ਪੰਜਾਬ ਸਰਕਾਰ ਦੀ ਕਮਾਈ ਨੂੰ ਲੱਗਾ ਵੱਡਾ ਖੋਰਾ

ਚੰਡੀਗੜ੍ਹ: ਪੰਜਾਬ ਦੇ 22 ਵਿਚੋਂ 17 ਜ਼ਿਲ੍ਹਿਆਂ ਵਿਚ ਆਰਥਿਕ ਮੰਦੀ ਕਾਰਨ ਰਜਿਸਟਰੀਆਂ ਤੇ ਅਸ਼ਟਾਮ ਫੀਸ ਤੋਂ ਆਮਦਨ ਪਿਛਲੇ ਸਾਲ ਨਾਲੋਂ 275 ਕਰੋੜ ਰੁਪਏ ਘੱਟ ਗਈ ਹੈ।ਜ਼ਿਲ੍ਹਾ ਫਾਜ਼ਿਲਕਾ ਸਮੇਤ ਪੰਜ ਜ਼ਿਲ੍ਹਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਆਮਦਨ ਵਿਚ ਵਾਧਾ ਦਰਜ ਕੀਤਾ ਗਿਆ ਹੈ। ਮਾਲ ਵਿਭਾਗ ਤੋਂ ਮਿਲੇ ਵੇਰਵਿਆਂ ਮੁਤਾਬਕ ਪਿਛਲੇ ਵਿੱਤੀ ਵਰ੍ਹੇ 2012-13 ਦੇ ਪਹਿਲੇ ਨੌਂ ਮਹੀਨਿਆਂ ਵਿਚ ਇਕ ਅਪਰੈਲ ਤੋਂ 31 ਦਸੰਬਰ, 2012 ਤੱਕ ਅਸ਼ਟਾਮ ਫੀਸ ਤੇ ਰਜਿਸਟਰੀਆਂ ਤੋਂ 2205æ63 ਕਰੋੜ ਰੁਪਏ ਆਮਦਨ ਹੋਈ ਸੀ।
ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਨੌਂ ਮਹੀਨਿਆਂ ਦੌਰਾਨ ਇਹ ਆਮਦਨ 1930æ42 ਕਰੋੜ ਰੁਪਏ ਹੋਈ। ਇਸ ਵਿਚ 275æ21 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਆਮਦਨ ਘਟਣ ਦੇ ਮਾਮਲੇ ਵਿਚ ਸਭ ਤੋਂ ਵੱਧ ਮਾਰ ਜ਼ਿਲ੍ਹਾ ਲੁਧਿਆਣਾ ਨੂੰ ਪਈ, ਜਿਥੇ ਪਿਛਲੇ ਸਾਲ ਦੇ 389æ14 ਕਰੋੜ ਰੁਪਏ ਦੇ ਮੁਕਾਬਲੇ ਇਸ ਵਾਰ 321æ81 ਕਰੋੜ ਰੁਪਏ ਮਾਲੀਆ ਪ੍ਰਾਪਤ ਹੋਇਆ ਤੇ 67æ33 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।
ਜਲੰਧਰ ਵਿਚ ਪਿਛਲੇ ਸਾਲ ਦੇ 242æ71 ਕਰੋੜ ਰੁਪਏ ਦੇ ਮੁਕਾਬਲੇ 181æ44 ਕਰੋੜ ਰੁਪਏ ਪ੍ਰਾਪਤ ਹੋਏ, ਜੋ ਕਿ 61æ27 ਕਰੋੜ ਰੁਪਏ ਘੱਟ ਹੈ। ਅੰਮ੍ਰਿਤਸਰ ਵਿਚ ਪਿਛਲੇ ਸਾਲ ਦੇ 223æ78 ਕਰੋੜ ਰੁਪਏ ਦੇ ਮੁਕਾਬਲੇ 163æ70 ਕਰੋੜ ਰੁਪਏ ਪ੍ਰਾਪਤ ਹੋਏ, ਜੋ 60æ08 ਕਰੋੜ ਰੁਪਏ ਘੱਟ ਹੈ। ਪਟਿਆਲਾ ਵਿਚ ਵੀ ਅਸ਼ਟਾਮ ਫੀਸ ਤੇ ਰਜਿਸਟਰੀਆਂ ਤੋਂ ਆਮਦਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਤੇ ਪਿਛਲੇ ਸਾਲ ਦੇ 147æ5 ਕਰੋੜ ਦੇ ਮੁਕਾਬਲੇ 110æ34 ਕਰੋੜ ਰੁਪਏ ਆਮਦਨ ਰਹੀ, ਜੋ 37æ16 ਕਰੋੜ ਰੁਪਏ ਘੱਟ ਹੈ।
ਇਸੇ ਤਰ੍ਹਾਂ ਸੰਗਰੂਰ ਵਿਚ 18æ91 ਕਰੋੜ ਰੁਪਏ, ਫਤਿਹਗੜ੍ਹ ਸਾਹਿਬ ਵਿਚ 12æ97 ਕਰੋੜ, ਗੁਰਦਾਸਪੁਰ ਵਿਚ 11æ74 ਕਰੋੜ, ਰੋਪੜ ਵਿਚ 10æ40 ਕਰੋੜ, ਕਪੂਰਥਲਾ ਵਿਚ 7æ72 ਕਰੋੜ, ਹੁਸ਼ਿਆਰਪੁਰ ਵਿਚ 7æ70 ਕਰੋੜ, ਬਰਨਾਲਾ ਵਿਚ 6æ52 ਕਰੋੜ, ਸ਼ਹੀਦ ਭਗਤ ਸਿੰਘ ਨਗਰ ਵਿਚ 5æ32 ਕਰੋੜ, ਪਠਾਨਕੋਟ ਵਿਚ 3æ58 ਕਰੋੜ, ਤਰਨ ਤਾਰਨ ਵਿਚ 3æ34 ਕਰੋੜ, ਮਾਨਸਾ ਵਿਚ 3æ17 ਕਰੋੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 0æ47 ਕਰੋੜ ਤੇ ਫਰੀਦਕੋਟ ਵਿਚ 0æ43 ਕਰੋੜ ਰੁਪਏ ਆਮਦਨ ਪਿਛਲੇ ਸਾਲ ਨਾਲੋਂ ਘੱਟ ਹੋਈ।
ਦਿਲਚਸਪ ਗੱਲ ਇਹ ਹੈ ਕਿ ਜਦੋਂ ਪੰਜਾਬ ਦੇ 17 ਜ਼ਿਲ੍ਹਿਆਂ ਵਿਚ ਮੰਦਾ ਸੀ ਉਦੋਂ ਪੰਜ ਜ਼ਿਲ੍ਹਿਆਂ ਵਿਚ ਪ੍ਰਾਪਰਟੀ ਕਾਰੋਬਾਰ ਪ੍ਰਫੁੱਲਤ ਹੋ ਰਿਹਾ ਸੀ। ਇਨ੍ਹਾਂ ਜ਼ਿਲ੍ਹਿਆਂ ਵਿਚ ਅਸ਼ਟਾਮ ਫੀਸ ਤੇ ਰਜਿਸਟਰੀਆਂ ਦੀ ਆਮਦਨ ਪਿਛਲੇ ਸਾਲ ਨਾਲੋਂ ਵੱਧ ਦਰਜ ਕੀਤੀ ਗਈ। ਉਪ ਮੁੱਖ ਮੰਤਰੀ ਦੇ ਹਲਕੇ ਜਲਾਲਾਬਾਦ ਵਿਚ ਪੈਂਦੇ ਜ਼ਿਲ੍ਹੇ ਫਾਜ਼ਿਲਕਾ ਵਿਚ ਪਿਛਲੇ ਸਾਲ ਦੇ 40æ45 ਕਰੋੜ ਦੇ ਮੁਕਾਬਲੇ 57æ02 ਕਰੋੜ ਰੁਪਏ ਆਮਦਨ ਹੋਈ, ਜੋ 16æ57 ਕਰੋੜ ਰੁਪਏ ਵੱਧ ਰਹੀ। ਮੁਕਤਸਰ ਵਿਚ ਆਮਦਨ ਵਿਚ 10æ13 ਕਰੋੜ, ਫਿਰੋਜ਼ਪੁਰ ਵਿਚ 7æ07 ਕਰੋੜ, ਬਠਿੰਡਾ ਵਿਚ 5æ68 ਕਰੋੜ ਤੇ ਮੋਗਾ ਜ਼ਿਲ੍ਹੇ ਵਿਚ 3æ45 ਕਰੋੜ ਰੁਪਏ ਦਾ ਵਾਧਾ ਮਾਲੀਏ ਵਿਚ ਦਰਜ ਕੀਤਾ ਗਿਆ ਹੈ।

Be the first to comment

Leave a Reply

Your email address will not be published.