ਕਿਸੇ ਵੇਲੇ ਕਹਾਉਂਦੇ ਸੀ ‘ਅੰਨ-ਦਾਤੇ’ ਹੁਣ ਪੋਹ ਰਿਹਾ ‘ਆਟਾ ਤੇ ਦਾਲ਼’ ਸਾਨੂੰ।
ਖੂਨ ਡੋਲ੍ਹਦੇ ਆਏ ਹਾਂ ਚਿਰਾਂ ਤੋਂ ਹੀ, ਇਨਕਲਾਬ ਦੀ ਰਹੀ ਏ ਭਾਲ਼ ਸਾਨੂੰ।
ਸਾਡੀ ਅਣਖ ਸਿਆਣਪ ‘ਤੇ ਫੇਰ ਪੋਚਾ, ਫਾਹ ਲੈਂਦਾ ਏ ਸਿਆਸਤ ਦਾ ਜਾਲ਼ ਸਾਨੂੰ।
ਸਿਰ ‘ਤੇ ਰੱਖ ਕੇ ਗੱਪਾਂ ਦੀ ਪੰਡ ਸਾਡੇ, ਕੁਫਰ ਤੋਰਦਾ ਆਪਦੇ ਨਾਲ਼ ਸਾਨੂੰ।
ਚੰਦ ਦਿਨਾਂ ਦਾ ਦਿੱਲੀ ‘ਚ ਦੇਖ ਜਲਵਾ! ਗ਼ਫਲਤ-ਨੀਂਦ ‘ਚ ਆ ਗਿਆ ਖਿਆਲ ਸਾਨੂੰ।
ਕਰੀਏ ਅਸੀਂ ਅਰਦਾਸ ਪੰਜਾਬ ਵਾਸੀ, ਮਿਲ਼ੇ ਛੇਤੀ ਕੋਈ ‘ਕੇਜਰੀਵਾਲ’ ਸਾਨੂੰ!
Leave a Reply