੀ ਸਮੁੱਚੇ ਦ੍ਰਿਸ਼ਟੀਕੋਣ ਦੇ ਪਰਿਪੇਖ ਵਿਚ ਰੱਖ ਕੇ ਸਮਝਿਆ ਜਾ ਸਕੇ। ਉਹ ਲਿਖਦੇ ਹਨ, “ਇਹ ਸਮਝਣ ਦੀ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰਨੀ ਹੈ ਕਿ ਸਦੀਆਂ ਤੋਂ ਭਾਂਤ-ਭਾਂਤ ਦੇ ਪੈਗੰਬਰਾਂ ਦੀਆਂ ਨਸੀਹਤਾਂ ਦੇ ਬਾਵਜੂਦ ਇਨਸਾਨ ਆਪਣੇ ਭਰਾਵਾਂ ਨਾਲ ਕਿਵੇਂ ਕਿਵੇਂ, ਕੀ ਕੀ ਅਤੇ ਉਹ ਸਭ ਕੁਝ ਕਿਉਂ ਕਰੀ ਗਏ ਹਨ। ਜ਼ਿੰਦਗੀ Ḕਚ ਸੁਹੱਪਣ ਤੇ ਸੁਤੰਤਰਤਾ ਦੀ ਸੰਭਾਵਨਾ ਤੇ ਪੂਰੀ ਆਸਥਾ ਕਾਇਮ ਰਹਿਣੀ ਚਾਹੀਦੀ ਹੈ। ਸਥਾਪਤੀ ਦਾ ਕਦੇ ਵੀ ਅਤੇ ਕਿਸੇ ਵੀ ਸੂਰਤ Ḕਚ ਅੰਗ ਨਹੀਂ ਬਣਨਾ ਪਰ ਇਸ ਦੇ ਨਾਲ ਹੀ ਸੰਪਰਕ ਵਿਚ ਆਉਣ ਵਾਲੇ ਹਰ ਸੱਜਣ ਨੂੰ ਇਤਿਹਾਸ ਦੇ ḔਸਬਕਾਂḔ ਤੋਂ ਆਪਣੇ ਵਿੱਤ ਤੇ ਸਮਝ ਅਨੁਸਾਰ ਚੌਕਸ ਕਰਵਾਈ ਜਾਣਾ ਹੈ।”
ਨਿੱਜ-ਮੋਹ ਦੀ ਵਾਸਨਾ ਨਾਲ ਲਬਰੇਜ਼ ਇਹ ਖਿਆਲ ਕਾਫੀ ਆਦਰਸ਼ਕ ਅਤੇ ਉਚੇ-ਸੁੱਚੇ ਲੱਗਦੇ ਹਨ ਪਰ ਵੇਖਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਆਪਣੀ ਲਿਖਤ ਇਨ੍ਹਾਂ ਵਿਚਾਰਾਂ ਦੀ ਤਰਜਮਾਨੀ ਕਰਦੀ ਹੈ ਜਾਂ ਇਨ੍ਹਾਂ ਦੇ ਉਲਟ ਜਾਂਦੀ ਹੈ?
ਇਰਾਨ ਦੀ ਗੱਲ ਕਰਦਿਆਂ ਉਹ ਲਿਖਦੇ ਹਨ, “ਰੈਡੀਕਲ ਇਸਲਾਮ ਦੀ ਗੱਲ ਚੱਲੀ ਹੈ ਤਾਂ ਬਿਹਤਰ ਹੈ ਕਿ ਪ੍ਰੋæ ਹਰਪਾਲ ਸਿੰਘ ਪੰਨੂ ਦਾ ਜ਼ਿਕਰ ਵੀ ਕਰ ਲਿਆ ਜਾਵੇ। ਚਾਰ-ਪੰਜ ਵਰ੍ਹੇ ਪਹਿਲਾਂ ਉਨ੍ਹਾਂ ਨੂੰ ਕਿਸੇ ਵਿਦਿਅਕ ਪ੍ਰੋਗਰਾਮ ਤਹਿਤ ਛੇ ਮਹੀਨਿਆਂ ਲਈ ਇਰਾਨ ਦੀ ਕਿਸੇ ਯੂਨੀਵਰਸਿਟੀ ਵਿਚ ਜਾਣ ਦਾ ਮੌਕਾ ਮਿਲਿਆ। ਉਥੋਂ ਆ ਕੇ ਉਹ ਸ਼ਾਹ ਇਰਾਨ ਦੇ ਕਾਲੇ ਕਾਰਨਾਮਿਆਂ ਬਾਰੇ ਇਸਲਾਮੀ ਬੁੱਧੀਜੀਵੀਆਂ ਤੋਂ ਗ੍ਰਹਿਣ ਕੀਤੀ ਜਾਣਕਾਰੀ ਆਪਣੇ ਸੰਗੀ ਸਾਥੀਆਂ ਨਾਲ ਸਾਂਝੀ ਕਰ ਰਹੇ ਸਨ। ਮੈਨੂੰ ਉਨ੍ਹਾਂ ਦਾ ਬਿਰਤਾਂਤ ਥੋੜ੍ਹਾ ਇਕਪਾਸੜ ਲੱਗਿਆ। ਮੈਂ ਉਨ੍ਹਾਂ ਨੂੰ ਉਸ ਸਬੰਧੀ ਕੁਝ ਵੀ ਲਿਖਣ ਤੋਂ ਪਹਿਲਾਂ ਇਰਾਨੀ ਇਨਕਲਾਬ ਬਾਰੇ ਇਕ-ਦੋ ਕਿਤਾਬਾਂ ਅਤੇ ਨਾਲ ਹੀ ਘੱਟੋ-ਘੱਟ ਅਜ਼ਰ ਨਫੀਸੀ ਦੀ Ḕਰੀਡਿੰਗ ਲੋਲਿਤਾ ਇਨ ਤਹਿਰਾਨḔ ਪੜ੍ਹਨ ਲਈ ਆਖਿਆ। ਉਨ੍ਹਾਂ ਨੇ ਮੇਰੀ ਗੱਲ ਮੰਨ ਲਈ ਅਤੇ Ḕਪੰਜਾਬ ਟਾਈਮਜ਼Ḕ ਦੇ ਪਾਠਕਾਂ ਲਈ ਅਜ਼ਰ ਨਫੀਸੀ ਦੀ ਪੁਸਤਕ Ḕਤੇ ਆਧਾਰਤ ਖੂਬਸੂਰਤ ਬਿਰਤਾਂਤ ਵੀ ਲਿਖਿਆ। ਇਸਲਾਮੀ ਸ਼ਰੀਅਤ ਨੂੰ ਲਾਗੂ ਕਰਨ ਦੇ ਨਾਂ Ḕਤੇ ਮੁਲਾਣਿਆਂ ਨੇ ਅਨੇਕਾਂ ਬੇਗੁਨਾਹ ਲੋਕਾਂ Ḕਤੇ ਕਿਸ-ਕਿਸ ਕਿਸਮ ਦੇ ਭਿਆਨਕ ਤਜਰਬੇ ਕਰਵਾਏ, ਪੜ੍ਹ-ਸੁਣ ਕੇ ਕਾਂਬੇ ਛਿੜ ਜਾਂਦੇ ਹਨ।”
ਪੁਸਤਕ Ḕਰੀਡਿੰਗ ਲੋਲਿਤਾ ਇਨ ਤਹਿਰਾਨḔ ਪਹਿਲੀ ਵਾਰ 2003 ਵਿਚ ਛਪੀ ਅਤੇ ਨਿਊ ਯਾਰਕ ਟਾਈਮਜ਼ ਦੀ ਬੈਸਟ ਸੈਲਰ ਲਿਸਟ ਉਤੇ 117 ਹਫਤਿਆਂ ਲਈ ਰਹੀ। ਇਸ ਕਿਤਾਬ ਵਿਚ ਲੇਖਕ ਨੇ ਇਰਾਨ ਵਿਚ ਇਸਲਾਮੀ ਹਾਕਮਾਂ ਵੱਲੋਂ ਲੋਕਾਂ ਦੀ ਸਾਹਿਤਕ ਆਜ਼ਾਦੀ ਉਤੇ ਲਾਈਆਂ ਜਾਂਦੀਆਂ ਪਾਬੰਦੀਆਂ ਦਾ ਆਪਣੇ ਨਿੱਜੀ ਅਨੁਭਵਾਂ ਦੇ ਬਿਆਨ ਰਾਹੀਂ ਵਿਰੋਧ ਦਰਜ ਕਰਵਾਇਆ ਹੈ। ਅਜਿਹਾ ਵਿਰੋਧ ਦਰਜ ਕਰਵਾਉਣ ਵਿਚ ਕੁਝ ਵੀ ਗਲਤ ਨਹੀਂ ਹੈ ਕਿਉਂਕਿ ਇਰਾਨ ਦੇ ਇਸਲਾਮੀ ਹਾਕਮਾਂ ਵੱਲੋਂ ਪੈਦਾ ਕੀਤੇ ਹਾਲਾਤ ਤਖਲੀਕੀ ਆਜ਼ਾਦੀ ਦੇ ਵਿਗਸਣ ਲਈ ਸੁਚੱਜਾ ਵਾਤਾਵਰਣ ਨਹੀਂ ਤਿਆਰ ਹੋਣ ਦਿੰਦੇ। ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਲਿਆ ਜਾਣਾ ਚਾਹੀਦਾ ਕਿ ਅਜ਼ਰ ਨਫੀਸੀ ਦੀਆਂ ਲਿਖਤਾਂ ਅਤੇ ਉਸ ਦੀਆਂ ਵਿਚਾਰਧਾਰਕ ਭਾਈਵਾਲੀਆਂ ਦੀ ਆਲੋਚਨਾਤਮਕ ਪੜਚੋਲ ਨਾ ਕੀਤੀ ਜਾਵੇ। ਬੱਲ ਸਾਹਿਬ ਨੇ ਆਪਣੇ ਲੇਖ ਵਿਚ ਅਜਿਹੀ ਪੜਚੋਲ ਕਰਨ ਦੀ ਉਕਾ ਹੀ ਕੋਈ ਕੋਸ਼ਿਸ਼ ਨਹੀਂ ਕੀਤੀ।
ਅਜ਼ਰ ਨਫੀਸੀ ਬਾਰੇ ਅੱਗੇ ਗੱਲ ਕਰਨ ਤੋਂ ਪਹਿਲਾਂ ਅਜੋਕੇ ਦੌਰ ਵਿਚ ਇਸਲਾਮ ਦੀ ਸੱਭਿਆਚਾਰਕ ਪੇਸ਼ਕਾਰੀ ਬਾਰੇ ਕੁਝ ਗੱਲਾਂ ਕਰਨੀਆਂ ਜ਼ਰੂਰੀ ਹਨ। ਇਰਾਨੀ ਹਕੂਮਤ ਦੀਆਂ ਜ਼ਾਲਮਾਨਾ ਨੀਤੀਆਂ ਦਾ ਵਿਰੋਧ ਮੁੱਖ ਰੂਪ ਵਿਚ ਇੱਕ-ਦੂਜੇ ਨਾਲ਼ ਕੱਟੜ ਵਿਰੋਧ ਰੱਖਣ ਵਾਲ਼ੇ ਦੋ ਵਿਚਾਰਧਾਰਕ ਧੜਿਆਂ ਵੱਲੋਂ ਕੀਤਾ ਜਾਂਦਾ ਹੈ। ਇੱਕ ਧੜਾ ਪੱਛਮੀ ਸਾਮਰਾਜਵਾਦੀ ਨੀਤੀਆਂ ਦਾ ਹਮਾਇਤੀ ਹੈ ਅਤੇ ਪੱਛਮੀ ਮੁਲਕਾਂ, ਖਾਸ ਤੌਰ Ḕਤੇ ਅਮਰੀਕਾ ਵੱਲੋਂ ਇਸਲਾਮੀ ਦੇਸ਼ਾਂ ਵਿਚ ਵਿੱਢੀਆਂ ਜਾਂਦੀਆਂ ਜੰਗਾਂ ਦਾ ਸਮਰਥਕ ਹੈ। ਇਹ ਧੜਾ ਇਸਲਾਮੀ ਦੇਸ਼ਾਂ ਵਿਚ ਪੂੰਜੀਵਾਦੀ ਸੰਸਾਰੀਕਰਣ ਦੁਆਰਾ ਸੱਭਿਆਚਾਰਕ ਉਲਟ-ਫੇਰ ਕਰਨ ਦੀ ਹਮਾਇਤ ਕਰਦਾ ਹੈ। ਇਸ ਧੜੇ ਦੀ ਰਾਜਨੀਤਕ ਭਾਈਵਾਲੀ ਜੰਗਬਾਜ਼ ਅਮਰੀਕੀ ਨੇਤਾਵਾਂ ਨਾਲ ਹੈ। ਇਸ ਧੜੇ ਵਿਚ ਅਜ਼ਰ ਨਫੀਸੀ, ਬਰਨਰਡ ਲਿਊਸ, ਲਿਓ ਸਟਰੌਸ ਅਤੇ ਫੁਆਦ ਅਜਾਮੀ ਵਰਗੇ ਸ਼ਾਮਲ ਹਨ।
ਦੂਜਾ ਧੜਾ ਇਸਲਾਮੀ ਕੱਟੜਵਾਦ ਅਤੇ ਪੱਛਮੀ ਸਾਮਰਾਜਵਾਦ-ਦੋਹਾਂ ਦਾ ਵਿਰੋਧ ਕਰਦਾ ਹੈ। ਇਸ ਧੜੇ ਦੇ ਮੁੱਖ ਚਿੰਤਕ ਹਮੀਦ ਦਬਾਸ਼ੀ ਅਤੇ ਸੇਅਮੋਰ ਹਰਸ਼ ਹਨ। ਦਿਲਚਸਪ ਗੱਲ ਇਹ ਹੈ ਕਿ ਖੱਬੇਪੱਖੀ ਵਿਚਾਰਧਾਰਕ ਝੁਕਾ ਰੱਖਣ ਵਾਲਾ ਇਹ ਧੜਾ ਅਜ਼ਰ ਨਫੀਸੀ ਉਤੇ ਪੱਛਮ ਦੇ ਸੱਭਿਆਚਾਰਕ ਸਾਮਰਾਜਵਾਦ ਦੀ ਏਜੰਟ ਬਣ ਕੇ ਵਿਚਰਨ ਦੇ ਦੋਸ਼ ਲਾਉਂਦਾ ਹੈ। ਸਬੂਤ ਵਜੋਂ ਉਹ ਅਜ਼ਰ ਨਫੀਸੀ ਦੇ Ḕਬੈਨਾਡੋਰ ਅਸੋਸੀਏਟਸḔ ਨਾਂ ਦੇ ਕੰਜ਼ਰਵੇਟਿਵ ਥਿੰਕ-ਟੈਂਕ ਨਾਲ ਸਬੰਧਾਂ ਦਾ ਜ਼ਿਕਰ ਕਰਦੇ ਹਨ। ਬੈਨਾਡੋਰ ਅਸੋਸੀਏਟਸ ਅਮਰੀਕੀ ਸਾਮਰਾਜਵਾਦੀ ਜੰਗਾਂ ਦੀ ਪੂਰੀ ਨਿਰਲੱਜਤਾ ਨਾਲ ਹਮਾਇਤ ਕਰਦਾ ਹੈ। “ਤਖਲੀਕੀ ਤਬਾਹੀ” ਅਤੇ “ਪੂਰਨ ਜੰਗ” ਵਰਗੇ ਭਿਅੰਕਰ ਸੰਕਲਪ ਇਸੇ ਗਰੁਪ ਵੱਲੋਂ ਘੜੇ ਗਏ ਹਨ। ਇਸ ਗਰੁੱਪ ਦਾ ਕੰਮ ਪੱਛਮੀ ਦੁਨੀਆਂ ਵਿਚ ਅਮਰੀਕੀ ਜੰਗਾਂ ਦੇ ਹੱਕ ਵਿਚ ਜਨਤਕ ਰਾਇ ਪੈਦਾ ਕਰਨਾ ਹੈ। ਅਜ਼ਰ ਨਫੀਸੀ ਨੇ ਕਦੇ ਵੀ ਇਸ ਗਰੁੱਪ ਨਾਲ ਸਬੰਧਾਂ ਦਾ ਖੰਡਨ ਨਹੀਂ ਕੀਤਾ। ਬੈਨਾਡੋਰ ਅਸੋਸੀਏਟਸ ਦੀ ਅਮਰੀਕੀ ਕੰਜ਼ਰਵੇਟਿਵਾਂ ਅਤੇ ਅਜ਼ਰ ਨਫੀਸੀ ਵਰਗੇ ਲੇਖਕਾਂ ਨਾਲ ਸਾਂਝ ਬਾਰੇ ਗਾਰਡੀਅਨ ਵਿਚ ਛਪਿਆ ਬਰਾਇਨ ਵਿਟੈਕਰ ਦਾ ਲੇਖ ਪੜ੍ਹਿਆ ਜਾ ਸਕਦਾ ਹੈ। ਹਮੀਦ ਦਬਾਸ਼ੀ ਵੀ ਇੱਕ ਜਗ੍ਹਾ ਅਜ਼ਰ ਨਫੀਸੀ ਬਾਰੇ ਲਿਖਦਾ ਹੈ,
“ਇਸੇ ਦੌਰਾਨ, ਅੰਗਰੇਜ਼ੀ ਸਾਹਿਤ ਦੀ ਇੱਕ ਚਲੰਤ ਜਿਹੀ ਕਿਸਮ ਅਮਰੀਕੀ ਸਾਮਰਾਜ ਦੀ ਵਿਚਾਰਧਾਰਕ ਜ਼ਮੀਨ ਬਣਾਉਣ ਦੀ ਭਾਵਨਾ ਰੱਖ ਕੇ ਵਰਤਦਿਆਂ, ਤਹਿਰਾਨ ਵਿਚ ਲੋਲਿਤਾ ਪੜ੍ਹਦਿਆਂ, ਹਿੰਦੁਸਤਾਨ ਵਿਚ ਅੰਗਰੇਜ਼ਾਂ ਦੇ ਸਭ ਤੋਂ ਘਾਤਕ ਪ੍ਰਾਜੈਕਟਾਂ ਦਾ ਚੇਤਾ ਕਰਵਾਉਂਦੀ ਹੈ, ਜਦੋਂ, ਮਿਸਾਲ ਵਜੋਂ, ਟਾਮਸ ਮੈਕਾਲੇ ਵਰਗੇ ਬਸਤੀਵਾਦੀ ਅਫਸਰ ਨੇ 1835 ਵਿਚ ਐਲਾਨ ਕੀਤਾ, Ḕਸਾਨੂੰ ਅਜਿਹੀ ਜਮਾਤ ਪੈਦਾ ਕਰਨ ਲਈ ਪੂਰਾ ਜਤਨ ਕਰਨਾ ਚਾਹੀਦਾ ਹੈ ਜੋ ਸਾਡੇ ਅਤੇ ਉਨ੍ਹਾਂ ਕਰੋੜਾਂ ਲੋਕਾਂ ਦਰਮਿਆਨ ਦੁਭਾਸ਼ੀਏ ਹੋਣ ਜਿਨ੍ਹਾਂ Ḕਤੇ ਅਸੀਂ ਰਾਜ ਕਰਨਾ ਹੈ, ਬੰਦਿਆਂ ਦੀ ਜਮਾਤ ਜੋ ਖੂਨ ਤੇ ਰੰਗ ਵਿਚ ਹਿੰਦੁਸਤਾਨੀ ਹੋਣ, ਪਰ ਸੁਹਜ ਸੁਆਦ, ਰਾਇ, ਸ਼ਬਦਾਂ, ਅਤੇ ਬੌਧਿਕਤਾ ਵਿਚ ਅੰਗਰੇਜ਼ ਹੋਣ।Ḕ ਅਜ਼ਰ ਨਫੀਸੀ ਅਜਿਹੇ ਮੂਲਵਾਸੀ ਮੁਖਬਰ ਅਤੇ ਬਸਤੀਵਾਦੀ ਏਜੰਟ ਦਾ ਸ਼ਖਸੀਕਰਨ ਹੈ, ਜੋ ਇਸੇ ਪ੍ਰਾਜੈਕਟ ਦੀ ਅਮਰੀਕੀ ਵੰਨਗੀ ਦੀ ਸੇਵਾ ਲਈ ਆਪਣਾ ਹੁਨਰ ਲਿਸ਼ਕਾਉਂਦੀ ਹੈ।”
ਸੁਆਲ ਪੈਦਾ ਹੁੰਦਾ ਹੈ ਕਿ ਬੱਲ ਸਾਹਿਬ ਅਮਰੀਕੀ ਸਾਮਰਾਜਵਾਦ ਦੇ ਹੱਕ ਵਿਚ ਖੜ੍ਹਨ ਵਾਲੇ ਲੇਖਕਾਂ ਦੀਆਂ ਕਿਤਾਬਾਂ ਦਾ ਹੀ ਪ੍ਰਚਾਰ ਕਿਉਂ ਕਰਦੇ ਹਨ ਅਤੇ ਉਨ੍ਹਾਂ ਲੇਖਕਾਂ ਦੀ ਗੱਲ ਕਿਉਂ ਨਹੀਂ ਕਰਦੇ ਜਿਹੜੇ ਇਸਲਾਮੀ ਹਾਕਮਾਂ ਦੇ ਨਾਲ ਨਾਲ ਅਮਰੀਕੀ ਧੱਕੇਸ਼ਾਹੀ ਦਾ ਵੀ ਵਿਰੋਧ ਕਰਦੇ ਹਨ? ਕਿਤੇ ਬੱਲ ਸਾਹਿਬ ਖੁਦ Ḕਮੂਲਵਾਸੀ ਮੁਖਬਰḔ ਅਤੇ Ḕ(ਨਵ) ਬਸਤੀਵਾਦੀ ਏਜੰਟḔ ਦੀ ਭੂਮਿਕਾ ਤਾਂ ਨਹੀਂ ਨਿਭਾ ਰਹੇ? ਇਸ ਸੁਆਲ ਦੇ ਜੁਆਬ ਤੋਂ ਪਹਿਲਾਂ ਉਨ੍ਹਾਂ ਦੀ ਲਿਖਤ Ḕਚੋਂ ਇੱਕ ਹੋਰ ਮਿਸਾਲ ਦੀ ਗੱਲ ਕਰਨੀ ਜ਼ਰੂਰੀ ਹੈ।
ਇਰਾਨ ਬਾਰੇ ਅਜ਼ਰ ਨਫੀਸੀ ਉਤੇ ਕੁਮੈਂਟਰੀ ਦੇ ਨਾਲ਼ ਹੀ ਉਹ ਅੱਗੇ ਲਿਖਦੇ ਹਨ, “ਇਰਾਨੀ ਇਨਕਲਾਬ ਦੇ ਵਰਤਾਰੇ ਨੂੰ ਸਮਝਣ ਲਈ ਅਸੀਂ ਅਜ਼ਰ ਨਫੀਸੀ ਅਤੇ ਜੈਨੇਟ ਆਫਰੀ ਤੇ ਕੇਵਿਨ ਐਂਡਰਸਨ ਵਲੋਂ Ḕਫੂਕੋ ਐਂਡ ਇਰਾਨੀ ਰੈਵੋਲਿਊਸ਼ਨḔ ਨਾਂ ਦੀ ਪੁਸਤਕ ਸਣੇ ਕਈ ਕਿਤਾਬਾਂ ਪੜ੍ਹੀਆਂ ਹਨ ਪਰ ਜੋ ਕਿਤਾਬ ਸਭ ਤੋਂ ਜ਼ਰੂਰੀ ਹੈ, ਤੇ ਅਸੀਂ ਚਾਹਾਂਗੇ ਕਿ ਪੂਰੀ ਕਾਇਨਾਤ Ḕਚ ਜਹਾਦੀ ਬਿਰਤੀ ਵਾਲਾ ਹਰ ਬੰਦਾ ਜ਼ਰੂਰ ਪੜ੍ਹੇ, ਉਹ ਮੁਹੰਮਦ ਮੋਹਾਦੇਸਿਨ ਦੀ Ḕਐਨੀਮੀਜ਼ ਆਫ ਅਇਤੁਲਾਜ਼Ḕ ਹੈ। ਮੋਹਾਦੇਸਿਨ ਮੁਲਾਣਿਆਂ ਵਿਰੁਧ ਲੜ ਰਹੇ Ḕਰਜਿਸਟੈਂਸ ਫਰੰਟḔ ਨਾਂ ਦੇ ਸੰਗਠਨ ਦਾ ਵਿਦੇਸ਼ ਸਕੱਤਰ ਹੈ। ਉਹ ਸ਼ਾਹ ਇਰਾਨ ਦਾ ਕੱਟੜ ਵਿਰੋਧੀ ਸੀ ਤੇ ਸ਼ਾਹ ਦੀ ਖੁਫੀਆ ਪੁਲਿਸ ਨੇ ਕਈ ਵਰ੍ਹੇ ਉਸ ਨੂੰ ਤਹਿਰਾਨ ਦੀ ਭਿਆਨਕ ਤਸੀਹਾ ਜੇਲ੍ਹ ਵਿਚ ਸੁੱਟੀ ਰੱਖਿਆ। ਇਹ ਕਿਤਾਬ ਉਨ੍ਹਾਂ ਮਹਾਨ ਜਮਹੂਰੀਅਤ-ਪਸੰਦਾਂ ਬਾਰੇ ਹੈ ਜੋ ਪਹਿਲਾਂ ਸ਼ਾਹ ਇਰਾਨ ਵਿਰੁਧ ਲੜੇ ਅਤੇ ਫਿਰ ਮੌਲਾਣਿਆਂ ਦੀ ਬੁਰਛਾਗਰਦੀ ਦਾ ਵਿਰੋਧ ਪਹਿਲਾਂ ਤੋਂ ਕਿਤੇ ਵੱਧ ਵਿਰੋਧੀ ਹਾਲਾਤ Ḕਚਜੂਨ ਹੂਲਵੇਂ ਅੰਦਾਜ਼ ਵਿਚ ਕੀਤਾ।”
ਮੁਹੰਮਦ ਮੋਹਾਦੇਸਿਨ Ḕਨੈਸ਼ਨਲ ਕਾਊਂਸਲ ਆਫ ਰਜ਼ਿਸਟੈਂਸ ਆਫ ਇਰਾਨḔ ਨਾਂ ਦੇ ਸੰਗਠਨ ਦੀ ਬਦੇਸੀ ਮਾਮਲਿਆਂ ਬਾਰੇ ਕਮੇਟੀ ਦਾ ਚੇਅਰਮੈਨ ਹੈ। ਇਹ ਸੰਗਠਨ Ḕਪੀਪਲਜ਼ ਮੁਜਾਹੇਦੀਨ ਆਰਗੇਨਾਈਜ਼ੇਸ਼ਨ ਆਫ ਇਰਾਨḔ, Ḕਨੈਸ਼ਨਲ ਲਿਬਰੇਸ਼ਨ ਆਰਮੀ ਆਫ ਇਰਾਨḔ ਅਤੇ Ḕਮੁਜਾਹੇਦੀਨ- ਏ-ਖਲਕḔ ਵਰਗੇ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ। ਬੱਲ ਸਾਹਿਬ ਵੱਲੋਂ ਇਸ ਸੰਗਠਨ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਦੀ ਕਿਤਾਬ ਦੀ ਏਨੀ ਪ੍ਰਸ਼ੰਸਾ ਹੈਰਾਨੀਜਨਕ ਹੈ। ਇਸ ਸੰਗਠਨ ਦੇ ਹਮਾਇਤੀਆਂ ਦੇ ਨਾਂਵਾਂ ਅਤੇ ਰੁਤਬਿਆਂ Ḕਤੇ ਓਪਰੀ ਜਿਹੀ ਨਜ਼ਰ ਇਸ ਹੈਰਾਨੀ ਦਾ ਕਾਰਨ ਸਮਝਾ ਸਕਦੀ ਹੈ,
ਆਰæ ਜੇਮਸ ਵੂਲਸੇ (ਸੀæਆਈæਏæ ਦਾ ਸਾਬਕਾ ਡਾਇਰੈਕਟਰ)
ਪੋਰਟਰ ਜੇæ ਗੌਸ (ਸੀæਆਈæਏæ ਦਾ ਸਾਬਕਾ ਡਾਇਰੈਕਟਰ)
ਲੂਈ ਜੇæ ਫਰੀਹ (ਐਫ਼ ਬੀæ ਆਈæ ਦਾ ਸਾਬਕਾ ਡਾਇਰੈਕਟਰ)
ਟਾਮ ਰਿੱਜ (ਹੋਮਲੈਂਡ ਸਕਿਉਰਿਟੀ ਦਾ ਸਾਬਕਾ ਡਾਇਰੈਕਟਰ)
ਅਹਿਮਦ ਚਲਾਬੀ (ਇਰਾਕ ਉਤੇ ਅਮਰੀਕੀ ਹਮਲੇ ਦਾ ਸਮਰਥਕ)
ਉਪਰੋਕਤ Ḕਅਜ਼ੀਮ ਸ਼ਖਸੀਅਤਾਂḔ ਇਸ ਸੰਗਠਨ ਦੇ ਜਨਤਕ ਸਮਾਗਮਾਂ ਵਿਚ ਸ਼ਮੂਲੀਅਤ ਕਰਕੇ ਅਮਰੀਕੀ ਪ੍ਰਸ਼ਾਸਨ ਉਤੇ ਇਸ ਸੰਗਠਨ ਦੀ ਹਮਾਇਤ ਕਰਨ ਲਈ ਦਬਾਅ ਬਣਾਉਂਦੀਆਂ ਹਨ। ਅਸਲ ਵਿਚ ਅਮਰੀਕੀ ਸਾਮਰਾਜਵਾਦੀ ਅਜਿਹੇ ਸੰਗਠਨਾਂ ਨੂੰ ਇਸਲਾਮੀ ਦੇਸ਼ਾਂ ਵਿਰੁਧ ਆਪਣੀਆਂ ਜੰਗਾਂ ਵਿਚ ਮੋਹਰਿਆਂ ਦੇ ਤੌਰ Ḕਤੇ ਵਰਤਦੇ ਹਨ ਤੇ ਇਨ੍ਹਾਂ ਦੀ ਇਸ ਤੋਂ ਵੱਧ ਕੋਈ ਅਹਿਮੀਅਤ ਨਹੀਂ ਹੈ। ਅਮਰੀਕਾ ਨਾਲ ਆਪਣੇ ਸੰਗਠਨ ਦੇ ਸਬੰਧਾਂ ਬਾਰੇ 2 ਜਨਵਰੀ 2013 ਨੂੰ ਛਪੀ ਇੱਕ ਇੰਟਰਵਿਊ ਵਿਚ ਮੁਹੰਮਦ ਮੋਹਾਦੇਸਿਨ ਕਹਿੰਦੇ ਹਨ,
“ਅਮਰੀਕਾ ਦੇ ਸਟੇਟ ਡਿਪਾਰਟਮੈਂਟ ਵੱਲੋਂ ਪੀਪਲਜ਼ ਮੁਜਾਹਿਦੀਨ ਆਰਗੇਨਾਈਜ਼ੇਸ਼ਨ ਆਫ ਇਰਾਨ (ਫੰੀ/ੰਓਖ) ਤੋਂ ਦਹਿਸ਼ਤਗਰਦੀ ਦਾ ਠੱਪਾ ਲਾਹ ਦੇਣ Ḕਤੇ ਇਸ (ਇਰਾਨੀ) ਹਕੂਮਤ ਦੇ ਜਥੇਬੰਦਕ ਵਿਰੋਧ ਤੋਂ ਪਾਬੰਦੀਆਂ ਹਟਾ ਦੇਣ ਨੇ ਇਸ ਹਕੂਮਤ ਦੇ ਗਿਰਦ ਉਠੇ ਮੁਹਾਜ਼ਾਂ ਨੂੰ ਸਿਆਸੀ ਅਤੇ ਤਖਤਾ-ਪਲਟਾਊ ਦਰਜਾ ਮੁਹੱਈਆ ਕਰਵਾਇਆ ਹੈ।”
ਜ਼ਿਕਰਯੋਗ ਹੈ ਕਿ ਅੱਸੀਵਿਆਂ ਦੀ ਇਰਾਨ-ਇਰਾਕ ਜੰਗ ਦੌਰਾਨ ਇਹ ਸੰਗਠਨ ਸੱਦਾਮ ਹੁਸੈਨ ਦੀ ਮੱਦਦ ਲਈ ਇਰਾਨ ਉਤੇ ਹਮਲੇ ਕਰਦਾ ਰਿਹਾ ਹੈ। ਉਨ੍ਹੀਂ ਦਿਨੀਂ ਅਮਰੀਕਾ ਵੱਲੋਂ ਵੀ ਸੱਦਾਮ ਹੁਸੈਨ ਦੀ ਮੱਦਦ ਕੀਤੀ ਜਾਂਦੀ ਸੀ। ਅਜਿਹੇ ਸੰਗਠਨ ਦੇ ਅਹਿਮ ਅਧਿਕਾਰੀ ਨੂੰ ḔਜਮਹੂਰੀਅਤਪਸੰਦḔ ਕਹਿਣ ਦਾ ਹੌਂਸਲਾ ਤਾਂ ਬੱਲ ਸਾਹਿਬ ਵਰਗਾ ਕੋਈ ਦਲੇਰ ਬੰਦਾ ਹੀ ਕਰ ਸਕਦੈ! ਬੱਲ ਸਾਹਿਬ ਸ਼ਾਇਦ ਇਹ ਵੀ ਨਹੀਂ ਜਾਣਦੇ ਕਿ ਇਹ ਸੰਗਠਨ ਸ਼ਾਹ ਇਰਾਨ ਅਤੇ ਬਾਅਦ ਵਿਚ ਇਸਲਾਮੀ ਰਾਜ ਦੇ ਵਿਰੁਧ ਹਥਿਆਰਬੰਦ ਲੜਾਈ ਲੜਦਾ ਰਿਹਾ ਹੈ। ਬੱਲ ਸਾਹਿਬ ਫੈਨਨ ਵਰਗੇ ਗੰਭੀਰ ਚਿੰਤਕ ਉਤੇ ਤਾਂ ਹਿੰਸਾ ਨੂੰ ਰੁਮਾਂਟੀਸਾਈਜ਼ ਕਰਨ ਦਾ ਦੋਸ਼ ਲਾਉਂਦੇ ਹਨ ਅਤੇ ਉਸ ਦੀ ਪਹੁੰਚ ਨੂੰ ਗਲਤ ਸਾਬਤ ਕਰਦੇ ਹਨ ਪਰ ਅਮਰੀਕੀ ਸਾਮਰਾਜ ਦੀ ਪੁਸ਼ਤਪਨਾਹੀ ਹੇਠ ਹਿੰਸਾ ਕਰਨ ਵਾਲਿਆਂ ਦੇ ਸੋਹਲੇ ਗਾਉਂਦੇ ਹਨ। ਅਜੀਬ ਸਿਧਾਂਤਕਾਰੀ ਹੈ!
ਆਪਣੇ ਲੇਖ ਦੇ ਸ਼ੁਰੂ ਵਿਚ ਬੱਲ ਸਾਹਿਬ ਨੇ ਆਪਣੇ ਅਕੀਦਿਆਂ ਦਾ ਵਰਣਨ ਕੀਤਾ ਹੈ ਜਿਨ੍ਹਾਂ ਵਿਚ Ḕਸਮਝਣ ਦੀ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰਨੀḔ, Ḕਜ਼ਿੰਦਗੀ Ḕਚ ਸੁਹੱਪਣ ਤੇ ਸੁਤੰਤਰਤਾ ਦੀ ਸੰਭਾਵਨਾ ਤੇ ਪੂਰੀ ਆਸਥਾ ਕਾਇਮ ਰੱਖਣੀḔ ਅਤੇ Ḕਸਥਾਪਤੀ ਦਾ ਕਦੇ ਵੀ ਅਤੇ ਕਿਸੇ ਵੀ ਸੂਰਤ Ḕਚ ਅੰਗ ਨਹੀਂ ਬਣਨਾḔ ਜਿਹੇ ਆਦਰਸ਼ ਸ਼ਾਮਲ ਹਨ। ਪਰ ਉਨ੍ਹਾਂ ਵੱਲੋਂ ਦਿੱਤੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਖੁਦ ਹੀ Ḕਸਮਝਣ ਦੀ ਪੂਰੀ ਤਨਦੇਹੀḔ ਨਹੀਂ ਵਿਖਾਈ। ਇਸੇ ਤਨਦੇਹੀ ਦੀ ਗੈਰਹਾਜ਼ਰੀ ਕਾਰਣ ਉਹ ਨਾ ਚਾਹੁੰਦਿਆਂ ਵੀ ਅਮਰੀਕੀ ਸਾਮਰਾਜਵਾਦੀ ਸਥਾਪਤੀ ਦੇ ਹੱਕ ਵਿਚ ਭੁਗਤ ਗਏ ਹਨ। ਬੱਲ ਸਾਹਿਬ ਬਾਰੇ ਇੱਕ ਗੱਲ ਤਾਂ ਮੰਨਣੀ ਹੀ ਪਵੇਗੀ ਕਿ ਉਹ ਬਹੁਤ ਭਾਂਤ-ਸੁਭਾਂਤੀਆਂ ਕਿਤਾਬਾਂ ਪੜ੍ਹਦੇ ਹਨ। ਪਰ ਉਹ ਇਨ੍ਹਾਂ ਕਿਤਾਬਾਂ ਦੇ ਰਾਜਨੀਤਕ-ਇਤਿਹਾਸਕ ਪਰਿਪੇਖ ਨੂੰ ਸਮਝਣ ਦੀ ਕੋਸ਼ਿਸ਼ ਉਕਾ ਹੀ ਨਹੀਂ ਕਰਦੇ। ਮਾਰਕਸਵਾਦੀ ਵਿਚਾਰਾਂ ਨਾਲ ਜੁੜੇ ਹੋਣ ਸਦਕਾ ਉਨ੍ਹਾਂ ਨੂੰ ਇਹ ਤਾਂ ਪਤਾ ਹੋਣਾ ਹੀ ਚਾਹੀਦਾ ਹੈ ਕਿ ਕੋਈ ਵੀ ਸਾਹਿਤਕ ਲਿਖਤ ਖਲਾਅ ਵਿਚੋਂ ਪੈਦਾ ਨਹੀਂ ਹੁੰਦੀ ਸਗੋਂ ਇਹ ਆਪਣੇ ਸਮੇਂ ਦੇ ਸਮਾਜਕ-ਰਾਜਨੀਤਕ-ਸੱਭਿਆਚਾਰਕ ਅਤੇ ਵਿਚਾਰਧਾਰਕ ਤਣਾਵਾਂ ਵਿਚੋਂ ਪੈਦਾ ਹੁੰਦੀ ਹੈ। ਲੱਗਦਾ ਹੈ ਕਿ ਬੱਲ ਸਾਹਿਬ ਦੀ ਦਿਲਚਸਪੀ ਭਾਂਤ-ਸੁਭਾਂਤੀਆਂ ਕਿਤਾਬਾਂ ਪੜ੍ਹਨ ਤੱਕ ਹੀ ਸੀਮਤ ਹੈ, ਇਨ੍ਹਾਂ ਦੇ ਸੰਦਰਭ ਨੂੰ ਸਮਝਣ ਵਿਚ ਨਹੀਂ। ਇਸੇ ਲਈ ਉਹ ਆਪਣੇ ਹਰ ਲੇਖ ਵਿਚ ਬਹੁਤ ਸਾਰੀਆਂ ਕਿਤਾਬਾਂ ਦੇ ਨਾਂ ਦਰਜ ਕਰਦੇ ਹਨ ਜਿਨ੍ਹਾਂ ਦਾ ਆਮ ਕਰਕੇ ਲੇਖ ਦੇ ਮਜ਼ਮੂਨ ਨਾਲ ਕੋਈ ਸਿੱਧਾ ਸਬੰਧ ਵੀ ਨਹੀਂ ਹੁੰਦਾ। ਸ਼ਾਇਦ ਉਹ ਪਾਠਕਾਂ ਨੂੰ ਇਹ ਦੱਸਣ ਲਈ ਬੇਤਾਬ ਰਹਿੰਦੇ ਹਨ, “ਵੇਖੋ, ਮੈਂ ਕਿੰਨੀਆਂ ਭਾਂਤ-ਸੁਭਾਂਤੀਆਂ ਕਿਤਾਬਾਂ ਪੜ੍ਹਦਾ ਹਾਂ, ਹੈ ਨਾ ਕਮਾਲ।” ਉਹ ਅੱਖ ਦੇ ਫੋਰ ਵਿਚ ਹੀ ਇਰਾਨ ਤੋਂ ਜਰਮਨੀ, ਫਿਰ ਤੁਰਕੀ, ਅਮਰੀਕਾ ਤੇ ਹੋਰ ਪਤਾ ਨਹੀਂ ਕਿੱਥੇ-ਕਿੱਥੇ ਪਹੁੰਚ ਜਾਂਦੇ ਹਨ। ਇਰਾਨ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਬੱਲ ਸਾਹਿਬ ਇਹ ਭੁੱਲ ਹੀ ਗਏ ਕਿ ਇਸਲਾਮੀ ਦੇਸ਼ਾਂ ਦੀ ਪੱਛਮ ਵਿਚ ਸੱਭਿਆਚਾਰਕ ਪੇਸ਼ਕਾਰੀ ਪਿੱਛੇ ਸਾਮਰਾਜੀ ਸੱਭਿਆਚਾਰਕ ਰਾਜਨੀਤੀ ਲੁਕੀ ਹੋਈ ਹੈ। ਬੱਲ ਸਾਹਿਬ ਜਿਹੇ ਪੜ੍ਹੇ ਲਿਖੇ ਸ਼ਖਸ ਨੂੰ ਇਹ ਰਾਜਨੀਤੀ ਨਜ਼ਰ ਨਾ ਆਉਣੀ ਸਾਡੇ ਸਮਿਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਸਮਾਜਕ ਨਿਆਂ ਦੇ ਅਲੰਬਰਦਾਰ ਹੋਣ ਦਾ ਭਰਮ ਪਾਲਦੇ ਹੋਏ ਉਹ ਸਾਡੇ ਦੌਰ ਦੀਆਂ ਸਭ ਤੋਂ ਜ਼ਾਲਮਾਨਾ ਤਾਕਤਾਂ ਦੇ ਅਚੇਤ ਹੀ ਹਮਾਇਤੀ ਬਣ ਜਾਂਦੇ ਹਨ। ਇਸੇ ਲੜੀ ਤਹਿਤ ਉਹ ਸਰਕਾਰੀ ਬੋਲੀ ਬੋਲਦੇ ਹੋਏ 1984 ਵਿਚ ਦਿੱਲੀ ਵਿਚ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਦੰਗਿਆਂ ਦਾ ਨਾਂ ਦਿੰਦੇ ਹਨ। (ਬੱਲ ਸਾਹਿਬ ਨੂੰ ਪਾਠਕਾਂ ਦੀ ਕਚਹਿਰੀ ਵਿਚ ਇਹ ਜ਼ਰੂਰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਸ ਪਰਿਭਾਸ਼ਾ ਤਹਿਤ ਇਸ ਨਸਲਘਾਤ ਨੂੰ ਦੰਗਿਆਂ ਦਾ ਨਾਂ ਦੇ ਰਹੇ ਹਨ?) ਇਹ ਸ਼ਾਇਦ ਅੱਜ ਬੱਲ ਸਾਹਿਬ ਵਰਗੇ ḔਬੁੱਧੀਜੀਵੀਆਂḔ ਦੀ ਭਰਮਾਰ ਦਾ ਹੀ ਨਤੀਜਾ ਹੈ ਕਿ “ਸਦੀਆਂ ਤੋਂ ਭਾਂਤ-ਭਾਂਤ ਦੇ ਪੈਗੰਬਰਾਂ ਦੀਆਂ ਨਸੀਹਤਾਂ ਦੇ ਬਾਵਜੂਦ ਇਨਸਾਨ ਆਪਣੇ ਭਰਾਵਾਂ ਨਾਲ ਉਹ ਸਭ ਕੁਝ ਕਰੀ ਗਏ ਹਨ” ਜੋ ਉਨ੍ਹਾਂ ਨੂੰ ਨਹੀਂ ਸੀ ਕਰਨਾ ਚਾਹੀਦਾ। ਬੱਲ ਸਾਹਿਬ ਨੂੰ ਇੱਕ ਵਿਦਿਆਰਥੀ ਵਜੋਂ ਬੇਨਤੀ ਹੈ ਕਿ ਕਿਸੇ ਵੀ ਕਿਤਾਬ ਦੇ ਪ੍ਰਸ਼ੰਸਕ ਅਤੇ ਪ੍ਰਚਾਰਕ ਬਨਣ ਤੋਂ ਪਹਿਲਾਂ ਉਸ ਦੇ ਸੰਦਰਭ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ।

Be the first to comment

Leave a Reply

Your email address will not be published.