ਖਾਨਦਾਨੀ ਰਾਜ ਦੀ ਸਥਾਪਤੀ ਦੇ ਦੇਖ ਕਾਰੇ, ਲੋਕ ਰਾਜ ਉਤੋਂ ਵਿਸ਼ਵਾਸ਼ ਜਾਵੇ ਖੁਰਦਾ।
ਸੌੜੀਆਂ ਸਿਆਸਤਾਂ ਤੇ ਨੇਤਾ ਬਦਨੀਤਿਆਂ ਨੇ, ਰੱਖ’ਤਾ ਬਣਾ ਕੇ ਨਿਰਾ ਵੋਟਰਾਂ ਨੂੰ ਮੁਰਦਾ।
‘ਆਪ’ ਬਾਰੇ ਆਪ ਸੋਚੋ ਮਗਰੋਂ ਨ੍ਹੀਂ ਫਾਇਦਾ ਹੋਣਾ, ਮੂੰਹੋਂ ਮੂੰਹੀਂ ਕੀਤੀ ਜਾਂਦੀ ਫੋਕੀ ‘ਚੁਰ ਚੁਰ’ ਦਾ।
‘ਆਮ ਆਦਮੀ’ ਨੂੰ ਹੁਣ ਲਗਦੈ ਗਿਆਨ ਹੋਇਆ! ਚੰਗਾ ਨਤੀਜਾ ਆਉਂਦੈ ਹੋਇਆਂ ‘ਇਕ ਸੁਰ’ ਦਾ!
ਰੋਕਣਾ ਏਂ ਕਿੱਦਾਂ? ਹੁਣੇ ਸੋਚੋ ਦੇਸ਼ ਵਾਸੀਉ ਜੀ, ਆ ਰਿਹਾ ਜੋ ਦਿੱਲੀ ਵੱਲੇ ਹੌਲੀ ਹੌਲੀ ਤੁਰਦਾ।
ਮਾਰਦਾ ਫੁੰਕਾਰੇ ਜ਼ਹਿਰੀਲੇ ਸਦਾ ਭਾਸ਼ਣਾ ‘ਚ, ਨਮੋ ਨਮੋ ਕਰੇ ਉਂਜ ਨਾਗ, ਨਾਗਪੁਰ ਦਾ!
Leave a Reply